:
You are here: Homeਮਾਝਾਅਜਿਹੀ ਪਾਕਿਸਤਾਨੀ ''ਲੈਲਾ'' ਜੋ ''ਮਜਨੂੰੰ'' ਦੀ ਮੁਹੱਬਤ ''ਚ ਲੰਘਦੀ ਹੈ ਅਕਸਰ ''ਸਰਹੱਦ''

ਅਜਿਹੀ ਪਾਕਿਸਤਾਨੀ ''ਲੈਲਾ'' ਜੋ ''ਮਜਨੂੰੰ'' ਦੀ ਮੁਹੱਬਤ ''ਚ ਲੰਘਦੀ ਹੈ ਅਕਸਰ ''ਸਰਹੱਦ'' Featured

Written by  Published in ਮਾਝਾ Wednesday, 09 January 2019 07:44

ਅੰਮ੍ਰਿਤਸਰ : ਤੁਸੀਂ 'ਲੈਲਾ-ਮਜਨੂੰ' ਦੀਆਂ ਕਹਾਣੀਆਂ ਤਾਂ ਸੁਣੀਆਂ ਹੋਣਗੀਆਂ। ਹੋ ਸਕਦਾ ਹੈ ਮੁਹੱਬਤ ਦੀ ਇਹ ਫਿਲਮ ਵੀ ਦੇਖੀ ਹੋਵੇ। 'ਸ਼ੀਰੀ-ਫਰਿਆਦ' ਦੇ ਕਿੱਸੇ ਵੀ ਯਾਦ ਹੋਣਗੇ ਪਰ 'ਜਗ ਬਾਣੀ' ਤੁਹਾਨੂੰ ਅਜਿਹੀ 'ਪਾਕਿਸਤਾਨੀ ਲੈਲਾ' ਨਾਲ ਮਿਲਾਉਣ ਜਾ ਰਹੀ ਹੈ ਜੋ 'ਮਜਨੂੰ' ਦੀ ਮੁਹੱਬਤ 'ਚ ਪਾਕਿਸਤਾਨ ਤੋਂ ਬਿਨਾਂ 'ਪਾਸਪੋਰਟ' ਤੇ ਬਿਨਾਂ 'ਵੀਜ਼ਾ' ਜਦੋਂ ਚਾਹੇ, ਚਲੀ ਆਉਂਦੀ ਹੈ, ਕੁਝ ਘੰਟੇ ਭਾਰਤ 'ਚ ਰਹਿੰਦੀ ਹੈ ਤੇ ਬਾਅਦ 'ਚ 'ਸਰਹੱਦ' ਟੱਪ ਕੇ ਵਾਪਸ ਪਾਕਿਸਤਾਨ ਚਲੀ ਜਾਂਦੀ ਹੈ। ਸਰਹੱਦ 'ਤੇ ਫੌਜੀ ਉਸ ਨੂੰ ਰੋਕ ਨਹੀਂ ਸਕਦੇ, ਗੁਪਤ ਏਜੰਸੀਆਂ ਉਸ ਦਾ ਟਿਕਾਣਾ ਤੱਕ ਨਹੀਂ ਖੋਜ ਸਕੀਆਂ ਪਰ ਇਸ ਵਾਰ ਪਾਕਿਸਤਾਨੀ ਲੈਲਾ ਖਿਲਾਫ ਅੰਮ੍ਰਿਤਸਰ ਪੁਲਸ 'ਚ ਸ਼ਿਕਾਇਤ ਹੋਈ ਹੈ, ਜਿਸ ਵਿਚ ਕਿਹਾ ਗਿਆ ਹੈ ਕਿ ਉਹ 24 ਘੰਟੇ ਪਹਿਲਾਂ ਪਾਕਿਸਤਾਨ ਤੋਂ ਆਈ ਸੀ ਪਰ ਹੁਣ ਵਾਪਸ ਨਹੀਂ ਪਰਤ ਰਹੀ। ਮਾਮਲਾ ਕੁਝ ਇਵੇਂ ਹੈ ਕਿ ਜੀਰਾ ਦਬਾਜ (ਮਜਨੂੰ) ਅੰਮ੍ਰਿਤਸਰ ਦੇ ਰਤਨ ਸਿੰਘ ਚੌਕ ਸਥਿਤ ਚੌਕੀ ਵਾਲੀ ਗਲੀ 'ਚ ਰਹਿੰਦਾ ਹੈ। ਜੋਨਸਰੀ (ਲੈਲਾ) ਪਾਕਿਸਤਾਨੀ ਹੈ। ਦੋਵਾਂ 'ਚ ਮੁਹੱਬਤ 'ਆਸਮਾਨ' 'ਤੇ ਹੋਈ ਤੇ ਜ਼ਮੀਨ 'ਤੇ ਦੋਵੇਂ ਕੁਝ ਮਹੀਨਿਆਂ ਤੋਂ ਮਿਲਣ ਲੱਗੇ। ਪਹਿਲਾਂ ਤਾਂ ਦੋਵੇਂ ਸੂਰਜ ਅਸਤ ਹੋਣ ਤੋਂ ਪਹਿਲਾਂ ਅਕਸਰ ਅੰਮ੍ਰਿਤਸਰ ਦੀ ਛੱਤ 'ਤੇ ਮਿਲ ਕੇ ਮੁਹੱਬਤ ਦੀ 'ਗੁਟਰ ਗੂ-ਗੁਟਰ ਗੂ' ਕਰਦੇ ਰਹਿੰਦੇ ਸਨ। 2019 'ਚ ਪਾਕਿਸਤਾਨੀ ਲੈਲਾ ਪਹਿਲੀ ਵਾਰ 7 ਜਨਵਰੀ ਨੂੰ ਅੰਮ੍ਰਿਤਸਰ ਆਈ। ਸ਼ਾਇਦ 'ਹੈਪੀ ਨਿਊ ਯੀਅਰ' ਕਹਿਣ ਆਈ ਸੀ ਪਰ ਹੁਣ ਉਹ ਪਾਕਿਸਤਾਨ ਜਾਣ ਦਾ ਨਾਂ ਹੀ ਨਹੀਂ ਲੈ ਰਹੀ। ਹਾਲਾਂਕਿ ਉਸ ਦੀ ਆਓ ਭਗਤ ਹੋ ਰਹੀ ਹੈ ਪਰ ਮਾਮਲਾ ਪਾਕਿਸਤਾਨ ਨਾਲ ਜੁੜਿਆ ਹੋਇਆ ਸੀ, ਅਜਿਹੇ 'ਚ ਗੱਲ ਅੰਮ੍ਰਿਤਸਰ ਪੁਲਸ ਤੱਕ ਜਾ ਪਹੁੰਚੀ। ਦਰਅਸਲ ਅਸੀਂ ਗੱਲ ਕਰ ਰਹੇ ਹਾਂ ਪਾਕਿਸਤਾਨ ਦੀ ਉਸ ਕਬੂਤਰੀ ਦੀ ਜੋ ਪਿਛਲੇ ਕੁਝ ਸਮੇਂ ਤੋਂ ਆਸਮਾਨ 'ਚ ਉਡਣ ਵਾਲੇ ਭਾਰਤੀ ਕਬੂਤਰ ਨਾਲ ਅੰਮ੍ਰਿਤਸਰ ਦੇ ਰਤਨ ਸਿੰਘ ਚੌਕ ਸਥਿਤ ਚੌਕੀ ਵਾਲੀ ਗਲੀ ਵਾਸੀ ਬੌਬੀ ਦੇ ਘਰ ਦੀ ਛੱਤ 'ਤੇ ਆਉਣ ਲੱਗੀ ਸੀ। ਉਹ ਅਕਸਰ ਸਵੇਰੇ ਆਉਂਦੀ ਤੇ ਸ਼ਾਮ ਹੋਣ ਤੋਂ ਪਹਿਲਾਂ ਉੱਡ ਜਾਂਦੀ ਸੀ ਪਰ ਇਸ ਵਾਰ ਜਦੋਂ ਨਹੀਂ ਗਈ ਤਾਂ ਪੁਲਸ ਤੱਕ ਗੱਲ ਪਹੁੰਚ ਗਈ। 'ਪੰਛੀ, ਨਦੀਆਂ, ਪਵਨ ਦੇ ਝੋਂਕੇ ਕੋਈ ਸਰਹੱਦ ਇਨ੍ਹਾਂ ਨੂੰ ਨਾ ਰੋਕੇ' 2000 'ਚ ਅਭਿਸ਼ੇਕ ਬੱਚਨ ਦੀ ਆਈ ਫਿਲਮ 'ਰਿਫਿਊਜੀ' ਵਿਚ 'ਪੰਛੀ, ਨਦੀਆਂ, ਪਵਨ ਦੇ ਝੋਂਕੇ ਕੋਈ ਸਰਹੱਦ ਇਨ੍ਹੇ ਨਾ ਰੋਕੇ' ਲਿਖਣ ਵਾਲੇ ਜਾਵੇਦ ਅਖਤਰ ਦਾ ਇਹ ਗੀਤ ਇਸ ਕਬੂਤਰੀ 'ਤੇ 18 ਸਾਲ ਬਾਅਦ ਸੱਚ ਸਾਬਿਤ ਹੁੰਦਾ ਹੈ। 'ਜਗ ਬਾਣੀ' ਨਾਲ ਗੱਲਬਾਤ ਕਰਦੇ ਹੋਏ ਕਬੂਤਰ ਪਾਲਣ ਦੇ ਸ਼ੌਕੀਨ ਬੌਬੀ, ਲਵਲੀ ਅਤੇ ਪਿੰਦਾ ਕਹਿੰਦੇ ਹਨ ਕਿ ਭਾਰਤ-ਪਾਕਿ ਦੀ ਸਰਹੱਦ 'ਤੇ ਅੰਮ੍ਰਿਤਸਰ ਵਸਿਆ ਹੈ। ਕਬੂਤਰ ਜਦੋਂ ਉਡਾਏ ਜਾਂਦੇ ਹਨ ਤਾਂ ਅਕਸਰ ਸਰਹੱਦ ਦੇ ਉਸ ਪਾਰ ਚਲੇ ਜਾਂਦੇ ਹਨ ਤਾਂ ਉੱਧਰ ਤੋਂ ਇਧਰ ਆ ਜਾਂਦੇ ਹਨ। ਪਾਕਿਸਤਾਨੀ ਕਬੂਤਰਾਂ 'ਤੇ ਪਾਕਿਸਤਾਨ ਦਾ ਨਕਸ਼ਾ ਹਰੇ ਰੰਗ ਨਾਲ ਬਣਾ ਦਿੱਤਾ ਜਾਂਦਾ ਹੈ, ਇਹੀ ਉਨ੍ਹਾਂ ਦੀ ਪਛਾਣ ਹੈ। ਭਾਰਤ ਤੇ ਪਾਕਿ ਦੋਵਾਂ ਮੁਲਕਾਂ 'ਚ ਲਾਹੌਰ ਅਤੇ ਅੰਮ੍ਰਿਤਸਰ ਦੋ ਅਜਿਹੇ ਸ਼ਹਿਰ 'ਅਖੰਡ ਪੰਜਾਬ' ਵਿਚ ਹੁੰਦੇ ਸਨ ਜਿਥੇ ਹਰੇਕ ਸਾਲ ਕਬੂਤਰ ਉਡਾਉਣ ਦੇ ਮੁਕਾਬਲੇ ਦੇਖਣ ਦੁਨੀਆ ਭਰ ਤੋਂ ਲੋਕ ਆਇਆ ਕਰਦੇ ਸਨ। ਦੋਵਾਂ ਦੇਸ਼ਾਂ ਵਿਚ ਇਨਸਾਨਾਂ ਲਈ ਪਾਸਪੋਰਟ, ਵੀਜ਼ਾ ਹੈ ਪਰ ਪੰਛੀ ਕਿਸੇ ਸਰਹੱਦ ਦੇ ਗੁਲਾਮ ਨਹੀਂ ਹੁੰਦੇ। ਪਾਕਿਸਤਾਨੀ 'ਕਬੂਤਰੀ' ਤੇ ਭਾਰਤੀ 'ਕਬੂਤਰ' ਦੀ ਅਨੋਖੀ ਮੁਹੱਬਤ ਜੀਰਾ ਦਬਾਜ (ਮਜਨੂੰ) ਤੇ ਜੋਨਸਰੀ (ਲੈਲਾ) ਇਹ ਇਨ੍ਹਾਂ ਦੇ ਪ੍ਰਜਾਤੀ ਨਾਂ ਹਨ। ਪ੍ਰਜਾਤੀ ਨਾਵਾਂ ਦੀ ਉਨ੍ਹਾਂ ਦੇ ਰੰਗਾਂ ਤੋਂ ਪਛਾਣ ਹੁੰਦੀ ਹੈ। 'ਜੀਰਾ ਦਬਾਜ' ਅਜਿਹਾ 'ਜਬਾਂਜ਼' ਹੈ ਜੋ ਸਭ ਤੋਂ ਜ਼ਿਆਦਾ ਹਵਾ ਵਿਚ 'ਉੱਡਦਾ' ਹੈ, ਉੱਧਰ ਜੋਨਸਰੀ (ਲੈਲਾ) ਪ੍ਰਜਾਤੀ ਦੀ ਜ਼ਿਆਦਾ ਪਸੰਦ 'ਜੀਰਾ ਦਬਾਜ' ਹੀ ਹੁੰਦੇ ਹਨ। 'ਜੀਰਾ ਦਬਾਜ' 10 ਘੰਟੇ ਤੱਕ ਆਸਮਾਨ ਵਿਚ ਉਡਣ ਦਾ ਸਾਹਸ ਰੱਖਦਾ ਹੈ, ਜੀਰਾ ਦਬਾਜ ਪਿਛਲੇ ਦਿਨੀਂ ਜਦੋਂ ਹਵਾ ਵਿਚ ਉੱਡਿਆ ਤਾਂ ਪਰਤਦੇ ਸਮੇਂ ਉਸ ਦੇ ਨਾਲ 'ਜੋਨਸਰੀ' ਵੀ ਸੀ। ਕਈ ਵਾਰ ਜੋਨਸਰੀ ਭਾਰਤ ਆਈ ਪਰ ਦਿਨ ਵਿਚ ਹੀ ਪਰਤ ਜਾਂਦੀ। ਜੀਰਾ ਦਬਾਜ ਤੇ ਜੋਨਸਰੀ ਇਕੱਠੇ ਹੀ ਦਾਣਾ ਚੁੱਗਦੇ ਤੇ ਇਕੱਠੇ ਹੀ ਪਾਣੀ ਪੀਂਦੇ ਹਨ। ਦੋਵਾਂ ਦੀ ਮੁਹੱਬਤ 'ਤੇ ਇਨ੍ਹਾਂ ਨੂੰ 'ਲੈਲਾ-ਮਜਨੂੰ' ਨਾਂ ਦਿੱਤਾ ਗਿਆ ਹੈ। ਲਖਬੀਰ ਸਿੰਘ, ਏ. ਡੀ. ਸੀ. ਪੀ.-2 ਕਬੂਤਰੀ ਪਾਕਿਸਤਾਨੀ ਹੈ ਜਾਂ ਭਾਰਤੀ ਇਸ ਦਾ ਦਾਅਵਾ ਕਿਸ ਆਧਾਰ 'ਤੇ ਹੋਵੇਗਾ, ਇਹ ਜਾਂਚ ਦਾ ਵਿਸ਼ਾ ਹੈ। (ਹੱਸਦੇ ਹੋਏ) ਮੈਨੂੰ ਬਚਪਨ ਤੋਂ ਹੀ ਅਖਬਾਰਾਂ ਪੜ੍ਹਨ ਦਾ ਸ਼ੌਕ ਹੈ, ਅੱਜ ਤੱਕ ਮੈਂ ਅਜਿਹੀ ਖਬਰ ਨਹੀਂ ਪੜ੍ਹੀ, ਨਾ ਹੁਣ ਤੱਕ ਟੀ. ਵੀ. ਵਿਚ ਚੱਲਦੀ ਦੇਖੀ ਹੈ। ਪਤਾ ਨਹੀਂ, ਕਿਥੋਂ 'ਜਗ ਬਾਣੀ' ਅਜਿਹੀਆਂ ਖਬਰਾਂ ਖੋਜ ਕੇ ਲਿਆਂਦੀ ਹੈ ਜੋ ਅਨੌਖੀਆਂ ਵੀ ਹੁੰਦੀਆਂ ਹਨ ਅਤੇ ਹੈਰਾਨ ਕਰ ਦੇਣ ਵਾਲੀਆਂ ਵੀ। ਇਸ ਮਾਮਲੇ 'ਚ ਕਾਨੂੰਨੀ ਸਲਾਹ ਲਈ ਜਾਵੇਗੀ, ਸ਼ਿਕਾਇਤ 'ਤੇ ਕੀ ਕਾਰਵਾਈ ਕੀਤੀ ਜਾਵੇ।

Read 24 times

ਫਿਰੋਜ਼ਪੁਰ/ਮੁਕਤਸਰ/ਫਾਜਿਲਕਾ

ਪੰਜ ਤੋਂ ਵਧੇਰੇ ਵਿਅਕਤੀਆਂ ਦੇ ਇਕੱਠੇ ਹੋਣ 'ਤੇ ਪਾਬੰਦੀ

ਪੰਜ ਤੋਂ ਵਧੇਰੇ ਵਿਅਕਤੀਆਂ ਦੇ...

ਫ਼ਾਜ਼ਿਲਕਾ 13 ਮਾਰਚ: ਜ਼ਿਲ੍ਹਾ ਮੈਜਿਸਟ੍ਰੇਟ ਫ਼ਾਜ਼ਿਲ...

ਜ਼ਿਲ੍ਹਾ ਪ੍ਰਸ਼ਾਸਨ ਪੱਬਾਂ ਭਾਰ: ਡਿਪਟੀ ਕਮਿਸ਼ਨਰ ਨੇ ਨਰਮੇ/ਕਪਾਹ ਦੇ ਚਿੱਟੀ ਮੱਖੀ ਤੋਂ ਅਗਾਊਂ ਬਚਾਅ ਲਈ ਵੱਖ-ਵੱਖ ਵਿਭਾਗਾਂ ਦੀਆਂ ਡਿਊਟੀਆਂ ਲਾਈਆਂ

ਜ਼ਿਲ੍ਹਾ ਪ੍ਰਸ਼ਾਸਨ ਪੱਬਾਂ ਭਾਰ:...

ਫ਼ਾਜ਼ਿਲਕਾ, 12 ਮਾਰਚ ( ): ਅਪ੍ਰੈਲ ਮਹੀਨੇ ਦੇ ਪਹ...

ਯੁਨੈਸਕੋ ਦੇ ਕ੍ਰੀਏਟਿਵ ਸਿਟੀ ...

ਫ਼ਾਜ਼ਿਲਕਾ,-): ਵਿਸ਼ਵ ਦੇ ਵੱਖ-ਵੱਖ ਸ਼ਹਿਰਾਂ ਦੀਆਂ ...

10 ਤੋਂ 12 ਮਾਰਚ ਤੱਕ ਚਲਾਈ ਜ...

ਫਾਜ਼ਿਲਕਾ 9 ਮਾਰਚ ਮਿਸ਼ਨ ਤੰਦਰੁਸਤ ਪੰਜਾਬ ਤਹਿਤ ਸ...

ਲੁਧਿਆਣਾ-ਜਲੰਧਰ

ਭਰੀ ਪੰਚਾਇਤ 'ਚ ਵਿਆਹ ਲਈ ਮੰਨਿਆ ਨੌਜਵਾਨ, ਮੰਡਪ...

ਲੁਧਿਆਣਾ : ਸਥਾਨਕ ਮਨਜੀਤ ਨਗਰ 'ਚ ਇਕ ਨੌਜਵਾਨ ਆ...

ਪਤਨੀ ਦੀ ਮੌਤ ਤੋਂ 4 ਸਾਲਾਂ ਬਾਅਦ ਦੋ ਬੱਚੀਆਂ ਦ...

ਲੁਧਿਆਣਾ- 4 ਸਾਲ ਪਹਿਲਾਂ ਪਤਨੀ ਦੀ ਮੌਤ ਹੋਣ ਤੋ...

ਪਿਓ ਨੇ ਸਾਲ ਭਰ ਕੀਤਾ ਮਾਸੂਮ ਧੀ ਦਾ ਸਰੀਰਕ ਸ਼ੋਸ਼...

ਲੁਧਿਆਣਾ : ਕਲੁਯਗ ਦੇ ਇਸ ਸਮੇਂ 'ਚ ਪਿਓ-ਧੀ ਦੇ ...

ਬੁੱਢੇ ਨਾਲੇ 'ਚ ਰੋਜ਼ਾਨਾ ਸੁੱਟਿਆ ਜਾ ਰਿਹੈ 550...

ਲੁਧਿਆਣਾ-ਗਾਂ ਦਾ ਗੋਹਾ ਬੇਸ਼ੱਕ ਖਾਦ ਵਜੋਂ ਵਰਤੋਂ...

ਅੰਮ੍ਰਿਤਸਰ-ਪਠਾਨਕੋਟ

ਬਦਲੀਆਂ ਨਾਲ ਲੱਗੀਆਂ ਪ੍ਰਾਪਰਟੀ ਟੈਕਸ ਦੇ ਰੈਵੇਨਿਊ ਨੂੰ ਬ੍ਰੇਕਾਂ

ਬਦਲੀਆਂ ਨਾਲ ਲੱਗੀਆਂ ਪ੍ਰਾਪਰਟੀ ਟੈਕਸ ਦੇ ਰੈਵੇਨਿਊ ਨੂੰ ਬ੍ਰ...

ਅੰਮ੍ਰਿਤਸਰ - ਨਗਰ ਨਿਗਮ ਦੇ ਪ੍ਰਾਪਰਟੀ ਟੈਕਸ ਵ...

ਨੌਕਰਾਣੀ ਨੇ ਸਰਟੀਫਿਕੇਟ ਚੋਰੀ ਕਰ ਕੇ ਲਈ ਨਰਸ ਦੀ ਨੌਕਰੀ

ਨੌਕਰਾਣੀ ਨੇ ਸਰਟੀਫਿਕੇਟ ਚੋਰੀ ਕਰ ਕੇ ਲਈ ਨਰਸ ਦੀ ਨੌਕਰੀ...

ਅੰਮ੍ਰਿਤਸਰ, - ਘਰੇਲੂ ਨੌਕਰਾਣੀ ਨੇ ਘਰ 'ਚ ਪਏ ਪ...

ਕੱਪੜਾ ਮਸ਼ੀਨ 'ਚ ਆਉਣ ਕਾਰਣ ਇੱਕ ਵਿਅਕਤੀ ਦੀ ਮੌਤ

ਕੱਪੜਾ ਮਸ਼ੀਨ 'ਚ ਆਉਣ ਕਾਰਣ ਇੱਕ ਵਿਅਕਤੀ ਦੀ ਮੌਤ...

ਅੰਮ੍ਰਿਤਸਰ, - ਕੱਪੜਾ ਫੈਕਟਰੀ ਦੀ ਮਸ਼ੀਨ 'ਚ ...

ਖੇਤ 'ਚੋਂ ਮੂਲੀ ਪੁੱਟਣ 'ਤੇ ਅੰਮ੍ਰਿਧਾਰੀ ਬੱਚੇ ਨੂੰ ਨੰਗੇ ਕਰਕੇ ਭਜਾਇਆ

ਖੇਤ 'ਚੋਂ ਮੂਲੀ ਪੁੱਟਣ 'ਤੇ ਅੰਮ੍ਰਿਧਾਰੀ ਬੱਚੇ ਨੂੰ ਨੰਗੇ ਕ...

ਮ੍ਰਿਤਸਰ - ਅੰਮ੍ਰਿਤਸਰ ਦੇ ਪਿੰਡ ਸੋਹੀਆਂ ਕਲਾਂ ...

ਕਪੂਰਥਲਾ-ਤਰਣਤਾਰਨ

ਨਸ਼ਾ ਰੋਕੂ ਮੁਹਿੰਮ ਦੌਰਾਨ ਕਾਂਗਰਸ ਸਰਕਾਰ ਵੱਲੋਂ ਤਰਨਤਾਰਨ 'ਚ 555 ਕਰੋੜ ਰੁਪਏ ਦੇਣ ਦਾ ਐਲਾਨ

ਨਸ਼ਾ ਰੋਕੂ ਮੁਹਿੰਮ ਦੌਰਾਨ ਕਾਂਗਰਸ ਸਰਕਾਰ ਵੱਲੋਂ...

ਤਰਨਤਾਰਨ — ਪੰਜਾਬ ਸਰਕਾਰ ਵੱਲੋਂ ਚਲਾਈ ਜਾ ਰਹੀ ...

ਦਾਜ ਖਾਤਰ ਪਤਨੀ ਨੂੰ ਬੱਚੀ ਸਮੇਤ ਘਰੋਂ ਕੱਢਿਆ

ਦਾਜ ਖਾਤਰ ਪਤਨੀ ਨੂੰ ਬੱਚੀ ਸਮੇਤ ਘਰੋਂ ਕੱਢਿਆ...

ਕਪੂਰਥਲਾ (ਪਿ੍ੰਸ ਸ਼ਰਮਾ)— ਇਕ ਔਰਤ ਨੂੰ ਬੱਚੀ ਸਮ...

ਐਕਸਾਈਜ ਵਿਭਾਗ ਵਲੋਂ ਕੀਤੀ ਫਾਇਰਿੰਗ ਵਿੱਚ 1 ਦੀ...

ਤਰਨਤਾਰਨ— ਤਰਨਤਾਰਨ ਦੇ ਵਿਧਾਨ ਸਭਾ ਹਲਕਾ ਖਡੂਰ ...

ਖਰਾਬ ਸੀ. ਸੀ. ਟੀ. ਵੀ. ਕੈਮਰਿਆਂ ਦਾ ਫਾਇਦਾ ਚੁੱਕ ਰਹੇ ਨੇ ਅਪਰਾਧੀ

ਖਰਾਬ ਸੀ. ਸੀ. ਟੀ. ਵੀ. ਕੈਮਰਿਆਂ ਦਾ ਫਾਇਦਾ ਚੁ...

ਕਪੂਰਥਲਾ, - ( ਪਿ੍ੰਸ ਸ਼ਰਮਾ ) ਸ਼ਹਿਰ ਦੇ ਬਹੁਚਰਚ...

ਬਠਿੰਡਾ-ਮਾਨਸਾ

 ਹੈਰੋਇਨ ਸਮੇਤ ਕਾਬੂ

ਹੈਰੋਇਨ ਸਮੇਤ ਕਾਬੂ

ਸੰਗਤ ਮੰਡੀ —ਥਾਣਾ ਨੰਦਗੜ੍ਹ ਦੀ ਪੁਲਸ ਵੱਲੋਂ ਬਠ...

 ਗੁਪਤ ਤਰੀਕੇ ਨਾਲ ਚੱਲ ਰਿਹਾ ਲਿੰਗ ਨਿਰਧਾਰਣ ਟੈਸਟ ਦਾ ਕਾਰੋਬਾਰ

ਗੁਪਤ ਤਰੀਕੇ ਨਾਲ ਚੱਲ ਰਿਹਾ ਲਿੰਗ ਨਿਰਧਾਰਣ ਟੈਸਟ ਦਾ ਕਾਰੋ...

ਬਠਿੰਡਾ-ਲੜਕਾ ਹੋਵੇ ਜਾਂ ਲੜਕੀ ਵੈਸੇ ਤਾਂ ਇਨ੍ਹਾ...

ਪੁਲਸ ਮੁਲਾਜ਼ਮ ਸਮੇਤ ਅੱਧਾ ਦਰਜਨ ਜ਼ਖਮੀ,2 ਧਿਰਾਂ 'ਚ ਖੂਨੀ ਟਕਰਾਅ

ਪੁਲਸ ਮੁਲਾਜ਼ਮ ਸਮੇਤ ਅੱਧਾ ਦਰਜਨ ਜ਼ਖਮੀ,2 ਧਿਰਾਂ 'ਚ ਖੂਨੀ ਟਕ...

ਬਠਿੰਡਾ-ਪਿਛਲੀ ਦੇਰ ਰਾਤ ਮੈਹਣਾ ਚੌਕ ਨੇੜੇ ਕਾਲੀ...

ਪੁਲਸ ਦੀ ਵਰਦੀ 'ਤੇ ਲੱਗਾ ਇਕ ਹੋਰ ਦਾਗ

ਪੁਲਸ ਦੀ ਵਰਦੀ 'ਤੇ ਲੱਗਾ ਇਕ ਹੋਰ ਦਾਗ...

ਜਬਰ-ਜ਼ਨਾਹ ਦੇ ਦੋਸ਼ੀ ਨੂੰ ਪੇਸ਼ੀ ਦੇ ਬਾਅਦ ਜੇਲ ਲਿ...

ਪਟਿਆਲਾ-ਮੁਹਾਲੀ

ਵਿਆਹੁਤਾ ਪਰਿਵਾਰਕ ਮੈਂਬਰਾਂ ਨੂੰ ਨਸ਼ੀਲੀ ਦਵਾਈ ਪ...

ਬਨੂੜ,- ਬੀਤੀ ਰਾਤ ਇਕ ਵਿਆਹੁਤਾ ਆਪਣੇ ਸਹੁਰੇ ਪਰ...

ਸਿਵਲ ਹਸਪਤਾਲ ਦੇ ਡਾਕਟਰ 'ਤੇ ਬੱਚੀ ਦੇ ਇਲਾਜ 'ਚ...

ਰੂਪਨਗਰ,- ਸਿਵਲ ਹਸਪਤਾਲ ਰੂਪਨਗਰ ਦੇ ਡਾਕਟਰ ਵੱਲ...

ਨੋਜਵਾਨਾ ਨੂੰ ਗੈਂਗਸਟਰ ਬਣਾਉਣ ਵਿਚ ਅਕਾਲੀ ਦਲ ਦ...

ਪਟਿਆਲਾ, ਰੱਖੜਾ - ਸ਼੍ਰੋਮਣੀ ਅਕਾਲੀ ਦਲ ਦੇ ਆਗੂ...

ਸਹੁਰਿਆ ਤੋਂ ਤੰਗ ਆ ਕੇ ਵਿਧਵਾ ਔਰਤ ਨੇ ਖੁਦ ਨੂ...

ਪਟਿਆਲਾ — ਪਟਿਆਲਾ 'ਚ ਹਲਕਾ ਸਨੌਰ ਦੇ ਪਿੰਡ ਭਾ...