:
You are here: Home

ਲੰਬੇ ਸਮੇਂ ਤੋਂ ਭਾਰਤੀ ਨਾਗਰਿਕਤਾ ਲਈ ਤਰਸੇ ਲੋਕ ਬੋਲੇ Thanku ਮੋਦੀ Featured

Written by  Published in Politics Thursday, 10 January 2019 03:43

ਜਲੰਧਰ— ਭਾਰਤ 'ਚ ਕਾਫੀ ਲੰਬੇ ਸਮੇਂ ਤੋਂ ਰਹਿ ਰਹੇ ਤੇ ਭਾਰਤੀ ਨਾਗਰਿਕਤਾ ਲਈ ਤਰਸ ਰਹੇ ਲੋਕਾਂ ਨੇ ਨਾਗਰਿਕਤਾ ਸੋਧ ਬਿੱਲ ਲੋਕ ਸਭਾ 'ਚ ਪਾਸ ਹੋਣ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਧੰਨਵਾਦ ਕੀਤਾ। ਇਸ ਬਿੱਲ ਦੇ ਲੋਕ ਸਭਾ 'ਚ ਪਾਸ ਹੋਣ ਨਾਲ ਉਕਤ ਲੋਕਾਂ ਨੂੰ ਭਾਰਤੀ ਨਾਗਰਿਕਤਾ ਮਿਲਣ ਦੀ ਉਮੀਦ ਜਾਗੀ ਹੈ। ਇਸ ਬਿੱਲ ਦੇ ਪਾਸ ਹੋਣ 'ਤੇ ਭਾਰਤੀ ਨਾਗਰਿਕਤਾ ਤੋਂ ਵਾਂਝੇ ਲੋਕਾਂ ਨੇ ਮੋਦੀ ਦਾ ਧੰਨਵਾਦ ਕੀਤਾ ਕਿਉਂਕਿ ਇਸ ਬਿੱਲ ਦੇ ਪਾਸ ਹੋਣ ਨਾਲ ਉਨ੍ਹਾਂ ਨੂੰ ਭਾਰਤੀ ਨਾਗਰਿਕਤਾ ਹਾਸਲ ਹੋਵੇਗੀ। ਜ਼ਿਕਰਯੋਗ ਹੈ ਕਿ ਪਾਕਿਸਤਾਨ ਦੇ ਸਿਆਲਕੋਟ ਤੋਂ ਆਏ ਉਕਤ ਪਰਿਵਾਰ 20-25 ਸਾਲ ਤੋਂ ਭਾਰਤ 'ਚ ਰਹਿ ਰਹੇ ਹਨ। ਜਿਨ੍ਹਾਂ ਨੂੰ ਭਾਰਤੀ ਨਾਗਰਿਕਤਾ ਨਾ ਮਿਲਣ ਕਾਰਨ ਕਈ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਭਾਰਤੀ ਨਾਗਰਿਕਤਾ ਨਾ ਹੋਣ ਕਾਰਨ ਬੱਚਿਆਂ ਦਾ ਸਕੂਲ 'ਚ ਦਾਖਲਾ ਕਰਵਾਉਣਾ, ਕੋਈ ਵੀ ਸਰਕਾਰੀ ਕੰਮ ਕਰਵਾਉਣਾ ਅਤੇ ਹੋਰ ਵੀ ਕਈ ਸਰਕਾਰੀ ਕੰਮ ਕਰਵਾਉਣ ਸਮੇਂ ਇਨ੍ਹਾਂ ਲੋਕਾਂ ਨੂੰ ਬੜੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ। ਜਿਸ ਲਈ ਇਨ੍ਹਾਂ ਲੋਕਾਂ ਵਲੋਂ ਕਾਫੀ ਲੰਬੇ ਸਮੇਂ ਤੋਂ ਭਾਰਤੀ ਨਾਗਰਿਕਤਾ ਹਾਸਲ ਕਰਨ ਲਈ ਯਤਨ ਕੀਤੇ ਜਾ ਰਹੇ ਸਨ।

Read 81 times