:
ਖਾਸ ਖਬਰਾਂ
You are here: Homeਦੇਸ਼-ਵਿਦੇਸ਼ਸ਼ਿਮਲਾ ਦੇ ਗ੍ਰੈਂਡ ਹੋਟਲ ''ਚ ਲੱਗੀ ਭਿਆਨਕ ਅੱਗ

ਸ਼ਿਮਲਾ ਦੇ ਗ੍ਰੈਂਡ ਹੋਟਲ ''ਚ ਲੱਗੀ ਭਿਆਨਕ ਅੱਗ

Written by  Published in ਦੇਸ਼-ਵਿਦੇਸ਼ Monday, 13 May 2019 05:05

ਸ਼ਿਮਲਾ— ਐਤਵਾਰ ਰਾਤ ਸਮੇਂ ਸ਼ਿਮਲਾ ਦੀ ਮਾਇਓ ਬਲਾਕ ਦੇ ਇਤਿਹਾਸਕ ਗ੍ਰੈਂਡ ਹੋਟਲ 'ਚ ਅੱਗ ਲੱਗ ਗਈ। ਅੱਗ 'ਤੇ ਕਾਬੂ ਪਾਉਣ ਲਈ ਫਾਇਰ ਬ੍ਰਿਗੇਡ ਦੀਆਂ 5 ਗੱਡੀਆਂ ਮੌਕੇ 'ਤੇ ਪੁੱਜੀਆਂ। ਅੱਗ ਕਾਰਨ ਕਿਸੇ ਜਾਨੀ ਨੁਕਸਾਨ ਦੀ ਖਬਰ ਨਹੀਂ ਹੈ ਪਰ ਹੋਟਲ ਦਾ ਕਾਫੀ ਹਿੱਸਾ ਅੱਗ 'ਚ ਝੁਲਸ ਗਿਆ। ਅੱਗ ਬੁਝਾਉਣ 'ਚ ਲਗਭਗ 2 ਘੰਟੇ ਲੱਗ ਗਏ ਅਤੇ ਸੋਮਵਾਰ ਤੜਕੇ 3 ਵਜੇ ਤਕ ਅੱਗ 'ਤੇ ਕਾਬੂ ਪਾਇਆ ਜਾ ਸਕਿਆ। ਜਾਣਕਾਰੀ ਮੁਤਾਬਕ ਅੱਗ ਐਤਵਾਰ ਰਾਤ ਦੇ 12.50 ਵਜੇ ਹੋਟਲ 'ਚ ਅੱਗ ਲੱਗੀ। ਸਥਾਨਕ ਅਧਿਕਾਰੀਆਂ ਨੇ ਦੱਸਿਆ ਕਿ ਇਹ ਲੋਕਾਂ ਦੀ ਖਾਸ ਪਸੰਦ ਵਾਲਾ ਹੋਟਲ ਹੈ ਅਤੇ ਛੁੱਟੀਆਂ 'ਚ ਇਹ ਪੂਰਾ ਭਰਿਆ ਹੁੰਦਾ ਹੈ ਪਰ ਇਸ ਸਮੇਂ ਇੱਥੇ ਮੁਰੰਮਤ ਦਾ ਕੰਮ ਚੱਲ ਰਿਹਾ ਸੀ। ਇਸ ਲਈ ਜਾਨੀ ਨੁਕਸਾਨ ਹੋਣ ਤੋਂ ਬਚਾਅ ਹੋ ਗਿਆ। ਪੁਲਸ ਨੇ ਦੱਸਿਆ ਕਿ ਉਨ੍ਹਾਂ ਨੂੰ ਹੋਟਲ ਦਾ ਤਾਲਾ ਤੋੜ ਕੇ ਅੰਦਰ ਜਾਣਾ ਪਿਆ ਕਿਉਂਕਿ ਉਸ ਸਮੇਂ ਉੱਥੇ ਗ੍ਰੈਂਡ ਹੋਟਲ ਦਾ ਕੋਈ ਵੀ ਅਧਿਕਾਰੀ ਨਹੀਂ ਸੀ। ਹੋਟਲ 'ਚ ਪਾਣੀ ਦਾ ਵੱਡਾ ਟੈਂਕ ਹੋਣ ਕਾਰਨ ਜਲਦੀ ਅੱਗ ਬੁਝਾਈ ਜਾ ਸਕੀ। ਅਜੇ ਤਕ ਅੱਗ ਲੱਗਣ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ।

Read 7 times

ਫਿਰੋਜ਼ਪੁਰ/ਮੁਕਤਸਰ/ਫਾਜਿਲਕਾ

ਲੁਧਿਆਣਾ-ਜਲੰਧਰ

ਅੰਮ੍ਰਿਤਸਰ-ਪਠਾਨਕੋਟ

ਕਪੂਰਥਲਾ-ਤਰਣਤਾਰਨ

ਬਠਿੰਡਾ-ਮਾਨਸਾ

ਪਟਿਆਲਾ-ਮੁਹਾਲੀ