:
You are here: Home

ਸਾਊਦੀ ਅਰਬ ''ਚ ਫਸੇ ਪੰਜਾਬੀ ਦੀ ਹੋਈ ਘਰ ਵਾਪਸੀ Featured

Written by  Published in ਖਾਸ ਖਬਰਾਂ Monday, 03 December 2018 07:48
Rate this item
(0 votes)

ਰੂਪਨਗਰ/ਰੋਪੜ/ਨੂਰਪੁਰਬੇਦੀ — ਸਾਊਦੀ ਅਰਬ 'ਚ ਫਸੇ 14 ਭਾਰਤੀਆਂ 'ਚੋਂ ਇਕ ਪੰਜਾਬੀ ਨੌਜਵਾਨ ਦੀ ਘਰ ਵਾਪਸੀ ਹੋ ਗਈ ਹੈ। ਇਸ ਤੋਂ ਇਲਾਵਾ 13 ਨੌਜਵਾਨ ਹਿਮਾਚਲ ਪ੍ਰਦੇਸ਼ ਦੇ ਉਥੇ ਫਸੇ ਹੋਏ ਹਨ। ਨੂਰਪੁਰਬੇਦੀ ਦੇ ਪਿੰਡ ਮਵਾ ਦੇ ਰਹਿਣ ਵਾਲਾ ਓਂਕਾਰ ਸਿੰਘ ਸਾਊਦੀ ਅਰਬ 'ਚੋਂ ਅੱਜ ਆਪਣੇ ਵਤਨ ਵਾਪਸ ਆ ਗਿਆ ਹੈ। ਜ਼ਿਕਰਯੋਗ ਹੈ ਕਿ ਸਾਊਦੀ ਅਰਬ 'ਚ ਭਾਰਤੀ ਦੂਤਘਰ ਵੱਲੋਂ ਜੇਲ 'ਚ ਜਾ ਕੇ ਵ੍ਹਾਈਟ ਪਾਸਪੋਰਟ ਬਣਾ ਕੇ ਨੌਜਵਾਨ ਨੂੰ ਘਰ ਭੇਜਿਆ ਗਿਆ। 14 ਨੌਜਵਾਨਾਂ 'ਚੋਂ ਸਿਰਫ ਓਂਕਾਰ ਸਿੰਘ ਦਾ ਨਾਂ ਅੰਬੈਸੀ ਦੀ ਲਿਸਟ 'ਚ ਸ਼ਾਮਲ ਸੀ ਅਤੇ ਬਾਕੀ ਹਿਮਾਚਲ ਦੇ 13 ਨੌਜਵਾਨ ਇਸ ਲਿਸਟ 'ਚ ਨਹੀਂ ਹਨ ਪਰ ਫਿਰ ਵੀ ਦੂਤਘਰ ਨੇ ਬਾਕੀ ਬਚੇ ਨੌਜਵਾਨਾਂ ਦੀਆਂ ਤਸਵੀਰਾਂ ਲੈ ਲਈਆਂ ਹਨ ਅਤੇ ਬਹੁਤ ਜਲਦੀ ਹੀ ਉਨ੍ਹਾਂ ਦੀ ਵੀ ਘਰ ਵਾਪਸੀ ਹੋ ਸਕਦੀ ਹੈ। ਜ਼ਿਕਰਯੋਗ ਹੈ ਕਿ ਬੀਤੇ ਦਿਨੀਂ ਓਂਕਾਰ ਸਿੰਘ ਨੇ ਆਪਣੇ ਪਰਿਵਾਰ ਨੂੰ ਆਡੀਓ ਅਤੇ ਵੀਡੀਓ ਭੇਜ ਕੇ ਸਾਊਦੀ ਅਰਬ ਦੀ ਜੇਲ 'ਚ ਫਸੇ ਹੋਣ ਦੀ ਜਾਣਕਾਰੀ ਦਿੰਦੇ ਹੋਏ ਮਦਦ ਦੀ ਗੁਹਾਰ ਲਗਾਈ ਸੀ। ਓਂਕਾਰ ਸਿੰਘ ਹਿਮਾਚਲ ਪ੍ਰਦੇਸ਼ ਦੇ ਇਕ ਟਰੈਵਲ ਏਜੰਟ ਰਾਹੀਂ ਦੋ ਮਹੀਨੇ ਪਹਿਲਾਂ ਆਪਣਾ ਅਤੇ ਪਰਿਵਾਰ ਦਾ ਭਵਿੱਖ ਸਵਾਰਣ ਲਈ ਸਾਊਦੀ ਅਰਬ ਗਿਆ ਸੀ, ਜਿੱਥੇ ਉਸ ਨੂੰ ਬਿਨਾਂ ਤਨਖਾਹ ਰੋਟੀ ਦੇ ਕੰਮ ਕਰਨ ਲਈ ਬੰਧਕ ਬਣਾ ਲਿਆ ਗਿਆ ਸੀ। ਇਸ ਤੋਂ ਬਾਅਦ ਉਥੇ ਉਸ ਨੂੰ ਕਾਫੀ ਤੰਗ ਪਰੇਸ਼ਾਨ ਕੀਤਾ ਗਿਆ, ਜਿਸ ਦੇ ਚਲਦਿਆਂ ਉਸ ਨੇ ਆਪਣੇ ਪਰਿਵਾਰ ਨੂੰ ਸਾਰੇ ਨੌਜਵਾਨਾਂ ਸਮੇਤ ਆਪਣੀ ਆਡੀਓ ਅਤੇ ਵੀਡੀਓ ਭੇਜ ਕੇ ਪਰਿਵਾਰ ਨੂੰ ਆਪਣੀ ਹੱਡ ਬੀਤੀ ਸੁਣਾਈ ਸੀ, ਜਿਸ ਤੋਂ ਬਾਅਦ ਪਰਿਵਾਰ ਵੱਲੋਂ ਭਾਰਤ ਸਰਕਾਰ ਨੂੰ ਉਨ੍ਹਾਂ ਦੇ ਨੌਜਵਾਨ ਦੀ ਵਾਪਸੀ ਲਈ ਗੁਹਾਰ ਲਗਾਈ ਗਈ ਸੀ।

Read 74 times