:
You are here: Home

ਰਣਵੀਰ-ਦੀਪਿਕਾ ਨੇ ਇਕ ਵਾਰ ਫਿਰ ਚੋਰੀ ਕੀਤਾ ਸਾਰਿਆਂ ਦਾ ਦਿਲ

Written by  Published in ਫਿਲਮੀ ਗੱਪਸ਼ੱਪ Thursday, 29 November 2018 05:29

ਮੁੰਬਈ —ਰਣਵੀਰ ਸਿੰਘ ਅਤੇ ਦੀਪਿਕਾ ਪਾਦੁਕੋਣ 6 ਸਾਲ ਦੇ ਲੰਬੇ ਰਿਲੇਸ਼ਨਸ਼ਿਪ ਤੋਂ ਬਾਅਦ ਆਖਿਰਕਾਰ ਵਿਆਹ ਦੇ ਬੰਧਨ 'ਚ ਬੰਧ ਚੁੱਕੇ ਹਨ। ਉਨ੍ਹਾਂ ਦੇ ਵਿਆਹ ਦਾ ਜਸ਼ਨ ਅਜੇ ਤੱਕ ਜਾਰੀ ਹੈ ਅਤੇ ਬੁੱਧਵਾਰ ਨੂੰ ਦੋਵਾਂ ਨੇ ਮੁੰਬਈ 'ਚ ਆਪਣੀ ਰਿਸੈਪਸ਼ਨ ਪਾਰਟੀ ਰੱਖੀ ਹੈ। ਰਣਵੀਰ ਸਿੰਘ ਅਤੇ ਦੀਪਿਕਾ ਪਾਦੁਕੋਣ ਦੀ ਮੁੰਬਈ 'ਚ ਰਿਸੈਪਸ਼ਨ ਸ਼ੁਰੂ ਹੋ ਚੁੱਕੀ ਹੈ। ਇਹ ਰਿਸੈਪਸ਼ਨ ਦੀਪਿਕਾ-ਰਣਵੀਰ ਦੇ ਖਾਸ ਦੋਸਤਾਂ ਲਈ ਹੈ ਜਿਸ 'ਚ ਬਾਲੀਵੁੱਡ ਦੇ ਵੱਡੇ ਸਿਤਾਰੇ ਸ਼ਾਮਲ ਹੋ ਰਹੇ ਹਨ। 14-15 ਨਵੰਬਰ ਨੂੰ ਇਟਲੀ 'ਚ ਵਿਆਹ ਕਰਨ ਤੋਂ ਬਾਅਦ ਭਾਰਤ ਵਾਪਸ ਆ ਕੇ ਜੋੜੇ ਨੇ ਦੀਪਿਕਾ ਦੇ ਹੋਮ ਟਾਊਨ ਬੰਗਲੌਰ 'ਚ 21 ਨਵੰਬਰ ਨੂੰ ਵੈਡਿੰਗ ਰਿਸੈਪਸ਼ਨ ਦਾ ਆਯੋਜਨ ਕੀਤਾ। ਉਸ ਰਿਸੈਪਸ਼ਨ ਤੋਂ ਬਾਅਦ ਅੱਜ ਮੁੰਬਈ ਦੇ ਹੋਟਲ ਗ੍ਰੈਂਡ ਹਿਆਤ 'ਚ ਦੀਪਿਕਾ-ਰਣਵੀਰ ਦੀ ਦੂਜੀ ਰਿਸੈਪਸ਼ਨ ਹੈ। ਰਿਸੈਪਸ਼ਨ ਤੋਂ ਕੁਝ ਤਸਵੀਰਾਂ ਸਾਹਮਣੇ ਆਈਆਂ ਹਨ। ਜਿਸ 'ਚ ਰਣਵੀਰ ਦੀਪਿਕਾ ਕਾਫੀ ਖੂਬਸੂਰਤ ਨਜ਼ਰ ਆ ਰਹੇ ਹਨ। ਦੱਸ ਦਈਏ ਕਿ ਦੀਪਿਕਾ-ਰਣਵੀਰ ਦਾ ਵਿਆਹ 14 ਅਤੇ 15 ਨਵੰਬਰ ਨੂੰ ਇਟਲੀ ਦੇ ਲੇਕ ਕੋਮੋ 'ਚ ਹੋਇਆ ਸੀ। ਦੀਪਿਕਾ ਅਤੇ ਰਣਵੀਰ ਦੇ ਪਰਿਵਾਰ ਦੇ ਨਾਲ-ਨਾਲ ਫੈਂਸ ਵੀ ਇਸ ਜੋੜੇ ਦੇ ਇਕ ਹੋਣ ਨਾਲ ਕਾਫੀ ਖੁਸ਼ ਹਨ।

Read 12 times