:
You are here: Home

ਲੁਧਿਆਣਾ ''ਚ ਰਾਖੀ ਸਾਵੰਤ ਨਾਲ ਨੋਜਵਾਨਾਂ ਨੇ ਕੀਤੀ ਛੇੜਛਾੜ

Written by  Published in ਫਿਲਮੀ ਗੱਪਸ਼ੱਪ Sunday, 03 March 2019 06:07

ਮੁੰਬਈ (ਬਿਊਰੋ) — ਰੋਡ ਸ਼ੋਅ ਦੌਰਾਨ ਬਾਲੀਵੁੱਡ ਅਦਾਕਾਰਾ ਰਾਖੀ ਸਾਵੰਤ ਨਾਲ ਅਜੀਬ ਹਰਕਤ ਹੋ ਗਈ, ਜਿਸ ਤੋਂ ਬਾਅਦ ਗ੍ਰੇਟ ਖਲੀ ਤੇ ਰਾਖੀ ਸਾਵੰਤ ਨੇ ਪੁਲਸ 'ਤੇ ਦੋਸ਼ ਲਾਇਆ। ਸੀ. ਡਬਲਯੂ. ਈ. (ਕੰਟੀਨਟਲ ਰੈਸਲਿੰਗ ਐਂਟਰਟੇਨਮੈਂਟ) ਬ੍ਰੇਕਡਾਊਨ ਸ਼ੋਅ ਤੋਂ ਇਕ ਦਿਨ ਪਹਿਲਾਂ ਰੇਸਲਿੰਗ ਦੀ ਪ੍ਰਮੋਸ਼ਨ ਲਈ ਲੁਧਿਆਣਾ ਆਈ ਰਾਖੀ ਸਾਵੰਤ ਨਾਲ ਕਿਸੇ ਨੋਜਵਾਨ ਨੇ ਗਲਤ ਹਰਕਤ ਕੀਤੀ। ਇਸ ਦੌਰਾਨ ਰਾਖੀ ਸਾਵੰਤ ਦਿ ਗ੍ਰੇਟ ਖਲੀ ਨਾਲ ਓਪਨ ਜੀਪ 'ਚ ਰੋਡ ਸ਼ੋਅ ਕਰ ਰਹੀ ਸੀ। ਹਾਲਾਂਕਿ ਰਾਖੀ ਦਾ ਕਹਿਣਾ ਹੈ ਕਿ ਹਾਲੇ ਇਸ ਮਾਮਲੇ 'ਚ ਪੁਲਸ ਨੂੰ ਕੋਈ ਸ਼ਿਕਾਇਤ ਨਹੀਂ ਕੀਤੀ ਗਈ। ਦਰਅਸਲ ਸੰਧੂ ਨਗਰ ਸਥਿ ਆਈ. ਪੀ. ਐੱਮ. ਸਕੂਲ 'ਚ ਸੀ. ਡਬਲਯੂ. ਈ. (ਕੰਟੀਨਟਲ ਰੈਸਲਿੰਗ ਐਂਟਰਟੇਨਮੈਂਟ) ਬ੍ਰੇਕਡਾਊਨ ਸ਼ੋਅ ਹੈ। ਇਸ 'ਚ ਕੋਈ ਵਿਦੇਸ਼ੀ ਰੇਸਲਰ ਵੀ ਪਹੁੰਚੇ ਰਹੇ ਹਨ। ਇਸ ਤੋਂ ਇਕ ਦਿਨ ਪਹਿਲਾਂ ਦਿ ਗ੍ਰੇਟ ਖਲੀ ਤੇ ਰਾਖੀ ਸਾਵੰਤ ਲੁਧਿਆਣਾ 'ਚ ਰੋਡ ਸ਼ੋਅ ਕਰਨ ਪਹੁੰਚੀ। ਰਾਖੀ ਸਾਵੰਤ ਨੇ ਦੱਸਿਆ ਕਿ ਉਹ ਓਪਨ ਜੀਪ 'ਚ ਸੀ। ਚੌੜਾ ਬਾਜ਼ਾਰ 'ਚ ਰੋਡ ਸ਼ੋਅ ਦੌਰਾਨ ਕੁਝ ਨੋਜਵਾਨ ਜੀਪ 'ਤੇ ਚੜ੍ਹ ਗਏ ਅਤੇ ਗਲਤ ਹਰਕਤ ਕਰਨ ਲੱਗੇ। ਜਦੋਂ ਮੈਂ ਵਿਰੋਧ ਕੀਤਾ ਤਾਂ ਨੋਜਵਾਨ ਜੀਪ ਤੋਂ ਉਤਰ ਕੇ ਫਰਾਰ ਹੋ ਗਏ। ਰਾਖੀ ਸਾਵੰਤ ਅਤੇ ਦਿ ਗ੍ਰੇਟ ਖਲੀ ਨੇ ਦੋਸ਼ ਲਾਇਆ ਹੈ ਕਿ ਲੁਧਿਆਣਾ ਪੁਲਸ ਨੇ ਕੋਈ ਸੁਰੱਖਿਆ ਨਹੀਂ ਦਿੱਤੀ ਗਈ ਸੀ। ਇਸ ਦੇ ਚੱਲਦੇ ਰਾਖੀ ਨਾਲ ਛੇੜਛਾੜ ਹੋਈ। ਏ. ਐੱਸ. ਪੀ. ਸੈਂਟਰਲ ਵਰਿਆਮ ਸਿੰਘ ਨੇ ਦੱਸਿਆ ਕਿ ਰੋਡ ਸ਼ੋਅ 'ਚ ਪੁਲਸ ਉਨ੍ਹਾਂ ਨਾਲ ਹੀ ਸੀ। ਪੁਲਸ ਸਾਹਮਣੇ ਅਜਿਹੀ ਕੋਈ ਹਰਕਤ ਨਹੀਂ ਹੋਈ ਹੈ। ਜੇਕਰ ਕੁਝ ਹੋਇਆ ਵੀ ਹੈ ਤਾਂ ਪੁਲਸ ਨੂੰ ਕੋਈ ਸ਼ਿਕਾਇਤ ਨਹੀਂ ਮਿਲੀ। ਸ਼ਿਕਾਇਤ ਆਉਣ 'ਤੇ ਹੀ ਕਾਰਵਾਈ ਕੀਤੀ ਜਾਵੇਗੀ।

Read 5 times