:
You are here: Home

ਵਿਆਹ ਤੋਂ ਪਹਿਲਾਂ ਹੀ ਪ੍ਰੈਗਨੈਂਟ ਸੀ ਨੈਸ਼ਨਲ ਐਵਾਰਡਜ਼ ਜੇਤੂ ਕੋਂਕਣਾ ਸੇਨ, ਫਿਰ ਹੋਈ ਪਤੀ ਨਾਲੋਂ ਵੱਖ

Written by  Published in ਫਿਲਮੀ ਗੱਪਸ਼ੱਪ Monday, 03 December 2018 07:42

ਮੁੰਬਈ — ਬਾਂਗਲਾ ਫਿਲਮਾਂ ਦੀ ਮਸ਼ਹੂਰ ਨਿਰਦੇਸ਼ਕ ਅਤੇ ਅਭਿਨੇਤਰੀ ਅਰਪਣਾ ਸੇਨ ਦੀ ਬੇਟੀ ਕੋਂਕਣਾ ਸੇਨ ਸ਼ਰਮਾ ਅੱਜ ਆਪਣਾ 39ਵਾਂ ਜਨਮਦਿਨ ਮਨਾ ਰਹੀ ਹੈ। ਉਹ ਕਈ ਫਿਲਮਾਂ 'ਚ ਆਪਣੀ ਸ਼ਾਨਦਾਰ ਅਦਾਕਾਰੀ ਨਾਲ ਨੈਸ਼ਨਲ ਐਵਾਰਡ ਹਾਸਲ ਕਰ ਚੁੱਕੀ ਹੈ। ਅੱਜ ਜਨਮਦਿਨ ਮੌਕੇ ਉਨ੍ਹਾਂ ਦੀ ਨਿੱਜੀ ਜ਼ਿੰਦਗੀ ਨਾਲ ਜੁੜੀਆਂ ਕਈ ਗੱਲਾਂ ਸ਼ੇਅਰ ਕਰਨ ਜਾ ਰਹੇ ਹਾਂ ਜਿਨ੍ਹਾਂ ਬਾਰੇ ਬਹੁਤ ਹੀ ਘੱਟ ਲੋਕਾਂ ਨੂੰ ਪਤਾ ਹੋਵੇਗਾ। ਕੋਂਕਣਾ ਮਸ਼ਹੂਰ ਪੱਤਰਕਾਰ ਅਤੇ ਸਾਇੰਸ ਲੇਖਕ ਮੁਕੂਲ ਸ਼ਰਮਾ ਦੀ ਬੇਟੀ ਹੈ। ਉਸਨੇ ਕੋਲਕਾਤਾ ਦੇ 'ਕਲਕਤਾ ਇੰਟਰਨੈੱਸ਼ਨਲ ਸਕੂਲ' ਅਤੇ 'ਸੇਂਟ ਸਟੀਫੇਨ ਕਾਲਜ' ਤੋਂ ਪੜ੍ਹਾਈ ਕੀਤੀ। ਇਸ ਤੋਂ ਬਾਅਦ ਉਸਨੇ ਸਾਲ 1983 ਦੀ ਬੰਗਾਲੀ ਫਿਲਮ 'ਇੰਦਰਾ' ਨਾਲ ਚਾਈਲਡ ਆਰਟਿਸਟ ਦੇ ਤੌਰ 'ਤੇ ਫਿਲਮਾਂ 'ਚ ਕੰਮ ਕਰਨਾ ਸ਼ੁਰੂ ਕੀਤਾ। ਕੋਂਕਣਾ ਨੇ ਆਪਣੀ ਮਾਂ ਅਰਪਣਾ ਦੇ ਨਿਰਦੇਸ਼ਨ 'ਚ ਅੰਗ੍ਰੇਜੀ ਭਾਸ਼ਾ ਦੀ ਫਿਲਮ 'Mr. and Mrs. 9yer' 'ਚ ਕੰਮ ਕੀਤਾ ਅਤੇ ਉਸ ਫਿਲਮ ਲਈ ਉਸਨੂੰ ਬੈਸਟ ਅਭਿਨੇਤਰੀ ਦੇ ਤੌਰ 'ਤੇ ਨੈਸ਼ਨਲ ਐਵਾਰਡ ਮਿਲਿਆ ਸੀ। ਇੰਨਾ ਹੀ ਨਹੀਂ ਸਾਲ 2005 'ਚ ਕੋਂਕਣਾ ਨੇ ਮਧੁਰ ਭੰਡਾਰਕਰ ਦੀ ਫਿਲਮ 'ਪੇਜ 3' 'ਚ ਇਕ ਪੱਤਰਕਾਰ ਦਾ ਕਿਰਦਾਰ ਨਿਭਾਇਆ ਸੀ ਅਤੇ ਇਸ ਫਿਲਮ ਨੂੰ ਨੈਸ਼ਨਲ ਐਵਾਰਡ ਨਾਲ ਨਵਾਜ਼ਿਆ ਗਿਆ ਸੀ। ਕੋਂਕਣਾ ਦੀ ਨਿੱਜੀ ਜ਼ਿੰਦਗੀ ਬਾਰੇ ਗੱਲ ਕਰੀਏ ਤਾਂ ਉਸਨੇ ਸਤੰਬਰ 2010 ਨੂੰ ਆਪਣੇ ਪ੍ਰੇਮੀ ਰਣਵੀਰ ਸ਼ੋਰੇ ਨਾਲ ਇਕ ਪ੍ਰਾਈਵੇਟ ਸੈਰੇਮਨੀ ਨਾਲ ਵਿਆਹ ਕੀਤਾ ਸੀ। ਵਿਆਹ ਦੇ ਕੁਝ ਸਮੇਂ ਬਾਅਦ ਹੀ ਦੋਵਾਂ ਦੇ ਮਾਤਾ-ਪਿਤਾ ਬਣਨ ਦੀ ਖਬਰ ਸਾਹਮਣੇ ਆਈ। 15 ਮਾਰਚ, 2011 ਨੂੰ ਕੋਕਣਾ ਨੇ ਬੇਟੇ ਨੂੰ ਜਨਮ ਦਿੱਤਾ ਜਦਕਿ ਉਸਦਾ ਵਿਆਹ ਸਤੰਬਰ 2010 'ਚ ਹੋਇਆ ਸੀ। ਸੂਤਰਾਂ ਮੁਤਾਬਕ ਮਾਰਚ 2011 'ਚ ਉਸਦੇ ਬੇਟੇ ਦੇ ਜਨਮ ਤੋਂ ਇਹ ਸਾਫ ਹੁੰਦਾ ਹੈ ਕਿ ਉਹ ਵਿਆਹ ਤੋਂ ਪਹਿਲਾਂ ਹੀ ਪ੍ਰੈਗਨੈਂਟ ਸੀ। ਵਿਆਹ ਤੋਂ ਕਰੀਬ 7 ਮਹੀਨੇ ਬਾਅਦ ਹੀ ਉਸਨੇ ਬੇਟੇ ਨੂੰ ਜਨਮ ਦਿੱਤਾ ਅਤੇ ਇਸ ਤੋਂ ਬਾਅਦ ਕੋਂਕਣਾ ਅਤੇ ਰਣਵੀਰ ਵਿਆਹ ਦੇ 5 ਸਾਲ ਬਾਅਦ 2015 'ਚ ਇਕ ਦੂਜੇ ਤੋਂ ਵੱਖ ਹੋ ਗਏ।

Read 14 times