:
You are here: Home

ਕੁਝ ਦਿਨ ਹੋਰ ਮੌਨ ਰੱਖਣਗੇ ਸਿੱਧੂ Featured

Written by  Published in ਰਾਜਨੀਤੀ Monday, 10 December 2018 05:48

ਚੰਡੀਗੜ੍ਹ - ਨਵਜੋਤ ਸਿੱਧੂ ਦਾ ਬੀਤੇ ਦਿਨੀਂ ਚੋਣ ਪ੍ਰਚਾਰ ਦੌਰਾਨ ਭਾਸ਼ਣਾਂ ਕਾਰਨ ਅਵਾਜ਼ ਬੁਰੀ ਤਰ੍ਹਾਂ ਪ੍ਰਭਾਵਿਤ ਹੋਣ ਕਾਰਨ ਡਾਕਟਰਾਂ ਵੱਲੋਂ ਉਹਨਾਂ ਨੂੰ ਤਕਰੀਬਨ ਹਫਤਾ ਕੁ ਬਿਲਕੁਲ ਵੀ ਨਾ ਬੋਲਣ ਦੀ ਸਲਾਹ ਦਿੱਤੀ ਗਈ ਸੀ। ਤੇ ਹੁਣ ਡਾਕਟਰਾਂ ਵੱਲੋਂ ਉਹਨਾਂ ਨੂੰ ਦੋ ਦਿਨ ਹੋਰ ਕੁਝ ਵੀ ਬੋਲਣ ਤੋਂ ਗੁਰੇਜ਼ ਕਰਨ ਦੀ ਸਲਾਹ ਦਿੱਤੀ ਗਈ ਹੈ। ਬਾਬੂਸ਼ਾਹੀ ਦੇ ਸੂਤਰਾਂ ਮੁਤਾਬਕ ਸਿੱਧੂ ਦੀ ਬਾਮ ਥੈਰੇਪੀ ਚੱਲ ਰਹੀ ਹੈ ਤੇ ਜਿਸ ਕਾਰਨ ਉਹਨਾਂ ਨੂੰ ਕੁਝ ਵੀ ਨਾ ਬੋਲਣ ਦੀ ਸਲਾਹ ਹੈ। ਜ਼ਿਕਰਯੋਗ ਹੈ ਕਿ ਡਾਕਟਰਾਂ ਨੇ ਸਿੱਧੂ ਦੀ ਅਵਾਜ਼ ਜਾਣ ਦਾ ਖਤਰਾ ਵੀ ਦੱਸਿਆ ਸੀ ਕਿਉਂਕਿ ਪਿਛਲੇ ਦਿਨੀਂ ਕਾਂਗਰਸ ਦੇ ਪ੍ਰਚਾਰ ਲਈ ਵੱਖ ਵੱਖ ਪ੍ਰਦੇਸ਼ਾਂ 'ਚ ਨਿਕਲੇ ਸਿੱਧੂ ਦੀ ਭਾਸ਼ਣਾਂ ਦੌਰਾਨ ਅਵਾਜ਼ ਬਹੁਤ ਹੀ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਗਈ ਸੀ ਜਿਸ ਕਾਰਨ ਉਹ ਫਿਲਹਾਲ ਆਰਾਮ ਕਰ ਰਹੇ ਹਨ।

Read 120 times