:
You are here: Homeਦੇਸ਼-ਵਿਦੇਸ਼ਲੋਕ ਸਭਾ ਵਿਚ ਜਨਰਲ ਰਾਖਵਾਂਕਰਨ ਸੋਧ ਬਿੱਲ ਪਾਸ

ਲੋਕ ਸਭਾ ਵਿਚ ਜਨਰਲ ਰਾਖਵਾਂਕਰਨ ਸੋਧ ਬਿੱਲ ਪਾਸ Featured

Written by  Published in ਦੇਸ਼-ਵਿਦੇਸ਼ Wednesday, 09 January 2019 03:03

ਨਵੀਂ ਦਿੱਲੀ (ਏਜੰਸੀ)- ਲੋਕ ਸਭਾ ਚੋਣਾਂ ਤੋਂ ਪਹਿਲਾਂ ਮੋਦੀ ਸਰਕਾਰ ਨੇ ਵੱਡਾ ਮਾਸਟਰਸਟ੍ਰੋਕ ਖੇਡਿਆ ਹੈ। ਆਰਥਿਕ ਤੌਰ 'ਤੇ ਕਮਜ਼ੋਰ ਵਰਗਾਂ ਨੂੰ ਸਰਕਾਰੀ ਨੌਕਰੀਆਂ ਵਿਚ 10 ਫੀਸਦੀ ਰਾਖਵਾਂਕਰਨ ਦੇਣ ਦਾ ਫੈਸਲਾ ਕੀਤਾ ਹੈ। ਇਸ ਲਈ ਸਰਕਾਰ ਨੇ ਅੱਜ ਲੋਕ ਸਭਾ ਵਿਚ ਸੰਵਿਧਾਨ ਸੰਸ਼ੋਧਨ ਬਿੱਲ ਪੇਸ਼ ਕੀਤਾ ਅਤੇ ਉਸ ਨੂੰ ਪਾਸ ਵੀ ਕਰ ਲਿਆ। 10 ਫੀਸਦੀ ਰਾਖਵਾਂਕਰਨ ਬਿੱਲ 'ਤੇ ਲੋਕ ਸਭਾ ਵਿਚ ਮੌਜੂਦ 326 ਸੰਸਦ ਮੈਂਬਰਾਂ ਵਿਚੋਂ 323 ਨੇ ਆਪਣੀ ਹਮਾਇਤ ਦੇ ਦਿੱਤੀ ਹੈ, ਜਦੋਂ ਕਿ 3 ਵੋਟਾਂ ਇਸ ਦੇ ਖਿਲਾਫ ਪਈਆਂ। ਸਮਾਜਿਕ ਕਲਿਆਣ ਮੰਤਰੀ ਥਾਵਰਚੰਦ ਗਹਿਲੋਤ ਨੇ ਕਿਹਾ ਕਿ ਇਸ ਵਿਸ਼ੇ 'ਤੇ ਇਤਿਹਾਸਕ ਕਦਮ ਚੁੱਕੇ ਜਾਣ ਦੀ ਲੋੜ ਸੀ। ਇਸ ਦੇ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਐਸ.ਸੀ./ਐਸ.ਟੀ. ਅਤੇ ਓ.ਬੀ.ਸੀ. ਰਾਖਵਾਂਕਰਨ ਦੇ ਨਾਲ ਭੇਦਭਾਵ ਨਹੀਂ ਕੀਤਾ ਜਾ ਰਿਹਾ ਹੈ। ਮੋਦੀ ਸਰਕਾਰ ਨੇ ਮੰਗਲਵਾਰ ਨੂੰ (8 ਜਨਵਰੀ 2019) ਆਰਥਿਕ ਤੌਰ 'ਤੇ ਪੱਛੜੇ ਉੱਚੀ ਜਾਤ ਦੇ ਲੋਕਾਂ ਨੂੰ 10 ਫੀਸਦੀ ਰਾਖਵਾਂਕਰਨ ਦੇਣ ਲਈ ਸੰਵਿਧਾਨ ਸੋਧ ਬਿੱਲ ਲੋਕ ਸਭਾ ਵਿਚ ਪੇਸ਼ ਕੀਤਾ ਗਿਆ ਸੀ। ਕੈਬਨਿਟ ਨੇ ਇਸਾਈਆਂ ਅਤੇ ਮੁਸਲਿਮਾਂ ਸਣੇ ਅਨਰਿਜ਼ਰਵਡ ਕੈਟੇਗਰੀ ਦੇ ਲੋਕਾਂ ਨੂੰ ਨੌਕਰੀਆਂ ਅਤੇ ਸਿੱਖਿਆ ਵਿਚ 10 ਫੀਸਦੀ ਰਾਖਵਾਂਕਰਨ ਦੇਣ ਦਾ ਫੈਸਲਾ ਲਿਆ। ਇਸ ਦਾ ਫਾਇਦਾ 8 ਲੱਖ ਰੁਪਏ ਸਾਲਾਨਾ ਆਮਦਨ ਹੱਦ ਅਤੇ ਤਕਰੀਬਨ 5 ਏਕੜ ਜ਼ਮੀਨ ਦੀ ਜੋਤ ਵਾਲੇ ਗਰੀਬ ਜਨਰਲ ਕੈਟੇਗਰੀ ਨੂੰ ਮਿਲੇਗਾ।ਲੋਕ ਸਭਾ ਵਿਚ ਚੋਣਾਂ ਤੋਂ ਪਹਿਲਾਂ ਵੋਟਿੰਗ ਦੀ ਪ੍ਰਕਿਰਿਆ ਸਮਝਾਈ ਗਈ। ਥਾਵਰਚੰਦ ਗਹਿਲੋਤ ਨੇ ਕਿਹਾ ਕਿ ਇਸ ਬਿੱਲ ਵਿਚ ਠਾਕੁਰ, ਬ੍ਰਾਹਮਣ, ਇਸਾਈ, ਮੁਸਲਿਮ ਸਭ ਦਾ ਖਿਆਲ ਰੱਖਿਆ ਗਿਆ ਹੈ। ਜਨਰਲ ਵਰਗ ਨੂੰ 10 ਫਈਸਦੀ ਰਾਖਵਾਂਕਰਨ ਮਿਲਣਾ ਹੀ ਚਾਹੀਦਾ ਹੈ। ਉਨ੍ਹਾਂ ਨੇ ਕਿਹਾ ਕਿ ਬਿੱਲ ਦੇਰ ਨਾਲ ਲਿਆਂਦਾ ਪਰ ਸਹੀ ਨੀਅਤ ਨਾਲ ਲਿਆਂਦਾ ਗਿਆ। ਜਨਰਲ ਵਰਗ 'ਤੇ ਫੈਸਲਾ ਕਾਹਲੀ ਵਿਚ ਨਹੀਂ ਲਿਆ ਗਿਆ। ਸੁਪਰੀਮ ਕੋਰਟ ਵਲੋਂ ਕਿਸੇ ਤਰ੍ਹਾਂ ਦਾ ਅੜਿੱਕਾ ਨਾ ਆਵੇ ਇਸ ਲਈ ਸੰਵਿਧਾਨ ਸੋਧ ਬਿੱਲ ਲਿਆਂਦਾ ਗਿਆ ਹੈ।ਵਿਰੋਧੀ ਧਿਰ ਕੋਲ ਕੋਈ ਵਜ੍ਹਾ ਨਹੀਂ ਹੈ ਕਿ ਉਹ ਸਰਕਾਰ ਦੀ ਨੀਅਤ 'ਤੇ ਸ਼ੱਕ ਕਰੇ। ਜਨਰਲ ਵਰਗ ਬਿੱਲ 'ਤੇ ਚਰਚਾ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀ ਮੌਜੂਦ ਸਨ। ਜਨਰਲ ਰਾਖਵਾਂਕਰਨ ਬਿੱਲ 'ਤੇ ਏ.ਆਈ.ਐਣ.ਆਈ.ਐਮ. ਦੇ ਅਸਦੁਦੀਨ ਓਵੈਸੀ ਨੇ ਕਿਹਾ ਕਿ ਇਹ ਸੰਵਿਧਾਨ ਦਾ ਅਪਮਾਨ ਹੈ, ਇਹ ਬਾਬਾ ਸਾਹਿਬ ਭੀਮਰਾਓ ਅੰਬੇਡਕਰ ਦੇ ਨਾਲ ਧੋਖਾ ਹੈ। ਤੇਲੰਗਾਣਾ ਵਿਚ ਮੁਸਲਮਾਨਾਂ ਨੂੰ ਰਾਖਵਾਂਕਰਨ ਦੇਣ ਦੇ ਮੁੱਦੇ 'ਤੇ ਬੀ.ਜੇ.ਪੀ. ਦੀ ਰਾਏ ਵੱਖ ਸੀ। ਪਰ ਹੁਣ ਉਨ੍ਹਾਂ ਦੇ ਸੁਰ ਬਦਲ ਚੁੱਕੇ ਹਨ। ਜਨਰਲ ਵਰਗ ਬਿੱਲ ਨੂੰ ਆਈ.ਐਨ.ਐਲ.ਡੀ. ਸੰਸਦ ਮੈਂਬਰ ਦੁਸ਼ਯੰਤ ਚੌਟਾਲਾ ਨੇ ਲਾਲੀਪੌਪ ਦੱਸਿਆ। ਉਨ੍ਹਾਂ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਸਿਰਫ ਸਿਆਸੀ ਲਾਹੇ ਲਈ ਇਸ ਬਿੱਲ ਨੂੰ ਕਾਹਲੀ-ਕਾਹਲੀ ਵਿਚ ਲਿਆਂਦਾ। ਦੱਸ ਦਈਏ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਐਨ.ਡੀ.ਏ. ਸਰਕਾਰ ਨੇ ਸੋਮਵਰ ਨੂੰ ਜਨਰਲ ਕੈਟੇਗਰੀ ਨੂੰ 10 ਫੀਸਦੀ ਰਾਖਵਾਂਕਰਨ ਦੇਣ ਲਈ ਕੈਬਨਿਟ ਨੇ ਮਨਜ਼ੂਰੀ ਦਿੱਤੀ।

Read 48 times

ਫਿਰੋਜ਼ਪੁਰ/ਮੁਕਤਸਰ/ਫਾਜਿਲਕਾ

ਗਊ ਵੰਸ਼ ਦੀ ਢੋਆ-ਢੁਆਈ 'ਤੇ ਪਾਬੰਦੀ ਦੇ ਆਦੇਸ਼

ਗਊ ਵੰਸ਼ ਦੀ ਢੋਆ-ਢੁਆਈ 'ਤੇ ਪਾ...

ਫ਼ਾਜ਼ਿਲਕਾ - ਜ਼ਿਲ੍ਹਾ ਮੈਜਿਸਟ੍ਰੇਟ ਫ਼ਾਜ਼ਿਲਕਾ ਸ. ਮ...

ਧਾਰਮਿਕ ਸਥਾਨਾਂ ਦੀ ਸੁਰੱਖਿਆ ਲਈ ਪਹਿਰਾ ਲਾਉਣ ਅਤੇ ਚੌਕਸੀ ਰੱਖਣ ਦੇ ਆਦੇਸ਼

ਧਾਰਮਿਕ ਸਥਾਨਾਂ ਦੀ ਸੁਰੱਖਿਆ ...

ਫ਼ਾਜ਼ਿਲਕਾ - ਜ਼ਿਲ੍ਹਾ ਮੈਜ਼ਿਸਟ੍ਰੇਟ ਸ. ਮਨਪ੍ਰੀਤ ਸ...

ਪੰਜ ਤੋਂ ਵਧੇਰੇ ਵਿਅਕਤੀਆਂ ਦੇ ਇਕੱਠੇ ਹੋਣ 'ਤੇ ਪਾਬੰਦੀ

ਪੰਜ ਤੋਂ ਵਧੇਰੇ ਵਿਅਕਤੀਆਂ ਦੇ...

ਫ਼ਾਜ਼ਿਲਕਾ 13 ਮਾਰਚ: ਜ਼ਿਲ੍ਹਾ ਮੈਜਿਸਟ੍ਰੇਟ ਫ਼ਾਜ਼ਿਲ...

ਜ਼ਿਲ੍ਹਾ ਪ੍ਰਸ਼ਾਸਨ ਪੱਬਾਂ ਭਾਰ: ਡਿਪਟੀ ਕਮਿਸ਼ਨਰ ਨੇ ਨਰਮੇ/ਕਪਾਹ ਦੇ ਚਿੱਟੀ ਮੱਖੀ ਤੋਂ ਅਗਾਊਂ ਬਚਾਅ ਲਈ ਵੱਖ-ਵੱਖ ਵਿਭਾਗਾਂ ਦੀਆਂ ਡਿਊਟੀਆਂ ਲਾਈਆਂ

ਜ਼ਿਲ੍ਹਾ ਪ੍ਰਸ਼ਾਸਨ ਪੱਬਾਂ ਭਾਰ:...

ਫ਼ਾਜ਼ਿਲਕਾ, 12 ਮਾਰਚ ( ): ਅਪ੍ਰੈਲ ਮਹੀਨੇ ਦੇ ਪਹ...

ਲੁਧਿਆਣਾ-ਜਲੰਧਰ

ਭਰੀ ਪੰਚਾਇਤ 'ਚ ਵਿਆਹ ਲਈ ਮੰਨਿਆ ਨੌਜਵਾਨ, ਮੰਡਪ...

ਲੁਧਿਆਣਾ : ਸਥਾਨਕ ਮਨਜੀਤ ਨਗਰ 'ਚ ਇਕ ਨੌਜਵਾਨ ਆ...

ਪਤਨੀ ਦੀ ਮੌਤ ਤੋਂ 4 ਸਾਲਾਂ ਬਾਅਦ ਦੋ ਬੱਚੀਆਂ ਦ...

ਲੁਧਿਆਣਾ- 4 ਸਾਲ ਪਹਿਲਾਂ ਪਤਨੀ ਦੀ ਮੌਤ ਹੋਣ ਤੋ...

ਪਿਓ ਨੇ ਸਾਲ ਭਰ ਕੀਤਾ ਮਾਸੂਮ ਧੀ ਦਾ ਸਰੀਰਕ ਸ਼ੋਸ਼...

ਲੁਧਿਆਣਾ : ਕਲੁਯਗ ਦੇ ਇਸ ਸਮੇਂ 'ਚ ਪਿਓ-ਧੀ ਦੇ ...

ਬੁੱਢੇ ਨਾਲੇ 'ਚ ਰੋਜ਼ਾਨਾ ਸੁੱਟਿਆ ਜਾ ਰਿਹੈ 550...

ਲੁਧਿਆਣਾ-ਗਾਂ ਦਾ ਗੋਹਾ ਬੇਸ਼ੱਕ ਖਾਦ ਵਜੋਂ ਵਰਤੋਂ...

ਅੰਮ੍ਰਿਤਸਰ-ਪਠਾਨਕੋਟ

ਬਦਲੀਆਂ ਨਾਲ ਲੱਗੀਆਂ ਪ੍ਰਾਪਰਟੀ ਟੈਕਸ ਦੇ ਰੈਵੇਨਿਊ ਨੂੰ ਬ੍ਰੇਕਾਂ

ਬਦਲੀਆਂ ਨਾਲ ਲੱਗੀਆਂ ਪ੍ਰਾਪਰਟੀ ਟੈਕਸ ਦੇ ਰੈਵੇਨਿਊ ਨੂੰ ਬ੍ਰ...

ਅੰਮ੍ਰਿਤਸਰ - ਨਗਰ ਨਿਗਮ ਦੇ ਪ੍ਰਾਪਰਟੀ ਟੈਕਸ ਵ...

ਨੌਕਰਾਣੀ ਨੇ ਸਰਟੀਫਿਕੇਟ ਚੋਰੀ ਕਰ ਕੇ ਲਈ ਨਰਸ ਦੀ ਨੌਕਰੀ

ਨੌਕਰਾਣੀ ਨੇ ਸਰਟੀਫਿਕੇਟ ਚੋਰੀ ਕਰ ਕੇ ਲਈ ਨਰਸ ਦੀ ਨੌਕਰੀ...

ਅੰਮ੍ਰਿਤਸਰ, - ਘਰੇਲੂ ਨੌਕਰਾਣੀ ਨੇ ਘਰ 'ਚ ਪਏ ਪ...

ਕੱਪੜਾ ਮਸ਼ੀਨ 'ਚ ਆਉਣ ਕਾਰਣ ਇੱਕ ਵਿਅਕਤੀ ਦੀ ਮੌਤ

ਕੱਪੜਾ ਮਸ਼ੀਨ 'ਚ ਆਉਣ ਕਾਰਣ ਇੱਕ ਵਿਅਕਤੀ ਦੀ ਮੌਤ...

ਅੰਮ੍ਰਿਤਸਰ, - ਕੱਪੜਾ ਫੈਕਟਰੀ ਦੀ ਮਸ਼ੀਨ 'ਚ ...

ਖੇਤ 'ਚੋਂ ਮੂਲੀ ਪੁੱਟਣ 'ਤੇ ਅੰਮ੍ਰਿਧਾਰੀ ਬੱਚੇ ਨੂੰ ਨੰਗੇ ਕਰਕੇ ਭਜਾਇਆ

ਖੇਤ 'ਚੋਂ ਮੂਲੀ ਪੁੱਟਣ 'ਤੇ ਅੰਮ੍ਰਿਧਾਰੀ ਬੱਚੇ ਨੂੰ ਨੰਗੇ ਕ...

ਮ੍ਰਿਤਸਰ - ਅੰਮ੍ਰਿਤਸਰ ਦੇ ਪਿੰਡ ਸੋਹੀਆਂ ਕਲਾਂ ...

ਕਪੂਰਥਲਾ-ਤਰਣਤਾਰਨ

ਨਸ਼ਾ ਰੋਕੂ ਮੁਹਿੰਮ ਦੌਰਾਨ ਕਾਂਗਰਸ ਸਰਕਾਰ ਵੱਲੋਂ ਤਰਨਤਾਰਨ 'ਚ 555 ਕਰੋੜ ਰੁਪਏ ਦੇਣ ਦਾ ਐਲਾਨ

ਨਸ਼ਾ ਰੋਕੂ ਮੁਹਿੰਮ ਦੌਰਾਨ ਕਾਂਗਰਸ ਸਰਕਾਰ ਵੱਲੋਂ...

ਤਰਨਤਾਰਨ — ਪੰਜਾਬ ਸਰਕਾਰ ਵੱਲੋਂ ਚਲਾਈ ਜਾ ਰਹੀ ...

ਦਾਜ ਖਾਤਰ ਪਤਨੀ ਨੂੰ ਬੱਚੀ ਸਮੇਤ ਘਰੋਂ ਕੱਢਿਆ

ਦਾਜ ਖਾਤਰ ਪਤਨੀ ਨੂੰ ਬੱਚੀ ਸਮੇਤ ਘਰੋਂ ਕੱਢਿਆ...

ਕਪੂਰਥਲਾ (ਪਿ੍ੰਸ ਸ਼ਰਮਾ)— ਇਕ ਔਰਤ ਨੂੰ ਬੱਚੀ ਸਮ...

ਐਕਸਾਈਜ ਵਿਭਾਗ ਵਲੋਂ ਕੀਤੀ ਫਾਇਰਿੰਗ ਵਿੱਚ 1 ਦੀ...

ਤਰਨਤਾਰਨ— ਤਰਨਤਾਰਨ ਦੇ ਵਿਧਾਨ ਸਭਾ ਹਲਕਾ ਖਡੂਰ ...

ਖਰਾਬ ਸੀ. ਸੀ. ਟੀ. ਵੀ. ਕੈਮਰਿਆਂ ਦਾ ਫਾਇਦਾ ਚੁੱਕ ਰਹੇ ਨੇ ਅਪਰਾਧੀ

ਖਰਾਬ ਸੀ. ਸੀ. ਟੀ. ਵੀ. ਕੈਮਰਿਆਂ ਦਾ ਫਾਇਦਾ ਚੁ...

ਕਪੂਰਥਲਾ, - ( ਪਿ੍ੰਸ ਸ਼ਰਮਾ ) ਸ਼ਹਿਰ ਦੇ ਬਹੁਚਰਚ...

ਬਠਿੰਡਾ-ਮਾਨਸਾ

 ਹੈਰੋਇਨ ਸਮੇਤ ਕਾਬੂ

ਹੈਰੋਇਨ ਸਮੇਤ ਕਾਬੂ

ਸੰਗਤ ਮੰਡੀ —ਥਾਣਾ ਨੰਦਗੜ੍ਹ ਦੀ ਪੁਲਸ ਵੱਲੋਂ ਬਠ...

 ਗੁਪਤ ਤਰੀਕੇ ਨਾਲ ਚੱਲ ਰਿਹਾ ਲਿੰਗ ਨਿਰਧਾਰਣ ਟੈਸਟ ਦਾ ਕਾਰੋਬਾਰ

ਗੁਪਤ ਤਰੀਕੇ ਨਾਲ ਚੱਲ ਰਿਹਾ ਲਿੰਗ ਨਿਰਧਾਰਣ ਟੈਸਟ ਦਾ ਕਾਰੋ...

ਬਠਿੰਡਾ-ਲੜਕਾ ਹੋਵੇ ਜਾਂ ਲੜਕੀ ਵੈਸੇ ਤਾਂ ਇਨ੍ਹਾ...

ਪੁਲਸ ਮੁਲਾਜ਼ਮ ਸਮੇਤ ਅੱਧਾ ਦਰਜਨ ਜ਼ਖਮੀ,2 ਧਿਰਾਂ 'ਚ ਖੂਨੀ ਟਕਰਾਅ

ਪੁਲਸ ਮੁਲਾਜ਼ਮ ਸਮੇਤ ਅੱਧਾ ਦਰਜਨ ਜ਼ਖਮੀ,2 ਧਿਰਾਂ 'ਚ ਖੂਨੀ ਟਕ...

ਬਠਿੰਡਾ-ਪਿਛਲੀ ਦੇਰ ਰਾਤ ਮੈਹਣਾ ਚੌਕ ਨੇੜੇ ਕਾਲੀ...

ਪੁਲਸ ਦੀ ਵਰਦੀ 'ਤੇ ਲੱਗਾ ਇਕ ਹੋਰ ਦਾਗ

ਪੁਲਸ ਦੀ ਵਰਦੀ 'ਤੇ ਲੱਗਾ ਇਕ ਹੋਰ ਦਾਗ...

ਜਬਰ-ਜ਼ਨਾਹ ਦੇ ਦੋਸ਼ੀ ਨੂੰ ਪੇਸ਼ੀ ਦੇ ਬਾਅਦ ਜੇਲ ਲਿ...

ਪਟਿਆਲਾ-ਮੁਹਾਲੀ

ਵਿਆਹੁਤਾ ਪਰਿਵਾਰਕ ਮੈਂਬਰਾਂ ਨੂੰ ਨਸ਼ੀਲੀ ਦਵਾਈ ਪ...

ਬਨੂੜ,- ਬੀਤੀ ਰਾਤ ਇਕ ਵਿਆਹੁਤਾ ਆਪਣੇ ਸਹੁਰੇ ਪਰ...

ਸਿਵਲ ਹਸਪਤਾਲ ਦੇ ਡਾਕਟਰ 'ਤੇ ਬੱਚੀ ਦੇ ਇਲਾਜ 'ਚ...

ਰੂਪਨਗਰ,- ਸਿਵਲ ਹਸਪਤਾਲ ਰੂਪਨਗਰ ਦੇ ਡਾਕਟਰ ਵੱਲ...

ਨੋਜਵਾਨਾ ਨੂੰ ਗੈਂਗਸਟਰ ਬਣਾਉਣ ਵਿਚ ਅਕਾਲੀ ਦਲ ਦ...

ਪਟਿਆਲਾ, ਰੱਖੜਾ - ਸ਼੍ਰੋਮਣੀ ਅਕਾਲੀ ਦਲ ਦੇ ਆਗੂ...

ਸਹੁਰਿਆ ਤੋਂ ਤੰਗ ਆ ਕੇ ਵਿਧਵਾ ਔਰਤ ਨੇ ਖੁਦ ਨੂ...

ਪਟਿਆਲਾ — ਪਟਿਆਲਾ 'ਚ ਹਲਕਾ ਸਨੌਰ ਦੇ ਪਿੰਡ ਭਾ...