:
You are here: Home

ਪਟਾਕਿਆਂ ਤੋਂ ਨਹੀਂ, ਸਭ ਤੋਂ ਜ਼ਿਆਦਾ ਪ੍ਰਦੂਸ਼ਣ ਆਟੋ-ਮੋਬਾਇਲ ਨਾਲ : ਸੁਪਰੀਮ ਕੋਰਟ

Written by  Published in ਰਾਜਨੀਤੀ Wednesday, 13 March 2019 05:27

ਨਵੀਂ ਦਿੱਲੀ - ਸੁਪਰੀਮ ਕੋਰਟ ਨੇ ਪਟਾਕਿਆਂ 'ਤੇ ਬੈਨ ਲਾਉਣ ਦੇ ਸੰੰਬੰਧ 'ਚ ਕਿਹਾ ਕਿ ਸਿਰਫ਼ ਪਟਾਕਿਆਂ ਤੋਂ ਹੀ ਪ੍ਰਦੂਸ਼ਣ ਨਹੀਂ ਹੁੰਦਾ। ਅਦਾਲਤ ਨੇ ਪਟਾਕਿਆਂ ਨਾਲ ਹੋਣ ਵਾਲੇ ਪ੍ਰਦੂਸ਼ਣ ਸੰਬੰਧੀ ਪਟੀਸ਼ਨ 'ਤੇ ਸੁਣਵਾਈ ਕਰਦੇ ਹੋਏ ਕਿਹਾ ਕਿ ਪਟਾਕੇ ਹੀ ਪ੍ਰਦੂਸ਼ਣ ਦਾ ਇੱਕੋ-ਇੱਕ ਕਾਰਨ ਨਹੀਂ ਹਨ। ਕਾਰ ਅਤੇ ਆਟੋ ਮੋਬਾਇਲਜ਼ ਕਿਤੇ ਜ਼ਿਆਦਾ ਮਾਤਰਾ 'ਚ ਵਾਤਾਵਰਣ ਨੂੰ ਪ੍ਰਦੂਸ਼ਤ ਕਰਦੇ ਹਨ। ਕੋਰਟ ਨੇ ਮਾਮਲੇ ਦੀ ਸੁਣਵਾਈ ਲਈ ਅਗਲੀ ਤਰੀਕ 3 ਅਪ੍ਰੈਲ ਤੈਅ ਕੀਤੀ ਹੈ। ਸੁਪਰੀਮ ਕੋਰਟ ਨੇ ਕਿਹਾ, 'ਲੋਕ ਪਟਾਕਿਆਂ 'ਤੇ ਪਾਬੰਦੀ ਦੀ ਮੰਗ ਕਿਉਂ ਕਰਦੇ ਹਨ, ਜਦਕਿ ਸਾਫ਼ ਮਹਿਸੂਸ ਕੀਤਾ ਜਾ ਸਕਦਾ ਹੈ ਕਿ ਆਟੋਮੋਬਾਇਲਜ਼ ਕਿਤੇ ਜ਼ਿਆਦਾ ਪ੍ਰਦੂਸ਼ਣ ਕਰਦਾ ਹੈ। ਕੇਂਦਰ ਸਰਕਾਰ ਨੇ ਕਿਹਾ ਕਿ ਪਟਾਕਿਆਂ ਦੇ ਨਿਰਮਾਣ 'ਚ ਬੇਰੀਅਮ ਦੇ ਇਸਤੇਮਾਲ 'ਤੇ ਪਾਬੰਦੀ ਲਾਈ ਜਾ ਚੁੱਕੀ ਹੈ। ਗ੍ਰੀਨ ਪਟਾਕਿਆਂ ਦਾ ਫਾਰਮੂਲਾ ਹਾਲੇ ਫਾਈਨਲ ਕੀਤਾ ਜਾਣਾ ਬਾਕੀ ਹੈ। ਇਸ ਦੌਰਾਨ ਸੁਪਰੀਮ ਕੋਰਟ ਨੇ ਕੇਂਦਰ ਸਰਕਾਰ ਤੋਂ ਪੁੱਛਿਆ ਕਿ ਬੇਰੁਜ਼ਗਾਰ ਹੋਏ ਮੁਲਾਜ਼ਮਾਂ ਦਾ ਕੀ ਹੋਇਆ? ਸੁਪਰੀਮ ਕੋਰਟ ਨੇ ਕੇਂਦਰ ਸਰਕਾਰ ਨੂੰ ਕਿਹਾ ਕਿ ਉਹ ਪਟਾਕਿਆਂ ਅਤੇ ਆਟੋ ਮੋਬਾਇਲਜ਼ ਦੁਆਰਾ ਹੋਣ ਵਾਲੇ ਪ੍ਰਦੂਸ਼ਣ 'ਤੇ ਇੱਕ ਤੁਲਨਾਤਮਕ ਅਧਿਐਨ ਕਰ ਕੇ ਰਿਪੋਰਟ ਕੋਰਟ 'ਚ ਪੇਸ਼ ਕਰਨ।

Read 3 times