:
You are here: Home

ਨੌਜਵਾਨ ਨੇ ਜ਼ਹਿਰੀਲਾ ਪਦਾਰਥ ਨਿਗਲ ਕੇ ਕੀਤੀ ਜੀਵਨਲੀਲਾ ਸਮਾਪਤ

Written by  Published in ਖਾਸ ਖਬਰਾਂ Monday, 03 December 2018 07:37
Rate this item
(0 votes)

ਭਦੌਡ਼, - ਕਸਬਾ ਭਦੌਡ਼ ਦੇ ਮੁਹੱਲਾ ਕਲਾਲਾ ਵਾਲਾ ਦੇ ਵਾਸੀ ਵਕੀਲ ਚੰੰਦ ਪੁੱਤਰ ਅਸ਼ੋਕ ਕੁਮਾਰ ਦੀ ਜ਼ਹਿਰੀਲਾ ਪਦਾਰਥ ਨਿਗਲਣ ਨਾਲ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਥਾਣਾ ਭਦੌਡ਼ ਦੇ ਸਬ-ਇੰਸਪੈਕਟਰ ਗੌਰਵਵੰਸ਼ ਸਿੰਘ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਮ੍ਰਿਤਕ ਦੇ ਪਿਤਾ ਅਸ਼ੋਕ ਕੁਮਾਰ ਨੇ ਪੁਲਸ ਨੂੰ ਬਿਆਨ ਦਿੰਦਿਆਂ ਕਿਹਾ ਕਿ ਮੇਰਾ ਪੁੱਤਰ ਵਕੀਲ ਚੰਦ ਨੂੰ ਦੁਕਾਨ ’ਚੋਂ ਕਾਫੀ ਘਾਟਾ ਪੈ ਗਿਆ, ਜਿਸ ਕਾਰਨ ਉਹ ਮਾਨਸਿਕ ਪ੍ਰੇਸ਼ਾਨ ਰਹਿੰਦਾ ਸੀ। ਇਸੇ ਕਾਰਨ ਉਸ ਨੇ ਕੋਈ ਜ਼ਹਿਰੀਲਾ ਪਦਾਰਥ ਨਿਗਲ ਕੇ ਆਪਣੀ ਜੀਵਨਲੀਲਾ ਸਮਾਪਤ ਕਰ ਲਈ। ਅਸ਼ੋਕ ਕੁਮਾਰ ਪੁੱਤਰ ਰਾਜਪਾਲ ਵਾਸੀ ਮੁਹੱਲਾ ਕਲਾਲਾ ਭਦੌਡ਼ ਦੇ ਬਿਆਨਾਂ ਦੇ ਅਾਧਾਰ ’ਤੇ 174 ਦੀ ਕਾਰਵਾਈ ਕੀਤੀ ਗਈ ਹੈ।

Read 76 times