:
You are here: Home

ਸੋਨਾਕਸ਼ੀ ਸਿਨਹਾ ਨਾਲ ਐਮਾਜ਼ਾਨ 'ਤੇ ਵੱਜੀ ਠੱਗੀ ! ਮੰਗਾਏ ਹੈੱਡਫੋਨ, ਤੇ ਨਿਕਲਿਆ....

Written by  Published in ਫਿਲਮੀ ਗੱਪਸ਼ੱਪ Thursday, 13 December 2018 04:37

ਮੁੰਬਈ, 13 ਦਸੰਬਰ 2018 - ਬਾਲੀਵੁੱਡ ਅਦਾਕਾਰ ਸ਼ਤਰੂਘਨ ਸਿਨਹਾ ਦੀ ਲਾਡਲੀ ਸੋਨਾਕਸ਼ੀ ਸਿਨਹਾ ਨੇ ਐਮਾਜ਼ਾਨ ਕੰਪਨੀ ਨੂੰ ਟਵੀਟ ਕਰਦਿਆਂ ਚੰਗੀ ਝਾੜ ਪਾਉਂਦਿਆਂ ਕਸਟਮਰ ਸਰਵਿਸ ਵੱਲੋਂ ਮਦ ਨਾ ਮਿਲਣ ਦਾ ਵੀ ਇਲਜ਼ਾਮ ਲਾਇਆ। ਦਰਅਸਲ ਸੋਨਾਕਸ਼ੀ ਨੇ ਐਮਾਜ਼ਾਨ ਆਨਲਾਈਨ ਸ਼ੌਪਿੰਗ ਸਾਈਟ 'ਤੋਂ 'ਬੋਸ' ਦੇ ਹੈੱਡਫੋਨ ਮੰਗਵਾਏ ਸੀ, ਪਰ ਜਦੋਂ ਬੰਦ ਡੱਬਾ ਖੋਲ੍ਹ ਕੇ ਦੇਖਿਆ ਤਾਂ ਉਸ 'ਚੋਂ ਲੋਹੇ ਦੀ ਪੈਕ ਕੀਤੀ ਹੋਈ ਚੀਜ਼ ਨਿਕਲੀ, ਜੋ ਦੇਖਣ 'ਚ ਇਕ ਟੂਟੀ ਦੀ ਸ਼ੀਲਡ ਨੁਮਾ ਲੱਗ ਰਹੀ ਹੈ। ਇਹ ਤਸਵੀਰ ਸੋਨਾਕਸ਼ੀ ਨੇ ਆਪਣੇ ਟਵੀਟ 'ਤੇ ਵੀ ਸ਼ੇਅਰ ਕੀਤੀ ਹੈ ਅਤੇ ਐਮਾਜ਼ਾਨ ਕੰਪਨੀ ਨੂੰ ਉਹਨਾਂ ਦੀ ਪੈਕਿੰਗ ਅਤੇ ਕਸਟਮਰ ਸਰਵਿਸ ਬਾਰੇ ਝਾੜ ਪਾਈ। ਸੋਨਾਕਸ਼ੀ ਨੇ ਕਿਹਾ ਕਿ ਉਸਨੇ ਕਸਟਮਰ ਸਰਵਿਸ ਨਾਲ ਸੰਪਰਕ ਕੀਤਾ ਪਰ ਉਹਨਾਂ ਵੱਲੋਂ ਕੋਈ ਮਦਦ ਨਾ ਕਰਨ ਲਈ ਕਹਿ ਦਿੱਤਾ ਗਿਆ। ਸੋਨਾਕਸ਼ੀ ਦੀ ਟਵਿੱਟਰ 'ਤੇ ਪਾਈ ਤਸਵੀਰ ਕਾਫੀ ਵਾਇਰਲ ਹੋਈ।

Read 137 times