:
You are here: Home

ਗਿੰਨੀ ਦੇ ਹੱਥਾਂ 'ਤੇ ਲੱਗੀ ਕਪਿਲ ਦੇ ਨਾਮ ਦੀ ਮਹਿੰਦੀ

Written by  Published in ਫਿਲਮੀ ਗੱਪਸ਼ੱਪ Monday, 10 December 2018 08:53

ਜਲੰਧਰ— ਗਿੰਨੀ ਚਤਰਥ ਦੇ ਘਰ ਐਤਵਾਰ ਸ਼ਾਮ ਮਹਿੰਦੀ ਦੀ ਰਸਮ ਧੂੰਮਧਾਮ ਨਾਲ ਹੋਈ। ਸ਼ਾਮ 6 ਵਜੇ ਦੇ ਕਰੀਬ ਸੈਰੇਮਨੀ ਸ਼ੁਰੂ ਹੋਈ ਅਤੇ ਯੇਲੋ ਧੋਤੀ ਸੂਟ 'ਚ ਤਿਆਰ ਗਿੰਨੀ ਦੇ ਹੱਥਾਂ 'ਤੇ ਕਪਿਲ ਦੇ ਨਾਮ ਦੀ ਮਹਿੰਦੀ ਲਗਾਈ ਗਈ। ਮੇਕਅੱਪ ਆਰਟਿਸਟ ਸ਼ਿਖਾ ਮੋਹਨ ਨੇ ਗਿੰਨੀ ਨੂੰ ਮਹਿੰਦੀ ਦੀ ਸ਼ਾਮ ਲਈ ਡਿਫਰੈਂਟ ਲੁਕ ਦੇ ਕੇ ਤਿਆਰ ਕੀਤਾ। ਪੀਚ ਮੇਕਅੱਪ, ਲਿਪਸਟਿਕ, ਅੱਖਾਂ 'ਤੇ ਹੈਵੀ ਵਿੰਗ ਆਈ ਲਾਈਨਰ ਦਾ ਕੰਬੀਨੇਸ਼ਨ ਰਿਹਾ। ਗੋਟਾ ਪੱਟੀ ਦੀ ਜਿਊਲਰੀ ਪਹਿਨ ਗਿੰਨੀ ਬੇਹੱਦ ਖੂਬਸੂਰਤ ਨਜ਼ਰ ਆਈ। ਕਪਿਲ ਦੀ ਮਹਿੰਦੀ 'ਚ ਸ਼ਾਮਿਲ ਹੋਣ ਲਈ ਗਿੰਨੀ ਦੀ ਫੈਮਿਲੀ ਦੇਰ ਰਾਤ ਅਮ੍ਰਿਤਸਰ ਪਹੁੰਚੀ। ਕਪਿਲ ਦੀ ਭੈਣ ਦੇ ਘਰ 'ਚ ਮਹਾਮਾਈ ਦਾ ਜਗਰਾਤਾ ਸੋਮਵਾਰ ਰਾਤ ਨੂੰ ਹੋਵੇਗਾ। ਮਹਿੰਦੀ ਲਈ ਕਪਿਲ ਨੇ ਜੈਪੁਰ ਦੇ ਹੇਮੰਤ ਸਟੂਡੀਓ ਤੋਂ ਤਿਆਰ ਕਰਵਾਈ ਸ਼ੇਰਵਾਨੀ ਮਹਿੰਦੀ ਦੀ ਰਸਮ 'ਤੇ ਜਲੰਧਰ 'ਚ ਗਿੰਨੀ ਅਤੇ ਅਮ੍ਰਿਤਸਰ 'ਚ ਕਪਿਲ ਦੀ ਭੈਣ ਪੂਜਾ ਦੇਵਗਨ ਦੇ ਘਰ 'ਤੇ ਖੂਬ ਰੌਣਕ ਰਹੀ। ਦੋਵੇਂ ਪਾਸੇ ਆਏ ਰਿਸ਼ਤੇਦਾਰਾਂ ਅਤੇ ਮਹਿਮਾਨਾਂ ਦੇ ਚਿਹਰਿਆਂ 'ਤੇ ਖੁਸ਼ੀ ਸਾਫ਼ ਝਲਕ ਰਹੀ ਸੀ। ਕਪਿਲ ਦੇ ਵੱਡੇ ਭਰਾ ਅਸ਼ੋਕ ਨੇ ਦੱਸਿਆ ਕਿ ਮਹਿੰਦੀ ਦੀ ਰਾਤ ਲਈ ਕਪਿਲ ਦੀ ਸ਼ੇਰਵਾਨੀ ਜੈਪੁਰ ਦੇ ਹੇਮੰਤ ਸਟੂਡੀਉ ਤੋਂ ਤਿਆਰ ਕਰਵਾਈ ਹੈ। ਜਾਣਕਾਰੀ ਮੁਤਾਬਕ, ਕਪਿਲ ਸ਼ਰਮਾ ਅਤੇ ਗਿੰਨੀ ਦੇ ਵਿਆਹ ਦੇ ਲਾਈਵ ਪ੍ਰਸਾਰਣ ਦੇ ਤਮਾਮ ਅਧਿਕਾਰ ਯੂ-ਟਿਊਬ ਨੇ ਲੈ ਲਏ ਹਨ। 12 ਦਸੰਬਰ ਨੂੰ ਕਲੱਬ ਕੁਬਾਨਾ 'ਚ ਵਿਆਹ ਲਈ ਮੁੰਬਈ ਤੋਂ ਖਾਸ ਤੌਰ 'ਤੇ ਯੂ-ਟਿਊਬ ਦੀ ਟੀਮ ਆ ਰਹੀ ਹੈ, ਜੋ ਲਾਈਵ ਪ੍ਰਸਾਰਣ ਕਰੇਗੀ। ਯੂ-ਟਿਊਬ ਵੱਲੋਂ ਲਾਈਵ ਪ੍ਰਸਾਰਣ ਨੂੰ ਸਕਿਓਰ ਵੀ ਰੱਖੇ ਜਾਣ ਦੀ ਤਿਆਰ ਕੀਤੀ ਗਈ ਹੈ, ਤਾਂ ਕਿ ਵੀਡੀਓ ਡਾਊਨਲੋਡ ਨਾ ਕੀਤੀ ਜਾ ਸਕੇ। ਇਹ ਜਾਣਕਾਰੀ ਕਪਿਲ ਦੇ ਦੋਸਤ ਜ਼ੋਰਾ ਰੰਧਾਵਾ ਨੇ ਇਕ ਵੀਡੀਓ ਜ਼ਰੀਏ ਦਿੱਤੀ। ਵੀਡੀਓ 'ਚ ਰੰਧਾਵਾ ਕਹਿੰਦੇ ਹਨ ਕਿ ਵਿਆਹ ਦੀ ਸਾਰੀ ਕਵਰੇਜ ਉਨ੍ਹਾਂ ਦੇ ਯੂ-ਟਿਊਬ ਚੈਨਲ 'ਤੇ ਦਿੱਤੀ ਜਾਵੇਗੀ। ਯੂ-ਟਿਊਬ ਵੱਲੋਂ ਕਲੱਬ ਕੁਬਾਨਾ 'ਚ ਇਕ ਟੀਮ ਭੇਜ ਕੇ ਪੂਰਾ ਸਰਵੇ ਕਰਵਾ ਲਿਆ ਗਿਆ ਹੈ ਅਤੇ ਹਾਈ ਸਪੀਡ ਇੰਟਰਨੈੱਟ ਦੀ ਵਿਵਸਥਾ ਵੀ ਕੀਤੀ ਗਈ ਹੈ, ਤਾਂ ਕਿ ਲਾਈਵ ਪ੍ਰਸਾਰਣ 'ਚ ਕੋਈ ਰੁਕਾਵਟ ਨਾ ਆਵੇ। 29 ਦਸੰਬਰ ਤੋਂ ਆਨ ਏਅਰ ਹੋਵੇਗਾ ਕਪਿਲ ਦਾ ਸ਼ੋਅ.... ਸੁਣਨ 'ਚ ਆਇਆ ਹੈ ਕਿ ਹੁਣ 'ਦਾ ਕਪਿਲ ਸ਼ਰਮਾ ਸੀਜ਼ਨ 2' ਸ਼ੋਅ 29 ਦਸੰਬਰ ਨੂੰ ਆਨ ਏਅਰ ਹੋਵੇਗਾ। ਹਾਲਾਂਕਿ, ਚੈਨਲ ਨੇ ਅਜੇ ਅਨਾਉਂਸਮੈਂਟ ਨਹੀਂ ਕੀਤੀ ਹੈ। ਦੋ ਐਪੀਸੋਡ ਦੀ ਸ਼ੂਟਿੰਗ ਪੂਰੀ ਹੋ ਚੁੱਕੀ ਹੈ। ਰਿਚਾ ਸ਼ਰਮਾ ਅਤੇ ਮਾਸਟਰ ਸਲੀਮ ਕਰਨਗੇ ਮਹਾਮਾਈ ਦਾ ਗੁਣਗਾਨ... ਸੋਮਵਾਰ ਰਾਤ ਕਪਿਲ ਦੀ ਭੈਣ ਦੇ ਘਰ ਮਹਾਮਾਹੀ ਦੇ ਜਗਰਾਤੇ 'ਚ ਮੁੰਬਈ ਤੋਂ ਰਿਚਾ ਸ਼ਰਮਾ ਅਤੇ ਮਾਸਟਰ ਸਲੀਮ ਮਾਤਾ ਰਾਣੀ ਦਾ ਗੁਣਗਾਨ ਕਰਨਗੇ। ਮੰਗਲਵਾਰ ਨੂੰ ਹੋਲੀ ਸਿਟੀ 'ਚ ਜਾਗੋ ਕੱਢੀ ਜਾਵੇਗੀ। ਇਸ ਵਿਚ ਮਸ਼ਹੂਰ ਲੋਕ ਗਾਇਕਾ ਗੁਰਮੀਤ ਬਾਵਾ ਸ਼ਿਰਕਤ ਕਰੇਗੀ। ਵਿਆਹ 'ਤੇ 12 ਨੂੰ ਗੁਰਦਾਸ ਮਾਨ ਅਤੇ 14 ਨੂੰ ਰਿਸੈਪਸ਼ਨ 'ਚ ਦਿਲੇਰ ਮਹਿੰਦੀ ਪਹੁੰਚਣਗੇ।

Read 146 times