:
You are here: HomeNewsdesk
Newsdesk

Newsdesk

ਫ਼ਾਜ਼ਿਲਕਾ, - ਤੰਦਰੁਸਤ ਪੰਜਾਬ ਮੁਹਿੰਮ ਤਹਿਤ ਸਿਵਲ ਸਰਜਨ ਫਾਜ਼ਿਲਕਾ ਡਾ. ਰਾਜ ਕੁਮਾਰ ਦੇ ਨਿਰਦੇਸ਼ਾਂ ਅਤੇ ਸੀ.ਐਚ.ਸੀ ਰਾਮਸਰਾ ਦੇ ਸੀਨੀਅਰ ਮੈਡੀਕਲ ਅਫਸਰ ਡਾ. ਦਲੇਰ ਸਿੰਘ ਮੁਲਤਾਨੀ ਦੀ ਅਗਵਾਈ ਹੇਠ ਸੀ.ਐਚ.ਸੀ ਵਿਖੇ ਵਿਸ਼ਵ ਆਬਾਦੀ ਦਿਵਸ ਮੌਕੇ ਸੈਮੀਨਾਰ ਅਤੇ ਮੈਡੀਕਲ ਕੈੰਪ ਲਗਾਇਆ ਗਿਆ। ਇਸ ਮੌਕੇ ਸੰਬੋਧਨ ਦੌਰਾਨ ਡਾ. ਮੁਲਤਾਨੀ ਨੇ ਕਿਹਾ ਕਿ ਭਾਰਤ ਦੀ ਆਬਾਦੀ 130 ਕਰੋੜ ਤੋਂ ਵੀ ਵੱਧ ਹੈ, ਜੋ ਦੇਸ਼ ਦੀ ਤਰੱਕੀ ਨੂੰ ਖਾ ਰਹੀ ਹੈ। ਜੇਕਰ ਆਪਣਾ...
ਬੁਲਧਾਣਾ, - ਮਹਾਰਾਸ਼ਟਰ ਦੇ ਬੁਲਧਾਣਾ ਜ਼ਿਲ੍ਹੇ ’ਚ ਇੱਕ ਕਾਰ ’ਚ ਫਸੇ ਦੋ ਬੱਚਿਆਂ ਦੀ ਸਾਹ ਘੁਟਣ ਨਾਲ ਮੌਤ ਹੋ ਗਈ। ਸਿਟੀ ਥਾਣੇ ਦੇ ਇੱਕ ਅਧਿਕਾਰੀ ਨੇ ਦੱਸਿਆ ਕਾਰ ’ਚੋਂ ਇੱਕ ਹੋਰ ਬੱਚੇ ਨੂੰ ਜਿਉਂਦਾ ਬਾਹਰ ਕੱਢਿਆ ਗਿਆ ਹੈ। ਉਸ ਦੀ ਹਾਲਤ ਗੰਭੀਰ ਸੀ। ਇਹ ਤਿੰਨੋਂ ਬੱਚੇ ਇੱਕ ਗਵਲੀਪੁਰਾ ਇਲਾਕੇ ਦੇ ਰਹਿਣ ਵਾਲੇ ਸਨ ਅਤੇ ਬੀਤੀ ਸ਼ਾਮ ਆਪਣੇ ਘਰ ਦੇ ਬਾਹਰ ਖੇਡ ਰਹੇ ਸਨ। ਕੁਝ ਦੇਰ ਬਾਅਦ ਬੱਚਿਆਂ ਦੇ ਮਾਪਿਆਂ ਨੇ ਉਨ੍ਹਾਂ ਨੂੰ ਲੱਭਿਆ ਅਤੇ ਜਦੋਂ...
ਨਿਊਯਾਰਕ, - ਆਪਣੇ ਪਤੀ ਤੋਂ ਵੱਖ ਰਹਿ ਰਹੀ ਔਰਤ ਵੱਲੋਂ ਤਲਾਕ ਦੀ ਮੰਗ ਕਰਨ ’ਤੇ ਉਸ ਦਾ ਕਤਲ ਕਰਨ ਵਾਲੇ ਭਾਰਤੀ ਮੂਲ ਦੇ ਪਤੀ ਨੂੰ ਅਮਰੀਕੀ ਅਦਾਲਤ ਨੇ ਦੋਸ਼ੀ ਕਰਾਰ ਦਿੱਤਾ ਹੈ। ਉਸ ਨੂੰ 2011 ਵਿਚ ਭਾਰਤ ਤੋਂ ਅਮਰੀਕਾ ਲਿਆਂਦਾ ਗਿਆ ਸੀ। ਜਿਊਰੀ ਨੇ ਬੀਤੇ ਦਿਨ ਅਵਤਾਰ ਗਰੇਵਾਲ (44) ਨੂੰ ਆਪਣੀ ਪਤਨੀ ਨਵਨੀਤ ਕੌਰ ਨੂੰ 2007 ਵਿਚ ਬਾਥਟੱਬ ਵਿਚ ਗਲਾ ਦਬਾ ਕੇ ਮਾਰਨ ਦੇ ਮਾਮਲੇ ਵਿਚ ਦੋਸ਼ੀ ਕਰਾਰ ਦਿੱਤਾ ਹੈ। ਉਸ ਨੂੰ 23 ਅਗਸਤ ਨੂੰ ਸਜ਼ਾ ਸੁਣਾ...
ਸਮਾਣਾ, - ਨਜ਼ਦੀਕੀ ਪਿੰਡ ਘਿਉਰਾ ਵਿੱਚ ਅਣਖ ਖ਼ਾਤਰ ਪਿਤਾ ਵਲੋਂ ਪੁੱਤਰ ਨਾਲ ਮਿਲ ਕੇ ਆਪਣੀ ਹੀ ਧੀ ਦਾ ਕਤਲ ਕਰਕੇ ਰਾਤੋ-ਰਾਤ ਲਾਸ਼ ਦਾ ਸਸਕਾਰ ਕਰਕੇ ਮਾਮਲੇ ਨੂੰ ਖ਼ੁਰਦ- ਬੁਰਦ ਕਰਨ ਦਾ ਯਤਨ ਕੀਤਾ ਗਿਆ। ਲੜਕੀ ਨੇ ਪਰਿਵਾਰ ਦੀ ਸਹਿਮਤੀ ਤੋਂ ਬਿਨਾਂ ਕੁੱਝ ਸਮਾਂ ਪਹਿਲਾਂ ਪਿੰਡ ਦੇ ਹੀ ਇੱਕ ਲੜਕੇ ਨਾਲ ਪ੍ਰੇਮ ਵਿਆਹ ਕਰਵਾ ਲਿਆ ਸੀ। ਸਦਰ ਪੁਲੀਸ ਨੇ ਲੜਕੀ ਦੇ ਪ੍ਰੇਮੀ ਵੱਲੋਂ ਦਰਜ ਕਰਵਾਈ ਸ਼ਿਕਾਇਤ ਦੇ ਆਧਾਰ ’ਤੇ ਪਿਤਾ ਅਤੇ ਪੁੱਤਰ ਖਿਲਾਫ਼ ਹ...
ਐੱਸ.ਏ.ਐੱਸ.ਨਗਰ, - ਪੰਜਾਬ ਪੁਲੀਸ ਅਤੇ ਐੱਸਟੀਐਫ਼ ਵੱਲੋਂ ਨਸ਼ਿਆਂ ਖ਼ਿਲਾਫ਼ ਵਿੱਢੀ ਮੁਹਿੰਮ ਤਹਿਤ ਗ੍ਰਿਫ਼ਤਾਰ ਮੈਡੀਕਲ ਨਸ਼ਾ ਤਸਕਰ ਪ੍ਰਦੀਪ ਗੋਇਲ ਵਾਸੀ ਲੁਧਿਆਣਾ ਅੱਜ ਕੱਲ੍ਹ ਆਪਣੇ ਸਾਲੇ ਦੇ ਡਰੱਗ ਲਾਇਸੈਂਸ ’ਤੇ ਨਸ਼ੀਲੀਆਂ ਦਵਾਈਆਂ ਵੇਚਣ ਦਾ ਧੰਦਾ ਕਰ ਰਿਹਾ ਸੀ। ਇਸ ਗੱਲ ਦਾ ਖੁਲਾਸਾ ਅੱਜ ਇੱਥੇ ਐੱਸਟੀਐੱਫ਼ ਦੀ ਮੁਖੀ ਏਡੀਜੀਪੀ ਗੁਰਪ੍ਰੀਤ ਕੌਰ ਦਿਓ ਨੇ ਕੀਤਾ ਹੈ। ਉਹ ਪਿੰਡੀ ਗਲੀ ਲੁਧਿਆਣਾ ਵਿੱਚ ਪਲਾਟੀਨਮ ਹੈਲਥ ਕੇਅਰ ਨਾਂਅ ਹੇਠ ਮੈਡੀਕਲ ਸਟੋ...
ਚੋਹਲਾ ਸਾਹਿਬ - ਜਾਮਾਰਾਏ ਦੇ ਨਾਂ ਨਾਲ ਜਾਣੀ ਜਾਂਦੀ ਨਹਿਰ 'ਚੋਂ ਅੱਜ ਤੜਕਸਾਰ ਦੋ ਲਾਸ਼ਾਂ ਦੇ ਬਰਾਮਦ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਅਨੁਸਾਰ ਪਿੰਡ ਰਾਣੀ ਵਲਾਹ ਤੇ ਪੱਖੋਪੁਰ ਦੇ ਵਿਚਕਾਰ ਨਹਿਰ 'ਚ ਕਿਸਾਨ ਗੁਰਦੇਵ ਸਿੰਘ ਨੇ ਦੇਖਿਆ ਕਿ ਇਕ ਔਰਤ ਉਮਰ ਕਰੀਬ 27-28 ਸਾਲ ਅਤੇ ਉਸ ਦੇ ਪੈਰ ਨਾਲ ਬੱਝੀ ਇਕ ਦੋ ਕੁ ਸਾਲ ਦੀ ਬੱਚੀ ਦੀ ਲਾਸ਼ ਨਹਿਰ 'ਚ ਤੈਰ ਰਹੀ ਹੈ। ਕਿਸਾਨ ਨੇ ਇਸ ਸਬੰਧੀ ਪੁਲਸ ਨੂੰ ਸੂਚਨਾ ਦਿੱਤੀ, ਜਿਸ 'ਤੇ ਚੋਹ...