:
You are here: Home

GST ਕੌਂਸਲ ਦੀ ਬੈਠਕ ਅੱਜ, ਹੋ ਸਕਦੇ ਹਨ ਇਹ ਵੱਡੇ ਫੈਸਲੇ

Written by  Published in Politics Thursday, 10 January 2019 03:59

ਨਵੀਂ ਦਿੱਲੀ— ਜੀ. ਐੱਸ. ਟੀ. ਕੌਂਸਲ ਦੀ ਅੱਜ ਮਹੱਤਵਪੂਰਨ ਬੈਠਕ ਹੋਵੇਗੀ।ਇਸ 'ਚ ਘਰ ਖਰੀਦਦਾਰਾਂ ਅਤੇ ਹਾਊਸਿੰਗ ਸੈਕਟਰ ਨਾਲ ਜੁੜੇ ਲੋਕਾਂ ਨੂੰ ਵੱਡੀ ਰਾਹਤ ਦਿੱਤੀ ਜਾ ਸਕਦੀ ਹੈ। ਨਿਰਮਾਣ ਅਧੀਨ ਪ੍ਰ੍ਰਾਪਰਟੀ 'ਤੇ ਜੀ. ਐੱਸ. ਟੀ. ਦਰ 12 ਤੋਂ ਘਟਾ ਕੇ 5 ਫੀਸਦੀ ਕੀਤੀ ਜਾ ਸਕਦੀ ਹੈ ਪਰ ਇਸ ਦੇ ਬਦਲੇ ਬਿਲਡਰ ਨੂੰ ਇਨਪੁਟ ਟੈਕਸ ਕ੍ਰੈਡਿਟ (ਆਈ. ਟੀ. ਸੀ.) ਨਹੀਂ ਮਿਲੇਗਾ। ਇਸ ਦੇ ਨਾਲ ਹੀ ਬਿਲਡਰ ਲਈ ਇਹ ਵੀ ਸ਼ਰਤ ਜੋੜੀ ਜਾ ਸਕਦੀ ਹੈ ਕਿ ਸੀਮੈਂਟ, ਰੇਤ, ਸਰੀਆ ਆਦਿ ਉਸ ਨੂੰ ਰਜਿਸਟਰਡ ਡੀਲਰ ਤੋਂ ਹੀ ਖਰੀਦਣਾ ਹੋਵੇਗਾ। ਹਾਲਾਂਕਿ ਮੰਨਿਆ ਜਾ ਰਿਹਾ ਹੈ ਕਿ ਨਿਰਮਾਣ ਅਧੀਨ ਪ੍ਰਾਪਰਟੀ 'ਤੇ ਟੈਕਸ 5 ਫੀਸਦੀ ਕੀਤੇ ਜਾਣ ਨਾਲ ਫਲੈਟ ਖਰੀਦਣ ਵਾਲੇ ਲੋਕਾਂ ਵੱਡੀ ਰਾਹਤ ਮਿਲੇਗੀ। MSME ਨੂੰ ਵੀ ਮਿਲੇਗੀ ਵੱਡੀ ਰਾਹਤ- ਜੀ. ਐੱਸ. ਟੀ. ਪ੍ਰੀਸ਼ਦ ਦੀ ਬੈਠਕ 'ਚ ਸਰਵਿਸ ਸੈਕਟਰ, ਛੋਟੋ ਉਦਯੋਗਾਂ ਨੂੰ ਵੀ ਵੱਡੀ ਰਾਹਤ ਮਿਲ ਸਕਦੀ ਹੈ। ਪ੍ਰੀਸ਼ਦ ਛੋਟੇ ਕਾਰੋਬਾਰੀਆਂ ਲਈ ਜੀ. ਐੱਸ. ਟੀ. 'ਚ ਰਜਿਸਟਰੇਸ਼ਨ ਕਰਵਾਉਣ ਦੀ ਛੋਟ ਵਧਾ ਕੇ 50 ਲੱਖ ਰੁਪਏ ਕਰ ਸਕਦੀ ਹੈ। ਮੌਜੂਦਾ ਸਮੇਂ ਜੀ. ਐੱਸ. ਟੀ. 'ਚ 20 ਲੱਖ ਸਾਲਾਨਾ ਟਰਨਓਵਰ ਵਾਲੇ ਕਾਰੋਬਾਰੀ ਨੂੰ ਰਜਿਸਟਰੇਸ਼ਨ ਦੀ ਜ਼ਰੂਰਤ ਨਹੀਂ ਹੈ। ਉੱਥੇ ਹੀ ਸਰਵਿਸ ਸੈਕਟਰ ਨੂੰ ਵੀ ਕੰਪੋਜੀਸ਼ਨ ਸਕੀਮ ਦਾ ਫਾਇਦਾ ਮਿਲ ਸਕਦਾ ਹੈ। ਫਿਲਹਾਲ ਰੈਸਟੋਰੈਂਟ ਸਰਵਿਸਿਜ਼ ਨੂੰ ਇਸ ਸਕੀਮ ਦਾ ਫਾਇਦਾ ਮਿਲ ਰਿਹਾ ਹੈ। 50 ਲੱਖ ਰੁਪਏ ਤਕ ਦੇ ਕਾਰੋਬਾਰ ਵਾਲੇ ਸਰਵਿਸ ਪ੍ਰਦਾਤਾ ਨੂੰ ਕੰਪੋਜੀਸ਼ਨ ਸਕੀਮ ਦਾ ਫਾਇਦਾ ਦਿੱਤਾ ਜਾ ਸਕਦਾ ਹੈ। ਇਸ ਦੇ ਇਲਾਵਾ ਛੋਟੇ ਸਰਵਿਸ ਪ੍ਰਦਾਤਾ ਲਈ ਇਕਸਾਰ 5 ਫੀਸਦੀ ਜੀ. ਐੱਸ. ਟੀ. ਲਾਗੂ ਕਰਨ ਦੇ ਪ੍ਰਸਤਾਵ 'ਤੇ ਮੋਹਰ ਲੱਗ ਸਕਦੀ ਹੈ ਪਰ ਉਨ੍ਹਾਂ ਨੂੰ ਇਨਪੁਟ ਟੈਕਸ ਕ੍ਰੈਡਿਟ ਨਹੀਂ ਮਿਲੇਗਾ।

Read 30 times