:
You are here: Home

ਹਿਮਾਂਸ਼ੀ-ਸ਼ਹਿਨਾਜ਼ ਦੀ ਲੜਾਈ ''ਤੇ ਮੁੱਖ ਮੰਤਰੀ ਦਾ ਵੱਡਾ ਬਿਆਨ Featured

Written by  Published in ਫਿਲਮੀ ਗੱਪਸ਼ੱਪ Friday, 25 January 2019 05:31

ਜਲੰਧਰ :ਪੰਜਾਬੀ ਮਾਡਲ ਤੇ ਅਦਾਕਾਰਾ ਹਿਮਾਂਸ਼ੀ ਖੁਰਾਣਾ ਤੇ ਸ਼ਹਿਨਾਜ਼ ਕੌਰ ਗਿੱਲ ਦੀ ਲੜਾਈ ਇਨ੍ਹੀਂ ਦਿਨੀਂ ਕਾਫੀ ਸੁਰਖੀਆਂ 'ਚ ਹੈ। ਸ਼ੈਰੀ ਮਾਨ ਤੋਂ ਬਾਅਦ ਵਾਇਰਲ ਸਟਾਰ ਯਾਨੀ ਕਿ ਧਮਕ ਬੇਸ ਵਾਲੇ ਮੁੱਖ ਮੰਤਰੀ ਨੇ ਹਿਮਾਂਸ਼ੀ ਤੇ ਸ਼ਹਿਨਾਜ਼ ਨੂੰ ਨਸੀਹਤ ਦਿੱਤੀ ਹੈ। ਮੁੱਖ ਮੰਤਰੀ ਨੇ ਹਿਮਾਂਸ਼ੀ ਤੇ ਸ਼ਹਿਨਾਜ਼ ਨੂੰ ਕੀ ਬੇਨਤੀ ਕੀਤੀ ਹੈ, ''ਤੁਸੀਂ ਦੋਵੇਂ ਬੀਬੀਆਂ ਬਹੁਤ ਵਧੀਆਂ ਹੋ। ਮਿਊਜ਼ਿਕ ਇੰਡਸਟਰੀ 'ਚ ਚੰਗਾ ਕੰਮ ਕਰ ਰਹੀਆਂ ਹੋ। ਤੁਸੀਂ ਆਪਸ 'ਚ ਇਸ ਤਰ੍ਹਾਂ ਨਾਲ ਲੜੋ...।'' ਦੱਸਣਯੋਗ ਹੈ ਕਿ ਪਿੱਛੇ ਜਿਹੇ ਇਕ ਵੀਡੀਓ ਵੀ ਵਾਇਰਲ ਹੋਈ ਸੀ, ਜਿਸ 'ਚ ਸ਼ਹਿਨਾਜ਼ ਕੋਲੋਂ ਇਹ ਪੁੱਛਿਆ ਗਿਆ ਸੀ ਕਿ ਉਹ ਕਿਸ ਨੂੰ ਆਪਣਾ ਲਾਈਫ ਪਾਰਟਨਰ ਚੁਣਨਾ ਚਾਹੁੰਦੀ ਹੈ। ਇਸ ਸਵਾਲ ਦੇ ਜਵਾਬ 'ਚ ਸ਼ਹਿਨਾਜ਼ ਨੇ ਧਮਕ ਬੇਸ ਵਾਲੇ ਮੁੱਖ ਮੰਤਰੀ ਦਾ ਨਾਂ ਲਿਆ ਸੀ ਤੇ ਤੁਹਾਨੂੰ ਇਹ ਵੀ ਦੱਸ ਦੇਈਏ ਕਿ ਸ਼ਹਿਨਾਜ਼ ਨੇ ਉਹ ਵੀਡੀਓ ਮਜ਼ਾਕ 'ਚ ਬਣਾਈ ਸੀ।

Read 55 times