:
You are here: Home

ਹੁਣ ਇੱਕ ਹੋਰ 'ਆਪ' ਵਿਧਾਇਕਾ ਦੇ ਹੱਥਾਂ ਨੂੰ ਲੱਗੇਗੀ ਮਹਿੰਦੀ ? Featured

Written by  Published in ਖਾਸ ਖਬਰਾਂ Friday, 04 January 2019 05:08
Rate this item
(0 votes)

ਚੰਡੀਗੜ੍ਹ, 4 ਜਨਵਰੀ 2019 - ਆਮ ਆਦਮੀ ਪਾਰਟੀ ਪੰਜਾਬ ਭਾਵੇਂ ਇਸ ਵਕਤ ਔਖੇ ਸਮਿਆਂ 'ਚੋਂ ਗੁਜ਼ਰ ਰਹੀ ਹੈ ਤੇ ਦੋ ਧੜਿਆਂ ਵਿਚਕਾਰ ਖੜਕੇ ਦੜਕੇ ਵਾਲੀ ਸਥਿਤੀ ਹੈ। ਪਰ ਇਸ ਸਭ ਵਿਚਕਾਰ ਇੱਕ ਹੋਰ 'ਆਪ' ਵਿਧਾਇਕਾ ਹੱਥਾਂ ਨੂੰ ਮਹਿੰਦੀ ਲਾਉਣ ਦੀ ਤਿਆਰੀ ਕਰ ਰਹੀ ਹੈ। ਉਹ ਨੇ ਪ੍ਰੋ. ਬਲਜਿੰਦਰ ਕੌਰ। ਤਲਵੰਡੀ ਸਾਬੋ ਤੋਂ ਵਿਧਾਇਕਾ ਬਹੁਤ ਹੀ ਜਲਦ ਢੋਲ ਦੇ ਡਗਿਆਂ ਤੇ ਸ਼ਹਿਨਾਈ ਵੱਜਣ ਦੀਆਂ ਕਨਸੋਆਂ ਹਨ 'ਆਪ' ਵਿਧਾਇਕਾਂ ਰੁਪਿੰਦਰ ਕੌਰ ਰੂਬੀ ਤੋਂ ਬਾਅਦ ਹੁਣ ਪ੍ਰੋ. ਬਲਜਿੰਦਰ ਕੌਰ ਦੇ ਘਰ ਸ਼ਹਿਨਾਈਆਂ ਵੱਜਣ ਵਾਲੀਆਂ ਹਨ ਤੇ ਉਹ ਪਾਰਟੀ ਦੇ ਯੂਥ ਵਿੰਗ ਮਾਝਾ ਜ਼ੋਨ ਦੇ ਪ੍ਰਧਾਨ ਸੁਖਰਾਜ ਸਿੰਘ ਬੱਲ ਨਾਲ ਹੀ ਵਿਆਹ ਦੇ ਬੰਧਨ 'ਚ ਬੱਝਣ ਜਾ ਰਹੇ ਹਨ। ਦੋਵਾਂ ਦੀ ਆਉਣ ਵਾਲੀ ਸੱਤ ਜਨਵਰੀ ਨੂੰ ਮੰਗਣੀ ਹੋਵੇਗੀ ਤੇ ਬਾਅਦ 'ਚ ਫਰਵਰੀ ਮਹੀਨੇ ਦੋਹਾਂ ਦਾ ਵਿਆਹ ਹੋਣ ਦੀਆਂ ਖਬਰਾਂ ਵੀ ਮਿਲ ਰਹੀਆਂ ਹਨ, ਜਿਸ ਬਾਰੇ ਕੁਝ ਪੱਕਾ ਨਹੀਂ ਕਿਹਾ ਜਾ ਸਕਦਾ। ਬਠਿੰਡਾ ਵਿੱਚ ਮੰਗਣੀ ਦਾ ਇਹ ਪ੍ਰੋਗਰਾਮ ਰੱਖਿਆ ਜਾਵੇਗਾ। ਜਿਸ ਵਿੱਚ ਹਾਲ ਦੀ ਘੜੀ ਕੌਣ-ਕੌਣ ਸ਼ਾਮਲ ਹੋਵੇਗਾ, ਕਹਿਣਾ ਮੁਸ਼ਕਿਲ ਹੈ। ਪਰ ਇਹ ਜਰੂਰ ਦੇਖਣਾ ਹੋਵੇਗਾ ਕਿ ਕੀ ਸੁਖਪਾਲ ਖਹਿਰਾ ਉਨ੍ਹਾਂ ਦੀ ਮੰਗਣੀ ਸੈਰੇਮਨੀ ਜਾਂ ਵਿਆਹ 'ਚ ਸ਼ਾਮਲ ਹੁੰਦੇ ਹਨ ਜਾਂ ਨਹੀਂ ? ਕਿਉਂਕਿ ਅਕਸਰ ਦੇਖਿਆ ਗਿਆ ਹੈ ਕਿ ਸਿਆਸੀ ਮਤਭੇਦ ਹੋਣਾਂ ਵੱਖਰੀ ਗੱਲ ਹੁੰਦੀ ਹੈ ਤੇ ਆਪਸੀ ਰਿਸ਼ਤੇ ਤੇ ਸਹਿਚਾਰ ਵੱਖਰਾ। ਦੇਖਣਾ ਹੋਵੇਗਾ ਕਿ ਕੀ 'ਆਪ' 'ਚ ਰੁੱਸੇ ਹੋਏ ਲੀਡਰ ਦਿਲੋਂ ਇੱਕ ਦੂਜੇ ਨਾਲ ਰੁੱਸੇ ਨੇ ਜਾਂ ਸਿਰਫ ਲੋਕ ਦਿਖਾਵਾ ਹੀ ਹੋਵੇਗਾ।

Read 154 times