:
You are here: Home

ਪੰਜਾਬੀ ਗੱਭਰੂਆਂ ਨੂੰ ਫੁਕਰਪੁਣੇ ਨੇ ਮਾਰਿਆ - ਚਲਦੇ ਟਰੈਕਟਰ 'ਤੇ ਸਟੰਟ ਕਰਦੇ ਨੌਜਵਾਨ ਨਾਲ ਵਾਪਰਿਆ ਹਾਦਸਾ Featured

Written by  Published in ਖਾਸ ਖਬਰਾਂ Wednesday, 09 January 2019 07:33
Rate this item
(0 votes)

ਚੰਡੀਗੜ੍ਹ, 9 ਜਨਵਰੀ 2019 - ਸੋਸ਼ਲ ਮੀਡੀਆ 'ਤੇ ਇੱਕ ਵੀਡੀੳ ਅੱਜ ਕੱਲ੍ਹ ਖੂਬ ਵਾਇਰਲ ਹੋ ਰਿਹਾ ਹੈ ਜਿਸ 'ਚ ਇੱਕ ਮੁੱਛ ਫੁੱਟ ਗੱਭਰੂ ਖੇਤ ਦੀ ਵਾਹੀ ਕਰ ਰਹੇ ਚਲਦੇ ਟਰੈਕਟਰ 'ਤੇ ਚੜ੍ਹਨ ਦਾ ਸਟੰਟ ਕਰ ਰਿਹਾ ਸੀ, ਜਿਸ ਵਕਤ ਨੌਜਵਾਨ ਟ੍ਰੈਕਟਰ 'ਤੇ ਚੜ੍ਹ ਰਿਹਾ ਸੀ, ਉਸ ਵਕਤ ਟ੍ਰੈਕਟਰ ਪਿੱਛੇ ਤਵੀਆਂ ਪਾਈਆਂ ਹੋਈਆਂ ਸਨ ਤੇ ਖੇਤ ਦੀ ਵਾਹੀ ਕੀਤੀ ਜਾ ਰਹੀ ਸੀ। ਨੌਜਵਾਨ ਦੇ ਦੋਸਤ ਉਸਦੇ ਸਟੰਟ ਦੀ ਵੀਡੀੳ ਆਪਣੇ ਫੋਨ 'ਚ ਕੈਦ ਕਰ ਰਹੇ ਸਨ ਕਿ ਇਸ ਹਾਦਸਾ ਵਾਪਰ ਗਿਆ। ਵੀਡੀੳ ਦੇਖ ਇੱਕ ਗੱਲ ਸਮਝ ਪੈਂਦੀ ਹੈ ਕਿ ਸਾਡੇ ਪੰਜਾਬ ਦੇ ਗੱਭਰੂਆਂ ਦਾ ਕਿਸੇ ਬਾਹਰੀ ਤਾਕਤਾਂ ਨੇ ਘਾਣ ਨਹੀਂ ਕੀਤਾ, ਸਗੋਂ ਉਹ ਆਪਣੇ ਫੁਕਰਪੁਣੇ ਕਾਰਨ ਹੀ ਮੌਤ ਦੇ ਮੂੰਹ 'ਚ ਜਾ ਰਹੇ ਹਨ।

Read 113 times