:
You are here: Home

ਮਾਂ-ਧੀ ਨਾਲ ਕੁੱਟ-ਮਾਰ ਕਰਨ ’ਤੇ ਪਤੀ-ਪਤਨੀ ਨਾਮਜ਼ਦ

Written by  Published in ਤਾਜਾ ਖ਼ਬਰਾਂ Monday, 17 December 2018 07:27

ਬਠਿੰਡਾ, - ਕੋਤਵਾਲੀ ਪੁਲਸ ਵਲੋਂ ਮਾਂ-ਧੀ ਨਾਲ ਕੁੱਟ-ਮਾਰ ਕਰਨ ਦੇ ਦੋਸ਼ਾਂ ’ਚ ਪਤੀ-ਪਤਨੀ ਖਿਲਾਫ ਮਾਮਲਾ ਦਰਜ ਕੀਤਾ ਹੈ। ਜਾਣਕਾਰੀ ਅਨੁਸਾਰ ਬਿੰਦੀਆ ਗਾਂਧੀ ਵਾਸੀ ਬਠਿੰਡਾ ਨੇ ਪੁਲਸ ਨੂੰ ਦਿੱਤੀ ਸਿਕਾਇਤ ’ਚ ਦੱਸਿਆ ਕਿ ਉਸ ਦਾ ਆਪਣੇ ਭਰਾ ਤੇ ਭਰਜਾਈ ਨਾਲ ਝਗਡ਼ਾ ਚੱਲ ਰਿਹਾ ਹੈ। ਬੀਤੇ ਦਿਨੀਂ ਉਹ ਆਪਣੀ ਮਾਂ ਨਾਲ ਬਜ਼ਾਰ ਵਿਚ ਖਰੀਦਦਾਰੀ ਕਰਨ ਲਈ ਗਈ ਸੀ। ਇਸ ਦੌਰਾਨ ਉਸ ਦਾ ਭਰਾ ਰੋਹਿਤ ਗਾਂਧੀ ਤੇ ਉਸ ਦੀ ਪਤਨੀ ਰੇਨੂੰ ਗਾਂਧੀ ਵੀ ਮੌਕੇ ’ਤੇ ਪਹੁੰਚ ਗਏ। ਮੁਲਜ਼ਮਾਂ ਨੇ ਜ਼ਬਰਦਸਤੀ ਉਸ ਦੀ ਮਾਂ ਕੋਲੋਂ ਸੋਨੇ ਦੀ ਚੇਨੀ ਖੋਹਣ ਦੀ ਕੋਸ਼ਿਸ਼ ਕੀਤੀ ਅਤੇ ਵਿਰੋਧ ਕਰਨ ’ਤੇ ਉਨ੍ਹਾਂ ਦੀ ਕੁੱਟ-ਮਾਰ ਕੀਤੀ। ਇਸ ਤੋਂ ਇਲਾਵਾ ਮੁਲਜ਼ਮ ਉਸ ਦੀ ਮਾਂ ਦਾ ਪਰਸ ਖੋਹ ਕੇ ਲੈ ਗਏ, ਜਿਸ ਵਿਚ 17 ਹਜ਼ਾਰ ਰੁਪਏ ਸਨ। ਪੁਲਸ ਨੇ ਪਤੀ-ਪਤਨੀ ਖਿਲਾਫ ਮਾਮਲਾ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

Read 144 times