:
You are here: Home

ਸ਼ਿਲਪਾ ਦੇ ਘਰ ਲੱਗਾ ਬਾਲੀਵੁੱਡ ਸੈਲੇਬਸ ਦਾ ਮੇਲਾ

Written by  Published in ਫਿਲਮੀ ਗੱਪਸ਼ੱਪ Tuesday, 06 November 2018 05:39

ਮੁੰਬਈ— ਬੀਤੇ ਦਿਨੀਂ ਬਾਲੀਵੁੱਡ ਅਦਾਕਾਰਾ ਸ਼ਿਲਪਾ ਸ਼ੈੱਟੀ ਦੇ ਘਰ ਦੀਵਾਲੀ ਪਾਰਟੀ ਦਾ ਆਯੋਜਨ ਕੀਤਾ ਗਿਆ ਸੀ। ਇਸ ਦੀਵਾਲੀ ਪਾਰਟੀ 'ਚ ਬਾਲੀਵੁੱਡ ਦੀਆਂ ਕਈ ਮਹਾਨ ਹਸਤੀਆਂ ਨੇ ਸ਼ਿਰਕਤ ਕੀਤੀ। ਇਸ ਦੌਰਾਨ ਬਾਲੀਵੁੱਡ ਅਦਾਕਾਰਾ ਕਰੀਨਾ ਕਪੂਰ ਖਾਨ ਤੇ ਸੈਫ ਅਲੀ ਖਾਨ ਨੇ ਵੀ ਸ਼ਿਰਕਤ ਕੀਤੀ। ਇਸ ਦੌਰਾਨ ਕਰੀਨਾ ਨੇ ਟ੍ਰਡੀਸ਼ਨਲ ਡਰੈੱਸ ਪਾਈ ਸੀ, ਜਿਸ 'ਚ ਉਹ ਕਾਫੀ ਖੂਬਸੂਰਤ ਲੱਗ ਰਹੀ ਸੀ। ਇਸ ਤੋਂ ਇਲਾਵਾ ਸੈਫ ਅਲੀ ਖਾਨ ਨੇ ਕਰੀਨਾ ਨਾਲ ਕਾਫੀ ਪੋਜ਼ ਦਿੱਤੇ। ਇਸ ਦੌਰਾਨ ਦੀਆਂ ਕਾਫੀ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ। ਇਨ੍ਹਾਂ ਤਸਵੀਰਾਂ ਨੂੰ ਫੈਨਜ਼ ਵਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਇਨ੍ਹਾਂ ਤਸਵੀਰਾਂ ਨੂੰ ਕਰੀਨਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਵੀ ਸ਼ੇਅਰ ਕੀਤਾ ਹੈ। ਦੱਸ ਦੇਈਏ ਕਿ ਹਾਲ ਹੀ 'ਚ ਸ਼ਿਲਪਾ ਸ਼ੈੱਟੀ ਤੇ ਰਾਜ ਕੁੰਦਰਾ ਦੇ ਘਰ ਹੋਈ ਦੀਵਾਲੀ ਪਾਰਟੀ 'ਚ ਅਰਬਾਜ਼ ਖਾਨ ਪ੍ਰੇਮਿਕਾ ਜਾਰਜੀਆ ਐਂਡ੍ਰਿਆਨੀ, ਕਰਨ ਕੁੰਦਰਾ, ਅਨੁਸ਼ਕਾ ਡਾਂਡੇਕਰ, ਭੂਸ਼ਣ ਕੁਮਾਰ, ਦਿਵਿਆ ਖੋਸਲਾ ਕੁਮਾਰ, ਆਰ ਮਾਧਵਨ, ਮਿਨੀਸ਼ਾ ਲਾਂਬਾ, ਸੋਨੂੰ ਸੂਦ ਤੇ ਵਰਧਾ ਨਾਡਿਆਡਵਾਲਾ ਸਮੇਤ ਹੋਰ ਸਿਤਾਰਿਆਂ ਨੇ ਸ਼ਿਰਕਤ ਕੀਤੀ।

Read 170 times