:
You are here: Home

ਬੈਂਗਲ ਸੈਰੇਮਨੀ 'ਤੇ ਛਾਇਆ ਗਿੰਨੀ ਦਾ ਲੁੱਕ, ਸੱਸ ਤੇ ਨਨਾਣ ਨੇ ਨਿਭਾਈਆਂ ਖਾਸ ਰਸਮਾਂ

Written by  Published in ਫਿਲਮੀ ਗੱਪਸ਼ੱਪ Tuesday, 04 December 2018 06:24

ਜਲੰਧਰ : 'ਸੂਹੇ ਵੇ ਚੀਰੇ ਵਾਲਿਆ ਮੈਂ ਕਹਿਣੀ ਆਂ... ਕਰ ਛੱਤਰੀ ਦੀ ਛਾਂ ਮੈਂ ਛਾਵੇਂ ਬਹਿਨੀ ਹਾਂ...' ਗੀਤਾਂ ਤੇ ਢੋਲ ਦੀ ਧੁੰਨ 'ਤੇ ਨੱਚਦੀ ਗਿੰਨੀ ਚਤਰਥ ਤੇ ਉਸ ਦੀਆਂ ਸਹੇਲੀਆਂ ਨੇ ਖੂਬ ਇੰਜੁਆਏ ਕੀਤਾ। ਇਸ ਖੁਸ਼ੀ ਦੇ ਮੌਕੇ ਕੋਈ ਕਿਵੇਂ ਭੰਗੜਾ ਪਾਉਣ ਤੋਂ ਪਿੱਛੇ ਹੱਟਦਾ। ਸ਼ਾਮ 6 ਵਜੇ ਦੇ ਕਰੀਬ ਗਿੰਨੀ ਦੇ ਘਰ 'ਚ ਬਣੇ 'ਬਿੰਦੀ ਐਂਡ ਬੈਂਗਲ ਬਾਰ' 'ਚ 'ਬੈਂਗਲ ਸੈਰੇਮਨੀ' ਹੋਈ। ਇਸ ਦੌਰਾਨ ਗਿੰਨੀ ਦੀਆਂ ਕਈ ਸਹੇਲੀਆਂ ਉਸ ਲਈ ਲਾਲ ਤੇ ਹਰੀਆਂ ਚੂੜੀਆਂ ਲੈ ਕੇ ਪਹੁੰਚੀਆਂ। ਗਿੰਨੀ ਨੂੰ ਆਸ਼ਰੀਵਾਦ ਦੇਣ ਲਈ ਕਪਿਲ ਸ਼ਰਮਾ ਦਾ ਭਰਾ ਅਸ਼ੋਕ ਸ਼ਰਮਾ, ਮਾਂ ਜਨਕ ਰਾਣੀ ਨਾਲ ਭੈਣ ਪੂਜਾ ਦੇਵਗਣ ਤੇ ਕਈ ਹੋਰ ਰਿਸ਼ਤੇਦਾਰ ਨਜ਼ਰ ਆਏ। 'ਬੈਂਗਲ ਸੈਰੇਮਨੀ' ਤੋਂ ਪਹਿਲਾਂ ਗਿੰਨੀ ਨੇ 'ਬਾਬਾ ਮੁਰਾਦਸ਼ਾਹ' ਜਾ ਕੇ ਆਪਣੇ ਨਵੀਂ ਜ਼ਿੰਦਗੀ ਦੇ ਸਫਰ ਲਈ ਦੁਆਵਾਂ ਮੰਗੀਆਂ ਤੇ ਆਸ਼ੀਰਵਾਦ ਲਿਆ। ਬਨਾਰਸੀ ਸ਼ਰਟ ਨਾਲ ਜਰੀਦਾਰ ਲਾਚਾ ਗਿੰਨੀ ਚਤਰਥ ਨੇ ਤਿੱਲੇ ਤੇ ਜਰੀ ਦੇ ਵਰਕ ਵਾਲੀ ਬਨਾਰਸੀ ਸ਼ਰਟ ਤੇ ਲਾਚਾ ਪਾਇਆ ਸੀ। ਪੈਰਾਂ 'ਚ ਤਿੱਲੇ ਵਾਲੀ ਪੰਜਾਬੀ ਜੁੱਤੀ ਪਾਈ ਸੀ। ਟੈਂਪਲ ਜ਼ਿਊਲਰੀ ਸੈਂਟਰਲ ਅਟ੍ਰੈਕਸ਼ਨ ਗਿੰਨੀ ਚਤਰਥ ਨੇ ਜ਼ਿਊਲਰੀ ਨਾਲ ਸਾਊਥ ਇੰਡੀਅਨ ਲਵ ਹਰਮ ਸਟਾਈਲ ਦਾ ਲੰਬਾ ਨੈੱਕਲੇਸ ਪਾਇਆ ਸੀ। ਇਸ ਨੈੱਕਲੇਸ ਦਾ ਖਾਸ ਗੱਲ ਇਹ ਸੀ ਕਿ ਇਸ ਹਾਰ 'ਚ ਦੇਵੀ ਦੀ ਪ੍ਰਤਿਮਾ ਰਹਿੰਦੀ ਹੈ। ਇਸ ਨੂੰ ਟੈਂਪਲ ਜ਼ਿਊਰਲੀ ਵੀ ਆਖਦੇ ਹਨ। 10 ਨੂੰ ਅੰਮ੍ਰਿਤਸਰ 'ਚ 'ਜਾਗਰਣ' ਕਪਿਲ ਸ਼ਰਮਾ ਦੀ ਭੈਣ ਦੇ ਘਰ 10 ਦਸੰਬਰ ਨੂੰ 'ਜਾਗਰਣ' ਹੋਵੇਗਾ, ਜਿਸ 'ਚ ਗਿੰਨੀ ਦਾ ਪੂਰਾ ਪਰਿਵਾਰ ਸ਼ਾਮਲ ਹੋਵੇਗਾ। ਪੰਜਾਬੀ ਕਲਾਕਾਰਾਂ ਨੂੰ ਦਿੱਤਾ ਵਿਆਹ ਦਾ ਸੱਦਾ ਅੰਮ੍ਰਿਤਸਰ 'ਚ ਕਪਿਲ ਸ਼ਰਮਾ ਦੇ ਘਰ ਵੀ ਵਿਆਹ ਦੀਆਂ ਤਿਆਰੀਆਂ ਸ਼ੁਰੂ ਹੋ ਚੁੱਕੀਆਂ ਹਨ ਅਤੇ ਮਹਿਮਾਨ ਆਉਣੇ ਵੀ ਸ਼ੁਰੂ ਹੋ ਗਏ ਹਨ। ਕਪਿਲ ਨੇ ਖੁਦ ਪੰਜਾਬੀ ਮਸ਼ਹੂਰ ਐਕਟਰ ਤੇ ਗਾਇਕ ਰੋਸ਼ਨ ਪ੍ਰਿੰਸ ਨੂੰ ਵਿਆਹ ਦਾ ਕਾਰਡ ਦਿੱਤਾ, ਜਿਸ ਦੀਆਂ ਤਸਵੀਰਾਂ ਪਿਛਲੇ ਦਿਨੀਂ ਸੋਸ਼ਲ ਮੀਡੀ

Read 139 times