:
You are here: Homeਦੇਸ਼-ਵਿਦੇਸ਼ਚੰਦਾ ਕੋਚਰ : ਬੈਂਕਿੰਗ ਸੈਕਟਰ ਦੇ ਚਮਕਦੇ ਸਿਤਾਰੇ ਨੂੰ ਲੱਗਾ ‘ਗ੍ਰਹਿਣ’

ਚੰਦਾ ਕੋਚਰ : ਬੈਂਕਿੰਗ ਸੈਕਟਰ ਦੇ ਚਮਕਦੇ ਸਿਤਾਰੇ ਨੂੰ ਲੱਗਾ ‘ਗ੍ਰਹਿਣ’

Written by  Published in ਦੇਸ਼-ਵਿਦੇਸ਼ Monday, 04 February 2019 05:49

ਨਵੀਂ ਦਿੱਲੀ — ਛੋਟੇ-ਛੋਟੇ ਕਦਮਾਂ ਨਾਲ ਮੰਜ਼ਿਲ ਤੱਕ ਪੁੱਜਣ ਦਾ ਭਰੋਸਾ ਰੱਖਣ ਵਾਲੀ ਆਈ. ਸੀ. ਆਈ. ਸੀ. ਆਈ. ਬੈਂਕ ਦੀ ਸਾਬਕਾ ਐੱਮ. ਡੀ. ਅਤੇ ਸੀ. ਈ. ਓ. ਚੰਦਾ ਕੋਚਰ ਦਾ ਜੀਵਨ ਅਤੇ ਕਰੀਅਰ ਇਕ ਸਾਲ ਪਹਿਲਾਂ ਤੱਕ ਸਿਰਫ ਚੋਟੀ ਵੱਲ ਹੀ ਵਧ ਰਿਹਾ ਸੀ। ਉਨ੍ਹਾਂ ਉਹ ਮੁਕਾਮ ਵੀ ਹਾਸਲ ਕੀਤਾ, ਜਿਨ੍ਹਾਂ ਬਾਰੇ ਉਨ੍ਹਾਂ ਸ਼ਾਇਦ ਸੁਪਨੇ ’ਚ ਵੀ ਨਹੀਂ ਸੋਚਿਆ ਸੀ ਪਰ ਦੋਵਾਂ ਹੱਥਾਂ ਨਾਲ ਦੌਲਤ ਅਤੇ ਸ਼ੌਹਰਤ ਦੇ ਨਜ਼ਰਾਨੇ ਲੁਟਾਉਣ ਵਾਲੀ ਦੁਨੀਆ ਜਦੋਂ ਲੈਣ ’ਤੇ ਆਈ ਤਾਂ ਉਨ੍ਹਾਂ ਦੀ ਨੌਕਰੀ ਅਤੇ ਰੁਤਬਾ ਹੀ ਨਹੀਂ, ਸਗੋਂ ਮਾਣ-ਸਨਮਾਨ ਤੱਕ ਲੈ ਗਈ। ਚੰਦਾ ਦੇ ਕਰੀਅਰ ’ਤੇ ਅਜਿਹਾ ਗ੍ਰਹਿਣ ਲੱਗਾ ਕਿ ਉਨ੍ਹਾਂ ’ਤੇ ਕਈ ਮਾਮਲੇ ਦਰਜ ਹੋ ਗਏ। ਰਾਜਸਥਾਨ ਦੇ ਜੋਧਪੁਰ ’ਚ 17 ਨਵੰਬਰ, 1961 ਨੂੰ ਜਨਮੀ ਚੰਦਾ ਕੋਚਰ ਦੇ ਪਿਤਾ ਰੂਪਚੰਦ ਅਡਵਾਨੀ ਜੈਪੁਰ ਇੰਸਟੀਚਿਊਟ ਆਫ ਟੈਕਨਾਲੋਜੀ ਦੇ ਪ੍ਰਿੰਸੀਪਲ ਅਤੇ ਮਾਂ ਹਾਊਸ ਵਾਈਫ ਸੀ। ਜੈਪੁਰ ਦੇ ਸੇਂਟ ਏਂਜੇਲਾ ਸੋਫੀਆ ਸਕੂਲ ਤੋਂ ਪੜ੍ਹਾਈ ਪੂਰੀ ਕਰਨ ਦੌਰਾਨ ਹੀ ਚੰਦਾ ਦੇ ਸਿਰ ਤੋਂ ਪਿਤਾ ਦਾ ਸਾਇਆ ਉੱਠ ਗਿਆ। ਉਸ ਸਮੇਂ ਉਨ੍ਹਾਂ ਦੀ ਉਮਰ ਸਿਰਫ 13 ਸਾਲ ਸੀ। ਪੜ੍ਹਾਈ ’ਚ ਹਮੇਸ਼ਾ ਚੰਗਾ ਪ੍ਰਦਰਸ਼ਨ ਕਰਨ ਵਾਲੀ ਚੰਦਾ ਸਿਵਲ ਸਰਵਿਸਿਜ਼ ’ਚ ਜਾਣਾ ਚਾਹੁੰਦੀ ਸੀ ਪਰ ਫਿਰ ਉਨ੍ਹਾਂ ਨੇ ਫਾਈਨਾਂਸ ਦਾ ਰੁਖ ਕੀਤਾ ਅਤੇ ਮੁੰਬਈ ਦੇ ਜੈ ਹਿੰਦ ਕਾਲਜ ਤੋਂ ਬੀ. ਕਾਮ. ਕਰਨ ਤੋਂ ਬਾਅਦ ਇੰਸਟੀਚਿਊਟ ਆਫ ਕੋਸਟ ਅਕਾਊਂਟੈਂਟ ਆਫ ਇੰਡੀਆ ਤੋਂ ਪੜ੍ਹਾਈ ਕੀਤੀ। ਉਨ੍ਹਾਂ ਨੇ ਵੱਕਾਰੀ ਜਮਨਾਲਾਲ ਬਜਾਜ ਇੰਸਟੀਚਿਊਟ ਆਫ ਮੈਨੇਜਮੈਂਟ ਸਟੱਡੀਜ਼ ਤੋਂ ਮਾਸਟਰਜ਼ ਦੀ ਡਿਗਰੀ ਹਾਸਲ ਕੀਤੀ। ਉਨ੍ਹਾਂ ਦੀ ਸਿੱਖਿਆ ਉਨ੍ਹਾਂ ਦੇ ਜੀਵਨ ’ਚ ਪਹਿਲੀ ਸੁਨਹਿਰੀ ਸਫਲਤਾ ਲੈ ਕੇ ਆਈ, ਜਦੋਂ ਉਨ੍ਹਾਂ ਨੂੰ ਮੈਨੇਜਮੈਂਟ ਸਟੱਡੀਜ਼ ਅਤੇ ਅਕਾਊਂਟੈਂਸੀ ’ਚ ਸ਼ਾਨਦਾਰ ਪ੍ਰਦਰਸ਼ਨ ਲਈ ਗੋਲਡ ਮੈਡਲ ਦਿੱਤਾ ਗਿਆ। ਦੀਪਕ ਨੇ ਚੰਦਾ ਸਾਹਮਣੇ ਰੱਖਿਆ ਵਿਆਹ ਦਾ ਪ੍ਰਸਤਾਵ ਮਾਸਟਰਜ਼ ਦੀ ਪੜ੍ਹਾਈ ਦੌਰਾਨ ਹੀ ਚੰਦਾ ਦੀ ਪਛਾਣ ਦੀਪਕ ਕੋਚਰ ਨਾਲ ਹੋਈ ਅਤੇ ਦੋਵਾਂ ਦੀ ਚੰਗੀ ਦੋਸਤੀ ਹੋ ਗਈ। ਕਾਲਜ ਦੇ ਆਖਰੀ ਦਿਨ ਦੀਪਕ ਨੇ ਚੰਦਾ ਸਾਹਮਣੇ ਵਿਆਹ ਦਾ ਪ੍ਰਸਤਾਵ ਰੱਖਿਆ, ਜਿਸ ਨੂੰ ਉਨ੍ਹਾਂ ਨੇ ਸਵੀਕਾਰ ਨਹੀਂ ਕੀਤਾ। ਇਸ ਦੌਰਾਨ ਦੋਵੇਂ ਚੰਗੇ ਦੋਸਤ ਬਣੇ ਰਹੇ। ਫਿਰ 2 ਸਾਲ ਬਾਅਦ ਚੰਦਾ ਨੇ ਦੀਪਕ ਸਾਹਮਣੇ ਵਿਆਹ ਦਾ ਪ੍ਰਸਤਾਵ ਰੱਖਿਆ ਅਤੇ ਕੁੱਝ ਹੀ ਸਮੇਂ ਬਾਅਦ ਦੋਵਾਂ ਨੇ ਵਿਆਹ ਕਰ ਲਿਅਾ। ਆਈ. ਸੀ. ਆਈ. ਸੀ. ਆਈ. ਬੈਂਕ ’ਚ ਮੈਨੇਜਮੈਂਟ ਟਰੇਨੀ ਦੇ ਤੌਰ ’ਤੇ ਰੱਖਿਆ ਕਦਮ ਕਰੀਅਰ ਦੇ ਸਫਰ ਦੀ ਗੱਲ ਕਰੀਏ ਤਾਂ ਸਾਲ 1984 ’ਚ ਚੰਦਾ ਨੇ ਆਈ. ਸੀ. ਆਈ. ਸੀ. ਆਈ. ਬੈਂਕ ’ਚ ਮੈਨੇਜਮੈਂਟ ਟਰੇਨੀ ਦੇ ਤੌਰ ’ਤੇ ਕਦਮ ਰੱਖਿਆ ਅਤੇ ਇਥੋਂ ਉਨ੍ਹਾਂ ਦੇ ਸੁਪਨਿਆਂ ਨੂੰ ਖੰਭ ਲੱਗਣੇ ਸ਼ੁਰੂ ਹੋਏ। ਇਸ ਦੌਰਾਨ ਉਨ੍ਹਾਂ ਨੂੰ ਜੋ ਵੀ ਜ਼ਿੰਮੇਵਾਰੀ ਦਿੱਤੀ ਗਈ, ਉਨ੍ਹਾਂ ਨੇ ਉਸ ਨੂੰ ਬਾਖੂਬੀ ਨਿਭਾਇਆ ਅਤੇ ਆਪਣੀ ਪ੍ਰਤਿਭਾ ਦੇ ਦਮ ’ਤੇ ਬੈਂਕਿੰਗ ਸੈਕਟਰ ’ਤੇ ਹੌਲੀ-ਹੌਲੀ ਉਨ੍ਹਾਂ ਦੀ ਪਕੜ ਮਜ਼ਬੂਤ ਹੋਣ ਲੱਗੀ। 1994 ’ਚ ਆਈ. ਸੀ. ਆਈ. ਸੀ. ਆਈ. ਨਿਰਪੱਖ ਮਲਕੀਅਤ ਵਾਲੀ ਬੈਂਕਿੰਗ ਕੰਪਨੀ ਬਣ ਗਈ, ਜਿਸ ਤੋਂ ਬਾਅਦ ਉਨ੍ਹਾਂ ਨੂੰ ਅਸਿਸਟੈਂਟ ਜਨਰਲ ਮੈਨੇਜਰ ਦੀ ਵੱਡੀ ਜ਼ਿੰਮੇਵਾਰੀ ਸੌਂਪੀ ਗਈ। ਫਿਰ ਉਹ ਡਿਪਟੀ ਜਨਰਲ ਮੈਨੇਜਰ, ਜਨਰਲ ਮੈਨੇਜਰ, 2001 ’ਚ ਐਗਜ਼ੀਕਿਊਟਿਵ ਡਾਇਰੈਕਟਰ, ਚੀਫ ਫਾਈਨਾਂਸ਼ੀਅਲ ਅਫਸਰ ਬਣਾਈ ਗਈ। ਚੰਦਾ ਦੀ ਅਗਵਾਈ ’ਚ ਹੀ ਬੈਂਕ ਨੇ ਰਿਟੇਲ ਬਿਜ਼ਨੈੱਸ ’ਚ ਕਦਮ ਰੱਖਿਆ ਅਤੇ ਉਸ ਦੀ ਬੇਹੱਦ ਸਫਲਤਾ ਦਾ ਸਿਹਰਾ ਵੀ ਚੰਦਾ ਨੂੰ ਹੀ ਦਿੱਤਾ ਗਿਆ। 2018 'ਚ ਸਿਖਰ ਤੋਂ ਉਤਰਨ ਦਾ ਸਿਲਸਿਲਾ ਸ਼ੁਰੂ ਚੰਦਾ ਦੀ ਕਿਸਮਤ ਦੇ ਸਿਤਾਰੇ 2018 ਤੱਕ ਬੁਲੰਦੀ ’ਤੇ ਰਹੇ ਪਰ ਉਸ ਤੋਂ ਬਾਅਦ ਜਿਵੇਂ ਸਿਖਰ ਤੋਂ ਉਤਰਨ ਦਾ ਸਿਲਸਿਲਾ ਸ਼ੁਰੂ ਹੋਇਆ। ਮਾਰਚ, 2018 ’ਚ ਉਨ੍ਹਾਂ ’ਤੇ ਆਪਣੇ ਪਤੀ ਨੂੰ ਅਾਰਥਿਕ ਫਾਇਦਾ ਪਹੁੰਚਾਉਣ ਦੇ ਦੋਸ਼ ਲੱਗੇ ਅਤੇ ਮਾਰਚ ’ਚ ਬੈਂਕ ਨੇ ਉਨ੍ਹਾਂ ਖਿਲਾਫ ਸੁਤੰਤਰ ਜਾਂਚ ਬਿਠਾ ਦਿੱਤੀ। ਇਸ ਸਭ ਦੌਰਾਨ ਕੋਚਰ ਨੇ ਛੁੱਟੀ ’ਤੇ ਜਾਣ ਦਾ ਫੈਸਲਾ ਲਿਆ ਅਤੇ ਫਿਰ ਅਸਤੀਫਾ ਦੇ ਦਿੱਤਾ। ਉਸ ਤੋਂ ਬਾਅਦ ਦਾ ਘਟਨਾਕ੍ਰਮ ਉਨ੍ਹਾਂ ਲਈ ਬਦ ਤੋਂ ਬਦੱਤਰ ਹੁੰਦਾ ਚਲਾ ਗਿਆ। ਦੋਸ਼ ਸਿੱਧ ਹੋਣ ਤੱਕ ਉਨ੍ਹਾਂ ਨੂੰ ਦੋਸ਼ੀ ਤਾਂ ਨਹੀਂ ਠਹਿਰਾਇਅਾ ਜਾ ਸਕਦਾ ਪਰ ਇੰਨਾ ਤਾਂ ਤੈਅ ਹੈ ਕਿ ਬੈਂਕਿੰਗ ਦੀ ਦੁਨੀਆ ਦਾ ਇਕ ਚਮਕਦਾ ਸਿਤਾਰਾ ਆਪਣੇ ਅੰਤ ਵੱਲ ਹੈ। ਫੋਰਬਸ ਦੀਅਾਂ ਟਾਪ 100 ਔਰਤਾਂ ਦੀ ਸੂਚੀ ’ਚ 20ਵਾਂ ਸਥਾਨ ਸ਼ੌਹਰਤ ਦੀ ਬੁਲੰਦੀ ਵੱਲ ਵਧਦੇ ਚੰਦਾ ਕੋਚਰ ਦੇ ਕਦਮਾਂ ਦੀ ਮਜ਼ਬੂਤੀ ਦਾ ਅੰਦਾਜ਼ਾ ਇਸ ਗੱਲ ਤੋਂ ਲਾਇਆ ਜਾ ਸਕਦਾ ਹੈ ਕਿ 2009 ’ਚ ਫੋਰਬਸ ਪੱਤ੍ਰਿਕਾ ਨੇ ਵਿਸ਼ਵ ਦੀਅਾਂ ਟਾਪ 100 ਔਰਤਾਂ ਦੀ ਸੂਚੀ ’ਚ ਚੰਦਾ ਕੋਚਰ ਨੂੰ 20ਵਾਂ ਸਥਾਨ ਦਿੱਤਾ। ਇੱਥੇ ਖਾਸ ਤੌਰ ਨਾਲ ਇਹ ਚਰਚਾ ਕਰਨਾ ਮਹੱਤਵਪੂਰਨ ਹੈ ਕਿ ਇਸ ਸੂਚੀ ’ਚ ਸੋਨੀਆ ਗਾਂਧੀ ਨੂੰ 13ਵਾਂ ਸਥਾਨ ਦਿੱਤਾ ਗਿਆ ਸੀ। 2011 ’ਚ ਦੇਸ਼ ਦਾ ਤੀਜਾ ਸਭ ਤੋਂ ਵੱਡਾ ਨਾਗਰਿਕ ਸਨਮਾਨ ਪਦਮ ਭੂਸ਼ਣ ਦੇ ਕੇ ਭਾਰਤ ਸਰਕਾਰ ਨੇ ਵੀ ਬੈਂਕਿੰਗ ਸੈਕਟਰ ’ਚ ਚੰਦਾ ਕੋਚਰ ਦੇ ਯੋਗਦਾਨ ਨੂੰ ਮਾਨਤਾ ਦਿੱਤੀ।

Read 24 times

ਫਿਰੋਜ਼ਪੁਰ/ਮੁਕਤਸਰ/ਫਾਜਿਲਕਾ

ਗਊ ਵੰਸ਼ ਦੀ ਢੋਆ-ਢੁਆਈ 'ਤੇ ਪਾਬੰਦੀ ਦੇ ਆਦੇਸ਼

ਗਊ ਵੰਸ਼ ਦੀ ਢੋਆ-ਢੁਆਈ 'ਤੇ ਪਾ...

ਫ਼ਾਜ਼ਿਲਕਾ - ਜ਼ਿਲ੍ਹਾ ਮੈਜਿਸਟ੍ਰੇਟ ਫ਼ਾਜ਼ਿਲਕਾ ਸ. ਮ...

ਧਾਰਮਿਕ ਸਥਾਨਾਂ ਦੀ ਸੁਰੱਖਿਆ ਲਈ ਪਹਿਰਾ ਲਾਉਣ ਅਤੇ ਚੌਕਸੀ ਰੱਖਣ ਦੇ ਆਦੇਸ਼

ਧਾਰਮਿਕ ਸਥਾਨਾਂ ਦੀ ਸੁਰੱਖਿਆ ...

ਫ਼ਾਜ਼ਿਲਕਾ - ਜ਼ਿਲ੍ਹਾ ਮੈਜ਼ਿਸਟ੍ਰੇਟ ਸ. ਮਨਪ੍ਰੀਤ ਸ...

ਪੰਜ ਤੋਂ ਵਧੇਰੇ ਵਿਅਕਤੀਆਂ ਦੇ ਇਕੱਠੇ ਹੋਣ 'ਤੇ ਪਾਬੰਦੀ

ਪੰਜ ਤੋਂ ਵਧੇਰੇ ਵਿਅਕਤੀਆਂ ਦੇ...

ਫ਼ਾਜ਼ਿਲਕਾ 13 ਮਾਰਚ: ਜ਼ਿਲ੍ਹਾ ਮੈਜਿਸਟ੍ਰੇਟ ਫ਼ਾਜ਼ਿਲ...

ਜ਼ਿਲ੍ਹਾ ਪ੍ਰਸ਼ਾਸਨ ਪੱਬਾਂ ਭਾਰ: ਡਿਪਟੀ ਕਮਿਸ਼ਨਰ ਨੇ ਨਰਮੇ/ਕਪਾਹ ਦੇ ਚਿੱਟੀ ਮੱਖੀ ਤੋਂ ਅਗਾਊਂ ਬਚਾਅ ਲਈ ਵੱਖ-ਵੱਖ ਵਿਭਾਗਾਂ ਦੀਆਂ ਡਿਊਟੀਆਂ ਲਾਈਆਂ

ਜ਼ਿਲ੍ਹਾ ਪ੍ਰਸ਼ਾਸਨ ਪੱਬਾਂ ਭਾਰ:...

ਫ਼ਾਜ਼ਿਲਕਾ, 12 ਮਾਰਚ ( ): ਅਪ੍ਰੈਲ ਮਹੀਨੇ ਦੇ ਪਹ...

ਲੁਧਿਆਣਾ-ਜਲੰਧਰ

ਭਰੀ ਪੰਚਾਇਤ 'ਚ ਵਿਆਹ ਲਈ ਮੰਨਿਆ ਨੌਜਵਾਨ, ਮੰਡਪ...

ਲੁਧਿਆਣਾ : ਸਥਾਨਕ ਮਨਜੀਤ ਨਗਰ 'ਚ ਇਕ ਨੌਜਵਾਨ ਆ...

ਪਤਨੀ ਦੀ ਮੌਤ ਤੋਂ 4 ਸਾਲਾਂ ਬਾਅਦ ਦੋ ਬੱਚੀਆਂ ਦ...

ਲੁਧਿਆਣਾ- 4 ਸਾਲ ਪਹਿਲਾਂ ਪਤਨੀ ਦੀ ਮੌਤ ਹੋਣ ਤੋ...

ਪਿਓ ਨੇ ਸਾਲ ਭਰ ਕੀਤਾ ਮਾਸੂਮ ਧੀ ਦਾ ਸਰੀਰਕ ਸ਼ੋਸ਼...

ਲੁਧਿਆਣਾ : ਕਲੁਯਗ ਦੇ ਇਸ ਸਮੇਂ 'ਚ ਪਿਓ-ਧੀ ਦੇ ...

ਬੁੱਢੇ ਨਾਲੇ 'ਚ ਰੋਜ਼ਾਨਾ ਸੁੱਟਿਆ ਜਾ ਰਿਹੈ 550...

ਲੁਧਿਆਣਾ-ਗਾਂ ਦਾ ਗੋਹਾ ਬੇਸ਼ੱਕ ਖਾਦ ਵਜੋਂ ਵਰਤੋਂ...

ਅੰਮ੍ਰਿਤਸਰ-ਪਠਾਨਕੋਟ

ਬਦਲੀਆਂ ਨਾਲ ਲੱਗੀਆਂ ਪ੍ਰਾਪਰਟੀ ਟੈਕਸ ਦੇ ਰੈਵੇਨਿਊ ਨੂੰ ਬ੍ਰੇਕਾਂ

ਬਦਲੀਆਂ ਨਾਲ ਲੱਗੀਆਂ ਪ੍ਰਾਪਰਟੀ ਟੈਕਸ ਦੇ ਰੈਵੇਨਿਊ ਨੂੰ ਬ੍ਰ...

ਅੰਮ੍ਰਿਤਸਰ - ਨਗਰ ਨਿਗਮ ਦੇ ਪ੍ਰਾਪਰਟੀ ਟੈਕਸ ਵ...

ਨੌਕਰਾਣੀ ਨੇ ਸਰਟੀਫਿਕੇਟ ਚੋਰੀ ਕਰ ਕੇ ਲਈ ਨਰਸ ਦੀ ਨੌਕਰੀ

ਨੌਕਰਾਣੀ ਨੇ ਸਰਟੀਫਿਕੇਟ ਚੋਰੀ ਕਰ ਕੇ ਲਈ ਨਰਸ ਦੀ ਨੌਕਰੀ...

ਅੰਮ੍ਰਿਤਸਰ, - ਘਰੇਲੂ ਨੌਕਰਾਣੀ ਨੇ ਘਰ 'ਚ ਪਏ ਪ...

ਕੱਪੜਾ ਮਸ਼ੀਨ 'ਚ ਆਉਣ ਕਾਰਣ ਇੱਕ ਵਿਅਕਤੀ ਦੀ ਮੌਤ

ਕੱਪੜਾ ਮਸ਼ੀਨ 'ਚ ਆਉਣ ਕਾਰਣ ਇੱਕ ਵਿਅਕਤੀ ਦੀ ਮੌਤ...

ਅੰਮ੍ਰਿਤਸਰ, - ਕੱਪੜਾ ਫੈਕਟਰੀ ਦੀ ਮਸ਼ੀਨ 'ਚ ...

ਖੇਤ 'ਚੋਂ ਮੂਲੀ ਪੁੱਟਣ 'ਤੇ ਅੰਮ੍ਰਿਧਾਰੀ ਬੱਚੇ ਨੂੰ ਨੰਗੇ ਕਰਕੇ ਭਜਾਇਆ

ਖੇਤ 'ਚੋਂ ਮੂਲੀ ਪੁੱਟਣ 'ਤੇ ਅੰਮ੍ਰਿਧਾਰੀ ਬੱਚੇ ਨੂੰ ਨੰਗੇ ਕ...

ਮ੍ਰਿਤਸਰ - ਅੰਮ੍ਰਿਤਸਰ ਦੇ ਪਿੰਡ ਸੋਹੀਆਂ ਕਲਾਂ ...

ਕਪੂਰਥਲਾ-ਤਰਣਤਾਰਨ

ਨਸ਼ਾ ਰੋਕੂ ਮੁਹਿੰਮ ਦੌਰਾਨ ਕਾਂਗਰਸ ਸਰਕਾਰ ਵੱਲੋਂ ਤਰਨਤਾਰਨ 'ਚ 555 ਕਰੋੜ ਰੁਪਏ ਦੇਣ ਦਾ ਐਲਾਨ

ਨਸ਼ਾ ਰੋਕੂ ਮੁਹਿੰਮ ਦੌਰਾਨ ਕਾਂਗਰਸ ਸਰਕਾਰ ਵੱਲੋਂ...

ਤਰਨਤਾਰਨ — ਪੰਜਾਬ ਸਰਕਾਰ ਵੱਲੋਂ ਚਲਾਈ ਜਾ ਰਹੀ ...

ਦਾਜ ਖਾਤਰ ਪਤਨੀ ਨੂੰ ਬੱਚੀ ਸਮੇਤ ਘਰੋਂ ਕੱਢਿਆ

ਦਾਜ ਖਾਤਰ ਪਤਨੀ ਨੂੰ ਬੱਚੀ ਸਮੇਤ ਘਰੋਂ ਕੱਢਿਆ...

ਕਪੂਰਥਲਾ (ਪਿ੍ੰਸ ਸ਼ਰਮਾ)— ਇਕ ਔਰਤ ਨੂੰ ਬੱਚੀ ਸਮ...

ਐਕਸਾਈਜ ਵਿਭਾਗ ਵਲੋਂ ਕੀਤੀ ਫਾਇਰਿੰਗ ਵਿੱਚ 1 ਦੀ...

ਤਰਨਤਾਰਨ— ਤਰਨਤਾਰਨ ਦੇ ਵਿਧਾਨ ਸਭਾ ਹਲਕਾ ਖਡੂਰ ...

ਖਰਾਬ ਸੀ. ਸੀ. ਟੀ. ਵੀ. ਕੈਮਰਿਆਂ ਦਾ ਫਾਇਦਾ ਚੁੱਕ ਰਹੇ ਨੇ ਅਪਰਾਧੀ

ਖਰਾਬ ਸੀ. ਸੀ. ਟੀ. ਵੀ. ਕੈਮਰਿਆਂ ਦਾ ਫਾਇਦਾ ਚੁ...

ਕਪੂਰਥਲਾ, - ( ਪਿ੍ੰਸ ਸ਼ਰਮਾ ) ਸ਼ਹਿਰ ਦੇ ਬਹੁਚਰਚ...

ਬਠਿੰਡਾ-ਮਾਨਸਾ

 ਹੈਰੋਇਨ ਸਮੇਤ ਕਾਬੂ

ਹੈਰੋਇਨ ਸਮੇਤ ਕਾਬੂ

ਸੰਗਤ ਮੰਡੀ —ਥਾਣਾ ਨੰਦਗੜ੍ਹ ਦੀ ਪੁਲਸ ਵੱਲੋਂ ਬਠ...

 ਗੁਪਤ ਤਰੀਕੇ ਨਾਲ ਚੱਲ ਰਿਹਾ ਲਿੰਗ ਨਿਰਧਾਰਣ ਟੈਸਟ ਦਾ ਕਾਰੋਬਾਰ

ਗੁਪਤ ਤਰੀਕੇ ਨਾਲ ਚੱਲ ਰਿਹਾ ਲਿੰਗ ਨਿਰਧਾਰਣ ਟੈਸਟ ਦਾ ਕਾਰੋ...

ਬਠਿੰਡਾ-ਲੜਕਾ ਹੋਵੇ ਜਾਂ ਲੜਕੀ ਵੈਸੇ ਤਾਂ ਇਨ੍ਹਾ...

ਪੁਲਸ ਮੁਲਾਜ਼ਮ ਸਮੇਤ ਅੱਧਾ ਦਰਜਨ ਜ਼ਖਮੀ,2 ਧਿਰਾਂ 'ਚ ਖੂਨੀ ਟਕਰਾਅ

ਪੁਲਸ ਮੁਲਾਜ਼ਮ ਸਮੇਤ ਅੱਧਾ ਦਰਜਨ ਜ਼ਖਮੀ,2 ਧਿਰਾਂ 'ਚ ਖੂਨੀ ਟਕ...

ਬਠਿੰਡਾ-ਪਿਛਲੀ ਦੇਰ ਰਾਤ ਮੈਹਣਾ ਚੌਕ ਨੇੜੇ ਕਾਲੀ...

ਪੁਲਸ ਦੀ ਵਰਦੀ 'ਤੇ ਲੱਗਾ ਇਕ ਹੋਰ ਦਾਗ

ਪੁਲਸ ਦੀ ਵਰਦੀ 'ਤੇ ਲੱਗਾ ਇਕ ਹੋਰ ਦਾਗ...

ਜਬਰ-ਜ਼ਨਾਹ ਦੇ ਦੋਸ਼ੀ ਨੂੰ ਪੇਸ਼ੀ ਦੇ ਬਾਅਦ ਜੇਲ ਲਿ...

ਪਟਿਆਲਾ-ਮੁਹਾਲੀ

ਵਿਆਹੁਤਾ ਪਰਿਵਾਰਕ ਮੈਂਬਰਾਂ ਨੂੰ ਨਸ਼ੀਲੀ ਦਵਾਈ ਪ...

ਬਨੂੜ,- ਬੀਤੀ ਰਾਤ ਇਕ ਵਿਆਹੁਤਾ ਆਪਣੇ ਸਹੁਰੇ ਪਰ...

ਸਿਵਲ ਹਸਪਤਾਲ ਦੇ ਡਾਕਟਰ 'ਤੇ ਬੱਚੀ ਦੇ ਇਲਾਜ 'ਚ...

ਰੂਪਨਗਰ,- ਸਿਵਲ ਹਸਪਤਾਲ ਰੂਪਨਗਰ ਦੇ ਡਾਕਟਰ ਵੱਲ...

ਨੋਜਵਾਨਾ ਨੂੰ ਗੈਂਗਸਟਰ ਬਣਾਉਣ ਵਿਚ ਅਕਾਲੀ ਦਲ ਦ...

ਪਟਿਆਲਾ, ਰੱਖੜਾ - ਸ਼੍ਰੋਮਣੀ ਅਕਾਲੀ ਦਲ ਦੇ ਆਗੂ...

ਸਹੁਰਿਆ ਤੋਂ ਤੰਗ ਆ ਕੇ ਵਿਧਵਾ ਔਰਤ ਨੇ ਖੁਦ ਨੂ...

ਪਟਿਆਲਾ — ਪਟਿਆਲਾ 'ਚ ਹਲਕਾ ਸਨੌਰ ਦੇ ਪਿੰਡ ਭਾ...