:
You are here: Home

ਮੁੱਦਿਆਂ 'ਤੇ ਜਾਗਰੂਕ ਬਣੋ, ਤੁਸੀਂ ਭਵਿੱਖ ਚੁਣਨਾ : ਪ੍ਰਿਯੰਕਾ Featured

Written by  Published in ਰਾਜਨੀਤੀ Wednesday, 13 March 2019 05:24

ਗਾਂਧੀਨਗਰ--ਕਾਂਗਰਸ ਪਾਰਟੀ ਦੀ ਪੂਰਬੀ ਉਤਰ ਪ੍ਰਦੇਸ਼ ਦੀ ਇੰਚਾਰਜ ਅਤੇ ਜਨਰਲ ਸਕੱਤਰ ਬਣਨ ਤੋਂ ਬਾਅਦ ਪ੍ਰਿਯੰਕਾ ਗਾਂਧੀ ਨੇ ਪਹਿਲੀ ਵਾਰ ਅੱਜ ਗੁਜਰਾਤ ਦੇ ਗਾਂਧੀਨਗਰ 'ਚ ਰੈਲੀ ਨੂੰ ਸੰਬੋਧਨ ਕੀਤਾ। ਕਰੀਬ 10 ਮਿੰਟ ਦੇ ਆਪਣੇ ਭਾਸ਼ਣ 'ਚ ਮਹਾਤਮਾ ਗਾਂਧੀ, ਪ੍ਰੇਮ ਅਤੇ ਅਹਿੰਸਾ ਦੀ ਗੱਲ ਕਰਦੇ ਹੋਏ ਸੱਤਾਧਾਰੀ ਪਾਰਟੀ 'ਤੇ ਨਿਸ਼ਾਨਾ ਲਾਇਆ। ਰੈਲੀ ਨੂੰ ਸੰਬੋਧਨ ਕਰਦੇ ਹੋਏ ਪ੍ਰਿਯੰਕਾ ਨੇ ਕਿਹਾ, 'ਮੈਨੂੰ ਪਤਾ ਸੀ ਕਿ ਅੱਜ ਮੀਟਿੰਗ ਹੈ, ਪਰ ਮਨ 'ਚ ਸੋਚਿਆ ਸੀ ਕਿ ਸ਼ਾਇਦ ਭਾਸ਼ਣ ਦੇਣ ਦੀ ਜ਼ਰੂਰਤ ਨਾ ਪਵੇ। ਮੈਂ ਭਾਸ਼ਣ ਨਹੀਂ ਦਿੰਦੀ, ਤੁਹਾਨੂੰ ਦੋ ਸ਼ਬਦ ਕਹਿੰਦੀ ਹਾਂ, ਜੋ ਮੇਰੇ ਦਿਲ 'ਚ ਹਨ।' ਹਾਲਾਂਕਿ ਉਨ੍ਹਾ ਭਾਜਪਾ 'ਤੇ ਹਮਲਾ ਕਰਦੇ ਹੋਏ ਕਿਹਾ, 'ਦੇਸ਼ ਤੁਹਾਡਾ ਹੈ, ਜੋ ਲੋਕ ਵੱਡੀਆਂ-ਵੱਡੀਆਂ ਗੱਲਾਂ ਕਰਦੇ ਹਨ, ਉਨ੍ਹਾਂ ਤੋਂ ਪੁੱਛੋ ਕਿ ਜੋ 15 ਲੱਖ ਤੁਹਾਡੇ ਖਾਤਿਆਂ 'ਚ ਆਉਣੇ ਸਨ, ਉਹ ਕਿੱਥੇ ਗਏ। ਔਰਤਾਂ ਦੀ ਸੁਰੱਖਿਆ ਦਾ ਮੁੱਦਾ ਹੈ। ਆਉਣ ਵਾਲੇ ਦੋ ਮਹੀਨਿਆਂ 'ਚ ਕਈ ਮੁੱਦੇ ਉਠਾਏ ਜਾਣਗੇ, ਇਸ 'ਚ ਤੁਸੀਂ ਜਾਗਰੂਕ ਹੋਣਾ ਹੈ, ਕਿਉਂਕਿ ਇਸ ਚੋਣ ਜ਼ਰੀਏ ਤੁਸੀਂ ਆਪਣਾ ਭਵਿੱਖ ਚੁਣਨ ਜਾ ਰਹੇ ਹੋ।' ਪ੍ਰਿਯੰਕਾ ਗਾਂਧੀ ਵਾਡਰਾ ਨੇ ਮੋਦੀ ਸਰਕਾਰ 'ਤੇ ਨਿਸ਼ਾਨਾ ਲਾਉਂਦੇ ਹੋਏ ਕਿਹਾ ਕਿ ਦੇਸ਼ 'ਚ ਜੋ ਕੁਝ ਹੋ ਰਿਹਾ ਹੈ, ਉਸ ਤੋਂ ਉਹ ਦੁਖੀ ਹੈ। ਉਸ ਨੇ ਕਿਹਾ ਕਿ ਮੋਦੀ ਸਰਕਾਰ ਨੇ ਦੇਸ਼ 'ਚ ਕਰੋੜਾਂ ਲੋਕਾਂ ਨੂੰ ਨੌਕਰੀਆਂ ਦੇਣ ਦੇ ਆਪਣੇ ਵਾਅਦੇ ਨੂੰ ਪੂਰਾ ਨਹੀਂ ਕੀਤਾ। ਲੋਕਾਂ ਨੂੰ ਵੰਡਿਆ ਜਾ ਰਿਹਾ ਹੈ। ਨਫ਼ਰਤ ਫੈਲਾਈ ਜਾ ਰਹੀ ਹੈ ਅਤੇ ਜੋ ਅਸਲੀ ਮੁੱਦੇ ਹਨ, ਉਨ੍ਹਾਂ ਦੀ ਗੱਲ ਸਰਕਾਰ ਨਹੀਂ ਕਰਦੀ। ਉਨ੍ਹਾ ਕਿਹਾ ਮੈਂ ਦਿਲ ਤੋਂ ਕਹਿਣਾ ਚਾਹੁੰਦੀ ਹਾਂ ਕਿ ਇਸ ਤੋਂ ਵੱਡੀ ਕੋਈ ਦੇਸ਼ ਭਗਤੀ ਨਹੀਂ ਕਿ ਤੁਸੀਂ ਜਾਗਰੂਕ ਬਣੋ, ਤੁਹਾਡੀ ਜਾਗਰੂਕਤਾ ਇੱਕ ਹਥਿਆਰ ਹੈ। ਇਹ ਇਸ ਤਰ੍ਹਾਂ ਦਾ ਹਥਿਆਰ ਹੈ, ਜਿਸ ਨਾਲ ਕਿਸੇ ਨੂੰ ਦੁੱਖ ਨਹੀਂ ਦੇਣਾ, ਕਿਸੇ ਨੂੰ ਨੁਕਸਾਨ ਨਹੀਂ ਪਹੁੰਚਾਉਣਾ, ਪਰ ਇਹ ਤੁਹਾਨੂੰ ਮਜ਼ਬੂਤ ਬਣਾਏਗਾ। ਉਨ੍ਹਾ ਕਿਹਾ ਕਿ ਤੁਸੀ ਸੋਚਣ ਹੈ ਕਿ ਇਹ ਚੋਣ ਹੈ ਅਤੇ ਆਪਣਾ ਭਵਿੱਖ ਚੁਣਨ ਜਾ ਰਹੇ ਹੋ। ਉਨ੍ਹਾ ਕਿਹਾ ਕਿ ਚੋਣ 'ਚ ਫਜੂਲ ਦੇ ਮੁੱਦੇ ਨਹੀਂ ਉਠਾਉਣੇ ਚਾਹੀਦੇ। ਉਹਨਾ ਕਿਹਾ ਕਿ ਮੈਂ ਪਹਿਲੀ ਵਾਰ ਗੁਜਰਾਤ ਆਈ ਹਾਂ ਅਤੇ ਪਹਿਲੀ ਵਾਰ ਸਾਬਰਮਤੀ ਦੇ ਉਸ ਆਸ਼ਰਮ 'ਚ ਗਈ, ਜਿੱਥੇ ਮਹਾਤਮਾ ਗਾਂਧੀ ਨੇ ਦੇਸ਼ ਦੀ ਆਜ਼ਾਦੀ ਦਾ ਸੰਘਰਸ਼ ਸ਼ੁਰੂ ਕੀਤਾ ਸੀ।

Read 1 times