:
You are here: Home

ਰਾਖੀ ਸਾਵੰਤ ਨੇ ਗੁਰਦਾਸ ਮਾਨ ਦੇ ਲਾਇਆ ਪੈਰੀ ਹੱਥ, ਵੀਡੀਓ ਵਾਇਰਲ

Written by  Published in ਫਿਲਮੀ ਗੱਪਸ਼ੱਪ Friday, 28 December 2018 08:35

ਜਲੰਧਰ : ਬਾਲੀਵੁੱਡ ਦੀ ਡਰਾਮਾ ਕੁਈਨ ਰਾਖੀ ਸਾਵੰਤ ਹਰ ਸਮੇਂ ਮੀਡੀਆ 'ਚ ਚਰਚਾ ਦਾ ਵਿਸ਼ਾ ਬਣੀ ਰਹਿੰਦੀ ਹੈ। ਹਾਲ ਹੀ 'ਚ ਆਪਣੇ ਵਿਆਹ ਨੂੰ ਲੈ ਕੇ ਸੁਰਖੀਆਂ 'ਚ ਰਹੀ ਸੀ। ਉਸ ਤੋਂ ਪਹਿਲਾਂ ਅਮਰੀਕੀ ਰੈਸਲਰ ਨਾਲ ਪੰਗਾ ਲੈ ਕੇ ਅਤੇ ਫਿਰ ਅਨੂਪ ਜਲੋਟਾ ਨੂੰ ਲੈ ਕੇ ਦਿੱਤੇ ਆਪਣੇ ਬਿਆਨ ਨਾਲ ਕਾਫੀ ਸੁਰਖੀਆਂ ਬਟੋਰੀਆਂ ਸਨ। ਰਾਖੀ ਸਾਵੰਤ ਦੀ ਇਕ ਵੀਡੀਓ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਹੀ ਹੈ। ਇਸ ਵੀਡੀਓ 'ਚ ਬੇਬਾਕ ਬੋਲਣ ਵਾਲੀ ਰਾਖੀ ਸਾਵੰਤ ਨੇ ਪੰਜਾਬ ਦੇ ਮਸ਼ਹੂਰ ਗਾਇਕ ਗੁਰਦਾਸ ਮਾਨ ਦੇ ਪੈਰੀ ਹੱਥ ਲਾ ਕੇ ਕਿਹਾ, ''ਮੈਂ ਤੁਹਾਡੀ ਬਹੁਤ ਵੱਡੀ ਫੈਨ ਹਾਂ।'' ਵੀਡੀਓ 'ਚ ਨਜ਼ਰ ਆ ਰਿਹਾ ਹੈ ਕਿ ਉਹ ਸ਼ਪੈਸ਼ਲ ਗੁਰਦਾਸ ਮਾਨ ਸਾਹਿਬ ਕੋਲ ਆਈ ਤੇ ਉਨ੍ਹਾਂ ਦੇ ਪੈਰੀ ਹੱਥ ਲਾ ਕੇ ਉਨ੍ਹਾਂ ਨੂੰ ਇੱਜ਼ਤ-ਮਾਣ ਬਖਸ਼ਿਆ। ਰਾਖੀ ਨੇ ਕਿਹਾ ਕਿ ਉਹ ਜ਼ਿੰਦਗੀ 'ਚ ਪਹਿਲੀ ਵਾਰ ਮਾਨ ਸਾਹਿਬ ਨੂੰ ਮਿਲੀ ਹੈ ਤੇ ਉਸ ਨੇ ਕਿਹਾ, ''ਮੈਂ ਤੁਹਾਡਾ ਨਾਂ ਬਹੁਤ ਸੁਣਿਆ ਹੈ ਤੇ ਇਕ ਵਾਰ ਤੁਹਾਡੇ ਪੈਰ ਛੂਹਣੇ ਹਨ।'' ਦੱਸਣਯੋਗ ਹੈ ਕਿ ਗੁਰਦਾਸ ਮਾਨ ਨੂੰ ਸੱਭਿਆਚਾਰਕ ਗਾਇਕੀ ਦਾ ਥੰਮ੍ਹ ਮੰਨਿਆ ਜਾਂਦਾ ਹੈ। ਗੁਰਦਾਸ ਮਾਨ ਇਕ ਅਜਿਹੀ ਹਸਤੀ ਹੈ, ਜਿਸ ਨੂੰ ਹਰ ਵਰਗ ਦੇ ਲੋਕਾਂ ਵਲੋਂ ਕਾਫੀ ਪਸੰਦ ਕੀਤਾ ਜਾਂਦਾ ਹੈ।

Read 111 times