:
You are here: Homeਮਾਲਵਾਪ੍ਰੇਮ ਵਲੇਚਾ ਨੂੰ ਸੂਬਾ ਮੀਤ ਪ੍ਰਧਾਨ ਬਣਾ ਕੇ ਪਾਰਟੀ ਨੇ ਕੀਤੇ ਇੱਕ ਤੀਰ ਨਾਲ ਦੋ ਨਿਸ਼ਾਨੇ

ਪ੍ਰੇਮ ਵਲੇਚਾ ਨੂੰ ਸੂਬਾ ਮੀਤ ਪ੍ਰਧਾਨ ਬਣਾ ਕੇ ਪਾਰਟੀ ਨੇ ਕੀਤੇ ਇੱਕ ਤੀਰ ਨਾਲ ਦੋ ਨਿਸ਼ਾਨੇ Featured

Written by  Published in ਮਾਲਵਾ Friday, 08 February 2019 12:26

ਜਲਾਲਾਬਾਦ (ਬਿਊਰੋ) ਬੀਤੇ ਦਿਨੀ ਸ਼੍ਰੋਮਣੀ ਅਕਾਲੀ ਦਲ ਵਲੋਂ ਪਾਰਟੀ ਦਾ ਵਿਸਥਾਰ ਕਰਦੇ ਹੋਏ 58 ਨਵੇਂ ਮੀਤ ਪ੍ਰਧਾਨਾਂ ਦੀ ਸੂਚੀ ਜਾਰੀ ਕੀਤੀ ਹੈ। ਜਿਸ ਵਿੱਚ ਜਲਾਲਾਬਾਦ ਤੋਂ ਪ੍ਰੇਮ ਕੁਮਾਰ ਵਲੇਚਾ ਨੂੰ ਸੂਬਾ ਮੀਤ ਪ੍ਰਧਾਨ ਚੁਣਿਆ ਗਿਆ ਹੈ। ਇਥੇ ਦੱਸਣਯੋਗ ਹੈ ਕਿ ਪ੍ਰੇਮ ਕੁਮਾਰ ਵਲੇਚਾ ਪਿਛਲੇ ਲੰਬੇ ਸਮੇਂ ਤੋਂ ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਨਾਲ ਜੁੜੇ ਹੋਏ ਹਨ ਪਰ ਅਧਿਕਾਰਿਕ ਤੌਰ ਤੇ ਉਨ੍ਹਾਂ ਕੋਲ ਸ਼੍ਰੋਮਣੀ ਅਕਾਲੀ ਦਲ ਦਾ ਕੋਈ ਵੀ ਅਹੁੱਦਾ ਨਹੀਂ ਸੀ ਪਰ ਪਾਰਟੀ ਪ੍ਰਤੀ ਸਮਰਪਿਤ ਭਾਵਨਾ ਨੂੰ ਦੇਖਦੇ ਹੋਏ ਉਨ੍ਹਾਂ ਨੂੰ ਸਿੱਧੇ ਤੌਰ ਤੇ ਸੂਬਾ ਮੀਤ ਪ੍ਰਧਾਨ ਐਲਾਨਿਆ ਗਿਆ ਹੈ। Êਪਰ ਦੂਜੇ ਪਾਸੇ ਜੇਕਰ ਕਿਹਾ ਜਾਵੇ ਕਿ ਕਿਸ ਤਰ੍ਹਾਂ ਪਾਰਟੀ ਨੇ ਪ੍ਰੇਮ ਕੁਮਾਰ ਵਲੇਚਾ ਨੂੰ ਸੂਬਾ ਮੀਤ ਪ੍ਰਧਾਨ ਬਣਾ ਕੇ ਇੱਕ ਤੀਰ ਨਾਲ ਦੋ ਨਿਸ਼ਾਨੇ ਲਗਾਏ ਗਏ ਹਨ ਉਸ ਵਿੱਚ ਸਭ ਤੋਂ ਪਹਿਲਾਂ ਇਹ ਗੱਲ ਆਉਂਦੀ ਹੈ ਕਿ ਪਹਿਲਾਂ ਜਿੱਥੇ ਪ੍ਰੇਮ ਕੁਮਾਰ ਵਲੇਚਾ ਸ਼੍ਰੋਮਣੀ ਅਕਾਲੀ ਦਲ ਦੀਆਂ ਬਲਾਕ ਜਾਂ ਜਿਲਾ ਪੱਧਰੀ ਮੀਟਿੰਗਾਂ ਤੋਂ ਨਰਾਦਰ ਰਹਿੰਦੇ ਸਨ ਅਤੇ ਹੁਣ ਜਿੰਮੇਵਾਰੀ ਮਿਲਣ ਕਾਰਣ ਉਨ੍ਹਾਂ ਨੂੰ ਪਾਰਟੀ ਲਈ ਪੂਰਣ ਤੌਰ ਤੇ ਸਮਾਂ ਕੱਢਣਾ ਪਵੇਗਾ। ਇਥੇ ਦੱਸਣਯੋਗ ਹੈ ਕਿ ਸੁਖਬੀਰ ਸਿੰਘ ਬਾਦਲ ਦੇ ਜਲਾਲਾਬਾਦ ਹਲਕਾ ਸੰਭਾਲਣ ਤੋਂ ਪਹਿਲਾਂ ਉਕਤ ਹਲਕੇ ਅੰਦਰ ਭਾਜਪਾ ਦਾ ਬੋਲਬਾਲਾ ਸੀ ਅਤੇ ਸੁਖਬੀਰ ਸਿੰਘ ਬਾਦਲ ਦੇ ਆਉਣ ਤੋਂ ਬਾਅਦ ਪਹਿਲੀ ਵਾਰ ਪ੍ਰੇਮ ਕੁਮਾਰ ਵਲੇਚਾ ਨੂੰ ਅਕਾਲੀ ਦਲ ਦੇ ਝੰਡੇ ਤੇ ਨਗਰ ਕੌਂਸਲ ਦੀ ਚੋਣ ਲੜਣੀ ਪਈ। ਇਸ ਫੈਸਲੇ ਤੋਂ ਬਾਅਦ ਭਾਜਪੀਆਂ ਵਿੱਚ ਨਰਾਜਗੀ ਤਾਂ ਸੀ ਪਰ ਸੁਖਬੀਰ ਸਿੰਘ ਬਾਦਲ ਕਿਧਰੇ ਨਾ ਕਿਧਰੇ ਚਾਹੁੰਦੇ ਸਨ ਕਿ ਹਲਕੇ ਅੰਦਰ ਅਕਾਲੀ ਦਲ ਨੂੰ ਹੋਰ ਮਜਬੂਤ ਕੀਤਾ ਜਾਵੇ ਅਤੇ ਜੇਕਰ ਪ੍ਰੇਮ ਕੁਮਾਰ ਵਲੇਚਾ ਦਾ ਪਰਿਵਾਰ ਅਕਾਲੀ ਦਲ ਦੇ ਝੰਡੇ ਤੇ ਚੋਣ ਨਾ ਲੜਦਾ ਤਾਂ ਮਜਬੂਰੀ ਵਿੱਚ ਸ਼ਹਿਰ ਦੀ ਪ੍ਰਧਾਨਗੀ ਅਕਾਲੀ ਦਲ ਨਾਲ ਸੰਬੰਧਿਤ ਕਿਸੇ ਹੋਰ ਵਿਅਕਤੀ ਦੇ ਹੱਥ ਹੋਣੀ ਸੀ। ਪਰ ਪ੍ਰੇਮ ਕੁਮਾਰ ਵਲੇਚਾ ਦੀ ਧਰਮਪਤਨੀ ਸ਼੍ਰੀਮਤੀ ਮਮਤਾ ਵਲੇਚਾ ਨਗਰ ਕੌਂਸਲ ਦੇ ਪ੍ਰਧਾਨ ਬਣੇ ਅਤੇ ਉਨ੍ਹਾਂ ਨੇ ਨਗਰ ਕੌਂਸਲ ਦਾ ਕੰਮ-ਕਾਜ ਬਾਖੂਬੀ ਸੰਭਾਲਿਆ। ਇਹ ਹੀ ਨਹੀਂ ਪ੍ਰੇਮ ਕੁਮਾਰ ਵਲੇਚਾ ਜਿਲਾ ਪਲਾਨਿੰਗ ਬੋਰਡ ਦੇ ਚੇਅਰਮੈਨ ਦੇ ਅਹੁੱਦੇ ਤੇ ਵੀ ਨਿਯੁਕਤ ਹੋਏ। ਪਰ ਇਸ ਦੌਰਾਨ ਵੀ ਉਨ੍ਹਾਂ ਕੋਲ ਸ਼੍ਰੋਮਣੀ ਅਕਾਲੀ ਦਲ ਦਾ ਕੋਈ ਅਹੁੱਦਾ ਨਹੀਂ ਸੀ। ਪਰ ਅਸਲ ਗੱਲ ਕਿਧਰੇ ਨਾ ਕਿਧਰੇ ਇਹ ਵੀ ਹੈ ਕਿ ਮੈਂਬਰ ਪਾਰਲੀਮੈਂਟ ਸ. ਸ਼ੇਰ ਸਿੰਘ ਘੁਬਾਇਆ ਨਾਲ ਪੁਰਾਣੀਆਂ ਨਜਦੀਕੀਆਂ ਅਕਾਲੀ ਦਲ ਨੂੰ ਰੜਕ ਰਹੀਆਂ ਸਨ ਅਤੇ ਹੋ ਸਕਦਾ ਹੈ ਕਿ ਪਾਰਟੀ ਨੇ ਪ੍ਰੇਮ ਕੁਮਾਰ ਵਲੇਚਾ ਦੇ ਮੋਢਿਆ ਤੇ ਜਿੰਮੇਵਾਰੀ ਇਸ ਲਈ ਪਾ ਦਿੱਤੀ ਹੋਵੇ ਕਿ ਕਿਧਰੇ ਪ੍ਰੇਮ ਕੁਮਾਰ ਵਲੇਚਾ ਸ਼ੇਰ ਸਿੰਘ ਘੁਬਾਇਆ ਤੋਂ ਆਪਣੇ ਆਪ ਦੂਰ ਹੋ ਜਾਣ ਜਾਂ ਫਿਰ ਹੋ ਸਕਦਾ ਹੈ ਕਿ ਪਾਰਟੀ ਲਈ ਸ਼ੇਰ ਸਿੰਘ ਘੁਬਾਇਆ ਦੀ ਵਾਪਸੀ ਜਰਿਆ ਪ੍ਰੇਮ ਕੁਮਾਰ ਵਲੇਚਾ ਨੂੰ ਬਣਾਇਆ ਜਾਵੇ ਕਿਉਂਕਿ ਸ਼ੇਰ ਸਿੰਘ ਘੁਬਾਇਆ ਨੂੰ ਪਾਰਟੀ ਨੇ ਅਜੇ ਕੱਢਿਆ ਨਹੀਂ ਹੈ। ਪਰ ਸਵਾਲ ਅਜੇ ਭਵਿੱਖ ਵਿੱਚ ਹਨ ਜਿੰਨ੍ਹਾਂ ਦਾ ਜਵਾਬ ਥੋੜੇ ਦਿਨਾਂ ਤੱਕ ਸਾਮ੍ਹਣੇ ਜਰੂਰ ਆਵੇਗਾ। ਪਰ ਦੂਜੀ ਗੱਲ ਇਹ ਵੀ ਹੈ ਕਿ ਅਸ਼ੋਕ ਅਨੇਜਾ ਸ਼੍ਰੋਮਣੀ ਅਕਾਲੀ ਦਲ ਦੇ ਜਿਲਾ ਪ੍ਰਧਾਨ ਹਨ ਅਤੇ ਜੇਕਰ ਪੁਰਾਣੇ ਰਿਸ਼ਤਿਆਂ ਦੀ ਗੱਲ ਕੀਤੀ ਜਾਵੇ ਤਾਂ ਅਸ਼ੋਕ ਅਨੇਜਾ ਕਾਂਗਰਸ ਪਾਰਟੀ ਵਲੋਂ ਨਗਰ ਕੌਂਸਲ ਦੇ ਪ੍ਰਧਾਨ ਰਹਿ ਚੁੱਕੇ ਹਨ ਪਰ ਸੁਖਬੀਰ ਸਿੰਘ ਬਾਦਲ ਦੇ ਆਉਣ ਤੋਂ ਬਾਅਦ ਉਨ੍ਹਾਂ ਨੇ ਕਾਂਗਰਸ ਪਾਰਟੀ ਦਾ ਪੱਲਾ ਛੱਡਦੇ ਹੋਏ ਅਕਾਲੀ ਦਲ ਦਾ ਪੱਲਾ ਫੜ੍ਹ ਲਿਆ ਸੀ ਪਰ ਵਲੇਚਾ ਗਰੁੱਪ ਅਤੇ ਅਨੇਜਾ ਗਰੁੱਪ ਵਰਤਮਾਨ ਸਮੇਂ ਅੰਦਰ ਭਾਵੇਂ ਇੱਕ ਹੀ ਪਾਰਟੀ ਨਾਲ ਜੁੜੇ ਹੋਏ ਹਨ ਪਰ ਇਹ ਦੋਵੇਂ ਨੇਤਾ ਵੱਖ-ਵੱਖ ਮੌਕਿਆਂ ਤੇ ਪੁਰਾਣਾ ਪ੍ਰੇਮ ਪਿਆਰ ਦਿਖਾਉਣ ਤੋਂ ਗੁਰੇਜ ਨਹੀਂ ਕਰਦੇ ਹਨ। ਹੁਣ ਆਲਮ ਇਹ ਹੈ ਕਿ ਪ੍ਰੇਮ ਕੁਮਾਰ ਵਲੇਚਾ ਦੇ ਮੋਢਿਆ ਤੇ ਸੂਬਾ ਮੀਤ ਪ੍ਰਧਾਨ ਦਾ ਭਾਰ ਪਾ ਦਿੱਤਾ ਜਾ ਚੁੱਕਿਆ ਹੈ ਅਤੇ ਹੁਣ ਜਿੱਥੇ ਜਿਲਾ ਪ੍ਰਧਾਨ ਅਸ਼ੋਕ ਅਨੇਜਾ ਆਪਣੀ ਟੀਮ ਸਹਿਤ ਅਕਾਲੀ ਦਲ ਦੇ ਝੰਡੇ ਨੂੰ ਮਜਬੂਤ ਕਰਨ ਲਈ ਰੇਸ ਲਗਾਉਣਗੇ ਉਥੇ ਹੀ ਪ੍ਰੇਮ ਕੁਮਾਰ ਵਲੇਚਾ ਨੂੰ ਅਕਾਲੀ ਦਲ ਦੀ ਦੌੜ ਵਿੱਚ ਸ਼ਾਮਿਲ ਹੋਣਾ ਪਵੇਗਾ ਅਤੇ ਜਾਹਿਰ ਹੈ ਕਿ ਸੁਖਬੀਰ ਸਿੰਘ ਬਾਦਲ ਨਾਲ ਰਿਸ਼ਤਿਆਂ ਨੂੰ ਲੈ ਕੇ 36 ਦਾ ਆਂਕੜਾ ਬਣਾ ਚੁੱਕੇ ਸ਼ੇਰ ਸਿੰਘ ਘੁਬਾਇਆ ਨਾਲ ਪੁਰਾਣੀਆਂ ਨਜਦੀਕੀਆਂ ਨੂੰ ਨਿਭਾਉਣਾ ਹੁਣ ਪ੍ਰੇਮ ਕੁਮਾਰ ਵਲੇਚਾ ਲਈ ਔਖਾ ਹੋਵੇਗਾ।

Read 720 times Last modified on Friday, 08 February 2019 12:32

ਫਿਰੋਜ਼ਪੁਰ/ਮੁਕਤਸਰ/ਫਾਜਿਲਕਾ

ਦਿਵਿਆਂਗ ਵਿਅਕਤੀਆਂ ਦੀਆਂ ਵੋਟਾਂ ਦੀ ਐਨਰੋਲਮੈਂਟ ਤੇ ਸ਼ਨਾਖ਼ਤ ਕਰਨ ਸਬੰਧੀ ਮੀਟਿੰਗ

ਦਿਵਿਆਂਗ ਵਿਅਕਤੀਆਂ ਦੀਆਂ ਵੋਟ...

ਫ਼ਾਜ਼ਿਲਕਾ, 4 ਅਪ੍ਰੈਲ: ਆਗਾਮੀ ਲੋਕ ਸਭਾ ਚੋਣਾਂ ਦ...

ਕਣਕ ਦੀ ਨਿਰਵਿਘਨ ਖ਼ਰੀਦ ਲਈ ਖ਼ੁ...

ਫ਼ਾਜ਼ਿਲਕਾ, 3 ਅਪ੍ਰੈਲ: ਕਣਕ ਦੀ ਨਿਰਵਿਘਨ ਖ਼ਰੀਦ ਯ...

ਮਰਹੂਮ ਮਾਸਟਰ ਸੁਖਚੈਨ ਸਿੰਘ ਦੀ ਯਾਦ ਵਿੱਚ ਅੱਖਾਂ ਦਾ ਮੁਫ਼ਤ ਜਾਂਚ ਕੈਂਪ 4 ਅਪ੍ਰੈਲ ਨੂੰ

ਮਰਹੂਮ ਮਾਸਟਰ ਸੁਖਚੈਨ ਸਿੰਘ ਦ...

ਫਾਜ਼ਿਲਕਾ 3 ਅਪਰੈਲ ਮਰਹੂਮ ਰਾਏ ਸਿੱਖ ਨੇਤਾ ਮਾਸਟ...

ਮੁੱਖ ਖੇਤੀਬਾੜੀ ਅਫ਼ਸਰ ਦੀ ਡੀਲਰਾਂ ਨੂੰ ਤਾੜਨਾ; ਕਿਸਾਨਾਂ ਨੂੰ ਨਰਮੇ ਤੇ ਕਪਾਹ ਦੇ ਪ੍ਰਮਾਣਿਤ ਬੀਜ ਹੀ ਦਿੱਤੇ ਜਾਣ

ਮੁੱਖ ਖੇਤੀਬਾੜੀ ਅਫ਼ਸਰ ਦੀ ਡੀਲ...

ਫ਼ਾਜ਼ਿਲਕਾ, - ਖੇਤੀਬਾੜੀ ਵਿਭਾਗ ਫ਼ਾਜ਼ਿਲਕਾ ਵਲੋਂ ਬ...

ਲੁਧਿਆਣਾ-ਜਲੰਧਰ

ਭਰੀ ਪੰਚਾਇਤ 'ਚ ਵਿਆਹ ਲਈ ਮੰਨਿਆ ਨੌਜਵਾਨ, ਮੰਡਪ...

ਲੁਧਿਆਣਾ : ਸਥਾਨਕ ਮਨਜੀਤ ਨਗਰ 'ਚ ਇਕ ਨੌਜਵਾਨ ਆ...

ਪਤਨੀ ਦੀ ਮੌਤ ਤੋਂ 4 ਸਾਲਾਂ ਬਾਅਦ ਦੋ ਬੱਚੀਆਂ ਦ...

ਲੁਧਿਆਣਾ- 4 ਸਾਲ ਪਹਿਲਾਂ ਪਤਨੀ ਦੀ ਮੌਤ ਹੋਣ ਤੋ...

ਪਿਓ ਨੇ ਸਾਲ ਭਰ ਕੀਤਾ ਮਾਸੂਮ ਧੀ ਦਾ ਸਰੀਰਕ ਸ਼ੋਸ਼...

ਲੁਧਿਆਣਾ : ਕਲੁਯਗ ਦੇ ਇਸ ਸਮੇਂ 'ਚ ਪਿਓ-ਧੀ ਦੇ ...

ਬੁੱਢੇ ਨਾਲੇ 'ਚ ਰੋਜ਼ਾਨਾ ਸੁੱਟਿਆ ਜਾ ਰਿਹੈ 550...

ਲੁਧਿਆਣਾ-ਗਾਂ ਦਾ ਗੋਹਾ ਬੇਸ਼ੱਕ ਖਾਦ ਵਜੋਂ ਵਰਤੋਂ...

ਅੰਮ੍ਰਿਤਸਰ-ਪਠਾਨਕੋਟ

ਬਦਲੀਆਂ ਨਾਲ ਲੱਗੀਆਂ ਪ੍ਰਾਪਰਟੀ ਟੈਕਸ ਦੇ ਰੈਵੇਨਿਊ ਨੂੰ ਬ੍ਰੇਕਾਂ

ਬਦਲੀਆਂ ਨਾਲ ਲੱਗੀਆਂ ਪ੍ਰਾਪਰਟੀ ਟੈਕਸ ਦੇ ਰੈਵੇਨਿਊ ਨੂੰ ਬ੍ਰ...

ਅੰਮ੍ਰਿਤਸਰ - ਨਗਰ ਨਿਗਮ ਦੇ ਪ੍ਰਾਪਰਟੀ ਟੈਕਸ ਵ...

ਨੌਕਰਾਣੀ ਨੇ ਸਰਟੀਫਿਕੇਟ ਚੋਰੀ ਕਰ ਕੇ ਲਈ ਨਰਸ ਦੀ ਨੌਕਰੀ

ਨੌਕਰਾਣੀ ਨੇ ਸਰਟੀਫਿਕੇਟ ਚੋਰੀ ਕਰ ਕੇ ਲਈ ਨਰਸ ਦੀ ਨੌਕਰੀ...

ਅੰਮ੍ਰਿਤਸਰ, - ਘਰੇਲੂ ਨੌਕਰਾਣੀ ਨੇ ਘਰ 'ਚ ਪਏ ਪ...

ਕੱਪੜਾ ਮਸ਼ੀਨ 'ਚ ਆਉਣ ਕਾਰਣ ਇੱਕ ਵਿਅਕਤੀ ਦੀ ਮੌਤ

ਕੱਪੜਾ ਮਸ਼ੀਨ 'ਚ ਆਉਣ ਕਾਰਣ ਇੱਕ ਵਿਅਕਤੀ ਦੀ ਮੌਤ...

ਅੰਮ੍ਰਿਤਸਰ, - ਕੱਪੜਾ ਫੈਕਟਰੀ ਦੀ ਮਸ਼ੀਨ 'ਚ ...

ਖੇਤ 'ਚੋਂ ਮੂਲੀ ਪੁੱਟਣ 'ਤੇ ਅੰਮ੍ਰਿਧਾਰੀ ਬੱਚੇ ਨੂੰ ਨੰਗੇ ਕਰਕੇ ਭਜਾਇਆ

ਖੇਤ 'ਚੋਂ ਮੂਲੀ ਪੁੱਟਣ 'ਤੇ ਅੰਮ੍ਰਿਧਾਰੀ ਬੱਚੇ ਨੂੰ ਨੰਗੇ ਕ...

ਮ੍ਰਿਤਸਰ - ਅੰਮ੍ਰਿਤਸਰ ਦੇ ਪਿੰਡ ਸੋਹੀਆਂ ਕਲਾਂ ...

ਕਪੂਰਥਲਾ-ਤਰਣਤਾਰਨ

ਨਸ਼ਾ ਰੋਕੂ ਮੁਹਿੰਮ ਦੌਰਾਨ ਕਾਂਗਰਸ ਸਰਕਾਰ ਵੱਲੋਂ ਤਰਨਤਾਰਨ 'ਚ 555 ਕਰੋੜ ਰੁਪਏ ਦੇਣ ਦਾ ਐਲਾਨ

ਨਸ਼ਾ ਰੋਕੂ ਮੁਹਿੰਮ ਦੌਰਾਨ ਕਾਂਗਰਸ ਸਰਕਾਰ ਵੱਲੋਂ...

ਤਰਨਤਾਰਨ — ਪੰਜਾਬ ਸਰਕਾਰ ਵੱਲੋਂ ਚਲਾਈ ਜਾ ਰਹੀ ...

ਦਾਜ ਖਾਤਰ ਪਤਨੀ ਨੂੰ ਬੱਚੀ ਸਮੇਤ ਘਰੋਂ ਕੱਢਿਆ

ਦਾਜ ਖਾਤਰ ਪਤਨੀ ਨੂੰ ਬੱਚੀ ਸਮੇਤ ਘਰੋਂ ਕੱਢਿਆ...

ਕਪੂਰਥਲਾ (ਪਿ੍ੰਸ ਸ਼ਰਮਾ)— ਇਕ ਔਰਤ ਨੂੰ ਬੱਚੀ ਸਮ...

ਐਕਸਾਈਜ ਵਿਭਾਗ ਵਲੋਂ ਕੀਤੀ ਫਾਇਰਿੰਗ ਵਿੱਚ 1 ਦੀ...

ਤਰਨਤਾਰਨ— ਤਰਨਤਾਰਨ ਦੇ ਵਿਧਾਨ ਸਭਾ ਹਲਕਾ ਖਡੂਰ ...

ਖਰਾਬ ਸੀ. ਸੀ. ਟੀ. ਵੀ. ਕੈਮਰਿਆਂ ਦਾ ਫਾਇਦਾ ਚੁੱਕ ਰਹੇ ਨੇ ਅਪਰਾਧੀ

ਖਰਾਬ ਸੀ. ਸੀ. ਟੀ. ਵੀ. ਕੈਮਰਿਆਂ ਦਾ ਫਾਇਦਾ ਚੁ...

ਕਪੂਰਥਲਾ, - ( ਪਿ੍ੰਸ ਸ਼ਰਮਾ ) ਸ਼ਹਿਰ ਦੇ ਬਹੁਚਰਚ...

ਬਠਿੰਡਾ-ਮਾਨਸਾ

 ਹੈਰੋਇਨ ਸਮੇਤ ਕਾਬੂ

ਹੈਰੋਇਨ ਸਮੇਤ ਕਾਬੂ

ਸੰਗਤ ਮੰਡੀ —ਥਾਣਾ ਨੰਦਗੜ੍ਹ ਦੀ ਪੁਲਸ ਵੱਲੋਂ ਬਠ...

 ਗੁਪਤ ਤਰੀਕੇ ਨਾਲ ਚੱਲ ਰਿਹਾ ਲਿੰਗ ਨਿਰਧਾਰਣ ਟੈਸਟ ਦਾ ਕਾਰੋਬਾਰ

ਗੁਪਤ ਤਰੀਕੇ ਨਾਲ ਚੱਲ ਰਿਹਾ ਲਿੰਗ ਨਿਰਧਾਰਣ ਟੈਸਟ ਦਾ ਕਾਰੋ...

ਬਠਿੰਡਾ-ਲੜਕਾ ਹੋਵੇ ਜਾਂ ਲੜਕੀ ਵੈਸੇ ਤਾਂ ਇਨ੍ਹਾ...

ਪੁਲਸ ਮੁਲਾਜ਼ਮ ਸਮੇਤ ਅੱਧਾ ਦਰਜਨ ਜ਼ਖਮੀ,2 ਧਿਰਾਂ 'ਚ ਖੂਨੀ ਟਕਰਾਅ

ਪੁਲਸ ਮੁਲਾਜ਼ਮ ਸਮੇਤ ਅੱਧਾ ਦਰਜਨ ਜ਼ਖਮੀ,2 ਧਿਰਾਂ 'ਚ ਖੂਨੀ ਟਕ...

ਬਠਿੰਡਾ-ਪਿਛਲੀ ਦੇਰ ਰਾਤ ਮੈਹਣਾ ਚੌਕ ਨੇੜੇ ਕਾਲੀ...

ਪੁਲਸ ਦੀ ਵਰਦੀ 'ਤੇ ਲੱਗਾ ਇਕ ਹੋਰ ਦਾਗ

ਪੁਲਸ ਦੀ ਵਰਦੀ 'ਤੇ ਲੱਗਾ ਇਕ ਹੋਰ ਦਾਗ...

ਜਬਰ-ਜ਼ਨਾਹ ਦੇ ਦੋਸ਼ੀ ਨੂੰ ਪੇਸ਼ੀ ਦੇ ਬਾਅਦ ਜੇਲ ਲਿ...

ਪਟਿਆਲਾ-ਮੁਹਾਲੀ

ਵਿਆਹੁਤਾ ਪਰਿਵਾਰਕ ਮੈਂਬਰਾਂ ਨੂੰ ਨਸ਼ੀਲੀ ਦਵਾਈ ਪ...

ਬਨੂੜ,- ਬੀਤੀ ਰਾਤ ਇਕ ਵਿਆਹੁਤਾ ਆਪਣੇ ਸਹੁਰੇ ਪਰ...

ਸਿਵਲ ਹਸਪਤਾਲ ਦੇ ਡਾਕਟਰ 'ਤੇ ਬੱਚੀ ਦੇ ਇਲਾਜ 'ਚ...

ਰੂਪਨਗਰ,- ਸਿਵਲ ਹਸਪਤਾਲ ਰੂਪਨਗਰ ਦੇ ਡਾਕਟਰ ਵੱਲ...

ਨੋਜਵਾਨਾ ਨੂੰ ਗੈਂਗਸਟਰ ਬਣਾਉਣ ਵਿਚ ਅਕਾਲੀ ਦਲ ਦ...

ਪਟਿਆਲਾ, ਰੱਖੜਾ - ਸ਼੍ਰੋਮਣੀ ਅਕਾਲੀ ਦਲ ਦੇ ਆਗੂ...

ਸਹੁਰਿਆ ਤੋਂ ਤੰਗ ਆ ਕੇ ਵਿਧਵਾ ਔਰਤ ਨੇ ਖੁਦ ਨੂ...

ਪਟਿਆਲਾ — ਪਟਿਆਲਾ 'ਚ ਹਲਕਾ ਸਨੌਰ ਦੇ ਪਿੰਡ ਭਾ...