:
You are here: Home

10 ਤੋਂ 12 ਮਾਰਚ ਤੱਕ ਚਲਾਈ ਜਾ ਰਹੀ ਹੈ ਪਲੱਸ ਪੋਲਿਓ ਮੁਹਿੰਮ: ਸਿਵਲ ਸਰਜਨ

Written by  Published in ਫਿਰੋਜ਼ਪੁਰ/ਮੁਕਤਸਰ/ਫਾਜਿਲਕਾ Sunday, 10 March 2019 06:17

ਫਾਜ਼ਿਲਕਾ 9 ਮਾਰਚ ਮਿਸ਼ਨ ਤੰਦਰੁਸਤ ਪੰਜਾਬ ਤਹਿਤ ਸਿਵਲ ਸਰਜਨ ਡਾ. ਦਵਿੰਦਰ ਭੁੱਕਲ ਦੀ ਪ੍ਰਧਾਨਗੀ ਹੇਠ ਜ਼ਿਲ੍ਹੇ ਅੰਦਰ 10 ਮਾਰਚ ਤੋਂ 12 ਮਾਰਚ 2019 ਤੱਕ ਪਲੱਸ ਪੋਲਿਓ ਰਾਉਂਡ ਚਲਾਇਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਇਸ ਰਾਉਂਡ ਤਹਿਤ 0 ਤੋਂ 5 ਸਾਲ ਤੱਕ ਦੇ ਬੱਚਿਆਂ ਨੂੰ ਪੋਲੀਓ ਵਿਰੋਧੀ ਬੂੰਦਾ ਪਿਲਾਈਆਂ ਜਾਣਗੀਆਂ। ਸਿਵਲ ਸਰਜਨ ਨੇ ਕਿਹਾ ਕਿ ਸਿਹਤ ਵਿਭਾਗ ਵੱਲੋਂ ਇਸ ਰਾਉਂਡ ਤਹਿਤ 0-5 ਸਾਲ ਤੱਕ ਦੇ 152227 ਬੱਚਿਆਂ ਨੂੰ ਪੋਲਿਓ ਵਿਰੋਧੀ ਬੂੰਦਾ ਪਿਲਾਈਆਂ ਜਾਣਗੀਆਂ। ਇਸ ਤਹਿਤ 685 ਪੋਲਿਓ ਬੂਥ ਬਣਾਏ ਗਏ ਹਨ। ਉਨ੍ਹਾਂ ਦੱਸਿਆ ਕਿ ਪਲੱਸ ਪੋਲਿਓ ਮੁਹਿੰਮ ਦੇ ਪਹਿਲੇ ਦਿਨ ਬੱਚਿਆਂ ਨੂੰ ਬੂਥਾਂ 'ਤੇ ਪੋਲੀਓ ਵਿਰੋਧੀ ਬੂੰਦਾ ਪਿਲਾਈਆਂ ਜਾਣਗੀਆਂ। ਮੁਹਿੰਮ ਦੇ ਦੂਸਰੇ ਤੇ ਤੀਸਰੇ ਦਿਨ ਘਰ-ਘਰ ਜਾ ਕੇ ਸਿਹਤ ਸਟਾਫ ਵੱਲੋਂ ਬੱਚਿਆਂ ਨੁੰ ਪੋਲੀਓ ਬੂਦਾਂ ਪਿਲਾਈਆਂ ਜਾਣਗੀਆਂ। ਉਨ੍ਹਾਂ ਦੱਸਿਆ ਕਿ ਇਸ ਪਲੱਸ ਪੋਲੀਓ ਰਾਉਂਡ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ 35 ਟਰਾਂਜ਼ਿਟ ਤੇ 25 ਮੋਬਾਈਲ ਟੀਮਾਂ ਦਾ ਗਠਣ ਕੀਤਾ ਗਿਆ ਹੈ। ਇਸ ਮੌਕੇ ਸਿਵਲ ਸਰਜਨ ਡਾ. ਦਵਿੰਦਰ ਭੁੱਕਲ ਨੇ ਕਿਹਾ ਕਿ ਟੀਮ ਮੈਂਬਰਾਂ ਵੱਲੋਂ ਖਾਸ ਤੌਰ 'ਤੇ ਭੱਠਿਆਂ, ਫੈਕਟਰੀਆਂ, ਝੁੱਗੀਆਂ-ਝੋਪੜੀਆਂ, ਉਸਾਰੀ ਅਧੀਨ ਇਮਾਰਤਾਂ, ਪੈਟਰੋਲ ਪੰਪਾਂ ਅਤੇ ਮਾਈਗ੍ਰੇਟਰੀ ਅਬਾਦੀ ਵਿਖੇ ਜਾ ਕੇ ਪ੍ਰਵਾਸੀ ਮਜਦੂਰਾਂ ਦੇ 0-5 ਸਾਲ ਤੱਕ ਦੇ ਬੱਚਿਆਂ ਨੂੰ ਪੋਲੀਓ ਬੂੰਦਾ ਪਿਲਾਈਆਂ ਜਾਣਗੀਆਂ। ਉਨ੍ਹਾਂ ਕਿਹਾ ਕਿ ਮਿਸ਼ਨ ਤੰਦਰੁਸਤ ਤਹਿਤ ਬੱਚਿਆਂ ਦੀ ਸਿਹਤ ਵੱਲ ਵਿਸ਼ੇਸ਼ ਧਿਆਨ ਦਿੱਤਾ ਜਾ ਰਿਹਾ ਹੈ ਤਾਂ ਜੋ ਕੋਈ ਵੀ ਬੱਚਾ ਕਿਸੇ ਪੱਖੋਂ ਵੀ ਪਿਛੜ ਨਾ ਸਕੇ।

Read 50 times