:
You are here: Home

ਸ਼ੈਰੀ ਮਾਨ ਨੇ ਹਿਮਾਂਸ਼ੀ ਤੇ ਸ਼ਹਿਨਾਜ਼ ਦੀ ਲੜਾਈ ''ਤੇ ਲਈ ਚੁਟਕੀ Featured

Written by  Published in ਫਿਲਮੀ ਗੱਪਸ਼ੱਪ Friday, 25 January 2019 05:40

ਜਲੰਧਰ :ਇਨ੍ਹੀਂ ਦਿਨੀਂ ਹਿਮਾਂਸ਼ੀ ਖੁਰਾਣਾ ਤੇ ਸ਼ਹਿਨਾਜ਼ ਕੌਰ ਗਿੱਲ ਆਪਣੀ ਲੜਾਈ ਕਾਰਨ ਖੂਬ ਸੁਰਖੀਆਂ 'ਚ ਛਾਈਆਂ ਹੋਈਆਂ ਹਨ। ਇਨ੍ਹਾਂ 'ਚ ਸ਼ੁਰੂ ਹੋਈ ਲੜਾਈ ਰੁਕਣ ਦਾ ਨਾਂ ਹੀ ਨਹੀਂ ਲੈ ਰਹੀ। ਆਏ ਦਿਨ ਦੋਵੇਂ ਲਾਈਵ ਹੋ ਕੇ ਇਕ-ਦੂਜੇ ਖਿਲਾਫ ਆਪਣੀ- ਆਪਣੀ ਭੜਾਸ ਕੱਢ ਰਹੀਆਂ ਹਨ। ਇਨ੍ਹਾਂ ਦੀ ਲੜਾਈ ਦੀਆਂ ਵੀਡੀਓਜ਼ ਜਿਥੇ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ, ਉਥੇ ਇਨ੍ਹਾਂ ਨੂੰ ਦੇਖ ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਉੱਘੇ ਗਾਇਕ ਤੇ ਅਦਾਕਾਰ ਸ਼ੈਰੀ ਮਾਨ ਨੇ ਵੀ ਚੁਟਕੀ ਲਈ ਹੈ। ਸ਼ੈਰੀ ਨੇ ਆਪਣੇ ਦੋਸਤ 'ਚਿੜਾ' ਯਾਨੀ ਕਿ ਜਸਕਰਨ ਨਾਲ ਆਪਣੀਆਂ ਸਟੋਰੀਜ਼ 'ਚ ਕੁਝ ਵੀਡੀਓਜ਼ ਸ਼ੇਅਰ ਕੀਤੀਆਂ ਹਨ, ਜਿਨ੍ਹਾਂ 'ਚ ਉਹ ਹਿਮਾਂਸ਼ੀ ਤੇ ਸ਼ਹਿਨਾਜ਼ ਦੀ ਲੜਾਈ ਨੂੰ ਲੈ ਕੇ ਮਜ਼ਾਕ ਕਰਦੇ ਨਜ਼ਰ ਆ ਰਹੇ ਹਨ। ਉੱਥੇ ਹੀ ਸ਼ੈਰੀ ਮਾਨ ਆਪਣੇ ਦੋਸਤ ਨੂੰ ਇਹ ਵੀ ਆਖਦੇ ਹਨ ਕਿ ਤੂੰ ਨੈੱਟ ਥੋੜ੍ਹਾ ਸੰਭਾਲ ਕੇ ਚਲਾਈ। ਦੋਵਾਂ ਦਾ ਮੁੱਦਾ ਕਾਫੀ ਭਖਿਆ ਹੋਇਆ ਹੈ। ਹਮਾਂਸ਼ੀ ਤੇ ਸ਼ਹਿਨਾਜ਼ ਦੀ ਲੜਾਈ ਦਾ ਇਹ ਹੈ ਕਾਰਨ ਹਾਲ ਹੀ 'ਚ ਹਿਮਾਂਸ਼ੀ ਖੁਰਾਣਾ ਦਾ ਗੀਤ 'ਆਈ ਲਾਈਕ ਇੱਟ' ਰਿਲੀਜ਼ ਹੋਇਆ। ਸ਼ਹਿਨਾਜ਼ ਕੋਲੋਂ ਇਕ ਸ਼ਖਸ ਨੇ ਪੁੱਛਿਆ ਕਿ ਹਾਲ ਹੀ 'ਚ ਰਿਲੀਜ਼ ਹੋਏ ਗੀਤਾਂ 'ਚ ਉਸ ਨੂੰ ਕਿਹੜਾ ਗੀਤ ਪਸੰਦ ਹੈ ਤੇ ਕਿਹੜਾ ਨਹੀਂ ਤਾਂ ਸ਼ਹਿਨਾਜ਼ ਨੇ ਕਿਹਾ, ''ਮੈਨੂੰ 'ਜੱਟ ਲਾਈਫ' ਗੀਤ ਪਸੰਦ ਹੈ ਤੇ ਜੋ ਗੀਤ ਮੈਨੂੰ ਪਸੰਦ ਨਹੀਂ ਹੈ, ਉਹ ਹੈ 'ਆਈ ਲਾਈਕ ਇੱਟ'।'' ਇਹੀ ਨਹੀਂ ਸ਼ਹਿਨਾਜ਼ ਨੇ ਇੰਸਟਾਗ੍ਰਾਮ 'ਤੇ 'ਜੱਟ ਬੀ ਲਾਈਕ' ਨਾਂ ਦੇ ਪੇਜ ਨਾਲ ਲਾਈਵ ਹੋ ਕੇ ਹਿਮਾਂਸ਼ੀ ਬਾਰੇ ਮਾੜਾ ਆਖਿਆ ਤੇ 'ਜੱਟ ਬੀ ਲਾਈਕ' ਵਾਲੇ ਨੇ ਹਿਮਾਂਸ਼ੀ ਨੂੰ ਗਾਲ੍ਹਾਂ ਤਕ ਕੱਢ ਦਿੱਤੀਆਂ। ਇਸ ਗੱਲ ਨੇ ਹਿਮਾਂਸ਼ੀ ਨੂੰ ਬੇਹੱਦ ਦੁਖੀ ਕੀਤਾ ਤੇ ਹਿਮਾਂਸ਼ੀ ਨੇ ਇੰਸਟਾਗ੍ਰਾਮ 'ਤੇ ਲਾਈਵ ਹੋ ਕੇ ਸ਼ਹਿਨਾਜ਼ ਕੌਰ ਗਿੱਲ ਦੀ ਬੇਇੱਜ਼ਤੀ ਕਰ ਦਿੱਤੀ। ਉਥੇ ਸ਼ਹਿਨਾਜ਼ ਨੇ ਵੀ ਹਿਮਾਂਸ਼ੀ ਦੀ ਲਾਈਵ ਵੀਡੀਓ ਤੋਂ ਬਾਅਦ ਇੰਸਟਾਗ੍ਰਾਮ 'ਤੇ ਲਾਈਵ ਹੋ ਕੇ ਹਿਮਾਂਸ਼ੀ ਬਾਰੇ ਕਈ ਖੁਲਾਸੇ ਕੀਤੇ ਤੇ ਦੁਖੀ ਹੋ ਕੇ ਭਾਵੁਕ ਵੀ ਹੋ ਗਈ। ਦੋਵਾਂ ਦੀਆਂ ਇਹ ਵੀਡੀਓਜ਼ ਸੋਸ਼ਲ ਮੀਡੀਆ 'ਤੇ ਬੇਹੱਦ ਵਾਇਰਲ ਹੋ ਰਹੀਆਂ ਹਨ।

Read 48 times