:
You are here: Home

CBI ਤੇ ਪੁਲਸ ਦੀ ਤਕਰਾਰ ਤੋਂ ਬਾਅਦ ਧਰਨੇ 'ਤੇ ਬੈਠੀ ਮਮਤਾ ਬੈਨਰਜੀ Featured

Written by  Published in Politics Monday, 04 February 2019 05:53

ਕੋਲਕਾਤਾ- ਕੋਲਕਾਤਾ ਦੇ ਪੁਲਸ ਕਮਿਸ਼ਨਰ ਦੁਨੀਆ ਦੇ ਸਭ ਤੋਂ ਬਿਤਰੀਨ ਅਫਸਰ ਹਨ। ਸੀ.ਬੀ.ਆਈ. ਅਤੇ ਦੇਸ਼ ਦੇ ਰਾਸ਼ਟਰੀ ਸੁਰੱਖਿਆ ਸਲਾਹਕਾਰ ਅਜੀਤ ਢੋਭਾਲ ਪ੍ਰਧਾਨ ਮੰਤਰੀ ਮੋਦੀ ਦੇ ਦਬਾਅ ਹੇਠ ਕੰਮ ਕਰ ਰਹੇ ਹਨ। ਜਿਸ ਕਰਨ ਦੇਸ਼ 'ਚ ਸੰਵਿਧਾਨਿਕ ਸੰਕਟ ਪੈਦੀ ਹੋ ਗਿਆ ਹੈ। ਇਸ ਸੰਵਿਧਾਨਿਕ ਸੰਕਟ ਖਿਲਾਫ ਮੈਂ ਹੁਣ ਤੋਂ ਹੀ ਮੈਟਰੋ ਸਿਨੇਮਾ ਅੱਗੇ ਧਰਨੇ 'ਤੇ ਬੈਠਾਂਗੀ। ਇਹ ਕਹਿਣਾ ਹੈ ਕਿ ਕੋਲਕਾਤਾ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਦਾ। ਮਮਤਾ ਬੈਨਰਜੀ ਦਾ ਇਹ ਬਿਆਨ ਕਮੀਸ਼ਨਰ ਘਰ ਛਾਪਾ ਮਾਰਨ ਆਈ ਸੀ.ਬੀ.ਆਈ. ਦੀ ਪੁਲਸ ਨਾਲ ਹੋਈ ਤਕਰਾਰ ਅਤੇ ਮੁੱਖ ਮੰਤਰੀ ਦੀ ਪੁਲਸ ਅਧਿਕਾਰੀਆਂ ਨਾਲ ਬੈਠਕ ਤੋਂ ਬਾਅਦ ਸਾਹਮਣੇ ਆਇਆ ਹੈ। ਇਸ ਸੰਬੰਧੀ ਪੁਲਸ ਕਮੀਸ਼ਨਰ ਦੇ ਘਰ ਪ੍ਰੈਸ ਕਾਂਨਫਰੰਸ ਨੂੰ ਸੰਬੋਧਿਤ ਕਰਦਿਆ ਹੋਏ ਮਮਤਾ ਨੇ ਕਿਹਾ ਕਿ ਮੋਦੀ ਅਤੇ ਸ਼ਾਹ ਬਦਲੇ ਦੀ ਰਾਜਨੀਤੀ ਕਰ ਰਹੇ ਹਨ। ਸਾਡਾ ਸਬਰ ਜਵਾਬ ਦੇ ਰਿਹਾ ਹੈ। ਪੂਰਾ ਦੇਸ਼ ਮੋਦੀ ਸਰਕਾਰ ਤੋਂ ਤੰਗ ਆ ਚੁੱਕਿਆ ਹੈ। ਉਨ੍ਹਾਂ ਨੇ ਕਿਹਾ ਕਿ ਭਾਜਪਾ ਚੋਰ ਪਾਰਟੀ ਹੈ ਅਸੀਂ ਨਹੀਂ। ਉਨ੍ਹਾਂ ਕਿਹਾ ਕਿ ਮੋਦੀ ਮੇਰੀ ਰੈਲੀ ਤੋਂ ਬਾਅਦ ਮੇਰੇ ਪਿੱਛੇ ਪੈ ਗਏ ਹਨ। ਭਾਜਪਾ ਦੀ ਐਕਸਪਾਇਰੀ ਡੇਟ ਨੇੜੇ ਆ ਗਈ ਹੈ। ਮੋਦੀ ਅਤੇ ਅਮਿਤ ਸ਼ਾਹ ਦੇ ਇਸ਼ਾਰੇ 'ਤੇ ਸਾਨੂੰ ਤੰਗ ਕੀਤਾ ਜਾ ਰਿਹਾ ਹੈ। ਮਮਤਾ ਨੇ 'ਮੋਦੀ ਹਟਾਓ ਦੇਸ਼ ਬਚਾਓ' ਦਾ ਨਾਅਰਾ ਦਿੰਦਿਆ ਕਿਹਾ ਕਿ ਦੇਸ਼ 'ਚ ਐਮਰਜੰਸੀ ਤੋਂ ਵੀ ਬਦਤਰ ਹਾਲਾਤ ਹਨ। ਇਸ ਦੇ ਨਾਲ ਹੀ ਮੁੱਖ ਮੰਤਰੀ ਮਮਤਾ ਬੈਨਰਜੀ ਪ੍ਰੈਸ ਕਾਂਨਫਰੰਸ ਨੂੰ ਸੰਬੋਧਿਤ ਕਰਨ ਤੋਂ ਬਾਅਦ ਮੈਟਰੋ ਸਿਨੇਮਾ ਅੱਗੇ ਧਰਨੇ 'ਤੇ ਬੈਠ ਗਈ ਹੈ।ਜਿਸ ਤੋਂ ਬਾਅਦ ਟੀ.ਐੱਮ.ਸੀ. ਵਰਕਰਾਂ ਨੇ ਪ੍ਰਦਰਸ਼ਨ ਸ਼ੁਰੂ ਕਰ ਦਿੱਤੇ ਹਨ। ਇਨ੍ਹਾਂ ਪ੍ਰਦਰਸ਼ਨ ਕਾਰੀਆਂ ਨੇ ਹੁਬਲੀ 'ਚ 2 ਥਾਈ ਟਰੇਨ ਨੂੰ ਰੋਕਿਆ ਹੈ। ਜ਼ਿਕਰਯੋਗ ਹੈ ਕਿ ਮਮਤਾ ਦੇ ਧਰਨੇ 'ਚ ਪੁਲਸ ਕਮੀਸ਼ਨਰਨ ਰਾਜੀਵ ਕੁਮਾਰ ਵੀ ਸ਼ਾਮਲ ਹਨ। ਰਾਜੀਵ ਕੁਮਾਰ ਉਹ ਹੀ ਹਨ ਜਿਨ੍ਹਾਂ ਤੋਂ ਰੋਜ਼ ਵੈਲੀ ਅਤੇ ਸ਼ਰਦਾ ਚਿੱਟ ਫੰਡ ਘਪਲੇ ਦੇ ਮਾਮਲੇ ਵਿਚ ਜਾਂਚ ਲਈ ਸੀ. ਬੀ. ਆਈ. ਦੀ ਇਕ ਟੀਮ ਪੁੱਛਗਿੱਛ ਕਰਨ ਆਈ ਸੀ।

Read 86 times