:
You are here: Home

ਗਰਲਫਰੈਂਡ ਗੈਬ੍ਰਿਏਲਾ ਨਾਲ ਡਿਨਰ ਡੇਟ 'ਤੇ ਨਿਕਲੇ ਅਰਜੁਨ ਕਪੂਰ Featured

Written by  Published in ਫਿਲਮੀ ਗੱਪਸ਼ੱਪ Monday, 12 November 2018 08:00

ਮੁੰਬਈ — ਅਭਿਨੇਤਾ ਅਰਜੁਨ ਰਾਮਪਾਲ ਬੀਤੀ ਰਾਤ ਆਪਣੀ ਗਰਲਫਰੈਂਡ ਗੈਬ੍ਰਿਏਲਾ ਡੇਮੇਟ੍ਰਿਏਡਸ ਨਾਲ ਲੰਚ 'ਤੇ ਨਿਕਲੇ। ਦੋਵੇਂ ਲੰਚ ਤੋਂ ਬਾਅਦ ਬੀਕੇਸੀ ਦੇ ਬਾਹਰ ਨਜ਼ਰ ਆਏ। ਇਸ ਦੌਰਾਨ ਉਥੇ ਫੋਟੋਗ੍ਰਾਫਰਾਂ ਨੇ ਉਨ੍ਹਾਂ ਦੋਵਾਂ ਦੀਆਂ ਕਈ ਤਸਵੀਰਾਂ ਖਿੱਚੀਆਂ। ਇਸ ਦੌਰਾਨ ਅਰਜੁਨ ਦੀ ਗਰਲਫਰੈਂਡ ਗੈਬ੍ਰਿਏਲਾ ਕਾਫੀ ਬੋਲਡ ਅੰਦਾਜ਼ 'ਚ ਨਜ਼ਰ ਆਈ। ਉਥੇ ਅਰਜੁਨ ਰਾਮਪਾਲ ਕੈਜ਼ੂਅਲ ਅੰਦਾਜ਼ 'ਚ ਦਿਖੇ। ਦੱਸਣਯੋਗ ਹੈ ਕਿ ਹਾਲ ਹੀ 'ਚ ਅਰਜੁਨ ਰਾਮਪਾਲ ਦੀ ਮਾਂ ਗਵੇਨ ਰਾਮਪਾਲ ਦਾ ਦਿਹਾਂਤ ਹੋਇਆ ਹੈ। ਹੁਣ ਅਰਜੁਨ ਹੌਲੀ-ਹੌਲੀ ਮਾਂ ਦੇ ਗੁਜ਼ਰਨ ਦੇ ਦੁੱਖ ਤੋਂ ਉੱਭਰਦੇ ਨਜ਼ਰ ਆ ਰਹੇ ਹਨ। ਅਰਜੁਨ ਦੀ ਮਾਂ ਦੇ ਅੰਤਿਮ ਸੰਸਕਾਰ ਦੇ ਸਮੇਂ ਵੀ ਉਨ੍ਹਾਂ ਦੀ ਗਰਲਫਰੈਂਡ ਉਨ੍ਹਾਂ ਦੇ ਨਾਲ ਨਜ਼ਰ ਆਈ ਸੀ। ਦੱਸਣਯੋਗ ਹੈ ਕਿ ਅਰਜੁਨ ਰਾਮਪਾਲ ਵਿਆਹੁਤਾ ਹਨ ਪਰ ਇਸੇ ਸਾਲ ਉਨ੍ਹਾਂ ਨੇ ਆਪਣੀ ਪਤਨੀ ਮਿਹਰ ਜੇਸੀਆ ਤੋਂ ਅਲੱਗ ਹੋਣ ਦਾ ਫੈਸਲਾ ਕਰ ਲਿਆ ਹੈ। ਅਰਜੁਨ ਨੇ ਮਿਹਰ ਨਾਲ ਸਾਲ 1998 'ਚ ਵਿਆਹ ਕਰਵਾਇਆ ਸੀ। ਅਰਜੁਨ ਤੇ ਮਿਹਰ ਦੀਆਂ ਦੋ ਬੇਟੀਆਂ ਵੀ ਹਨ ਮਾਹਿਕਾ ਤੇ ਮਾਇਰਾ। ਪਤਨੀ ਤੋਂ ਅਲੱਗ ਹੋਣ ਦਾ ਫੈਸਲਾ ਲੈਣ ਤੋਂ ਬਾਅਦ ਹਾਲ ਦੇ ਦਿਨਾਂ 'ਚ ਅਰਜੁਨ ਆਪਣੀ ਗਰਲਫਰੈਂਡ ਨਾਲ ਕਈ ਮੌਕਿਆਂ 'ਤੇ ਨਜ਼ਰ ਆਏ ਹਨ।

Read 38 times