:
You are here: Homeਦੇਸ਼-ਵਿਦੇਸ਼ਵ੍ਹੀਲਚੇਅਰ 'ਤੇ ਬੈਠਾ ਇਹ ਸ਼ਖਸ ਕਰਦਾ ਹੈ ਹੈਰਾਨ ਕਰ ਦੇਣ ਵਾਲੇ ਸਟੰਟ

ਵ੍ਹੀਲਚੇਅਰ 'ਤੇ ਬੈਠਾ ਇਹ ਸ਼ਖਸ ਕਰਦਾ ਹੈ ਹੈਰਾਨ ਕਰ ਦੇਣ ਵਾਲੇ ਸਟੰਟ

Written by  Published in ਦੇਸ਼-ਵਿਦੇਸ਼ Tuesday, 06 November 2018 04:35

ਸਿਡਨੀ — ਅਕਸਰ ਅਪਾਹਜ਼ ਜਾਂ ਵ੍ਹੀਲਚੇਅਰ 'ਤੇ ਬੈਠੇ ਇਨਸਾਨ ਨੂੰ ਲੋਕ ਬੇਬਸ ਸਮਝਦੇ ਹਨ। ਪਰ ਆਰੋਨ ਫੋਥਰਿੰਗਮ (Aaron Fotheringham) ਵ੍ਹੀਲਚੇਅਰ 'ਤੇ ਹੁੰਦੇ ਹੋਏ ਵੀ ਅਜਿਹੇ ਕਾਰਨਾਮੇ ਕਰਦਾ ਹੈ ਕਿ ਲੋਕ ਉਸ ਦੀ ਬਹਾਦੁਰੀ ਦੀ ਤਾਰੀਫ ਕੀਤੇ ਬਿਨਾ ਨਹੀਂ ਰਹਿ ਪਾਉਂਦੇ। ਆਰੋਨ ਫੋਥਰਿੰਗਮ ਵ੍ਹੀਲਚੇਅਰ 'ਤੇ ਬੈਠੇ ਹੀ ਅਜਿਹੇ ਸਟੰਟ ਕਰਦਾ ਹੈ ਕਿ ਲੋਕ ਦੰਦਾਂ ਹੇਠ ਉਂਗਲਾਂ ਦਬਾ ਲੈਂਦੇ ਹਨ। ਆਪਣੇ ਇਸ ਕਾਰਨਾਮੇ ਜ਼ਰੀਏ ਆਰੋਨ ਨੇ ਅਪਾਹਜ਼ ਲੋਕਾਂ ਦਾ ਹੌਂਸਲਾ ਹੀ ਨਹੀਂ ਵਧਾਇਆ ਸਗੋਂ ਉਨ੍ਹਾਂ ਨੂੰ ਖੁਦ ਤੋਂ ਕੁਝ ਸਿੱਖਣ ਲਈ ਮਜ਼ਬੂਰ ਕੀਤਾ ਹੈ। ਵ੍ਹੀਲਚੇਅਰ ਨੂੰ 360 ਡਿਗਰੀ 'ਤੇ ਘੁੰਮਾ ਦੇਣ ਵਾਲੇ ਆਰੋਨ ਨੇ ਕਈ ਮੁਕਾਬਲਿਆਂ ਵਿਚ ਇਨਾਮ ਵੀ ਜਿੱਤੇ ਹਨ। ਆਪਣੀ ਵ੍ਹੀਲਚੇਅਰ 'ਤੇ ਬੈਠੇ-ਬੈਠੇ ਹੀ ਅਜਿਹੇ ਕਾਰਨਾਮੇ ਕਰਨ ਵਾਲੇ ਆਰੋਨ ਦੀ ਬਹਾਦੁਰੀ ਦੀ ਜਿੰਨੀ ਪ੍ਰਸ਼ੰਸਾ ਕੀਤੀ ਜਾਵੇ ਉਨੀ ਘੱਟ ਹੈ। ਅਸਲ ਵਿਚ ਜ਼ਿੰਦਗੀ ਹੀ ਮਨੁੱਖ ਨੂੰ ਸਿਖਾਉਂਦੀ ਹੈ ਕਿ ਕੁਝ ਵੀ ਹਾਸਲ ਕਰਨਾ ਮੁਸ਼ਕਲ ਨਹੀਂ ਹੈ। ਆਰੋਨ ਫੋਥਰਿੰਗਮ ਰੀੜ੍ਹ ਦੀ ਹੱਡੀ ਦੀ ਖਰਾਬੀ ਨਾਲ ਜਨਮੇ ਸਨ, ਜਿਸ ਨੂੰ ਸਪਾਈਨ ਬਿਫਿਡਾ (spine bifida) ਕਿਹਾ ਜਾਂਦਾ ਹੈ। ਡਾਕਟਰਾਂ ਨੇ ਵੀ ਚਿਤਾਵਨੀ ਦਿੱਤੀ ਸੀ ਕਿ ਉਹ ਕਦੇ ਵੀ ਸਧਾਰਨ ਇਨਸਾਨਾਂ ਦੀ ਤਰ੍ਹਾਂ ਚੱਲਣ ਵਿਚ ਸਮਰੱਥ ਨਹੀਂ ਹੋ ਸਕੇਗਾ। ਪਹਿਲਾਂ ਆਰੋਨ ਬੈਸਾਖੀ ਦਾ ਸਹਾਰਾ ਲੈਂਦਾ ਸੀ ਪਰ 8 ਸਾਲ ਦੀ ਉਮਰ ਤੋਂ ਉਸ ਨੇ ਵ੍ਹੀਲਚੇਅਰ ਦੀ ਵਰਤੋਂ ਕਰਨੀ ਸ਼ੁਰੂ ਕਰ ਦਿੱਤੀ। ਇਸ ਦੇ ਨਾਲ ਹੀ ਆਰੋਨ ਖਤਰਨਾਕ ਖੇਡਾਂ ਦੇ ਬਹੁਤ ਵੱਡਾ ਪ੍ਰਸ਼ੰਸਕ ਰਿਹਾ ਹੈ। ਉਹ ਦੇਖ ਕੇ ਹੈਰਾਨ ਰਹਿ ਜਾਂਦੇ ਸਨ ਕਿ ਕਿਵੇਂ ਪੇਸ਼ੇਵਰ ਲੋਕ ਇਹ ਕਰਤਬ ਕਰ ਲੈਂਦੇ ਹਨ। ਆਰੋਨ ਦੇ ਸਭ ਤੋਂ ਵੱਡੇ ਆਦਰਸ਼ਾਂ ਵਿਚੋਂ ਇਕ ਉਸ ਦਾ ਆਪਣਾ ਭਰਾ ਹੀ ਹੈ। ਆਰੋਨ ਨੇ ਇਕ ਇੰਟਰਵਿਊ ਵਿਚ ਕਿਹਾ ਕਿ ਮੇਰਾ ਭਰਾ ਇਕ ਬੀ.ਐੱਮ.ਐਕਸ. ਸਵਾਰ ਸੀ। ਜਦੋਂ ਮੈਂ ਆਪਣੇ ਭਰਾ ਨਾਲ ਲਾਸ ਵੇਗਾਸ, ਨੇਵਾਡਾ, ਸਕੇਟ ਪਾਰਕ ਗਿਆ ਤਾਂ ਉਨ੍ਹਾਂ ਨੇ ਪਹਿਲੀ ਵਾਰ ਬੀ.ਐੱਮ. ਐਕਸ. ਟਰੈਕ 'ਤੇ ਮੈਨੂੰ ਆਪਣੀ ਵ੍ਹੀਲਚੇਅਰ ਦੇ ਨਾਲ ਚੱਲਣ ਵਿਚ ਮਦਦ ਕੀਤੀ। ਫਿਰ ਮੈਨੂੰ ਇਸ ਖੇਡ ਨਾਲ ਪਿਆਰ ਹੋ ਗਿਆ। ਇਕ ਵਾਰ ਜਦੋਂ ਆਰੋਨ ਨੇ ਬੀ.ਐੱਮ. ਐਕਸ. ਟਰੈਕ ਦੀ ਵਰਤੋਂ ਕਰਨੀ ਸ਼ੁਰੂ ਕੀਤੀ ਤਾਂ ਪਿੱਛੇ ਮੁੜ ਕੇ ਨਹੀਂ ਦੇਖਿਆ। ਉਨ੍ਹ੍ਹਾਂ ਨੇ ਨਵੇਂ ਦਾਅ ਅਜਮਾਏ ਅਤੇ ਸਮੇਂ ਦੇ ਨਾਲ ਅਦਭੁੱਤ ਕਰਤਬ ਕਰਨੇ ਸ਼ੁਰੂ ਕਰ ਦਿੱਤੇ। ਇਨ੍ਹਾਂ ਕਰਤਬਾਂ ਨੂੰ ਦਰਸ਼ਕਾਂ ਨੇ ਕਾਫੀ ਪਸੰਦ ਕੀਤਾ। ਆਰੋਨ ਆਪਣੀ ਵ੍ਹੀਲਚੇਅਰ 'ਤੇ ਰਹਿੰਦੇ ਹੋਏ ਫਰੰਟਫਲਿਪ , ਬੈਕਫਲਿਪ, ਦੋਹਰੀ ਬੈਕਫਲਿਪ ਅਤੇ ਹੋਰ ਬਹੁਤ ਕੁਝ ਕਰ ਸਕਦੇ ਹਨ। ਆਰੋਨ ਨੇ ਸੰਯੁਕਤ ਰਾਜ ਵਿਚ ਖਤਰਨਾਕ ਖੇਡਾਂ ਦੇ ਮੁਕਾਬਲੇ ਵਿਚ ਹਿੱਸਾ ਲਿਆ। ਉਨ੍ਹਾਂ ਨੇ ਕਈ ਰਿਆਲਿਟੀ ਸ਼ੋਅ ਵਿਚ ਵੀ ਹਿੱਸਾ ਲਿਆ। ਇਕ ਮਸ਼ਹੂਰ ਟੀ.ਵੀ. ਸੀਰੀਅਲ 'ਗਲੀ' ਵਿਚ ਆਰੋਨ ਨੇ ਬਤੌਰ ਕਰਤਬ ਸਵਾਰ ਦਾ ਕੰਮ ਕੀਤਾ ਹੈ। ਆਰੋਨ ਅਜਿਹੇ ਭਵਿੱਖ ਦਾ ਸੁਪਨਾ ਦੇਖਦੇ ਹਨ ਜਦੋਂ ਇਕ ਅਪਾਹਜ਼ ਵਿਅਕਤੀ ਆਸਾਨੀ ਨਾਲ ਮੈਦਾਨ ਵਿਚ ਜਾ ਸਕੇ ਅਤੇ ਬਿਨਾ ਕਿਸੇ ਹਮਦਰਦੀ ਅਤੇ ਦਇਆ ਦੇ ਹੋਰ ਨਿਯਮਿਤ ਲੋਕਾਂ ਦੀ ਤਰ੍ਹਾਂ ਕੰਮ ਕਰ ਸਕੇ।

Read 11 times

ਫਿਰੋਜ਼ਪੁਰ/ਮੁਕਤਸਰ/ਫਾਜਿਲਕਾ

ਵਾਤਾਵਰਣ ਨੂੰ ਦੂਸ਼ਿਤ ਹੋਣ ਤੋਂ ਬਚਾਉਣ ਲਈ ਪਰਾਲੀ ਨੂੰ ਨਾ ਲਗਾਈ ਜਾਵੇ ਅੱਗ-ਡਿਪਟੀ ਕਮਿਸ਼ਨਰ

ਵਾਤਾਵਰਣ ਨੂੰ ਦੂਸ਼ਿਤ ਹੋਣ ਤੋਂ...

ਫਾਜ਼ਿਲਕਾ - ਮਿਸ਼ਨ ਤੰਦਰੁਸਤ ਪੰਜਾਬ ਤਹਿਤ ਡਿਪਟੀ ...

ਪੰਜ ਤੋਂ ਵਧੇਰੇ ਵਿਅਕਤੀਆਂ ਦੇ ਇਕੱਠੇ ਹੋਣ 'ਤੇ ਪਾਬੰਦੀ

ਪੰਜ ਤੋਂ ਵਧੇਰੇ ਵਿਅਕਤੀਆਂ ਦੇ...

ਫਾਜ਼ਿਲਕਾ - ਜ਼ਿਲਾ ਮੈਜਿਸਟੇ੍ਰਟ ਸ. ਮਨਪ੍ਰੀਤ ਸਿੰ...

    ਸਵੈ-ਰੁਜ਼ਗਾਰ ਚਲਾ ਕੇ ਆਪਣੇ ਜੀਵਨ ਪੱਧਰ ਨੂੰ  ਚੁੱਕਿਆ ਜਾ ਸਕਦਾ ਹੈ ਉੱਚਾ-ਸੁਭਾਸ਼ ਡੋਡਾ

ਸਵੈ-ਰੁਜ਼ਗਾਰ ਚਲਾ ਕੇ ਆਪਣ...

ਫਾਜਿਲਕਾ - ਡਿਪਟੀ ਕਮਿਸ਼ਨਰ ਸ. ਮਨਪ੍ਰੀਤ ਸਿੰਘ ਦ...

ਪਰਾਲੀ ਦੀ ਸੰਭਾਲ ਲਈ ਨਵੀਂ ਤਕਨੀਕ ਵਾਲੇ ਖੇਤੀ ਸੰਦਾਂ ਦੀ ਕੀਤੀ ਜਾਵੇ ਵਰਤੋਂ ੍ਰਮਨਪ੍ਰੀਤ ਸਿੰਘ

ਪਰਾਲੀ ਦੀ ਸੰਭਾਲ ਲਈ ਨਵੀਂ ਤਕ...

ਫਾਜਿਲਕਾ - ਡਿਪਟੀ ਕਮਿਸਨਰ ਸ. ਮਨਪ੍ਰੀਤ ਸਿੰਘ ਨ...

ਲੁਧਿਆਣਾ-ਜਲੰਧਰ

ਭਰੀ ਪੰਚਾਇਤ 'ਚ ਵਿਆਹ ਲਈ ਮੰਨਿਆ ਨੌਜਵਾਨ, ਮੰਡਪ...

ਲੁਧਿਆਣਾ : ਸਥਾਨਕ ਮਨਜੀਤ ਨਗਰ 'ਚ ਇਕ ਨੌਜਵਾਨ ਆ...

ਪਤਨੀ ਦੀ ਮੌਤ ਤੋਂ 4 ਸਾਲਾਂ ਬਾਅਦ ਦੋ ਬੱਚੀਆਂ ਦ...

ਲੁਧਿਆਣਾ- 4 ਸਾਲ ਪਹਿਲਾਂ ਪਤਨੀ ਦੀ ਮੌਤ ਹੋਣ ਤੋ...

ਪਿਓ ਨੇ ਸਾਲ ਭਰ ਕੀਤਾ ਮਾਸੂਮ ਧੀ ਦਾ ਸਰੀਰਕ ਸ਼ੋਸ਼...

ਲੁਧਿਆਣਾ : ਕਲੁਯਗ ਦੇ ਇਸ ਸਮੇਂ 'ਚ ਪਿਓ-ਧੀ ਦੇ ...

ਬੁੱਢੇ ਨਾਲੇ 'ਚ ਰੋਜ਼ਾਨਾ ਸੁੱਟਿਆ ਜਾ ਰਿਹੈ 550...

ਲੁਧਿਆਣਾ-ਗਾਂ ਦਾ ਗੋਹਾ ਬੇਸ਼ੱਕ ਖਾਦ ਵਜੋਂ ਵਰਤੋਂ...

ਅੰਮ੍ਰਿਤਸਰ-ਪਠਾਨਕੋਟ

ਬਦਲੀਆਂ ਨਾਲ ਲੱਗੀਆਂ ਪ੍ਰਾਪਰਟੀ ਟੈਕਸ ਦੇ ਰੈਵੇਨਿਊ ਨੂੰ ਬ੍ਰੇਕਾਂ

ਬਦਲੀਆਂ ਨਾਲ ਲੱਗੀਆਂ ਪ੍ਰਾਪਰਟੀ ਟੈਕਸ ਦੇ ਰੈਵੇਨਿਊ ਨੂੰ ਬ੍ਰ...

ਅੰਮ੍ਰਿਤਸਰ - ਨਗਰ ਨਿਗਮ ਦੇ ਪ੍ਰਾਪਰਟੀ ਟੈਕਸ ਵ...

ਨੌਕਰਾਣੀ ਨੇ ਸਰਟੀਫਿਕੇਟ ਚੋਰੀ ਕਰ ਕੇ ਲਈ ਨਰਸ ਦੀ ਨੌਕਰੀ

ਨੌਕਰਾਣੀ ਨੇ ਸਰਟੀਫਿਕੇਟ ਚੋਰੀ ਕਰ ਕੇ ਲਈ ਨਰਸ ਦੀ ਨੌਕਰੀ...

ਅੰਮ੍ਰਿਤਸਰ, - ਘਰੇਲੂ ਨੌਕਰਾਣੀ ਨੇ ਘਰ 'ਚ ਪਏ ਪ...

ਕੱਪੜਾ ਮਸ਼ੀਨ 'ਚ ਆਉਣ ਕਾਰਣ ਇੱਕ ਵਿਅਕਤੀ ਦੀ ਮੌਤ

ਕੱਪੜਾ ਮਸ਼ੀਨ 'ਚ ਆਉਣ ਕਾਰਣ ਇੱਕ ਵਿਅਕਤੀ ਦੀ ਮੌਤ...

ਅੰਮ੍ਰਿਤਸਰ, - ਕੱਪੜਾ ਫੈਕਟਰੀ ਦੀ ਮਸ਼ੀਨ 'ਚ ...

ਖੇਤ 'ਚੋਂ ਮੂਲੀ ਪੁੱਟਣ 'ਤੇ ਅੰਮ੍ਰਿਧਾਰੀ ਬੱਚੇ ਨੂੰ ਨੰਗੇ ਕਰਕੇ ਭਜਾਇਆ

ਖੇਤ 'ਚੋਂ ਮੂਲੀ ਪੁੱਟਣ 'ਤੇ ਅੰਮ੍ਰਿਧਾਰੀ ਬੱਚੇ ਨੂੰ ਨੰਗੇ ਕ...

ਮ੍ਰਿਤਸਰ - ਅੰਮ੍ਰਿਤਸਰ ਦੇ ਪਿੰਡ ਸੋਹੀਆਂ ਕਲਾਂ ...

ਕਪੂਰਥਲਾ-ਤਰਣਤਾਰਨ

ਨਸ਼ਾ ਰੋਕੂ ਮੁਹਿੰਮ ਦੌਰਾਨ ਕਾਂਗਰਸ ਸਰਕਾਰ ਵੱਲੋਂ ਤਰਨਤਾਰਨ 'ਚ 555 ਕਰੋੜ ਰੁਪਏ ਦੇਣ ਦਾ ਐਲਾਨ

ਨਸ਼ਾ ਰੋਕੂ ਮੁਹਿੰਮ ਦੌਰਾਨ ਕਾਂਗਰਸ ਸਰਕਾਰ ਵੱਲੋਂ...

ਤਰਨਤਾਰਨ — ਪੰਜਾਬ ਸਰਕਾਰ ਵੱਲੋਂ ਚਲਾਈ ਜਾ ਰਹੀ ...

ਦਾਜ ਖਾਤਰ ਪਤਨੀ ਨੂੰ ਬੱਚੀ ਸਮੇਤ ਘਰੋਂ ਕੱਢਿਆ

ਦਾਜ ਖਾਤਰ ਪਤਨੀ ਨੂੰ ਬੱਚੀ ਸਮੇਤ ਘਰੋਂ ਕੱਢਿਆ...

ਕਪੂਰਥਲਾ (ਪਿ੍ੰਸ ਸ਼ਰਮਾ)— ਇਕ ਔਰਤ ਨੂੰ ਬੱਚੀ ਸਮ...

ਐਕਸਾਈਜ ਵਿਭਾਗ ਵਲੋਂ ਕੀਤੀ ਫਾਇਰਿੰਗ ਵਿੱਚ 1 ਦੀ...

ਤਰਨਤਾਰਨ— ਤਰਨਤਾਰਨ ਦੇ ਵਿਧਾਨ ਸਭਾ ਹਲਕਾ ਖਡੂਰ ...

ਖਰਾਬ ਸੀ. ਸੀ. ਟੀ. ਵੀ. ਕੈਮਰਿਆਂ ਦਾ ਫਾਇਦਾ ਚੁੱਕ ਰਹੇ ਨੇ ਅਪਰਾਧੀ

ਖਰਾਬ ਸੀ. ਸੀ. ਟੀ. ਵੀ. ਕੈਮਰਿਆਂ ਦਾ ਫਾਇਦਾ ਚੁ...

ਕਪੂਰਥਲਾ, - ( ਪਿ੍ੰਸ ਸ਼ਰਮਾ ) ਸ਼ਹਿਰ ਦੇ ਬਹੁਚਰਚ...

ਬਠਿੰਡਾ-ਮਾਨਸਾ

 ਹੈਰੋਇਨ ਸਮੇਤ ਕਾਬੂ

ਹੈਰੋਇਨ ਸਮੇਤ ਕਾਬੂ

ਸੰਗਤ ਮੰਡੀ —ਥਾਣਾ ਨੰਦਗੜ੍ਹ ਦੀ ਪੁਲਸ ਵੱਲੋਂ ਬਠ...

 ਗੁਪਤ ਤਰੀਕੇ ਨਾਲ ਚੱਲ ਰਿਹਾ ਲਿੰਗ ਨਿਰਧਾਰਣ ਟੈਸਟ ਦਾ ਕਾਰੋਬਾਰ

ਗੁਪਤ ਤਰੀਕੇ ਨਾਲ ਚੱਲ ਰਿਹਾ ਲਿੰਗ ਨਿਰਧਾਰਣ ਟੈਸਟ ਦਾ ਕਾਰੋ...

ਬਠਿੰਡਾ-ਲੜਕਾ ਹੋਵੇ ਜਾਂ ਲੜਕੀ ਵੈਸੇ ਤਾਂ ਇਨ੍ਹਾ...

ਪੁਲਸ ਮੁਲਾਜ਼ਮ ਸਮੇਤ ਅੱਧਾ ਦਰਜਨ ਜ਼ਖਮੀ,2 ਧਿਰਾਂ 'ਚ ਖੂਨੀ ਟਕਰਾਅ

ਪੁਲਸ ਮੁਲਾਜ਼ਮ ਸਮੇਤ ਅੱਧਾ ਦਰਜਨ ਜ਼ਖਮੀ,2 ਧਿਰਾਂ 'ਚ ਖੂਨੀ ਟਕ...

ਬਠਿੰਡਾ-ਪਿਛਲੀ ਦੇਰ ਰਾਤ ਮੈਹਣਾ ਚੌਕ ਨੇੜੇ ਕਾਲੀ...

ਪੁਲਸ ਦੀ ਵਰਦੀ 'ਤੇ ਲੱਗਾ ਇਕ ਹੋਰ ਦਾਗ

ਪੁਲਸ ਦੀ ਵਰਦੀ 'ਤੇ ਲੱਗਾ ਇਕ ਹੋਰ ਦਾਗ...

ਜਬਰ-ਜ਼ਨਾਹ ਦੇ ਦੋਸ਼ੀ ਨੂੰ ਪੇਸ਼ੀ ਦੇ ਬਾਅਦ ਜੇਲ ਲਿ...

ਪਟਿਆਲਾ-ਮੁਹਾਲੀ

ਵਿਆਹੁਤਾ ਪਰਿਵਾਰਕ ਮੈਂਬਰਾਂ ਨੂੰ ਨਸ਼ੀਲੀ ਦਵਾਈ ਪ...

ਬਨੂੜ,- ਬੀਤੀ ਰਾਤ ਇਕ ਵਿਆਹੁਤਾ ਆਪਣੇ ਸਹੁਰੇ ਪਰ...

ਸਿਵਲ ਹਸਪਤਾਲ ਦੇ ਡਾਕਟਰ 'ਤੇ ਬੱਚੀ ਦੇ ਇਲਾਜ 'ਚ...

ਰੂਪਨਗਰ,- ਸਿਵਲ ਹਸਪਤਾਲ ਰੂਪਨਗਰ ਦੇ ਡਾਕਟਰ ਵੱਲ...

ਨੋਜਵਾਨਾ ਨੂੰ ਗੈਂਗਸਟਰ ਬਣਾਉਣ ਵਿਚ ਅਕਾਲੀ ਦਲ ਦ...

ਪਟਿਆਲਾ, ਰੱਖੜਾ - ਸ਼੍ਰੋਮਣੀ ਅਕਾਲੀ ਦਲ ਦੇ ਆਗੂ...

ਸਹੁਰਿਆ ਤੋਂ ਤੰਗ ਆ ਕੇ ਵਿਧਵਾ ਔਰਤ ਨੇ ਖੁਦ ਨੂ...

ਪਟਿਆਲਾ — ਪਟਿਆਲਾ 'ਚ ਹਲਕਾ ਸਨੌਰ ਦੇ ਪਿੰਡ ਭਾ...