:
You are here: Home

ਸਿਮੀ ਚਾਹਲ ਦਾ ਦਿਲਕਸ਼ ਅੰਦਾਜ਼ ਵਾਇਰਲ

Written by  Published in ਫਿਲਮੀ ਗੱਪਸ਼ੱਪ Wednesday, 28 November 2018 07:38

ਜਲੰਧਰ— ਪੰਜਾਬੀ ਇੰਡਸਟਰੀ ਦੀ ਮਾਸੂਮ ਚਿਹਰੇ ਵਾਲੀ ਅਦਾਕਾਰਾ ਸਿਮੀ ਚਾਹਲ ਨੇ ਅਪਣੀ ਅਦਾਕਾਰੀ ਨਾਲ ਸਭ ਨੂੰ ਦੀਵਾਨਾ ਬਣਾਇਆ ਹੋਇਆ। ਸਿੰਮੀ ਚਹਿਲ ਆਪਣੀ ਖੂਬਸੂਰਤ ਅਦਾਵਾਂ ਕਾਰਨ ਨੌਜਵਾਨਾਂ ਦੇ ਦਿਲਾਂ 'ਤੇ ਰਾਜ ਕਰ ਰਹੀ ਹੈ। ਜੇਕਰ ਗੱਲ ਕੀਤੀ ਜਾਵੇ ਉਨ੍ਹਾਂ ਦੀ ਅਦਾਕਾਰੀ ਦੀ ਤਾਂ ਪੰਜਾਬੀ ਇੰਡਸਟਰੀ 'ਚ ਉਨ੍ਹਾਂ ਨੇ ਇਕ ਖਾਸ ਪਛਾਣ ਬਣਾ ਲਈ ਹੈ। ਸਿਮੀ ਚਾਹਲ ਅਪਣੇ ਹਾਵ-ਭਾਵ ਅਤੇ ਬੋਲਣ ਦੇ ਵੱਖਰੇ ਅੰਦਾਜ਼ ਲਈ ਜਾਣੀ ਜਾਂਦੀ ਹੈ। ਸਿਮੀ ਚਾਹਲ ਦੀ ਅਦਾਕਾਰੀ ਤੋਂ ਪਤਾ ਲੱਗਦਾ ਹੈ ਕਿ ਉਹ ਬਹੁਤ ਹੀ ਸ਼ਰਾਰਤੀ ਕਿਸਮ ਦੀ ਮੁਟਿਆਰ ਹੈ। ਪੰਜਾਬੀ ਅਭਿਨੇਤਰੀ ਸਿਮੀ ਚਾਹਲ ਅਪਣੇ ਸੋਸ਼ਲ ਅਕਾਊਂਟ 'ਤੇ ਕਾਫੀ ਸਰਗਰਮ ਰਹਿੰਦੀ ਹੈ ਅਤੇ ਆਏ ਦਿਨ ਫੈਨਜ਼ ਨਾਲ ਆਪਣੀ ਖੂਬਸੂਰਤ ਅਦਾਵਾਂ ਸ਼ੇਅਰ ਕਰਦੀ ਰਹਿੰਦੀ ਹੈ। ਹਾਲ ਹੀ 'ਚ ਸਿਮੀ ਚਾਹਲ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਹਨ, ਜਿਨ੍ਹਾਂ 'ਚ ਬੱਕਰੀ ਦੇ ਬੱਚੇ ਨਾਲ ਮਸਤੀ ਕਰਦੀ ਨਜ਼ਰ ਆ ਰਹੀ ਹੈ। ਇਨ੍ਹਾਂ ਤਸਵੀਰਾਂ ਨੂੰ ਦੇਖ ਪਤਾ ਚੱਲਦਾ ਹੈ ਕਿ ਸਿਮੀ ਚਾਹਲ ਨੂੰ ਜਾਨਵਾਰਾਂ ਨਾਲ ਕਿੰਨਾ ਪਿਆਰ ਹੈ। ਦੱਸ ਦੇਈਏ ਕਿ ਸਿਮੀ ਚਾਹਲ ਦੀ ਇਸ ਸਾਲ ਫਿਲਮ 'ਗੋਲਕ ਬੁਗਨੀ ਬੈਂਕ ਤੇ ਬਟੂਆ' ਅਤੇ 'ਦਾਣਾ ਪਾਣੀ' ਲੋਕਾਂ ਨੂੰ ਬਹੁਤ ਪਸੰਦ ਆਈ ਸੀ। ਉਨ੍ਹਾਂ ਨੇ ਪੰਜਾਬੀ ਫਿਲਮ 'ਬੰਬੂਕਾਟ' 'ਚ ਆਪਣੀ ਬੇਮਿਸਾਲ ਅਦਾਕਰੀ ਨਾਲ ਆਪਣੀ ਪ੍ਰਤਿਭਾ ਦਾ ਸਬੂਤ ਦਿੱਤਾ ਸੀ। ਇਸ ਤੋਂ ਬਾਅਦ ਸਿਮੀ ਨੇ ਪ੍ਰਿਯੰਕਾ ਚੋਪੜਾ ਦੇ ਪ੍ਰੋਡਕਸ਼ਨ ਹਾਊਸ ਪਰਪਲ ਪਿੰਬਰ ਪਿਕਚਰਜ਼ ਹੇਠ ਬਣੀ ਫਿਲਮ 'ਸਰਵਨ' 'ਚ ਕੰਮ ਕੀਤਾ। ਇਸ ਤੋਂ ਇਲਾਵਾ 'ਰੱਬ ਦਾ ਰੇਡੀਓ' 'ਚ ਨਜ਼ਰ ਆਈ। ਹੁਣ ਬਹੁਤ ਜਲਦ ਸਿਮੀ ਚਾਹਲ 'ਭੱਜੋ ਵੀਰੋ ਵੇ' 'ਚ ਨਜ਼ਰ ਆਉਣ ਵਾਲੀ ਹੈ। S

Read 20 times