:
You are here: Home

ਸਾਬਕਾ ਐਸ.ਡੀ.ਓ ਦਾ ਗੋਲੀ ਮਾਰ ਕੇ ਕਤਲ - ਘਟਨਾ ਸੀਸੀਟੀਵੀ 'ਚ ਕੈਦ Featured

Written by  Published in ਖਾਸ ਖਬਰਾਂ Wednesday, 06 March 2019 03:38
Rate this item
(0 votes)

ਬਟਾਲਾ, 5 ਮਾਰਚ 2019 - ਗੁਰਦਾਸਪੁਰ ਜ਼ਿਲ੍ਹੇ ਦੇ ਬਟਾਲਾ ਸ਼ਹਿਰ ਵਿਚ ਸ਼ਾਸਤਰੀ ਨਗਰ ਵਿਚ ਇੰਪਰੂਵਮੈਂਟ ਟਰੱਸਟ ਦੇ ਸਾਬਕਾ SDO ਦਾ ਦਿਨ ਦਿਹਾੜੇ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ। ਕਤਲ ਦੀ ਸਾਰੀ ਵਾਰਦਾਤ ਸੀਸੀਟੀਵੀ ਕੈਮਰੇ ਵਿਚ ਕੈਦ ਹੋ ਗਈ। ਵੀਡੀਓ ਵਿਚ ਸਾਫ ਦਿਖਾਈ ਦੇ ਰਿਹਾ ਹੈ ਕਿ ਜਦੋਂ ਸਾਬਕਾ ਐਸ.ਡੀ.ਓ ਘਰ ਤੋਂ ਬਾਹਰ ਨਿਕਲ ਰਿਹਾ ਸੀ ਤਾਂ ਇਕ ਵਿਅਕਤੀ ਵੱਲੋਂ ਉਸਨੂੰ ਅਚਾਨਕ ਘੇਰ ਕੇ ਗੋਲੀਆਂ ਚਲਾਈਆਂ ਗਈਆਂ। ਗੋਲੀ ਵੱਜਣ ਦੇ ਬਾਵਜੂਦ ਸਾਬਕਾ ਐਸ.ਡੀ.ਓ ਹਮਲਾਵਰ ਵੱਲ ਇੱਟ ਚੁੱਕ ਕੇ ਸੁੱਟਦਾ ਹੈ ਤੇ ਨਾਲ ਦੀ ਨਾਲ ਆਪ ਜ਼ਮੀਨ ਉਤੇ ਡਿੱਗ ਪੈਂਦਾ ਹੈ। ਮੌਕੇ ਉਤੇ ਪੁੱਜੀ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।

Read 101 times