:
You are here: Home

ਕੈਪਟਨ ਦੀ 'ਲੱਕੀ ਬੱਸ' ਰਾਹੁਲ ਤੇ ਪ੍ਰਿਯੰਕਾ ਲਈ ਵੀ ''ਲੱਕੀ'' ਸਾਬਿਤ ਹੋਏਗੀ ?

Written by  Published in Politics Monday, 11 February 2019 09:41

ਚੰਡੀਗੜ੍ਹ, 11 ਫਰਵਰੀ 2019 - ਚੰਡੀਗੜ੍ਹ, 11 ਫਰਵਰੀ 2019 - ਕਾਂਗਰਸ ਦੇ ਪ੍ਰਧਾਨ ਰਾਹੁਲ ਗਾਂਧੀ ਅਤੇ ਉਨ੍ਹਾਂ ਦੀ ਭੈਣ ਪ੍ਰਿਯੰਕਾ ਗਾਂਧੀ ਲਖਨਊ ਵਿਚ ਰੋਡ ਸ਼ੋਅ ਦੇ ਨਾਲ ਸੋਮਵਾਰ ਨੂੰ ਲੋਕ ਸਭਾ ਚੋਣਾਂ ਲਈ ਪਾਰਟੀ ਦੀ ਮੁਹਿੰਮ ਦੀ ਸ਼ੁਰੂਆਤ ਕੀਤੀ। ਦੋਵੇਂ ਇਕ ਮੌਡੀਫਾਈਡ ਬੁਲੇਟ ਪਰੂਫ ਬੱਸ ਵਿਚ ਸਵਾਰ ਹੋ ਕੇ ਪ੍ਰਚਾਰ ਕਰ ਰਹੇ ਹਨ। ਜੇਕਰ ਯਾਦ ਹੋਵੇ ਤਾਂ ਇਹ ਬੱਸ ਪਹਿਲਾਂ ਵੀ ਇੱਕ ਕਾਂਗਰਸੀ ਲੀਡਰ ਪ੍ਰਚਾਰ ਮੁਹਿੰਮ ਲਈ ਵਰਤ ਚੁੱਕੇ ਹਨ। ਉਹ ਨੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ। ਟਾਈਮਜ਼ ਆਫ ਇੰਡੀਆ ਦੀ ਰਿਪੋਰਟ ਅਨੁਸਾਰ ਇਹ ਸਪੋੈਸ਼ਲ ਬੁਲੇਟਪਰੂਫ ਬੱਸ ਪਹਿਲਾਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ 2017 ਦੀਆਂ ਵਿਧਾਨ ਸਭਾ ਚੋਣਾਂ ਵਿਚ ਚੋਣ ਮੁਹਿੰਮ ਲਈ ਵਰਤੀ ਸੀ। ਕਈ ਰਾਜਾਂ ਵਿਚ ਵਿਧਾਨ ਸਭਾ ਚੋਣਾਂ ਵਿਚ ਮਿਲੀਆਂ ਹਾਰਾਂ ਦੇ ਸਿੱਟੇ ਵਜੋਂ ਕਾਂਗਰਸ ਨੇ 117 ਸੀਟਾਂ ਵਿਚੋਂ 77 ਸੀਟਾਂ ਜਿੱਤ ਕੇ ਇਤਿਹਾਸ ਸਿਰਜਿਆ ਸੀ। ਜ਼ਿਕਰਯੋਗ ਹੈ ਕਿ ਕੈਪਟਨ ਸ਼ਾਹਕੋਟ ਜ਼ਿਮਨੀ ਚੋਣਾਂ ਲਈ ਵੀ ਇਸੇ ਬੱਸ 'ਚ ਬੈਠ ਪ੍ਰਚਾਰ ਕਰ ਚੁੱਕੇ ਹਨ। ਪਾਰਟੀ ਦੇ ਸੂਤਰਾਂ ਮੁਤਾਬਕ ਕਾਂਗਰਸ ਲਈ ਇਹ ''ਲੱਕੀ ਬੱਸ'' ਹੈ ਜੋ ਸ਼ਨੀਵਾਰ ਸ਼ਾਮ ਨੂੰ ਪੰਜਾਬ ਤੋਂ ਲਖਨਊ ਲਿਆਂਦੀ ਗਈ ਹੈ ਜਿਸਦਾ ਇਕ ਬਟਨ ਕਲਿੱਕ ਕਰਨ ਨਾਲ ਇਕ ਹਾਈਡ੍ਰੌਲਿਕ ਸੀਟ ਦੀ ਮਦਦ ਨਾਲ ਲੀਡਰ ਛੱਤ ਤੋਂ ਬਾਹਰ ਹੋ ਜਾਂਦਾ ਹੈ। ਇਸ ਏਅਰ ਕੰਡੀਸ਼ਨਡ ਬੱਸ ਵਿਚ 12 ਵਿਅਕਤੀਆਂ ਦੇ ਬੈਠਣ ਦੀ ਸਮਰਥਾ ਹੈ ਅਤੇ ਇਸ ਵਿਚ ਹਾਈਟੈਕ ਪਬਲਿਕ ਐਡਰੈੱਸ ਸਿਸਟਮ ਅਤੇ ਇਕ ਛੋਟਾ ਪੈਂਟਰੀ ਵੀ ਹੈ। ਸੀਨੀਅਰ ਕਾਂਗਰਸ ਲੀਡਰ ਦਾ ਕਹਿਣਾ ਹੈ ਕਿ, ''ਪੰਜਾਬ ਦੀਆਂ 2017 ਚੋਣਾਂ ਵਿਚ ਇਹ ਬੱਸ ਕਾਂਗਰਸ ਪਾਰਟੀ ਲਈ ਬੇਹੱਦ ਖੁਸ਼ਕਿਸਮਤ ਸਾਬਤ ਹੋਈ ਸੀ, ਜਿਥੇ ਚੋਣਾਂ ਤੋਂ ਪਹਿਲਾਂ ਕਈ ਸਰਵੇਖਣਾਂ ਵਿਚ 'ਆਪ' ਨੂੰ ਅੱਗੇ ਦਿਖਾਇਆ ਜਾ ਰਿਹਾ ਸੀ, ਉਥੇ ਕਾਂਗਰਸ ਨੇ ਪੰਜਾਬ 'ਚ ਇਤਿਹਾਸ ਸਿਰਜਿਆ। ਪੰਜਾਬ ਦੀਆਂ ਚੋਣਾਂ ਦੇ ਨਤੀਜਿਆਂ ਨੇ ਕਾਂਗਰਸ ਨੂੰ ਮੁੜ ਸੱਤਾ 'ਚ ਆਉਣ ਦਾ ਕੰਮ ਸ਼ੁਰੂ ਕੀਤਾ ਹੈ ਅਤੇ ਅਸੀਂ ਉਮੀਦ ਕਰਦੇ ਹਾਂ ਕਿ ਇਸ ਵਾਰ ਵੀ ਯੂਪੀ ਵਿੱਚ ਤਬਦੀਲੀ ਦੀ ਹਵਾ ਚੱਲੇਗੀ।'' ਪਾਰਟੀ ਸੂਤਰਾਂ ਅਨੁਸਾਰ ਬੱਸ ਨੂੰ ਰਾਹੁਲ ਅਤੇ ਪ੍ਰਿਯੰਕਾ ਦੀਆਂ ਤਸਵੀਰਾਂ ਦੇ ਪੋਸਟਰਾਂ ਨਾਲ ਬਾਹਰੀ ਲੁੱਕ ਦਿੱਤੀ ਗਈ ਹੈ। TOI ਨੂੰ ਦੱਸਦੇ ਹੋਏ, ਉੱਤਰ ਪ੍ਰਦੇਸ਼ ਕਾਂਗਰਸ ਦੇ ਬੁਲਾਰੇ ਜੀਸ਼ਨ ਹੈਦਰ ਨੇ ਕਿਹਾ ਕਿ ਕਾਂਗਰਸ ਪ੍ਰਧਾਨ ਦਾ ਰੋਡ ਸ਼ੋਅ ਅਮੂਸ਼ੀ ਹਵਾਈ ਅੱਡੇ ਤੋਂ ਸ਼ੁਰੂ ਹੋ ਕੇ 17 ਕਿਲੋਮੀਟਰ ਦਾ ਹੋਵੇਗਾ ਅਤੇ ਲਖਨਊ ਵਿਚ ਪਾਰਟੀ ਦੇ ਦਫਤਰ ਵਿਚ ਖ਼ਤਮ ਹੋਵੇਗਾ। ਉਨ੍ਹਾਂ ਦਾਅਵਾ ਕੀਤਾ ਕਿ ਕਰੀਬ ਇਕ ਲੱਖ ਪਾਰਟੀ ਵਰਕਰ ਰੋਡ ਸ਼ੋਅ ਵਿਚ ਹਾਜ਼ਰ ਹੋਣਗੇ। ਕਾਂਗਰਸ ਦੇ ਬੁਲਾਰੇ ਅਖਿਲੇਸ਼ ਪ੍ਰਤਾਪ ਸਿੰਘ ਨੇ ਕਿਹਾ ਕਿ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਉਸੇ ਸ਼ਾਮ ਨੂੰ ਦਿੱਲੀ ਵਾਪਸ ਆਉਣਗੇ ਅਤੇ ਰੋਡ ਸ਼ੋਅ ਤੋਂ ਬਾਅਦ ਸੂਬਾਈ ਹੈੱਡਕੁਆਰਟਰਾਂ 'ਤੇ ਪਾਰਟੀ ਨੇਤਾਵਾਂ ਨਾਲ ਮੀਟਿੰਗ ਕਰਨਗੇ। ਪਰ ਪ੍ਰਿਅੰਕਾ ਅਤੇ ਜਯੋਤੀਰਾਦਿਤਿਆ ਮਾਧਵਰਾਓ ਸਿੰਧੀਆ 14 ਫਰਵਰੀ ਤਕ ਲਖਨਊ ਵਿਚ ਆਉਣਗੇ ਤਾਂ ਕਿ ਪਾਰਟੀ ਦੇ ਵਰਕਰਾਂ, ਕੋਆਰਡੀਨੇਟਰਾਂ ਅਤੇ ਵਿਭਾਗ ਦੇ ਮੁਖੀ ਨਾਲ ਅਗਾਮੀ ਲੋਕ ਸਭਾ ਚੋਣਾਂ ਲਈ ਨੀਤੀ ਦੀ ਯੋਜਨਾ ਬਣਾਈ ਜਾ ਸਕੇ। ਦਿਲਚਸਪੀ ਦੀ ਗੱਲ ਰਹੇਗੀ ਕਿ ਕੈਪਟਨ ਅਮਰਿੰਦਰ ਵੱਲੋਂ ਪੰਜਾਬ ਦੀਆਂ ਚੋਣਾਂ ਲਈ ਵਰਤੀ ਗਈ ਬੱਸ ਹੁਣ ਰਾਹੁਲ ਗਾਂਧੀ ਤੇ ਪ੍ਰਿਯੰਕਾ ਗਾਂਧੀ ਵੀ ਵਰਤ ਰਹੇ ਹਨ ਕਿ ਸ਼ਾਇਦ ਕਿਤੇ ਉਨ੍ਹਾਂ ਦੀ ਇਹ ਲੱਕੀ ਬੱਸ' ਕਾਂਗਰਸ ਨੂੰ ਯੂਪੀ 'ਚ ਚੋਣਾਂ ਜਿਤਾ ਦੇਵੇ। ਫਿਲਹਾਲ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ ਕਿ ਕਾਂਗਰਸ ਦੀ ਇਹ 'ਲੱਕੀ ਬੱਸ' ਉਨ੍ਹਾਂ ਲਈ ਕਿੰਨੀ ਕੁ ਲੱਕੀ ਸਾਬਤ ਹੁੰਦੀ ਹੈ।

Read 52 times