:
You are here: Home

ਦੇਸ਼ ਦੀ ਜਨਤਾ ਬਦਲਾਅ ਚਾਹੁੰਦੀ : ਅਖਿਲੇਸ਼ Featured

Written by  Published in ਰਾਜਨੀਤੀ Monday, 11 March 2019 06:06

ਨਵੀਂ ਦਿੱਲੀ -ਸਪਾ ਪ੍ਰਧਾਨ ਤੇ ਸਾਬਕਾ ਮੁੱਖ ਮੰਤਰੀ ਅਖਿਲੇਸ਼ ਯਾਦਵ ਅਤੇ ਸਾਬਕਾ ਮੁੱਖ ਮੰਤਰੀ ਮਾਇਆਵਤੀ ਨੇ ਭਾਜਪਾ 'ਤੇ ਹਮਲਾ ਬੋਲਿਆ ਹੈ। ਅਖਿਲੇਸ਼ ਨੇ ਕਿਹਾ ਕਿ ਵੋਟਾਂ ਲਈ ਭਾਜਪਾ ਕਿਸੇ ਵੀ ਹੱਦ ਤੱਕ ਜਾ ਸਕਦੀ ਹੈ। ਉਥੇ ਹੀ ਮਾਇਆਵਤੀ ਨੇ ਕਿਹਾ ਕਿ ਖੋਖਲੇ ਵਾਅਦਿਆਂ ਤੋਂ ਮੁਕਤੀ ਦਾ ਦਿਨ ਆ ਗਿਆ ਹੈ। ਇੱਕ ਪ੍ਰੱੈਸ ਕਾਨਫਰੰਸ 'ਚ ਯੂ ਪੀ ਦੇ ਸਾਬਕਾ ਮੁੱਖ ਮੰਤਰੀ ਅਖਿਲੇਸ਼ ਯਾਦਵ ਨੇ ਕਿਹਾ ਕਿ ਵੋਟਾਂ ਲਈ ਭਾਜਪਾ ਦੇਸ਼ 'ਚ ਨਫ਼ਰਤ ਫੈਲਾ ਰਹੀ ਹੈ। ਵੋਟਾਂ ਲਈ ਭਾਜਪਾ ਨੇ ਫੌਜ ਨੂੰ ਵੀ ਰਾਜਨੀਤੀ 'ਚ ਘਸੀਟ ਲਿਆ। ਅਖਿਲੇਸ਼ ਨੇ ਕਿਹਾ ਕਿ ਉਹ ਖੁਦ ਫੌਜੀ ਸਕੂਲ 'ਚ ਪੜ੍ਹਿਆ ਹੈ। ਸਪਾ ਪ੍ਰਧਾਨ ਨੇ ਕਿਹਾ ਕਿ ਭਾਜਪਾ ਨੇ ਵੋਟ ਲਈ ਗਊ ਅਤੇ ਗੰਗਾ ਨੂੰ ਵੀ ਨਹੀਂ ਛੱਡਿਆ। ਲੋਕ ਇਸ ਸਰਕਾਰ ਤੋਂ ਦੁਖੀ ਹਨ। ਇਸ ਲਈ ਬਦਲਾਅ ਚਾਹੁੰਦੇ ਹਨ। ਪ੍ਰਧਾਨ ਮੰਤਰੀ ਦੀਆਂ ਰੈਲੀਆਂ 'ਤੇ ਨਿਸ਼ਾਨਾ ਲਾਉਂਦੇ ਹੋਏ ਅਖਿਲੇਸ਼ ਨੇ ਕਿਹਾ ਕਿ ਅਸੀਂ ਚਾਹੁੰਦੇ ਸੀ ਕਿ ਉਹ ਲੋਕ ਥੱਕ ਜਾਣ, ਫਿਰ ਅਸੀਂ ਆਪਣਾ ਪ੍ਰਚਾਰ ਅਭਿਆਨ ਸ਼ੁਰੂ ਕਰਾਂਗੇ। ਉਨ੍ਹਾ ਕਿਹਾ ਕਿ ਭਾਜਪਾ ਨੂੰ ਹੁਣ ਜਵਾਬ ਦੇਣਾ ਹੋਵੇਗਾ ਕਿ ਉਨ੍ਹਾਂ ਕਿੰਨੇ ਲੋਕਾਂ ਨੂੰ ਨੌਕਰੀਆਂ ਦਿੱਤੀਆਂ। ਉਨ੍ਹਾ ਕਿਹਾ ਕਿ ਨੌਕਰੀਆਂ ਤਾਂ ਦੂਰ 40 ਹਜ਼ਾਰ ਵਪਾਰੀ ਦੇਸ਼ ਛੱਡ ਕੇ ਚਲੇ ਗਏ। ਉਨ੍ਹਾ ਕਿਹਾ ਕਿ ਸਮਾਜਵਾਦੀ ਪਾਰਟੀ ਛੇਤੀ ਹੀ ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਕਰੇਗੀ। ਭਾਜਪਾ ਨੇ ਦੋ ਨੇਤਾਵਾਂ ਵਿਚਕਾਰ ਮਾਰਕੁੱਟ 'ਤੇ ਵੀ ਤਨਜ਼ ਕਰਦਿਆਂ ਅਖਿਲੇਸ਼ ਨੇ ਕਿਹਾ ਕਿ ਇਸ ਤਰ੍ਹਾਂ ਪਹਿਲੀ ਵਾਰ ਨਹੀਂ ਹੋਇਆ, ਜਦ ਦੋ ਨੇਤਾਵਾਂ ਨੇ ਇੱਕ-ਦੂਜੇ ਦੀ ਕੁੱਟਮਾਰ ਕੀਤੀ ਤੇ 21 ਜੁੱਤਿਆਂ ਦੀ ਸਲਾਮੀ ਦਿੱਤੀ ਹੋਵੇ, ਹੁਣ ਹਾਲਾਤ ਇਸ ਤਰ੍ਹਾਂ ਦੇ ਹਨ ਕਿ ਮੰਤਰੀ ਜ਼ਿਲ੍ਹੇ 'ਚ ਜਾਣ ਤੋਂ ਡਰਦੇ ਹਨ, ਇਹ ਜੂਤੇ ਵਾਲੀ ਸਰਕਾਰ ਹੈ। ਇਸ ਦੌਰਾਨ ਬਸਪਾ ਸੁਪਰੀਮੋ ਮਾਇਆਵਤੀ ਨੇ ਵੀ ਕੇਂਦਰ ਸਰਕਾਰ 'ਤੇ ਹਮਲਾ ਕੀਤਾ। ਮਾਇਆਵਤੀ ਨੇ ਕਿਹਾ ਕਿ ਖੋਖਲੇ ਵਾਅਦਿਆਂ ਤੋਂ ਮੁਕਤੀ ਦਾ ਸਮਾਂ ਆ ਗਿਆ ਹੈ।

Read 21 times