:
You are here: Home

40 ਹਜ਼ਾਰ ਸਕੇਅਰ ਫੁੱਟ ''ਚ ਸਜੇਗਾ ਕਪਿਲ-ਗਿੰਨੀ ਦੇ ਵਿਆਹ ਦਾ ਪੰਡਾਲ, ਬਿੱਗ ਬੀ ਹੋਣਗੇ ਸ਼ਾਮਲ

Written by  Published in ਫਿਲਮੀ ਗੱਪਸ਼ੱਪ Tuesday, 27 November 2018 05:41

ਮੁੰਬਈ— ਜਲੰਧਰ 'ਚ ਹੋਣ ਵਾਲੇ ਕਾਮੇਡੀਅਨ ਕਪਿਲ ਸ਼ਰਮਾ ਤੇ ਗਿਨੀ ਚਤਰਥ ਦੇ ਵਿਆਹ ਦਾ ਇੰਤਜ਼ਾਰ ਸਾਰੇ ਬੇਸਬਰੀ ਨਾਲ ਕਰ ਰਹੇ ਹਨ। 'ਕਲੱਬ ਕਬਾਨਾ' ਨੇ ਬਾਲੀਵੁੱਡ ਤੇ ਦੇਸ਼ਭਰ ਤੋਂ ਆਉਣ ਵਾਲੇ ਮਹਿਮਾਨਾਂ ਦੇ ਸਵਾਗਤ ਲਈ ਕੰਮ ਸ਼ੁਰੂ ਕਰ ਦਿੱਤਾ ਹੈ। ਕਪਿਲ ਸ਼ਰਮਾ ਨੇ ਬਾਲੀਵੁੱਡ ਦੇ ਮਹਾਨਾਇਕ ਅਮਿਤਾਭ ਬੱਚਨ ਨੂੰ ਵੀ ਸੱਦਾ (ਇੰਵੀਟੇਸ਼ਨ) ਦਿੱਤਾ ਹੈ। ਉਨ੍ਹਾਂ ਨੇ ਵਿਆਹ 'ਚ ਸ਼ਾਮਲ ਹੋਣ ਲਈ ਹਾਮੀ ਵੀ ਭਰ ਦਿੱਤੀ ਹੈ। ਦੂਜੇ ਪਾਸੇ ਗਿਨੀ ਦੇ ਘਰ ਵਿਆਹ ਦੀ ਸ਼ੌਪਿੰਗ ਵੀ ਚੱਲ ਰਹੀ ਹੈ। ਪਿਛਲੇ ਕੁਝ ਦਿਨ ਪਹਿਲਾਂ ਗਿਨੀ ਦੇ ਬਰਥਡੇ 'ਤੇ ਕਪਿਲ ਨੇ ਸੋਸ਼ਲ ਮੀਡੀਆ 'ਤੇ ਤਸਵੀਰ ਸ਼ੇਅਰ ਕਰਕੇ ਬਰਥੇਡ ਵਿਸ਼ ਕੀਤਾ ਸੀ। ਬੀਤੇ ਦਿਨੀਂ ਇਕ ਇੰਟਰਵਿਊ ਦੌਰਾਨ ਗਿਨੀ ਕਪਿਲ ਨਾਲ ਮੌਜੂਦ ਸੀ। 'ਕਲੱਬ ਕਬਾਨਾ' ਤੇ ਕਪਿਲ ਦੀ ਈਵੈਂਟ ਮੈਨੇਜਰ 'ਚ ਅਗਲੀ ਮੀਟਿੰਗ 'ਚ ਵਿਆਹ ਦੀਆਂ ਤਿਆਰੀਆਂ ਨੂੰ ਫਾਈਨਲ ਕੀਤਾ ਜਾਵੇਗਾ। ਕਪਿਲ ਸ਼ਰਮਾ ਦੋ ਦਿਨ ਪਹਿਲਾਂ ਬਿੱਗ ਬੀ ਦੇ ਸ਼ੋਅ 'ਕੇ. ਬੀ. ਸੀ' 'ਚ ਪਹੁੰਚੇ ਸਨ ਅਤੇ ਉਦੋਂ ਵਿਆਹ ਦਾ ਸੱਦਾ ਦਿੱਤਾ ਸੀ। ਇਸ ਦੌਰਾਨ ਅਮਿਤਾਭ ਨੇ ਕਪਿਲ ਨੂੰ ਕਿਹਾ ਕਿ, 'ਸੁਣਿਆ ਹੈ ਕਿ ਤੁਸੀਂ ਵਿਆਹ ਕਰਵਾਉਣ ਜਾ ਰਹੇ ਹੋ?' ਇਸ 'ਤੇ ਕਪਿਲ ਨੇ ਅਮਿਤਾਭ ਨੂੰ ਸੱਦਾ ਦਿੱਤਾ ਤੇ ਕਿਹਾ, 'ਤੁਹਾਡੀ ਥੋੜ੍ਹੀ ਰਾਏ ਚਾਹੀਦੀ ਸੀ ਕਿ ਪਤਨੀ ਗਿਨੀ ਨੂੰ ਖੁਸ਼ ਰੱਖਣ ਲਈ ਗੁਰੂ ਮੰਤਰ ਦੱਸ ਦਿਓ।' ਇਹ ਗੱਲ ਸੁਣ ਕੇ ਅਮਿਤਾਭ ਪੂਰੇ ਜੋਸ਼ 'ਚ ਆ ਕੇ ਬੋਲੇ, ''ਪਤਨੀ ਕੁਝ ਵੀ ਬੋਲੇ, ਬੋਲਣ ਤੋਂ ਪਹਿਲਾਂ ਤੁਸੀਂ ਸੌਰੀ ਬੋਲ ਦਿਓ। ਤੁਹਾਡੇ ਸਾਰੇ ਦੁੱਖ ਦਰਦ ਦੂਰ ਹੋ ਜਾਣਗੇ।'' ਇਸ ਤੋਂ ਇਲਾਵਾ ਬਿੱਗ ਬੀ ਨੇ ਕਪਿਲ ਦੇ ਵਿਆਹ 'ਚ ਸ਼ਾਮਲ ਹੋਣ ਦਾ ਸੱਦਾ ਵੀ ਸਵੀਕਾਰ ਕਰ ਲਿਆ। ਹਾਲਾਂਕਿ ਉਹ ਕਪਿਲ ਦੇ ਵਿਆਹ ਦੀ ਕਿਹੜੀ ਪਾਰਟੀ 'ਚ ਸ਼ਾਮਲ ਹੋਣ ਇਹ ਅਜੇ ਸਾਫ ਨਹੀਂ ਹੋਇਆ। ਜਾਗਰਣ ਨਾਲ ਸ਼ੁਰੂ ਹੋਣਗੀਆਂ ਵਿਆਹ ਦੀਆਂ ਰਸਮਾਂ 10 ਦਸੰਬਰ - ਕਪਿਲ ਸ਼ਰਮਾ ਦੀ ਭੈਣ ਦੇ ਘਰ 'ਚ ਭਗਵਤੀ ਜਾਗਰਣ। 11 ਦਸੰਬਰ -ਜਲੰਧਰ 'ਚ ਗਿਨੀ ਦੇ ਘਰ ਸੰਗੀਤ ਤੇ ਮਹਿੰਦੀ ਸੈਰੇਮਨੀ ਹੋਵੇਗੀ। 12 ਦਸੰਬਰ - 'ਕਲੱਬ ਕਬਾਨਾ' 'ਚ ਵਿਆਹ ਹੋਵੇਗਾ। 14 ਦਸੰਬਰ - ਅੰਮਿਤਸਰ 'ਚ ਹੋਵੇਗਾ ਰਿਸੈਪਸ਼ਨ। ਇਸ ਤੋਂ ਬਾਅਦ 'ਚ ਰਿਸੈਪਸ਼ਨ ਪਾਰਟੀ ਹੋਵੇਗੀ। 'ਕਲੱਬ ਕਬਾਨਾ' 'ਚ ਤਿਆਰੀਆਂ ਸ਼ੁਰੂ ਕਪਿਲ ਤੇ ਗਿਨੀ ਦੇ ਵਿਆਹ ਲਈ ਕਬਾਨਾ ਕਲੱਬ 'ਚ ਵਿਆਹ ਦੀਆਂ ਤਿਆਰੀਆਂ ਸ਼ੁਰੂ ਹੋ ਚੁੱਕੀਆਂ ਹਨ। ਹੋਟਲ ਦੇ ਪ੍ਰੇਜੀਡੇਂਟ ਰੋਹਿਤ ਨੇ ਦੱਸਿਆ ਕਿ, 'ਹੋਟਲ ਦੇ ਬਾਹਰ ਲੌਨ ਏਰੀਆ 40 ਹਜ਼ਾਰ ਸਕੇਅਰ ਫੀਟ ਦਾ ਹੈ। ਇਥੇ ਹੀ ਸਟੇਜ ਸਜਾਈ ਜਾਵੇਗੀ। ਲਾਵਾਂ ਫੇਰਿਆਂ ਲਈ ਵੇਦੀ ਵੀ ਲੌਨ 'ਚ ਲੱਗੇਗੀ।

Read 19 times