:
You are here: HomeContact Usਖਾਸ ਖਬਰਾਂ4 ਧੀਆਂ ਦੇ ਬਾਪ ਵੱਲੋਂ ਆਰਥਕ ਤੰਗੀ ਕਾਰਨ ਖੁਦਕੁਸ਼ੀ

4 ਧੀਆਂ ਦੇ ਬਾਪ ਵੱਲੋਂ ਆਰਥਕ ਤੰਗੀ ਕਾਰਨ ਖੁਦਕੁਸ਼ੀ

Written by  Published in ਖਾਸ ਖਬਰਾਂ Tuesday, 06 November 2018 07:41
Rate this item
(0 votes)

ਸੰਗਰੂਰ - ਕਮਿਊਨਿਟੀ ਹੈਲਥ ਸੈਂਟਰ ਸ਼ੇਰਪੁਰ ਵੱਲੋਂ ਡਾ. ਅਰੁਣ ਗੁਪਤਾ ਸਿਵਲ ਸਰਜਨ ਸੰਗਰੂਰ ਦੇ ਨਿਰਦੇਸ਼ਾਂ ਤਹਿਤ ਅਤੇ ਐੱਸ. ਐੱਮ. ਓ. ਸ਼ੇਰਪੁਰ ਡਾ. ਜਸਵੰਤ ਸਿੰਘ ਦੀ ਅਗਵਾਈ ਹੇਠ ਸੀ. ਐੱਚ. ਸੀ. ਸ਼ੇਰਪੁਰ ਵਿਖੇ ਭਰੂਣ-ਹੱਤਿਆ ਸਬੰਧੀ ਜਾਗਰੂਕਤਾ ਸੈਮੀਨਾਰ ਕਰਵਾਇਆ ਗਿਆ । ਇਸ ਮੌਕੇ ਇਕੱਤਰ ਆਸ਼ਾ ਵਰਕਰਜ਼ ਨੂੰ ਸੰਬੋਧਨ ਕਰਦਿਆਂ ਬੀ. ਈ. ਈ. ਤਰਸੇਮ ਸਿੰਘ ਨੇ ਕਿਹਾ ਕਿ ਲਡ਼ਕੀ ਨੂੰ ਮਾਂ ਦੇ ਗਰਭ ’ਚ ਕਤਲ ਕਰਨਾ ਕਾਨੂੰਨੀ ਜੁਰਮ ਹੈ। ਇਸ ਲਈ ਸਰਕਾਰ ਵੱਲੋਂ ਪੀ. ਸੀ. ਪੀ. ਐੱਨ. ਡੀ. ਟੀ. ਐਕਟ ਬਣਾਇਆ ਗਿਆ ਹੈ ਤਾਂ ਕਿ ਇਸ ਦੀ ਉਲੰਘਣਾ ਕਰਨ ਵਾਲਿਆਂ ਖ਼ਿਲਾਫ ਕਾਰਵਾਈ ਕੀਤੀ ਜਾ ਸਕੇ। ਗਰਭ ਦੀ ਜਾਂਚ ਕਰਨ ਵਾਲੇ ਨੂੰ 10,000 ਰੁਪਏ ਜੁਰਮਾਨਾ ਤੇ 3 ਸਾਲ ਦੀ ਕੈਦ, ਲਿੰਗ ਪਤਾ ਕਰਵਾਉਣ ਲਈ ਹੱਂਲਾਸ਼ੇਰੀ ਦੇਣ ਵਾਲੇ ਰਿਸ਼ਤੇਦਾਰ ਨੂੰ 50,000 ਰੁਪਏ ਜੁਰਮਾਨਾ ਤੇ ਤਿੰਨ ਸਾਲ ਦੀ ਕੈਦ ਹੋ ਸਕਦੀ ਹੈ। ਇਸ ਮੌਕੇ ਕੁਲਵੰਤ ਕੌਰ ਐੱਲ. ਐੱਚ. ਵੀ., ਅਮਰਜੀਤ ਕੌਰ ਏ. ਐੱਨ. ਐੱਮ., ਰਾਜਵੀਰ ਸਿੰਘ ਐੱਸ. ਆਈ., ਹਰਜਿੰਦਰ ਸਿੰਘ ਰੰਧਾਵਾ ਬੀ. ਐੱਸ. ਏੇ., ਅਤੇ ਮੇਜਰ ਸਿੰਘ ਸਮਰਾ ਪੱਖੋ ਕਲਾਂ ਆਦਿ ਹਾਜ਼ਰ ਸਨ । ਆਸ਼ਾ ਵਰਕਰਜ਼. ਨੂੰ ਜਾਗਰੂਕ ਕਰਦੇ ਬੀ. ਈ. ਈ. ਤਰਸੇਮ ਸਿੰਘ । (ਅਨੀਸ਼)

Read 1151 times