:
You are here: Home

ਕੋਲਕਾਤਾ ਪੁਲਸ ਨੇ ਕੀਤਾ ਸੀ.ਬੀ.ਆਈ. ਦਫਤਰ 'ਤੇ ਕਬਜ਼ਾ, ਕਮਿਸ਼ਨਰ ਘਰ ਪਹੁੰਚੀ ਮਮਤਾ ਬੈਨਰਜੀ Featured

Written by  Published in Politics Monday, 04 February 2019 05:53

ਕੋਲਕਾਤਾ-ਰੋਜ਼ ਵੈਲੀ ਅਤੇ ਸ਼ਰਦਾ ਚਿੱਟ ਫੰਡ ਘਪਲੇ ਦੇ ਮਾਮਲੇ ਵਿਚ ਜਾਂਚ ਲਈ ਸੀ. ਬੀ. ਆਈ. ਦੀ ਇਕ ਟੀਮ ਕੋਲਕਾਤਾ ਪੁਲਸ ਕਮੀਸ਼ਨਰ ਰਾਜੀਵ ਕੁਮਾਰ ਦੇ ਘਰ ਪਹੁੰਚੀ। ਸੀ. ਬੀ. ਆਈ. ਟੀਮ ਦੇ ਪਹੁੰਚਣ ‘ਤੇ ਮੌਕੇ ‘ਤੇ ਮੌਜੂਦ ਕੋਲਕਾਤਾ ਪੁਲਸ 2 ਡੀ. ਸੀ. ਪੀਜ਼. ਨੇ ਟੀਮ ਨੂੰ ਘਰ ਦੇ ਬਾਹਰ ਹੀ ਰੋਕ ਲਿਆ। ਪੁਲਸ ਨੇ ਸੀ. ਬੀ. ਆਈ. ਟੀਮ ਨੂੰ ਘਰ ਵਿਚ ਦਾਖਲ ਹੋਣ ਤੋਂ ਪਹਿਲਾਂ ਵਾਰੰਟ ਦਿਖਾਉਣ ਲਈ ਕਿਹਾ। ਜਦੋਂ ਪੁਲਸ ਕਰਮਚਾਰੀਆਂ ਨੂੰ ਸੀ.ਬੀ.ਆਈ. ਨੂੰ ਕਮਿਸ਼ਨਰ ਦੇ ਘਰ ਜਾਣ ਤੋਂ ਰੋਕਿਆ ਤਾਂ ਪੁਲਸ ਅਤੇ ਸੀ.ਬੀ.ਆਈ. ਟੀਮ ਵਿਚਾਲੇ ਹੱਥੋਪਾਈ ਹੋਣ ਦੀ ਵੀ ਜਾਣਕਾਰੀ ਹੈ। ਜਿਸ ਤੋਂ ਬਾਅਦ ਕੋਲਕਾਤਾ ਪੁਲਸ ਨੇ ਸੀ. ਬੀ. ਆਈ. ਦਫਤਰ ਦੀ ਘੇਰਾਬੰਦੀ ਕਰ ਲਈ। ਵੱਡੀ ਗਿਣਤੀ ਵਿਚ ਪੁਲਸ ਕਰਮਚਾਰੀ ਸੀ. ਬੀ. ਆਈ. ਦਫਤਰ ਪਹੁੰਚ ਰਹੇ ਹਨ। ਪੁਲਸ ਕਰਮਚਾਰੀਆਂ ਵਲੋਂ ਸੀ.ਬੀ.ਆਈ ਦਫਤਰ 'ਤੇ ਕਬਜ਼ਾ ਕਰ ਲਿਆ ਗਿਆ ਹੈ। ਸਿਰਫ ਸੀ.ਬੀ.ਆਈ. ਦਾ ਦਫਤਰ ਹੀ ਨਹੀਂ ਸਗੋਂ ਜਿਸ ਕੰਪਲੈਕਸ 'ਚ ਸੀ.ਬੀ.ਆਈ. ਦਾ ਦਫਤਰ ਹੈ ਉਸ ਸਾਰੇ ਨੂੰ ਹੀ ਪੁਲਸ ਨੇ ਕਬਜ਼ੇ 'ਚ ਲੈ ਲਿਆ ਹੈ।ਇਸੇ ਦੌਰਾਨ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਪੁਲਸ ਕਮਿਸ਼ਨਰ ਦੇ ਘਰ ਪਹੁੰਚ ਗਈ ਹੈ। ਮਮਤਾ ਵਲੋਂ ਕਮੀਸ਼ਨਰ ਰਾਜੀਵ ਕੁਮਾਰ ਦੇ ਘਰ ਉੱਚ ਪੁਲਸ ਅਧਿਕਾਰੀਆਂ ਨਾਲ ਬੈਠਕ ਕੀਤੀ ਜਾ ਰਹੀ ਹੈ।ਇਸ ਦੌਰਾਨ ਇਹ ਵੀ ਖਬਰ ਸਾਹਮਣੇ ਆਈ ਹੈ ਕਿ ਸੀ.ਬੀ.ਆਈ. ਇਸ ਸਾਰੇ ਮਾਮਲੇ ਦੀ ਸ਼ਿਕਾਇਤ ਗ੍ਰਹਿ ਮੰਤਰਾਲੇ ਨੂੰ ਕਰੇਗੀ। ਸੀ.ਬੀ.ਆਈ. ਗ੍ਰਹਿ ਮੰਤਰਾਲੇ ਤੋਂ ਕੇਂਦਰੀ ਸੁਰੱਖਿਆ ਬਲਾਂ ਦੀ ਮੰਗ ਕਰ ਸਕਦੀ ਹੈ।ਇਸ ਮਾਮਲੇ ਦੇ ਚੱਲਦੇ ਮੁੱਖ ਮੰਤਰੀ ਮਮਤਾ ਬੈਨਰਜੀ ਪ੍ਰੈਸ ਕਾਂਨਫਰੰਸ ਕਰਨ ਵਾਲੀ ਹੈ। ਸੀ.ਐੱਮ. ਇਹ ਕਾਂਨਫਰੰਸ ਦੋਸ਼ੀ ਪੁਲਸ ਕਮੀਸ਼ਨਰ ਦੇ ਘਰ ਬਾਹਰ ਕਰੇਗੀ। ਸੀ.ਬੀ.ਆਈ. ਦੇ ਪੰਜ ਅਧਿਕਾਰੀ ਪੁਲਸ ਵਲੋਂ ਗ੍ਰਿਫਤਾਰ ਕਰ ਲਏ ਗਏ ਹਨ। ਇਹ ਉਹ ਪੰਜ ਅਧਿਕਾਰੀ ਹਨ ਜੋ ਪੁਲਸ ਕਮੀਸ਼ਨਰ ਦੇ ਘਰ ਛਾਪੇਮਾਰੀ ਕਰਨ ਆਏ ਸਨ। ਖਬਰਾਂ ਮੁਤਾਬਕ ਇਨ੍ਹਾਂ ਅਧਿਕਾਰੀਆਂ ਨੂੰ ਜਿਸ ਥਾਣੇ 'ਚ ਰੱਖਿਆ ਹੈ ਉੱਥੇ ਉਨ੍ਹਾਂ ਨਾਲ ਅਪਰਾਧੀਆਂ ਵਰਗਾ ਸਲੂਕ ਕੀਤਾ ਜਾ ਰਿਹਾ ਹੈ। ਇਸ ਤੋਂ ਬਾਅਦ ਪੁਲਸ ਦੀ ਇਕ ਟੀਮ ਸੀ.ਬੀ.ਆਈ. ਦੇ ਜੁਆਇੰਟ ਪੰਕਜ ਸ੍ਰੀਵਾਸਤਵ ਦੇ ਘਰ ਪਹੁੰਚ ਗਈ ਹੈ। ਜਿਕਰਯੋਗ ਹੈ ਕਿ ਸ਼ਾਰਦਾ ਚਿੱਟ ਫੰਡ ਘਪਲੇ ਤੇ ਰੋਜ਼ਵੈਲੀ ਮਾਮਲੇ ਵਿਚ ਸੀ. ਬੀ. ਆਈ. ਕੁਝ ਸਮੇਂ ਤੋਂ ਕੋਲਕਾਤਾ ਪੁਲਸ ਕਮੀਸ਼ਨਰ ਦੀ ਤਲਾਸ਼ ਕਰ ਰਹੀ ਹੈ। ਇਸੇ ਤਹਿਤ ਸੀ. ਬੀ. ਆਈ. ਦੀ ਟੀਮ ਅੱਜ ਦੇਰ ਸ਼ਾਮ ਕਮੀਸ਼ਨਰ ਦੇ ਘਰ ਪਹੁੰਚੀ ਸੀ। ਸੀ. ਬੀ. ਆਈ. ਕੁਝ ਅਹਿਮ ਫਾਇਲਾਂ ਤੇ ਦਸਤਾਵੇਜਾ ਦੇ ਗਾਇਬ ਹੋਣ ਦੇ ਸਿਲਸਿਲੇ ਵਿਚ ਰਾਜੀਵ ਕੁਮਾਰ ਤੋਂ ਪੁੱਛਗਿਛ ਕਰਨਾ ਚਾਹੁੰਦੀ ਹੈ। ਇਸ ਤੋਂ ਪਹਿਲਾਂ ਇਕ ਟਵੀਟ ਰਾਹੀਂ ਮਮਤਾ ਬੈਨਰਜੀ ਨੇ ਪੁਲਸ ਕਮੀਸ਼ਨਰ ਦਾ ਪੱਖ ਲਿਆ ਸੀ। ਇਸ ਟਵ੍ਹੀਟ ਵਿਚ ਮਮਤਾ ਬੈਨਰਜੀ ਨੇ ਲਿਖਿਆ ਸੀ ਕਿ ਕੋਲਕਾਤਾ ਪੁਲਸ ਕਮੀਸ਼ਨਰ ਦੁਨਿਆ ਦੇ ਸਭ ਤੋਂ ਚੰਗੇ ਲੋਕਾਂ ਵਿਚੋਂ ਇਕ ਹੈ। ਉਨ੍ਹਾਂ ਦੀ ਇਮਾਨਦਾਰੀ, ਬਹਾਦੁਰੀ ਨਿਰਵਿਵਾਦ ਹੈ। ਮੁਖ ਮੰਤਰੀ ਨੇ ਦੋਸ਼ ਲਗਾਇਆ ਕਿ ਭਗਵਾਂ ਪਾਰਟੀ ਪੁਲਸ ਅਤੇ ਹੋਰ ਸਾਰੇ ਸੰਸਥਾਨਾਂ ਨੂੰ ਕੰਟਰੋਲ ਕਰਨ ਲਈ ਸ਼ਕਤੀ ਦਾ ਗਲਤ ਇਸਤੇਮਾਲ ਕਰ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਰਾਜੀਵ ਕੁਮਾਰ ਸੀ. ਬੀ. ਆਈ. ਵਲੋਂ ਜਾਰੀ ਨੋਟਿਸਾਂ ਦਾ ਜਵਾਬ ਨਹੀਂ ਦੇ ਰਹੇ ਹਨ। ਰਾਜੀਵ ਕੁਮਾਰ ਉਹ ਅਧਿਕਾਰੀ ਸਨ ਜਿਨ੍ਹਾਂ ਨੇ ਚਿੱਟਫੰਡ ਘਪਲਿਆਂ ਦੀ ਜਾਂਚ ਕਰ ਵਾਲੀ ਪੱਛਮੀ ਬੰਗਾਲ ਪੁਲਸ ਦੀ ਸਪੈਸ਼ਲ ਇਨਵੈਸਟੀਗੇਸ਼ਨ ਟੀਮ (ਐਸ. ਆਈ. ਟੀ.) ਦੀ ਅਗਵਾਈ ਕੀਤੀ ਸੀ। ਰਾਜੀਵ ਕੁਮਾਰ ਪੱਛਮੀ ਬੰਗਾਲ ਦੀ ਮੁਖ ਮੰਤਰੀ ਮਮਤਾ ਬੈਨਰਜੀ ਦੇ ਕਾਫੀ ਕਰੀਬ ਮੰਨੇ ਜਾਂਦੇ ਹਨ।

Read 72 times