:
You are here: Home

ਮਮਤਾ ਬੈਨਰਜੀ ਦੇ ਨਾਲ ਖੜ੍ਹੇ 5 IPS ਅਫਸਰਾਂ 'ਤੇ ਡਿੱਗੀ ਕੇਂਦਰ ਦੀ ਗਾਜ - ਕਾਰਵਾਈ ਦੇ ਹੋਏ ਹੁਕਮ Featured

Written by  Published in Politics Monday, 11 February 2019 09:38

ਨਵੀਂ ਦਿੱਲੀ, 11 ਫਰਵਰੀ 2019 - ਪੱਛਮੀ ਬੰਗਾਲ ਦੀ ਸਰਕਾਰ ਅਤੇ ਸੀ.ਬੀ.ਆਈ. ਦਰਮਿਆਨ ਹੋਈ ਨੋਕਝੋਕ ਦੇ ਮੱਦੇਨਜ਼ਰ ਕੇਂਦਰੀ ਗ੍ਰਹਿ ਮੰਤਰਾਲੇ ਨੇ ਸੂਬੇ ਦੇ ਮੁੱਖ ਸਕੱਤਰ ਨੂੰ ਪੰਜ ਆਈ.ਪੀ.ਐਸ ਅਫਸਰਾਂ ਖ਼ਿਲਾਫ਼ ਕਾਰਵਾਈ ਕਰਨ ਲਈ ਕਿਹਾ ਹੈ। ਇੰਡੀਅਨ ਐਕਸਪ੍ਰੈੱਸ ਦੀ ਰਿਪੋਰਟ ਮੁਤਾਬਕ ਇਹ ਪੰਜ ਅਫਸਰ ਮੁੱਖ ਮੰਤਰੀ ਮਮਤਾ ਬੈਨਰਜੀ ਨਾਲ ਸਟੇਜ 'ਤੇ ਉਨ੍ਹਾਂ ਦੇ ਨਾਲ ਬੈਠੇ ਸਨ। ਇਹ ਵੀ ਜਾਣਾਕਰੀ ਮਿਲੀ ਹੈ ਕਿ ਮੰਤਰਾਲੇ ਨੂੰ ਇਨ੍ਹਾਂ ਅਫਸਰਾਂ ਨੂੰ ਦਿੱਤੇ ਗਏ ਪੁਲਿਸ ਮੈਡਲ ਵੀ ਵਾਪਸ ਲੈਣ ਦੇ ਹੁਕਮ ਹੋਏ ਹਨ। ਮੁੱਖ ਸਕੱਤਰ ਮਲਾਇ ਕੁਮਾਰ ਡੇ, ਨੂੰ ਲਿਖੇ ਪੱਤਰ ਵਿਚ ਗ੍ਰਹਿ ਮੰਤਰਾਲੇ ਨੇ ਡੀ.ਜੀ.ਪੀ. ਵਿਰੇਂਦਰ ਕੁਮਾਰ ਦਾ ਨਾਂ ਰੱਖਿਆ ਹੈ ਜੋ ਪਹਿਲਾਂ ਮਮਤਾ ਬੈਨਰਜੀ ਦੀ ਸੁਰੱਖਿਆ ਦੇ ਇੰਚਾਰਜ ਸਨ। ਵਿਨੀਤ ਗੋਇਲ ਜੋ ਸੁਰੱਖਿਆ ਦੇ ਮੁਖੀ ਹਨ, ਅਨੁਜ ਸ਼ਰਮਾ, ਵਧੀਕ ਡੀ.ਜੀ.ਪੀ (ਲਾਅ ਐਂਡ ਆਰਡਰ), ਗਿਆਨਵੰਤ ਸਿੰਘ, ਬਿਧਾਨਨਗਰ ਦੇ ਕਮਿਸ਼ਨਰ ਅਤੇ ਸੁਪਰਤਿਮ ਸਰਕਾਰ, ਕੋਲਕਾਤਾ ਦੇ ਐਡੀਸ਼ਨਲ ਕਮਿਸ਼ਨਰ। ਮੁੱਖ ਸਕੱਤਰ ਨੂੰ ਉਪਰੋਕਤ ਅਫਸਰਾਂ ਵਿਰੁੱਧ ਕਾਰਵਾਈ ਸ਼ੁਰੂ ਕਰਨ ਲਈ ਕਿਹਾ ਗਿਆ ਹੈ। ਮੈਡਲ ਵਾਪਸ ਲੈਣ ਬਾਰੇ ਵਿਚਾਰ ਕਰਨ ਤੋਂ ਇਲਾਵਾ, ਕੇਂਦਰ ਨੇ ਐਮਪੈਨਲਡ ਸੂਚੀ ਤੋਂ ਨਾਂ ਹਟਾਉਣ ਅਤੇ ਕੁਝ ਸਮੇਂ ਲਈ ਕੇਂਦਰ ਸਰਕਾਰ ਦੀ ਸੇਵਾ ਕਰਨ ਤੋਂ ਰੋਕਣ ਲਈ ਵਿਚਾਰ ਬਣਾਇਆ ਹੈ।

Read 53 times Last modified on Monday, 11 February 2019 09:41