:
You are here: Home

ਕੋਲਕਾਤਾ ਦੇ ਹਾਈ ਵੋਲਟੇਜ ਡਰਾਮੇ ਵਿਚਕਾਰ, ਵਿਰੋਧੀ ਧਿਰਾਂ ਦਾ ਟਵੀਟ ਵਾਰ Featured

Written by  Published in Politics Monday, 04 February 2019 05:51

ਨਵੀ ਦਿੱਲੀ—ਪੱਛਮੀ ਬੰਗਾਲ 'ਚ ਸੀ.ਬੀ.ਆਈ. ਅਤੇ ਮੁੱਖ ਮੰਤਰੀ ਮਮਤਾ ਬੈਨਰਜੀ ਦੀ ਪੁਲਸ ਵਿਚਾਲੇ ਹੱਥੋਪਾਈ 'ਤੇ ਰਾਜਨੀਤਿਕ ਪ੍ਰਤੀਕਿਰਿਆਵਾਂ ਆ ਰਹੀਆਂ ਹਨ।ਉੱਤਰ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਅਖਿਲੇਸ਼ ਯਾਦਵ ਨੇ ਮਮਤਾ ਨੂੰ ਆਪਣਾ ਸਮਰਥਨ ਦਿੱਤਾ ਹੈ। ਦਿੱਲੀ ਦੇ ਮੁੱਖ ਮੰਤਰੀ ਸੋਮਵਾਰ ਨੂੰ ਕੋਲਕਾਤਾ ਜਾ ਸਕਦੇ ਹਨ। ਉਨ੍ਹਾਂ ਨੇ ਟਵੀਟ ਕਰ ਕਿਹਾ ਕਿ ਮੋਦੀ ਜੀ ਨੇ ਲੋਕਤੰਤਰਿਕ ਅਤੇ ਸੰਘੀ ਢਾਂਚੇ ਦਾ ਮਜਾਕ ਬਣਾ ਦਿੱਤਾ ਹੈ। ਉਨ੍ਹਾਂ ਨੇ ਕਿਹਾ ਕਿ ਕੁਝ ਸਾਲ ਪਹਿਲਾਂ ਮੋਦੀ ਜੀ ਨੇ ਪੈਰਾਮਿਲਟਰੀ ਫੋਰਸ ਭੇਜ ਕੇ ਦਿੱਲੀ ਦੇ ਐਂਟੀ ਕਰਪਸ਼ਨ ਬਿਊਰੋ ਦਫਤਰ'ਤੇ ਕਬਜ਼ਾ ਕਰ ਲਿਆ ਸੀ। ਸਾਬਕਾ ਪ੍ਰਧਾਨ ਮੰਤਰੀ ਐੱਚ.ਡੀ. ਦੇਵਗੌੜਾ ਨੇ ਕਿਹਾ ਹੈ ਕਿ ਉਨ੍ਹਾਂ ਨੂੰ ਇਹ ਜਾਣ ਕੇ ਹੈਰਾਨੀ ਹੋਈ ਹੈ ਕਿ ਸੀ.ਬੀ.ਆਈ. ਪੁਲਸ ਕਮੀਸ਼ਨਰ ਨੂੰ ਗ੍ਰਿਫਤਾਰ ਕਰਨ ਜਾ ਰਹੀ ਹੈ। ਦੇਵਗੌੜਾ ਨੇ ਕਿਹਾ ਕਿ ਪੱਛਮੀ ਬੰਗਾਲ ਦਾ ਘਟਨਾਕ੍ਰਮ ਉਨ੍ਹਾਂ ਨੂੰ ਐਮਰਜੰਸੀ ਦੇ ਦਿਨਾਂ ਦੀ ਯਾਦ ਦਿਲਾਉਂਦਾ ਹੈ। ਉਨ੍ਹਾਂ ਨੇ ਕਿਹਾ ਕਿ ਐਮਰਜੰਸੀ ਦੌਰਾਨ ਵੀ ਦੇਸ਼ ਇਸ ਤਰ੍ਹਾਂ ਅਸੰਵਿਧਾਨਿਕ ਤਰੀਕਿਆਂ ਨੂੰ ਦੇਖ ਚੁੱਕਿਆ ਹੈ। ਉਨ੍ਹਾਂ ਨੇ ਕਿਹਾ ਕਿ ਪੱਛਮੀ ਬੰਗਾਲ 'ਚ ਹਾਲੇ ਵੀ ਇਸ ਤਰ੍ਹਾਂ ਦੇ ਹਾਲਾਤ ਹਨ। ਬਿਹਾਰ ਦੇ ਆਰ.ਜੇ.ਡੀ. ਨੇਤਾ ਤੇਜਸਵੀ ਯਾਦਵ ਨੇ ਵੀ ਮਮਤਾ ਨੂੰ ਆਪਣਾ ਸਮਰਥਨ ਦਿੱਤਾ ਹੈ। ਉਨ੍ਹਾਂ ਨੇ ਕਿਹਾ ਕਿ ਸੀ.ਬੀ.ਆਈ. ਭਾਜਪਾ ਦੇ ਗਠਬੰਧਨ ਸਹਿਯੋਗੀ ਦੀ ਤਰ੍ਹਾਂ ਕੰਮ ਕਰ ਰਹੀ ਹੈ। ਉਨ੍ਹਾਂ ਨੇ ਇਸ ਮਾਮਲੇ 'ਤੇ ਟਵੀਟ ਕੀਤਾ। ਤੇਜਸਵੀ ਦੇ ਪਿਤਾ ਅਤੇ ਚਾਰਾ ਘਪਲੇ 'ਚ ਦੋਸ਼ੀ ਕਰਾਰ ਦਿੱਤੇ ਗਏ ਲਾਲੂ ਯਾਦਵ ਨੇ ਵੀ ਮਮਤਾ ਬੈਨਰਜੀ ਦਾ ਸਮਰਥਨ ਕੀਤਾ ਹੈ। ਲਾਲੂ ਨੇ ਟਵੀਟ ਕਰ ਕਿਹਾ ਕਿ ਦੇਸ਼ 'ਚ ਤਾਨਾਸ਼ਾਹੀ ਦਾ ਨੰਗਾ ਨਾਚ ਹੋ ਰਿਹਾ ਹੈ। ਉਨ੍ਹਾਂ ਨੇ ਲਿਖਿਆ ਕਿ ਦੇਸ਼ ਦਾ ਆਮ ਆਵਾਮ ਭਾਜਪਾ ਅਤੇ ਉਸ ਦੀ ਗਠਬੰਧਨ ਸਹਿਯੋਗੀ ਸੀ.ਬੀ.ਆਈ. ਦੇ ਖਿਲਾਫ ਹੈ। ਅਸੀਂ ਮਮਤਾ ਦੀ ਦੇ ਨਾਲ ਖੜੇ ਹਾਂ। ਤਾਨਾਸ਼ਾਹੀ ਦਾ ਨੰਗਾ ਨਾਚ ਹੋ ਰਿਹਾ ਹੈ। ਲੋਕਤੰਤਰ 'ਤੇ ਸਭ ਤੋਂ ਵੱਡਾ ਖਤਰਾ ਹੈ। ਸੰਵਿਧਾਨ ਅਤੇ ਸੰਵਿਧਾਨਿਕ ਸੰਸਥਾਵਾਂ 'ਤੇ ਅਭੂਤਪੂਰਵ ਸੰਕਟ। ਇਸ ਤੋਂ ਇਲਾਵਾ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਟਵੀਟ ਕਰ ਕਿਹਾ ਕਿ ਮੈਂ ਮਮਤਾ ਬੈਨਰਜੀ ਨਾਲ ਖੜਾ ਹਾਂ। ਐੱਨ.ਸੀ.ਪੀ. ਸੁਪਰੀਮੋ ਸ਼ਰਦ ਪਵਾਰ, ਨੈਸ਼ਨਲ ਕਾਂਨਫਰੰਸ ਨੇਤਾ ਓਮਰ ਅਬਦੂਲਾ, ਬੀ.ਐੱਸ.ਪੀ. ਸੁਪਰੀਮੋ ਮਾਇਆਵਤੀ ਸਮੇਤ ਕਈ ਵਿਰੋਧ ਧਿਰ ਦੇ ਨੇਤਾਵਾਂ ਨੇ ਮਮਤਾ ਨਾਲ ਫੋਨ 'ਤੇ ਗੱਲ ਕੀਤੀ ਅਤੇ ਉਨ੍ਹਾਂ ਪ੍ਰਤੀ ਇਕਜੁਟਤਾ ਜਾਹਰ ਕੀਤੀ।

Read 72 times