:
You are here: Home

ਜਾਹਨਵੀ ਦੀ ਭੈਣ ਨੂੰ ਸ਼ਰੇਆਮ ਮਿਲ ਰਹੀਆਂ 'ਰੇਪ' ਦੀਆਂ ਧਮਕੀਆਂ

Written by  Published in ਫਿਲਮੀ ਗੱਪਸ਼ੱਪ Wednesday, 28 November 2018 07:33

ਨਵੀਂ ਦਿੱਲੀ— ਬਾਲੀਵੁੱਡ ਅਦਾਕਾਰਾ ਜਾਹਨਵੀ ਕਪੂਰ ਨੇ ਆਪਣੀ ਭੈਣ ਅੰਸ਼ੁਲਾ ਕਪੂਰ ਬਾਰੇ ਇਕ ਈਵੈਂਟ ਦੌਰਾਨ ਖੁਲਾਸਾ ਕੀਤਾ। ਹਾਲ ਹੀ 'ਚ ਕਰਨ ਜੌਹਰ ਦੇ ਸ਼ੋਅ 'ਕੌਫੀ ਵਿਦ ਕਰਨ' 'ਚ ਜਾਹਨਵੀ ਕਪੂਰ ਨੇ ਹੈਂਪਰ ਜਿੱਤਣ ਲਈ ਆਪਣੀ ਸੌਤੇਲੀ ਭੈਣ ਅੰਸ਼ੁਲਾ ਨੂੰ ਫੋਨ ਕੀਤਾ ਸੀ। ਕੁਝ ਕਨਫਿਊਜ਼ਨ ਕਾਰਨ ਅੰਸ਼ੁਲਾ ਜਾਹਨਵੀ ਦੀ ਮਦਦ ਨਾ ਕਰ ਸਕੀ ਤੇ ਉਹ ਹੈਂਪਰ ਅਰਜੁਨ ਕਪੂਰ ਜਿੱਤ ਗਏ। ਜਾਹਨਵੀ ਕਪੂਰ ਨੇ ਦੱਸਿਆ ਕਿ ਇਸ ਘਟਨਾ ਤੋਂ ਬਾਅਦ ਅੰਸ਼ੁਲਾ ਨੂੰ ਰੇਪ ਦੀਆਂ ਧਮਕੀਆਂ ਮਿਲਣੀਆਂ ਸ਼ੁਰੂ ਹੋ ਗਈਆਂ ਸਨ। ਉਨ੍ਹਾਂ ਨੇ ਕਿਹਾ, ''ਤੁਸੀਂ ਆਪਣੀ ਜੀਵਨ 'ਚ ਲੋਕਾਂ ਦੀ ਸੁਰੱਖਿਆ ਕਰਨਾ ਚਾਹੁੰਦੇ ਹੋ। ਉਦਾਹਰਨ ਲਈ ਮੇਰੀ ਭੈਣ ਨੂੰ ਹਾਲ ਹੀ 'ਚ ਸੋਸ਼ਲ ਮੀਡੀਆ 'ਤੇ ਟਰੋਲ ਕੀਤਾ ਗਿਆ। ਉਨ੍ਹਾਂ ਨੇ 'ਕੌਫੀ ਵਿਦ ਕਰਨ' 'ਚ ਕੁਝ ਬਚਪਨਾ ਕੀਤਾ ਸੀ, ਜਿਸ ਤੋਂ ਬਾਅਦ ਲੋਕਾਂ ਨੇ ਉਸ ਨੂੰ ਸੋਸ਼ਲ ਮੀਡੀਆ 'ਤੇ ਰੇਪ ਦੀਆਂ ਧਮਕੀਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ।'' ਜਾਹਨਵੀ ਨੇ ਕਿਹਾ ਕਿ ਮੈਨੂੰ ਇਹ ਬਹੁਤ ਅਜੀਬ ਲੱਗਾ ਕਿਉਂਕਿ ਲੋਕ ਸੋਸ਼ਲ ਮੀਡੀਆ 'ਤੇ ਬਹੁਤ ਬੇਖੌਫ ਮਹਿਸੂਸ ਕਰਦੇ ਹਨ ਅਤੇ ਉਹ ਕਈ ਵਾਰ ਮਰਿਆਦਾ ਦੀ ਸੀਮਾ ਵੀ ਪਾਰ ਕਰ ਜਾਂਦੇ ਹਨ। ਇਸ ਲਈ ਮੈਂ ਕੋਈ ਨਿੱਜੀ ਚੀਜ਼ ਸੋਸ਼ਲ ਮੀਡੀਆ 'ਤੇ ਸ਼ੇਅਰ ਕਰਦੀ ਹਾਂ ਤਾਂ ਮੈਂ ਵੀ ਅਜਿਹਾ ਹੀ ਮਹਿਸੂਸ ਕਰਦੀ ਹਾਂ। ਮੈਂ ਉਨ੍ਹਾਂ ਦੇ ਪ੍ਰਤੀ ਪ੍ਰੋਟੇਕਟਿਵ ਮਹਿਸੂਸ ਕਰਦੀ ਹਾਂ ਕਿ ਲੋਕ ਮੇਰੇ ਬਾਰੇ ਜਾਂ ਮੇਰੇ ਨਾਲ ਜੁੜੇ ਲੋਕਾਂ ਬਾਰੇ ਕੀ ਆਖਣਗੇ। ਦੱਸਣਯੋਗ ਹੈ ਕਿ ਜਾਹਨਵੀ ਕਪੂਰ ਦੀ ਡੈਬਿਊ ਫਿਲਮ 'ਧੜਕ' ਬਾਕਸ ਆਫਿਸ 'ਤੇ ਕਾਮਯਾਬ ਰਹੀ। ਇਸ ਫਿਲਮ 'ਚ ਉਹ ਐਕਟਰ ਈਸ਼ਾਨ ਖੱਟੜ ਨਾਲ ਨਜ਼ਰ ਆਈ ਸੀ। ਇਹ ਦੋਵੇਂ ਹੀ ਐਕਟਰ ਨਿਊਕਮਰ ਸਨ ਅਤੇ ਇਹ ਫਿਲਮ 'ਸੈਰਾਟ' ਦਾ ਹਿੰਦੀ ਰੀਮੇਕ ਸੀ।

Read 22 times