:
You are here: Home

ਹਾਸੇ ਮਜ਼ਾਕ ਅਤੇ ਡਾਂਸ ਨਾਲ ਭਰਪੂਰ ਰਹੀ ਪ੍ਰਿਅੰਕਾ ਤੇ ਨਿੱਕ ਦੀ ਪਾਰਟੀ

Written by  Published in ਫਿਲਮੀ ਗੱਪਸ਼ੱਪ Monday, 03 December 2018 04:08

ਜੋਧਪੁਰ- ਅਭਿਨੇਤਰੀ ਪ੍ਰਿਅੰਕਾ ਚੋਪੜਾ ਅਤੇ ਗਾਇਕ ਨਿਕ ਜੋਨਜ਼ ਨੇ ਅੱਜ ਇਥੇ ਹਿੰਦੂ ਰਸਮਾਂ ਅਨੁਸਾਰ ਫੇਰੇ ਲੈਣ ਤੋਂ ਪਹਿਲਾਂ ਆਏ ਮਹਿਮਾਨਾਂ ਅੱਗੇ ਲਾਈਵ ਪਰਫਾਰਮੈਂਸ ਦਿੱਤੀ ਅਤੇ ਮਹਿਮਾਨਾਂ ਤੇ ਰਿਸ਼ਤੇਦਾਰਾਂ ਨੇ ਜੀਅ ਭਰ ਕੇ ਡਾਂਸ ਕੀਤਾ। ਪ੍ਰਿਅੰਕਾ ਨੇ ਕਿਹਾ ਕਿ ਇਹ ਸੰਗੀਤਮਈ ਸ਼ਾਮ ਉਨ੍ਹਾਂ ਲਈ ਇੱਕ ਦੂਜੇ ਨਾਲ ਜ਼ਿੰਦਗੀ ਦੀ ਬਿਹਤਰੀਨ ਸ਼ੁਰੂਆਤ ਮੌਕੇ ਵਿਸ਼ੇਸ਼ ਰਹੀ ਹੈ। ਪ੍ਰਿਅੰਕਾ ਨੇ ਮਹਿੰਦੀ ਦੀ ਰਸਮ ਦੀਆਂ ਫੋਟੋਆਂ ਸ਼ੇਅਰ ਕਰਦਿਆਂ ਮਸਤੀ ਨਾਲ ਭਰੇ ਸੰਗੀਤ ਸਮਾਰੋਹ ਦੀਆਂ ਫੋਟੋਆਂ ਦਿਖਾਈਆਂ। ਉਸਨੇ ਕਿਹਾ ਕਿ ਐਤਵਾਰ ਦੀ ਸ਼ਾਮ ਉਨ੍ਹਾਂ ਦੋਵਾਂ ਲਈ ਬੇਹੱਦ ਖਾਸ ਸੀ ਅਤੇ ਉਨ੍ਹਾਂ ਦੇ ਰਿਸ਼ਤੇਦਾਰਾਂ ਨੇ ਉਨ੍ਹਾਂ ਦੋਵਾਂ ਲਈ ਖਾਸ ਡਾਂਸ ਪਰਫਾਮੈਂਸ ਦਿੱਤੀ। ਉਸਨੇ ਕਿਹਾ ਕਿ ਇਹ ਸਮਾਰੋਹ ਦੋਵਾਂ ਪਰਿਵਾਰਾਂ ਦੇ ਵਿਚ ਸੰਗੀਤ ਮੁਕਾਬਲੇ ਦੀ ਤਰ੍ਹਾਂ ਜ਼ਬਰਦਸਤ ਢੰਗ ਨਾਲ ਸ਼ੁਰੂ ਹੋਇਆ ਅਤੇ ਪਿਆਰ ਭਰਿਆ ਰਿਹਾ। ‘ਨਿਕ ਅਤੇ ਮੈਂ ਸ਼ਾਦੀ ਤੋਂ ਪਹਿਲਾਂ ਦੀ ਇੱਕ ਹੋਰ ਰਸਮ ਲਈ ਉਤਸ਼ਾਹਤ ਸਾਂ। ਪ੍ਰਿਅੰਕਾ ਸੰਗੀਤ ਵਿਚ ਆਪਣੇ ਦੇਸੀ ਕੁੜੀ ਵਾਲੇ ਰੂਪ ਵਿਚ ਨਜ਼ਰ ਆਈ। ਉਸ ਨੇ ਅਬੂਜਾਨੀ ਅਤੇ ਸੰਦੀਪ ਖੋਸਲਾ ਦੀ ਸੁਨਹਿਰੀ ਅਤੇ ਚਾਂਦੀ ਰੰਗ ਦੀ ਕੱਢਾਈ ਵਾਲੀ ਸਾੜ੍ਹੀ ਪਹਿਨੀ ਹੋਈ ਸੀ। ਨਿਕ ਨੀਲੇ ਰੰਗ ਦੀ ਰੇਸ਼ਮੀ ਸ਼ੇਰਵਾਨੀ ਵਿਚ ਬੇਹੱਦ ਫੱਬ ਰਿਹਾ ਸੀ। ਅਭਿਨੇਤਰੀ ਪਰਿਨੀਤੀ ਚੋਪੜਾ ਨੇ ਇਸ ਮੌਕੇ ਨਵੀਂ ਜੋੜੀ ਲਈ ਖਾਸ ਪੇਸ਼ਕਾਰੀ ਦਿੱਤੀ। ਨਿਕ ਦੀ ਭਰਜਾਈ ਸੋਫੀ ਟਰਨਜ਼ ਵੀ ਪਾਰਟੀ ਵਿਚ ਸ਼ਾਮਲ ਹੋਈ। ਨਿਕ ਦੇ ਭਾਈ ਜੋਇ ਦੇ ਗੀਤ ਉੱਤੇ ਪ੍ਰਿਅੰਕਾ ਨੇ ਆਪਣੀ ਮਾਂ ਮਧੂ ਤੇ ਪਤੀ ਨਿਕ ਨਾਲ ਡਾਂਸ ਕੀਤਾ।

Read 116 times