:
You are here: Homeਮਾਲਵਾ''ਦਿਲ ਦੀਆਂ ਗੱਲਾਂ, ਕਰਾਂਗੇ ਨਾਲ-ਨਾਲ ਬੈਠ ਕੇ, ਅੱਖ ਨਾਲ ਅੱਖ ਮਿਲਾ ਕੇ..

''ਦਿਲ ਦੀਆਂ ਗੱਲਾਂ, ਕਰਾਂਗੇ ਨਾਲ-ਨਾਲ ਬੈਠ ਕੇ, ਅੱਖ ਨਾਲ ਅੱਖ ਮਿਲਾ ਕੇ.. Featured

Written by  Published in ਮਾਲਵਾ Thursday, 07 February 2019 10:19

 ਦਿਲ ਦੀਆਂ ਗੱਲਾਂ ਕਰਾਂਗੇ ਨਾਲ-ਨਾਲ ਬੈਠ ਕੇ ਅੱਖ ਨਾਲ ਅੱਖ ਮਿਲਾ  ਕੇ...।' ਜਦੋਂ ਪਿਆਰ ਦਾ ਮੌਸਮ ਆਇਆ ਤਾਂ ਹਰ ਦਿਲ 'ਚ ਇਹੀ ਅਰਮਾਨ ਹੁੰਦਾ ਹੈ ਕਿ ਆਪਣੇ ਖਾਸ ਅਜ਼ੀਜ਼ ਨਾਲ ਦੋ ਪਲ ਬੈਠ ਕੇ ਖੂਬ ਸਾਰੀਆਂ ਦਿਲ ਦੀਆਂ ਗੱਲਾਂ ਕੀਤੀਆਂ ਜਾਣ। ਫਰਵਰੀ ਮਹੀਨੇ 'ਚ ਜਿੱਥੇ ਪਹਿਲਾਂ ਬੱਚਿਆਂ ਨੂੰ ਪੜ੍ਹਾਈ ਦੇ ਐਗਜ਼ਾਮ ਦਾ ਡਰ ਸਤਾਉਂਦਾ ਸੀ, ਉਥੇ ਦੂਜੇ ਪਾਸੇ ਨੌਜਵਾਨਾਂ ਨੂੰ ਪਿਆਰ ਦੇ ਐਗਜ਼ਾਮ ਦੇ ਪਾਸ ਕਰਨ ਦੀ ਖੁਆਹਿਸ਼ ਵੀ ਹੁੰਦੀ ਹੈ। ਆਖਿਰ ਹੋਵੇ ਕਿਉਂ ਨਾ, ਦੁਨੀਆ ਭਰ 'ਚ ਪਿਆਰ ਦੇ ਇਜ਼ਹਾਰ ਲਈ 7 ਤੋਂ 14 ਫਰਵਰੀ ਤੱਕ ਪਿਆਰ ਦਾ ਮੌਸਮ ਭਾਵ 'ਵੈਲੇਨਟਾਈਨ ਵੀਕ' ਮਨਾਇਆ ਜਾਂਦਾ ਹੈ, ਜਿਸ ਦਾ ਹਰ ਨੌਜਵਾਨ ਮਨ ਨੂੰ ਬੇਸਬਰੀ ਨਾਲ ਇੰਤਜ਼ਾਰ ਰਹਿੰਦਾ ਹੈ।

ਪਿਆਰ ਦੇ ਮੌਸਮ 'ਚ ਨੌਜਵਾਨ ਆਪਣੇ ਪਿਆਰ ਦਾ ਇਜ਼ਹਾਰ ਕਰਨ ਲਈ ਨਵੇਂ-ਨਵੇਂ ਢੰਗ ਜੋ ਸੋਚਦੇ ਰਹਿੰਦੇ ਹਨ। ਗਲੋਬਲਾਈਜ਼ੇਸ਼ਨ ਕਾਰਨ ਨੌਜਵਾਨਾਂ 'ਚ 'ਵੈਲੇਨਟਾਈਨ ਵੀਕ' ਦੌਰਾਨ ਸੱਚਾ ਪਿਆਰ ਲੱਭਣ ਦੀਆਂ ਖੂਬ ਕੋਸ਼ਿਸ਼ਾਂ ਕੀਤੀਆਂ ਜਾਂਦੀਆਂ ਹਨ। ਇਕ ਪਾਸੇ ਜਿੱਥੇ ਨੌਜਵਾਨ ਆਪਣੇ ਪਿੰਡ ਅਤੇ ਸਰਕਲ 'ਚ ਸੱਚੇ ਹਮਸਫਰ ਦੀ ਤਲਾਸ਼ ਕਰਦੇ ਹਨ, ਉਥੇ ਦੂਜੇ ਪਾਸੇ ਕੁਝ ਮਨਚਲੇ ਸਿਰਫ ਹਾਸਾ-ਮਜ਼ਾਕ ਜਾਂ ਕਿਸੇ ਨੂੰ ਤੰਗ ਕਰਨ ਲਈ ਵੀ ਫਿਜ਼ੂਲ ਦੀਆਂ ਫੱਬਤੀਆਂ ਕੱਸਦੇ ਰਹਿੰਦੇ ਹਨ। ਇਸ ਲਈ ਕੁਝ ਮਾਪੇ ਅਜਿਹੇ ਨੌਜਵਾਨਾਂ ਦੀਆਂ ਸ਼ਰਾਰਤਾਂ 'ਤੇ ਸ਼ਿਕੰਜਾ ਕੱਸਣ ਦੀ ਤਿਆਰੀ ਵਿਚ ਹੋਣਗੇ।

 

 

 ਕੀ ਹੁੰਦਾ ਹੈ ਆਕਰਸ਼ਣ

ਪਿਆਰ ਅਤੇ ਆਕਰਸ਼ਣ ਦਿਲ ਅਤੇ ਦਿਮਾਗ ਦੀ ਖੇਡ ਹੈ। ਇਸ ਲਈ ਇਨ੍ਹਾਂ 'ਚ ਫਰਕ ਜਾਣਨਾ ਬਹੁਤ ਜ਼ਰੂਰੀ ਹੈ। ਆਕਰਸ਼ਣ 'ਚ ਅਸੀਂ ਦੂਜਿਆਂ ਦੇ ਗੁਣਾਂ ਨੂੰਜਾਣਨ ਅਤੇ ਸਮਝਣ ਦੀ ਬਜਾਏ ਬਾਹਰੀ ਦਿਖਾਵੇ 'ਤੇ ਫੋਕਸ ਕਰਦੇ ਹਾਂ। ਰੀਅਲ ਫੀਲਿੰਗਜ਼ ਤੇ ਇਮੋਸ਼ਨਲ ਦੀ ਬਜਾਏ ਫੈਂਟੇਸੀ ਜ਼ਿਆਦਾ ਹੁੰਦੀ ਹੈ। ਆਕਰਸ਼ਣ ਦੇ ਰਿਲੇਸ਼ਨ ਜ਼ਿਆਦਾ ਸਮੇਂ ਤੱਕ ਨਹੀਂ ਚਲਦੇ। ਇਹ ਤਾਂ ਜਦ ਤੱਕ ਬਾਹਰੀ ਵਿਖਾਵਾ ਲੈਂਦਾ ਹੈ, ਉਦੋਂ ਤੱਕ ਕਾਇਮ ਰਹਿੰਦੇ ਹਨ।

ਕਦੋਂ ਕੀ ਮਨਾਇਆ ਜਾਵੇਗਾ?

7 ਫਰਵਰੀ  :  ਰੋਜ਼ ਡੇਅ

8 ਫਰਵਰੀ  :  ਪਰਪੋਜ਼ ਡੇਅ

9 ਫਰਵਰੀ  :  ਚਾਕਲੇਟ ਡੇਅ

10 ਫਰਵਰੀ : ਟੈਡੀ ਡੇਅ

11 ਫਰਵਰੀ : ਪ੍ਰੌਮਿਸ ਡੇਅ

12 ਫਰਵਰੀ : ਹੱਗ ਡੇਅ

13 ਫਰਵਰੀ : ਕਿੱਸ ਡੇਅ

14 ਫਰਵਰੀ : ਵੈਲੇਨਟਾਈਨ ਡੇਅ

ਕਿਵੇਂ ਸ਼ੁਰੂ ਹੋਇਆ 'ਵੈਲੇਨਟਾਈਨ ਵੀਕ'?

ਮੰਨਿਆ ਜਾਂਦਾ ਹੈ ਕਿ ਤੀਸਰੀ ਸਦੀ 'ਚ ਰੋਮ 'ਤੇ ਕਲਾਈਡਸ ਦਾ ਸ਼ਾਸਨ ਸੀ। ਉਸ ਦਾ ਮੰਨਣਾ ਸੀ ਕਿ ਕੁਆਰੇ ਪੁਰਸ਼ ਜ਼ਿਆਦਾ ਬਿਹਤਰ ਢੰਗ ਨਾਲ ਆਪਣੀ ਡਿਊਟੀ ਨਿਭਾ ਸਕਦੇ ਹਨ। ਇਸ ਲਈ ਉਸ ਨੇ ਆਪਣੇ ਸੈਨਿਕਾਂ ਅਤੇ ਅਧਿਕਾਰੀਆਂ ਨੂੰ ਵਿਆਹ ਨਾ ਕਰਵਾਉਣ ਦਾ ਆਦੇਸ਼ ਜਾਰੀ ਕੀਤਾ। ਸੇਂਟ ਵੈਲੇਨਟਾਈਨ ਨੇ ਇਸ ਦਾ ਵਿਰੋਧ ਕਰਦੇ ਹੋਏ ਕਈ ਸੈਨਿਕ ਅਧਿਕਾਰੀਆਂ ਅਤੇ ਨੌਜਵਾਨ ਪ੍ਰੇਮੀਆਂ ਦਾ ਵਿਆਹ ਕਰਵਾਉਣਾ ਜਾਰੀ ਰੱਖਿਆ। ਜਦ ਰਾਜਾ ਕਲਾਈਡਸ ਨੂੰ ਇਸ ਦੀ ਸੂਚਨਾ ਮਿਲੀ ਤਾਂ ਉਸ ਨੇ ਗੁੱਸੇ 'ਚ ਆ ਕੇ 14 ਫਰਵਰੀ 269 ਈ. 'ਚ ਉਸ ਨੂੰ ਫਾਂਸੀ 'ਤੇ ਚੜ੍ਹਾ ਦਿੱਤਾ।ਪਿਆਰ ਦੇ ਦੀਵਾਨਿਆਂ ਨੇ ਉਸ ਸੇਂਟ ਦੇ ਸਨਮਾਨ 'ਚ 14 ਫਰਵਰੀ ਨੂੰ ਪਿਆਰ ਦੇ ਦਿਨ ਭਾਵ 'ਵੈਲੇਨਟਾਈਨ ਡੇਅ' ਦੇ ਰੂਪ ਵਿਚ ਮਨਾਉਣਾ ਸ਼ੁਰੂ ਕਰ ਦਿੱਤਾ। ਸਮਾਂ ਬੀਤਣ ਦੇ ਨਾਲ ਹੀ ਕਈ ਹੋਰ ਕਥਾਵਾਂ ਵੀ ਇਸ ਦਿਨ ਦੇ ਇਤਿਹਾਸ ਨਾਲ ਜੁੜਦੀਆਂ ਗਈਆਂ। ਜਾਪਾਨ ਅਤੇ ਕੋਰੀਆ 'ਚ ਇਸ ਦਿਨ ਨੂੰ 'ਵ੍ਹਾਈਟ ਡੇਅ' ਦੇ ਰੂਪ 'ਚ ਮਨਾਇਆ ਜਾਂਦਾ ਹੈ। ਉਥੇ ਹੀ ਚੀਨ 'ਚ 'ਵੈਲੇਨਟਾਈਨ ਵੀਕ' ਨੂੰ 'ਨਾਈਟਸ ਆਫ ਸੇਵਿਸ' ਦਾ ਨਾਂ ਦਿੱਤਾ ਗਿਆ। ਤੁਰਕੀ 'ਚ ਇਸ ਨੂੰ 'ਸੇਵ ਜਿਲਿਲਰ ਗੁਨੂ' ਯਾਨੀ ਪ੍ਰੇਮੀਆਂ ਦਾ ਦਿਨ ਦੇ ਰੂਪ ਵਿਚ ਮਾਨਤਾ ਦਿੱਤੀ ਗਈ ਹੈ। ਫਿਨਲੈਂਡ 'ਚ ਇਸ ਨੂੰ 'ਸਤਾਵਨਪਾਈਵਾ' ਯਾਨੀ ਮਿੱਤਰ ਦਿਵਸ ਦੇ ਰੂਪ ਵਿਚ ਮਨਾਇਆ ਜਾਂਦਾ ਹੈ। ਗਲੋਬਲਾਈਜ਼ੇਸ਼ਨ ਕਾਰਨ ਇਹ ਦੇਸ਼-ਵਿਦੇਸ਼ ਦੀਆਂ ਦੂਰੀਆਂ-ਨਜ਼ਦੀਕੀਆਂ 'ਚ ਬਦਲ ਗਈਆਂ ਹਨ। ਉਵੇਂ ਹੀ 'ਵੈਲੇਨਟਾਈਨ ਡੇਅ' ਵੀ ਇਕ ਦਿਨ ਤੋਂ ਪੂਰੇ ਹਫਤੇ ਦੀ ਸੈਲੀਬ੍ਰੇਸ਼ਨ 'ਵੈਲੇਨਟਾਈਨ ਵੀਕ' 'ਚ ਤਬਦੀਲ ਹੋ ਗਿਆ।

ਪਿਆਰ ਦੇ ਅਹਿਸਾਸ ਨੂੰ ਪਛਾਣੋ

ਪਿਆਰ ਦਾ ਅਹਿਸਾਸ ਕਿਸੇ ਦੇ ਕਹਿਣ ਨਾਲ ਨਹੀਂ ਹੁੰਦਾ ਸਗੋਂ ਇਹ ਤਾਂ ਅਜਿਹਾ ਅਹਿਸਾਸ ਹੈ, ਜਿਸ ਬਾਰੇ ਕਿਹਾ ਜਾਂਦਾ ਹੈ ਕਿ 'ਪਿਆਰ ਕਿਸੇ ਨੂੰ ਕਦੋਂ ਹੁੰਦਾ ਹੈ, ਜਦ ਹੋਣਾ ਹੁੰਦਾ ਹੈ ਤਦ ਹੁੰਦਾ ਹੈ।' ਦੇਖਿਆ ਜਾਵੇ ਤਾਂ ਪਿਆਰ ਦਾ ਨਾਂ ਆਉਂਦੇ ਹੀ ਬਾਲੀਵੁੱਡ ਦੀਆਂ ਫਿਲਮਾਂ ਦੀਆਂ ਕਹਾਣੀਆਂ ਦੀ ਤਰ੍ਹਾਂ ਦਿਲ 'ਚ ਕਈ ਅਹਿਸਾਸ ਆਉਂਦੇ ਜਾਂਦੇ ਹਨ। 

ਬਾਲੀਵੁੱਡ 'ਚ ਫਿਲਮਾਂ ਦੀਆਂ ਕਹਾਣੀਆਂ 'ਚ ਹੀਰੋ-ਹੀਰੋਇਨ ਨਾਲ ਟਕਰਾਇਆ। ਦੋ-ਚਾਰ ਮੁਲਾਕਾਤਾਂ ਹੋਈਆਂ ਪਿਆਰ ਹੋ ਗਿਆ ਜਾਂ ਕਹਾਣੀ 'ਚ ਕੁਝ ਅਜਿਹਾ ਹੋਇਆ ਹੀਰੋ-ਹੀਰੋਇਨ ਮਿਲੇ, ਤਕਰਾਰ ਹੋਈ ਅਤੇ ਫਿਰ ਪਿਆਰ ਹੋ ਗਿਆ। ਨੌਜਵਾਨ ਜੋ ਫਿਲਮਾਂ 'ਚ ਦੇਖਦੇ ਹਨ, ਉਸ ਨੂੰ ਹੀ ਪਿਆਰ ਸਮਝ ਲੈਂਦੇ ਹਨ ਕਿ ਪਿਆਰ ਕਿਸੇ ਨਾਲ ਨਜ਼ਰਾਂ ਮਿਲਾਉਂਦੇ ਹੀ ਆਸਾਨੀ ਨਾਲ ਹੋ ਜਾਂਦਾ ਹੈ ਪਰ ਸੱਚਾ ਪਿਆਰ ਮਿਲਣਾ  ਅਤੇ ਸਹੀ ਸਮੇਂ 'ਤੇ ਪਿਆਰ ਦੀ ਪਛਾਣ ਹੋਣੀ ਬਹੁਤ ਜ਼ਰੂਰੀ ਹੈ। ਪਿਆਰ ਤੇ ਨਫਰਤ ਦੋਵੇਂ ਅਹਿਸਾਸਾਂ 'ਚ ਪਿਆਰ 'ਚ ਉਹ ਤਾਕਤ ਹੈ, ਜੋ ਨਫਰਤ ਨੂੰ ਵੀ ਆਪਣੀ ਫਿਤਰਤ ਬਦਲਣ ਲਈ ਮਜਬੂਰ ਕਰ ਦਿੰਦੀ ਹੈ। ਪਿਆਰ ਦਾ ਅਹਿਸਾਸ ਕਿਸੇ ਦੇ ਕਹਿਣ ਨਾਲ ਨਹੀਂ ਹੁੰਦਾ ਸਗੋਂ ਇਸ ਦਾ ਅਜਿਹਾ ਅਹਿਸਾਸ ਹੈ। ਪਿਆਰ ਕਿਸੇ ਨਾਲ ਕਦੋਂ ਹੁੰਦਾ ਹੈ, ਜਦ ਹੋਣਾ ਹੋਵੇ ਤਦ ਹੁੰਦਾ ਹੈ।

ਪਿਆਰ ਅਤੇ ਆਕਰਸ਼ਣ ਨੂੰ ਪਛਾਣੋ

ਆਕਰਸ਼ਣ ਨੂੰ ਪਿਆਰ ਸਮਝਣ ਦੀ ਭੁੱਲ ਕਰਨ ਤੋਂ ਬਚੋ। ਪਿਆਰ ਨਿਸਵਾਰਥ ਹੁੰਦਾ ਹੈ। ਆਕਰਸ਼ਣ ਕੁਝ ਸਮੇਂ ਲਈ ਹੁੰਦਾ ਹੈ। ਪਿਆਰ 'ਚ ਜਿੱਥੇ ਸਮੇਂ ਦੇ ਬੀਤਣ ਦਾ ਅਹਿਸਾਸ ਨਹੀਂ ਹੁੰਦਾ, ਉਥੇ ਆਕਰਸ਼ਣ 'ਚ ਰਿਸ਼ਤਾ ਨਿਭਾਉਣ ਦਾ ਬੋਝ ਲੱਗਦਾ ਹੈ। ਪਿਆਰ 'ਚ ਜਿੱਥੇ ਤੁਸੀਂ ਇਕ-ਦੂਜੇ ਦੀ ਭਾਵਨਾ ਦਾ ਸਨਮਾਨ ਕਰਦੇ ਹੋ ਉਥੇ ਆਕਰਸ਼ਣ 'ਚ ਇਸ ਦੇ ਉਲਟ ਹੁੰਦਾ ਹੈ।

ਪਹਿਲੀ ਨਜ਼ਰ ਦੇ ਪਿਆਰ ਤੋਂ ਬਚੋ

'ਲਵ ਇਨ ਫਸਟ ਸਾਈਡ' ਹਰ ਸਮੇਂ ਪ੍ਰਵਾਨ ਨਹੀਂ ਚੜ੍ਹਦਾ। ਪਿਆਰ ਚਾਹੇ ਸਫਲ ਹੋਵੇ ਜਾਂ ਨਾ ਹੋਵੇ,  ਇਸ ਦੀ ਯਾਦ ਦਿਲ 'ਚ ਜ਼ਿੰਦਾ ਰਹਿੰਦੀ ਹੈ। ਯੂਨੀਵਰਸਿਟੀ ਆਫ ਨੀਦਰਲੈਂਡ 'ਚ ਹੋਈ ਰਿਸਰਚ ਅਨੁਸਾਰ ਪਹਿਲੀ ਨਜ਼ਰ ਦਾ ਪਿਆਰ 46 ਫੀਸਦੀ ਤੱਕ ਹੀ ਸੰਭਵ ਹੋ ਸਕਦਾ ਹੈ, ਜਦਕਿ ਉਮਰ ਵਧਣ ਦੇ ਨਾਲ-ਨਾਲ ਪਹਿਲੀ ਨਜ਼ਰ ਦੇ ਪਿਆਰ ਦੀ ਸੰਭਾਵਨਾ ਵੀ ਵੱਧਦੀ ਹੈ। 18 ਤੋਂ 25 ਦੀ ਉਮਰ 'ਚ ਪਹਿਲੀ ਨਜ਼ਰ ਦੇ ਪਿਆਰ 'ਚ ਨੌਜਵਾਨਾਂ 'ਚ ਸਿਰਫ ਸਰੀਰਕ ਆਕਰਸ਼ਣ ਹੀ ਹੁੰਦਾ ਹੈ। ਉਮਰ ਵਧਣ ਦੇ ਨਾਲ ਸੱਚਾ ਪਿਆਰ ਹੋਣ ਦੀ ਗੁੰਜਾਇਜ਼ ਜ਼ਿਆਦਾ ਹੁੰਦੀ ਹੈ।

Read 63 times Last modified on Thursday, 07 February 2019 10:30

ਫਿਰੋਜ਼ਪੁਰ/ਮੁਕਤਸਰ/ਫਾਜਿਲਕਾ

ਦਿਵਿਆਂਗ ਵਿਅਕਤੀਆਂ ਦੀਆਂ ਵੋਟਾਂ ਦੀ ਐਨਰੋਲਮੈਂਟ ਤੇ ਸ਼ਨਾਖ਼ਤ ਕਰਨ ਸਬੰਧੀ ਮੀਟਿੰਗ

ਦਿਵਿਆਂਗ ਵਿਅਕਤੀਆਂ ਦੀਆਂ ਵੋਟ...

ਫ਼ਾਜ਼ਿਲਕਾ, 4 ਅਪ੍ਰੈਲ: ਆਗਾਮੀ ਲੋਕ ਸਭਾ ਚੋਣਾਂ ਦ...

ਕਣਕ ਦੀ ਨਿਰਵਿਘਨ ਖ਼ਰੀਦ ਲਈ ਖ਼ੁ...

ਫ਼ਾਜ਼ਿਲਕਾ, 3 ਅਪ੍ਰੈਲ: ਕਣਕ ਦੀ ਨਿਰਵਿਘਨ ਖ਼ਰੀਦ ਯ...

ਮਰਹੂਮ ਮਾਸਟਰ ਸੁਖਚੈਨ ਸਿੰਘ ਦੀ ਯਾਦ ਵਿੱਚ ਅੱਖਾਂ ਦਾ ਮੁਫ਼ਤ ਜਾਂਚ ਕੈਂਪ 4 ਅਪ੍ਰੈਲ ਨੂੰ

ਮਰਹੂਮ ਮਾਸਟਰ ਸੁਖਚੈਨ ਸਿੰਘ ਦ...

ਫਾਜ਼ਿਲਕਾ 3 ਅਪਰੈਲ ਮਰਹੂਮ ਰਾਏ ਸਿੱਖ ਨੇਤਾ ਮਾਸਟ...

ਮੁੱਖ ਖੇਤੀਬਾੜੀ ਅਫ਼ਸਰ ਦੀ ਡੀਲਰਾਂ ਨੂੰ ਤਾੜਨਾ; ਕਿਸਾਨਾਂ ਨੂੰ ਨਰਮੇ ਤੇ ਕਪਾਹ ਦੇ ਪ੍ਰਮਾਣਿਤ ਬੀਜ ਹੀ ਦਿੱਤੇ ਜਾਣ

ਮੁੱਖ ਖੇਤੀਬਾੜੀ ਅਫ਼ਸਰ ਦੀ ਡੀਲ...

ਫ਼ਾਜ਼ਿਲਕਾ, - ਖੇਤੀਬਾੜੀ ਵਿਭਾਗ ਫ਼ਾਜ਼ਿਲਕਾ ਵਲੋਂ ਬ...

ਲੁਧਿਆਣਾ-ਜਲੰਧਰ

ਭਰੀ ਪੰਚਾਇਤ 'ਚ ਵਿਆਹ ਲਈ ਮੰਨਿਆ ਨੌਜਵਾਨ, ਮੰਡਪ...

ਲੁਧਿਆਣਾ : ਸਥਾਨਕ ਮਨਜੀਤ ਨਗਰ 'ਚ ਇਕ ਨੌਜਵਾਨ ਆ...

ਪਤਨੀ ਦੀ ਮੌਤ ਤੋਂ 4 ਸਾਲਾਂ ਬਾਅਦ ਦੋ ਬੱਚੀਆਂ ਦ...

ਲੁਧਿਆਣਾ- 4 ਸਾਲ ਪਹਿਲਾਂ ਪਤਨੀ ਦੀ ਮੌਤ ਹੋਣ ਤੋ...

ਪਿਓ ਨੇ ਸਾਲ ਭਰ ਕੀਤਾ ਮਾਸੂਮ ਧੀ ਦਾ ਸਰੀਰਕ ਸ਼ੋਸ਼...

ਲੁਧਿਆਣਾ : ਕਲੁਯਗ ਦੇ ਇਸ ਸਮੇਂ 'ਚ ਪਿਓ-ਧੀ ਦੇ ...

ਬੁੱਢੇ ਨਾਲੇ 'ਚ ਰੋਜ਼ਾਨਾ ਸੁੱਟਿਆ ਜਾ ਰਿਹੈ 550...

ਲੁਧਿਆਣਾ-ਗਾਂ ਦਾ ਗੋਹਾ ਬੇਸ਼ੱਕ ਖਾਦ ਵਜੋਂ ਵਰਤੋਂ...

ਅੰਮ੍ਰਿਤਸਰ-ਪਠਾਨਕੋਟ

ਬਦਲੀਆਂ ਨਾਲ ਲੱਗੀਆਂ ਪ੍ਰਾਪਰਟੀ ਟੈਕਸ ਦੇ ਰੈਵੇਨਿਊ ਨੂੰ ਬ੍ਰੇਕਾਂ

ਬਦਲੀਆਂ ਨਾਲ ਲੱਗੀਆਂ ਪ੍ਰਾਪਰਟੀ ਟੈਕਸ ਦੇ ਰੈਵੇਨਿਊ ਨੂੰ ਬ੍ਰ...

ਅੰਮ੍ਰਿਤਸਰ - ਨਗਰ ਨਿਗਮ ਦੇ ਪ੍ਰਾਪਰਟੀ ਟੈਕਸ ਵ...

ਨੌਕਰਾਣੀ ਨੇ ਸਰਟੀਫਿਕੇਟ ਚੋਰੀ ਕਰ ਕੇ ਲਈ ਨਰਸ ਦੀ ਨੌਕਰੀ

ਨੌਕਰਾਣੀ ਨੇ ਸਰਟੀਫਿਕੇਟ ਚੋਰੀ ਕਰ ਕੇ ਲਈ ਨਰਸ ਦੀ ਨੌਕਰੀ...

ਅੰਮ੍ਰਿਤਸਰ, - ਘਰੇਲੂ ਨੌਕਰਾਣੀ ਨੇ ਘਰ 'ਚ ਪਏ ਪ...

ਕੱਪੜਾ ਮਸ਼ੀਨ 'ਚ ਆਉਣ ਕਾਰਣ ਇੱਕ ਵਿਅਕਤੀ ਦੀ ਮੌਤ

ਕੱਪੜਾ ਮਸ਼ੀਨ 'ਚ ਆਉਣ ਕਾਰਣ ਇੱਕ ਵਿਅਕਤੀ ਦੀ ਮੌਤ...

ਅੰਮ੍ਰਿਤਸਰ, - ਕੱਪੜਾ ਫੈਕਟਰੀ ਦੀ ਮਸ਼ੀਨ 'ਚ ...

ਖੇਤ 'ਚੋਂ ਮੂਲੀ ਪੁੱਟਣ 'ਤੇ ਅੰਮ੍ਰਿਧਾਰੀ ਬੱਚੇ ਨੂੰ ਨੰਗੇ ਕਰਕੇ ਭਜਾਇਆ

ਖੇਤ 'ਚੋਂ ਮੂਲੀ ਪੁੱਟਣ 'ਤੇ ਅੰਮ੍ਰਿਧਾਰੀ ਬੱਚੇ ਨੂੰ ਨੰਗੇ ਕ...

ਮ੍ਰਿਤਸਰ - ਅੰਮ੍ਰਿਤਸਰ ਦੇ ਪਿੰਡ ਸੋਹੀਆਂ ਕਲਾਂ ...

ਕਪੂਰਥਲਾ-ਤਰਣਤਾਰਨ

ਨਸ਼ਾ ਰੋਕੂ ਮੁਹਿੰਮ ਦੌਰਾਨ ਕਾਂਗਰਸ ਸਰਕਾਰ ਵੱਲੋਂ ਤਰਨਤਾਰਨ 'ਚ 555 ਕਰੋੜ ਰੁਪਏ ਦੇਣ ਦਾ ਐਲਾਨ

ਨਸ਼ਾ ਰੋਕੂ ਮੁਹਿੰਮ ਦੌਰਾਨ ਕਾਂਗਰਸ ਸਰਕਾਰ ਵੱਲੋਂ...

ਤਰਨਤਾਰਨ — ਪੰਜਾਬ ਸਰਕਾਰ ਵੱਲੋਂ ਚਲਾਈ ਜਾ ਰਹੀ ...

ਦਾਜ ਖਾਤਰ ਪਤਨੀ ਨੂੰ ਬੱਚੀ ਸਮੇਤ ਘਰੋਂ ਕੱਢਿਆ

ਦਾਜ ਖਾਤਰ ਪਤਨੀ ਨੂੰ ਬੱਚੀ ਸਮੇਤ ਘਰੋਂ ਕੱਢਿਆ...

ਕਪੂਰਥਲਾ (ਪਿ੍ੰਸ ਸ਼ਰਮਾ)— ਇਕ ਔਰਤ ਨੂੰ ਬੱਚੀ ਸਮ...

ਐਕਸਾਈਜ ਵਿਭਾਗ ਵਲੋਂ ਕੀਤੀ ਫਾਇਰਿੰਗ ਵਿੱਚ 1 ਦੀ...

ਤਰਨਤਾਰਨ— ਤਰਨਤਾਰਨ ਦੇ ਵਿਧਾਨ ਸਭਾ ਹਲਕਾ ਖਡੂਰ ...

ਖਰਾਬ ਸੀ. ਸੀ. ਟੀ. ਵੀ. ਕੈਮਰਿਆਂ ਦਾ ਫਾਇਦਾ ਚੁੱਕ ਰਹੇ ਨੇ ਅਪਰਾਧੀ

ਖਰਾਬ ਸੀ. ਸੀ. ਟੀ. ਵੀ. ਕੈਮਰਿਆਂ ਦਾ ਫਾਇਦਾ ਚੁ...

ਕਪੂਰਥਲਾ, - ( ਪਿ੍ੰਸ ਸ਼ਰਮਾ ) ਸ਼ਹਿਰ ਦੇ ਬਹੁਚਰਚ...

ਬਠਿੰਡਾ-ਮਾਨਸਾ

 ਹੈਰੋਇਨ ਸਮੇਤ ਕਾਬੂ

ਹੈਰੋਇਨ ਸਮੇਤ ਕਾਬੂ

ਸੰਗਤ ਮੰਡੀ —ਥਾਣਾ ਨੰਦਗੜ੍ਹ ਦੀ ਪੁਲਸ ਵੱਲੋਂ ਬਠ...

 ਗੁਪਤ ਤਰੀਕੇ ਨਾਲ ਚੱਲ ਰਿਹਾ ਲਿੰਗ ਨਿਰਧਾਰਣ ਟੈਸਟ ਦਾ ਕਾਰੋਬਾਰ

ਗੁਪਤ ਤਰੀਕੇ ਨਾਲ ਚੱਲ ਰਿਹਾ ਲਿੰਗ ਨਿਰਧਾਰਣ ਟੈਸਟ ਦਾ ਕਾਰੋ...

ਬਠਿੰਡਾ-ਲੜਕਾ ਹੋਵੇ ਜਾਂ ਲੜਕੀ ਵੈਸੇ ਤਾਂ ਇਨ੍ਹਾ...

ਪੁਲਸ ਮੁਲਾਜ਼ਮ ਸਮੇਤ ਅੱਧਾ ਦਰਜਨ ਜ਼ਖਮੀ,2 ਧਿਰਾਂ 'ਚ ਖੂਨੀ ਟਕਰਾਅ

ਪੁਲਸ ਮੁਲਾਜ਼ਮ ਸਮੇਤ ਅੱਧਾ ਦਰਜਨ ਜ਼ਖਮੀ,2 ਧਿਰਾਂ 'ਚ ਖੂਨੀ ਟਕ...

ਬਠਿੰਡਾ-ਪਿਛਲੀ ਦੇਰ ਰਾਤ ਮੈਹਣਾ ਚੌਕ ਨੇੜੇ ਕਾਲੀ...

ਪੁਲਸ ਦੀ ਵਰਦੀ 'ਤੇ ਲੱਗਾ ਇਕ ਹੋਰ ਦਾਗ

ਪੁਲਸ ਦੀ ਵਰਦੀ 'ਤੇ ਲੱਗਾ ਇਕ ਹੋਰ ਦਾਗ...

ਜਬਰ-ਜ਼ਨਾਹ ਦੇ ਦੋਸ਼ੀ ਨੂੰ ਪੇਸ਼ੀ ਦੇ ਬਾਅਦ ਜੇਲ ਲਿ...

ਪਟਿਆਲਾ-ਮੁਹਾਲੀ

ਵਿਆਹੁਤਾ ਪਰਿਵਾਰਕ ਮੈਂਬਰਾਂ ਨੂੰ ਨਸ਼ੀਲੀ ਦਵਾਈ ਪ...

ਬਨੂੜ,- ਬੀਤੀ ਰਾਤ ਇਕ ਵਿਆਹੁਤਾ ਆਪਣੇ ਸਹੁਰੇ ਪਰ...

ਸਿਵਲ ਹਸਪਤਾਲ ਦੇ ਡਾਕਟਰ 'ਤੇ ਬੱਚੀ ਦੇ ਇਲਾਜ 'ਚ...

ਰੂਪਨਗਰ,- ਸਿਵਲ ਹਸਪਤਾਲ ਰੂਪਨਗਰ ਦੇ ਡਾਕਟਰ ਵੱਲ...

ਨੋਜਵਾਨਾ ਨੂੰ ਗੈਂਗਸਟਰ ਬਣਾਉਣ ਵਿਚ ਅਕਾਲੀ ਦਲ ਦ...

ਪਟਿਆਲਾ, ਰੱਖੜਾ - ਸ਼੍ਰੋਮਣੀ ਅਕਾਲੀ ਦਲ ਦੇ ਆਗੂ...

ਸਹੁਰਿਆ ਤੋਂ ਤੰਗ ਆ ਕੇ ਵਿਧਵਾ ਔਰਤ ਨੇ ਖੁਦ ਨੂ...

ਪਟਿਆਲਾ — ਪਟਿਆਲਾ 'ਚ ਹਲਕਾ ਸਨੌਰ ਦੇ ਪਿੰਡ ਭਾ...