:
You are here: Homeਦੇਸ਼-ਵਿਦੇਸ਼USA ਖਤਮ ਕਰੇਗਾ 'ਬਰਥ ਸਿਟੀਜ਼ਨਸ਼ਿਪ', ਕੈਨੇਡਾ 'ਚ ਖੁੱਲ੍ਹੇ ਦਰਵਾਜ਼ੇ

USA ਖਤਮ ਕਰੇਗਾ 'ਬਰਥ ਸਿਟੀਜ਼ਨਸ਼ਿਪ', ਕੈਨੇਡਾ 'ਚ ਖੁੱਲ੍ਹੇ ਦਰਵਾਜ਼ੇ

Written by  Published in ਦੇਸ਼-ਵਿਦੇਸ਼ Tuesday, 06 November 2018 04:33

ਵਾਸ਼ਿੰਗਟਨ/ਟੋਰਾਂਟੋ— ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਹਾਲ ਹੀ 'ਚ 'ਬਰਥਰਾਈਟ ਸਿਟੀਜ਼ਨਸ਼ਿਪ' ਨੂੰ ਲੈ ਕੇ ਸਖਤ ਕਦਮ ਚੁੱਕਣ ਦੀ ਗੱਲ ਕਹੀ ਹੈ। ਉਨ੍ਹਾਂ ਨੇ ਕਿਹਾ ਕਿ ਅਮਰੀਕਾ ਸਿਰਫ ਇਕੋ-ਇਕ ਅਜਿਹਾ ਦੇਸ਼ ਹੈ ਜਿੱਥੇ ਕੋਈ ਵੀ ਵਿਦੇਸ਼ੀ ਨਾਗਰਿਕ ਆਉਂਦਾ ਹੈ ਤੇ ਬੱਚਾ ਪੈਦਾ ਕਰਦਾ ਹੈ ਅਤੇ ਬੱਚੇ ਨੂੰ ਜਨਮ ਤੋਂ ਹੀ ਸਿਟੀਜ਼ਨਸ਼ਿਪ ਦੇ ਦਿੱਤੀ ਜਾਂਦੀ ਹੈ। ਉਨ੍ਹਾਂ ਕਿਹਾ ਕਿ ਇਹ ਸਭ ਹੁਣ ਖਤਮ ਹੋਣਾ ਚਾਹੀਦਾ ਹੈ। ਇਸ ਦਾ ਮਤਲਬ ਹੈ ਕਿ ਜੇਕਰ ਤੁਸੀਂ ਅਮਰੀਕਾ 'ਚ ਬੱਚਾ ਪੈਦਾ ਕਰਨ ਦੀ ਯੋਜਨਾ ਬਣਾ ਰਹੇ ਹੋ, ਤਾਂ ਉਸ ਨੂੰ ਹੁਣ ਆਟੋਮੈਟਿਕ ਅਮਰੀਕੀ ਨਾਗਰਿਕਤਾ ਨਹੀਂ ਮਿਲੇਗੀ। ਹਾਲਾਂਕਿ ਟਰੰਪ ਦਾ ਇਹ ਦਾਅਵਾ ਸਹੀ ਨਹੀਂ ਹੈ ਕਿ ਅਮਰੀਕਾ ਇਕੋ-ਇਕ ਅਜਿਹਾ ਦੇਸ਼ ਹੈ, ਜਿੱਥੇ ਅਸਥਾਈ ਪ੍ਰਵਾਸੀਆਂ ਦੇ ਬੱਚਿਆਂ ਨੂੰ ਜਨਮ ਹੁੰਦੇ ਹੀ ਸਿਟੀਜ਼ਨਸ਼ਿਪ ਮਿਲ ਜਾਂਦੀ ਹੈ। ਕੈਨੇਡਾ ਸਮੇਤ ਕਈ ਦੇਸ਼ ਹਨ, ਜੋ ਬਿਨਾਂ ਸ਼ਰਤ ਆਪਣੇ ਇੱਥੇ ਜਨਮ ਲੈਣ ਵਾਲੇ ਬੱਚੇ ਨੂੰ ਨਾਗਰਿਕਤਾ ਦਿੰਦੇ ਹਨ। ਕੈਨੇਡਾ ਵੀ ਦਿੰਦਾ ਹੈ 'ਬਰਥਰਾਈਟ ਸਿਟੀਜ਼ਨਸ਼ਿਪ' : ਮੌਜੂਦਾ ਸਮੇਂ ਕੈਨੇਡਾ ਦੇ ਕਾਨੂੰਨ ਮੁਤਾਬਕ, ਉਸ ਦੀ ਸਰਜ਼ਮੀਨ 'ਤੇ ਜਨਮ ਲੈਣ ਵਾਲੇ ਕਿਸੇ ਦੇ ਵੀ ਬੱਚੇ ਨੂੰ ਸਿਟੀਜ਼ਨਸ਼ਿਪ ਮਿਲ ਜਾਂਦੀ ਹੈ, ਭਾਵੇਂ ਕਿ ਬੱਚੇ ਦੇ ਮਾਤਾ-ਪਿਤਾ ਕੈਨੇਡਾ ਦੇ ਨਾਗਰਿਕ ਨਾ ਹੋਣ। ਹਾਲਾਂਕਿ ਕੈਨੇਡਾ 'ਚ ਵੀ ਇਸ ਕਾਨੂੰਨ 'ਤੇ ਕਈ ਵਾਰ ਬਹਿਸ ਹੋਈ ਹੈ। ਕੁਝ ਰਾਜਨੀਤਕ ਅਤੇ ਸਿਟੀਜ਼ਨਸ ਇਸ ਨੂੰ 'ਬਰਥ ਟੂਰਿਜ਼ਮ' ਦਾ ਨਾਂ ਦਿੰਦੇ ਹਨ। ਪਿਛਲੀਆਂ ਗਰਮੀਆਂ 'ਚ ਕੈਨੇਡਾ 'ਚ ਵਿਰੋਧੀ ਧਿਰ ਕੰਜ਼ਰਵੇਟਿਵ ਪਾਰਟੀ ਨੇ ਵੀ ਜਨਮ ਸਥਾਨ ਦੇ ਆਧਾਰ 'ਤੇ ਸਿਟੀਜ਼ਨਸ਼ਿਪ ਖਤਮ ਕਰਨ ਦੀ ਮੰਗ ਕੀਤੀ ਸੀ। ਪਾਰਟੀ ਦੀ ਮੰਗ ਸੀ ਕਿ ਜੇਕਰ ਬੱਚੇ ਦੇ ਮਾਤਾ ਜਾਂ ਪਿਤਾ 'ਚੋਂ ਕੋਈ ਵੀ ਇਕ ਕੈਨੇਡਾ ਦੀ ਨਾਗਰਿਕਤਾ ਨਹੀਂ ਰੱਖਦਾ ਹੈ, ਤਾਂ ਉਨ੍ਹਾਂ ਦੇ ਬੱਚੇ ਨੂੰ ਸਿਟੀਜ਼ਨਸ਼ਿਪ ਨਾ ਦਿੱਤੀ ਜਾਵੇ ਕਿਉਂਕਿ ਇਸ ਕਾਰਨ ਚਾਈਨਿਜ਼ ਬਰਥ ਟੂਰਿਜ਼ਮ ਵਧ ਰਿਹਾ ਹੈ। ਕੀ ਹੈ ਬਰਥ ਟੂਰਿਜ਼ਮ? ਕਈ ਗਰਭਵਤੀ ਮਹਿਲਾਵਾਂ ਕੈਨੇਡਾ 'ਚ ਬੱਚੇ ਨੂੰ ਜਨਮ ਦੇਣ ਲਈ ਸਿਰਫ ਇਸ ਲਈ ਪਹੁੰਚਦੀਆਂ ਹਨ, ਤਾਂ ਕਿ ਬੱਚੇ ਦੀ ਸਿਟੀਜ਼ਨਸ਼ਿਪ ਨੂੰ ਸਕਿਓਰ ਕੀਤਾ ਜਾ ਸਕੇ। ਇਸ ਤਰ੍ਹਾਂ ਦੇ ਮਕਸਦ ਨੂੰ ਹੀ ਬਰਥ ਟੂਰਿਜ਼ਮ ਦਾ ਨਾਂ ਦਿੱਤਾ ਗਿਆ ਹੈ। ਇਸ ਪਾਲਿਸੀ ਨੂੰ ਲੈ ਕੇ ਮਾਰਚ 'ਚ ਰਿਚਮੰਡ ਬੀ. ਸੀ. ਦੇ ਇਕ ਨਾਗਰਿਕ ਨੇ ਪਟੀਸ਼ਨ ਵੀ ਦਾਇਰ ਕੀਤੀ ਸੀ। ਪਟੀਸ਼ਨ 'ਚ ਸਰਕਾਰ ਨੂੰ ਇਹ ਪਾਲਿਸੀ ਖਤਮ ਕਰਨ ਦੀ ਅਪੀਲ ਕੀਤੀ ਗਈ ਸੀ ਅਤੇ ਕਿਹਾ ਗਿਆ ਸੀ ਕਿ ਲੋਕ ਕੈਨੇਡਾ ਦੀਆਂ ਸਕੀਮਾਂ ਦਾ ਨਾਜ਼ਾਇਜ ਫਾਇਦਾ ਉਠਾ ਰਹੇ ਹਨ। ਪਟੀਸ਼ਨਕਰਤਾ ਦਾ ਕਹਿਣਾ ਸੀ ਕਿ ਸਿਹਤ ਸੇਵਾਵਾਂ ਅਤੇ ਸਿੱਖਿਆ ਵਰਗੇ ਫਾਇਦੇ ਪ੍ਰਾਪਤ ਕਰਨ ਦੇ ਇਲਾਵਾ, ਜਦੋਂ ਬੱਚੇ ਬਾਲਗ ਹੋ ਜਾਂਦੇ ਹਨ, ਤਾਂ ਉਹ ਕੈਨੇਡਾ 'ਚ ਰਹਿਣ ਲਈ ਆਪਣੇ ਮਾਪਿਆਂ ਨੂੰ ਵੀ ਸਪਾਂਸਰ ਕਰ ਸਕਦੇ ਹਨ, ਜੋ ਕਿ ਸਹੀ ਨਹੀਂ ਹੈ। ਇਸ ਦਾ ਮਤਲਬ ਹੈ ਕਿ ਕੈਨੇਡਾ 'ਚ ਜਨਮ ਲੈਣ ਵਾਲੇ ਬੱਚੇ ਨੂੰ ਸਰਕਾਰੀ ਸਕੀਮਾਂ ਦਾ ਪੂਰਾ ਫਾਇਦਾ ਮਿਲਦਾ ਹੈ। ਕਿਵੇਂ ਕੰਮ ਕਰਦਾ ਹੈ ਬਰਥਰਾਈਟ ਸਿਟੀਜ਼ਨਸ਼ਿਪ? ਕੈਨੇਡਾ 'ਚ ਇਹ ਕਾਨੂੰਨ 1947 ਤੋਂ ਹੈ। ਉਦੋਂ ਤੋਂ ਕੈਨੇਡਾ 'ਚ ਪੈਦਾ ਹੋਇਆ ਕੋਈ ਵੀ ਵਿਅਕਤੀ ਆਪਣੇ-ਆਪ ਹੀ ਇਕ ਕੈਨੇਡੀਅਨ ਨਾਗਰਿਕ ਹੈ। ਹਾਲਾਂਕਿ ਡਿਪਲੋਮੇਟ ਦੇ ਬੱਚਿਆਂ ਨੂੰ ਇਹ ਫਾਇਦਾ ਨਹੀਂ ਮਿਲਦਾ। ਉੱਥੇ ਹੀ ਇਸ ਤਰੀਕੇ ਨਾਲ ਬੱਚੇ ਦੇ ਮਾਤਾ-ਪਿਤਾ ਵੀ ਕੈਨੇਡਾ ਦੀ ਨਾਗਰਿਕਤਾ ਨਹੀਂ ਹਾਸਲ ਕਰ ਸਕਦੇ। ਮਾਂ-ਪਿਓ ਵਿਜ਼ਟਰ, ਵਿਦਿਆਰਥੀ ਜਾਂ ਫਿਰ ਵਰਕਰ ਦੇ ਰੂਪ 'ਚ ਰਹਿਣ ਦੀ ਕੋਸ਼ਿਸ਼ ਕਰ ਸਕਦੇ ਹਨ ਪਰ ਉਹ ਵੀ ਆਰਜ਼ੀ ਤੌਰ 'ਤੇ ਅਤੇ ਇਹ ਮਨਜ਼ੂਰੀ ਆਟੋਮੈਟਿਕ ਨਹੀਂ ਮਿਲਦੀ। ਕੈਨੇਡਾ, ਅਮਰੀਕਾ ਉਨ੍ਹਾਂ ਵਿਕਸਤ ਦੇਸ਼ਾਂ 'ਚੋਂ ਇਕ ਹਨ ਜੋ ਇੱਥੇ ਜਨਮ ਲੈਂਦੇ ਬੱਚਿਆਂ ਨੂੰ ਨਾਗਰਿਕਤਾ ਪ੍ਰਦਾਨ ਕਰਦੇ ਹਨ। ਆਸਟ੍ਰੇਲੀਆ, ਨਿਊਜ਼ੀਲੈਂਡ ਅਤੇ ਕੁਝ ਯੂਰਪੀ ਦੇਸ਼ ਆਪਣੇ ਬਰਥਰਾਈਟ ਸਿਟੀਜ਼ਨਸ਼ਿਪ ਕਾਨੂੰਨ ਨੂੰ ਬਦਲ ਚੁੱਕੇ ਹਨ ਅਤੇ ਉਨ੍ਹਾਂ ਨੇ ਇਹ ਸ਼ਰਤ ਰੱਖੀ ਹੈ ਕਿ ਬੱਚੇ ਨੂੰ ਨਾਗਰਿਕਤਾ ਉਦੋਂ ਹੀ ਮਿਲੇਗੀ ਜਦੋਂ ਉਸ ਦੇ ਮਾਤਾ-ਪਿਤਾ 'ਚੋਂ ਕੋਈ ਵੀ ਇਕ ਉਨ੍ਹਾਂ ਦਾ ਕਾਨੂੰਨੀ ਤੌਰ 'ਤੇ ਨਾਗਰਿਕ ਹੋਵੇ।

Read 62 times

ਫਿਰੋਜ਼ਪੁਰ/ਮੁਕਤਸਰ/ਫਾਜਿਲਕਾ

ਫਾਜ਼ਿਲਕਾ 'ਚ ਕੈਬਨਿਟ ਮੰਤਰੀ ਸ. ਬਲਬੀਰ ਸਿੰਘ ਸਿੱਧੂ ਨੇ ਲਹਿਰਾਇਆ ਕੌਮੀ ਤਿਰੰਗਾ

ਫਾਜ਼ਿਲਕਾ 'ਚ ਕੈਬਨਿਟ ਮੰਤਰੀ ਸ...

ਫਾਜ਼ਿਲਕਾ 26 ਜਨਵਰੀ ਦੇਸ਼ ਦੇ 70ਵੇਂ ਗਣਤੰਤਰ ਦਿਵ...

ਲੋਕ ਅਦਾਲਤ ਨਾਲ ਵੱਧਦੀ ਹੈ ਭਾਈਚਾਰਕ ਸਾਂਝ

ਲੋਕ ਅਦਾਲਤ ਨਾਲ ਵੱਧਦੀ ਹੈ ਭਾ...

ਫਾਜ਼ਿਲਕਾ 19 ਜਨਵਰੀ - ਮਾਣਯੋਗ ਜ਼ਿਲ੍ਹਾ ਅਤੇ ਸੈਸ਼...

ਜ਼ਿਲ੍ਹਾ ਪੱਧਰੀ ਕੈਂਪ ਵਿੱਚ 2026 ਲਾਭਪਾਤਰੀਆਂ ਨੇ ਜਮ੍ਹਾਂ ਕਰਵਾਏ ਫਾਰਮ-ਮਨਪ੍ਰੀਤ ਸਿੰਘ ਛੱਤਵਾਲ

ਜ਼ਿਲ੍ਹਾ ਪੱਧਰੀ ਕੈਂਪ ਵਿੱਚ 20...

ਫਾਜ਼ਿਲਕਾ 20 ਜਨਵਰੀ - ਡਿਪਟੀ ਕਮਿਸ਼ਨਰ ਸ. ਮਨਪ੍ਰ...

ਯੁਵਕ ਦਿਵਸ ਮੌਕੇ ਦੇਸ਼ ਦੇ ਚੰਗੇ ਨਾਗਰਿਕ ਬਣਨ ਬਾਰੇ ਕੀਤਾ ਪ੍ਰੇਰਿਤ

ਯੁਵਕ ਦਿਵਸ ਮੌਕੇ ਦੇਸ਼ ਦੇ ਚੰਗ...

ਫਾਜ਼ਿਲਕਾ 18 ਜਨਵਰੀ- ਸਹਾਇਕ ਡਾਇਰੈਕਟਰ ਯੁਵਕ ਸੇ...

ਲੁਧਿਆਣਾ-ਜਲੰਧਰ

ਭਰੀ ਪੰਚਾਇਤ 'ਚ ਵਿਆਹ ਲਈ ਮੰਨਿਆ ਨੌਜਵਾਨ, ਮੰਡਪ...

ਲੁਧਿਆਣਾ : ਸਥਾਨਕ ਮਨਜੀਤ ਨਗਰ 'ਚ ਇਕ ਨੌਜਵਾਨ ਆ...

ਪਤਨੀ ਦੀ ਮੌਤ ਤੋਂ 4 ਸਾਲਾਂ ਬਾਅਦ ਦੋ ਬੱਚੀਆਂ ਦ...

ਲੁਧਿਆਣਾ- 4 ਸਾਲ ਪਹਿਲਾਂ ਪਤਨੀ ਦੀ ਮੌਤ ਹੋਣ ਤੋ...

ਪਿਓ ਨੇ ਸਾਲ ਭਰ ਕੀਤਾ ਮਾਸੂਮ ਧੀ ਦਾ ਸਰੀਰਕ ਸ਼ੋਸ਼...

ਲੁਧਿਆਣਾ : ਕਲੁਯਗ ਦੇ ਇਸ ਸਮੇਂ 'ਚ ਪਿਓ-ਧੀ ਦੇ ...

ਬੁੱਢੇ ਨਾਲੇ 'ਚ ਰੋਜ਼ਾਨਾ ਸੁੱਟਿਆ ਜਾ ਰਿਹੈ 550...

ਲੁਧਿਆਣਾ-ਗਾਂ ਦਾ ਗੋਹਾ ਬੇਸ਼ੱਕ ਖਾਦ ਵਜੋਂ ਵਰਤੋਂ...

ਅੰਮ੍ਰਿਤਸਰ-ਪਠਾਨਕੋਟ

ਬਦਲੀਆਂ ਨਾਲ ਲੱਗੀਆਂ ਪ੍ਰਾਪਰਟੀ ਟੈਕਸ ਦੇ ਰੈਵੇਨਿਊ ਨੂੰ ਬ੍ਰੇਕਾਂ

ਬਦਲੀਆਂ ਨਾਲ ਲੱਗੀਆਂ ਪ੍ਰਾਪਰਟੀ ਟੈਕਸ ਦੇ ਰੈਵੇਨਿਊ ਨੂੰ ਬ੍ਰ...

ਅੰਮ੍ਰਿਤਸਰ - ਨਗਰ ਨਿਗਮ ਦੇ ਪ੍ਰਾਪਰਟੀ ਟੈਕਸ ਵ...

ਨੌਕਰਾਣੀ ਨੇ ਸਰਟੀਫਿਕੇਟ ਚੋਰੀ ਕਰ ਕੇ ਲਈ ਨਰਸ ਦੀ ਨੌਕਰੀ

ਨੌਕਰਾਣੀ ਨੇ ਸਰਟੀਫਿਕੇਟ ਚੋਰੀ ਕਰ ਕੇ ਲਈ ਨਰਸ ਦੀ ਨੌਕਰੀ...

ਅੰਮ੍ਰਿਤਸਰ, - ਘਰੇਲੂ ਨੌਕਰਾਣੀ ਨੇ ਘਰ 'ਚ ਪਏ ਪ...

ਕੱਪੜਾ ਮਸ਼ੀਨ 'ਚ ਆਉਣ ਕਾਰਣ ਇੱਕ ਵਿਅਕਤੀ ਦੀ ਮੌਤ

ਕੱਪੜਾ ਮਸ਼ੀਨ 'ਚ ਆਉਣ ਕਾਰਣ ਇੱਕ ਵਿਅਕਤੀ ਦੀ ਮੌਤ...

ਅੰਮ੍ਰਿਤਸਰ, - ਕੱਪੜਾ ਫੈਕਟਰੀ ਦੀ ਮਸ਼ੀਨ 'ਚ ...

ਖੇਤ 'ਚੋਂ ਮੂਲੀ ਪੁੱਟਣ 'ਤੇ ਅੰਮ੍ਰਿਧਾਰੀ ਬੱਚੇ ਨੂੰ ਨੰਗੇ ਕਰਕੇ ਭਜਾਇਆ

ਖੇਤ 'ਚੋਂ ਮੂਲੀ ਪੁੱਟਣ 'ਤੇ ਅੰਮ੍ਰਿਧਾਰੀ ਬੱਚੇ ਨੂੰ ਨੰਗੇ ਕ...

ਮ੍ਰਿਤਸਰ - ਅੰਮ੍ਰਿਤਸਰ ਦੇ ਪਿੰਡ ਸੋਹੀਆਂ ਕਲਾਂ ...

ਕਪੂਰਥਲਾ-ਤਰਣਤਾਰਨ

ਨਸ਼ਾ ਰੋਕੂ ਮੁਹਿੰਮ ਦੌਰਾਨ ਕਾਂਗਰਸ ਸਰਕਾਰ ਵੱਲੋਂ ਤਰਨਤਾਰਨ 'ਚ 555 ਕਰੋੜ ਰੁਪਏ ਦੇਣ ਦਾ ਐਲਾਨ

ਨਸ਼ਾ ਰੋਕੂ ਮੁਹਿੰਮ ਦੌਰਾਨ ਕਾਂਗਰਸ ਸਰਕਾਰ ਵੱਲੋਂ...

ਤਰਨਤਾਰਨ — ਪੰਜਾਬ ਸਰਕਾਰ ਵੱਲੋਂ ਚਲਾਈ ਜਾ ਰਹੀ ...

ਦਾਜ ਖਾਤਰ ਪਤਨੀ ਨੂੰ ਬੱਚੀ ਸਮੇਤ ਘਰੋਂ ਕੱਢਿਆ

ਦਾਜ ਖਾਤਰ ਪਤਨੀ ਨੂੰ ਬੱਚੀ ਸਮੇਤ ਘਰੋਂ ਕੱਢਿਆ...

ਕਪੂਰਥਲਾ (ਪਿ੍ੰਸ ਸ਼ਰਮਾ)— ਇਕ ਔਰਤ ਨੂੰ ਬੱਚੀ ਸਮ...

ਐਕਸਾਈਜ ਵਿਭਾਗ ਵਲੋਂ ਕੀਤੀ ਫਾਇਰਿੰਗ ਵਿੱਚ 1 ਦੀ...

ਤਰਨਤਾਰਨ— ਤਰਨਤਾਰਨ ਦੇ ਵਿਧਾਨ ਸਭਾ ਹਲਕਾ ਖਡੂਰ ...

ਖਰਾਬ ਸੀ. ਸੀ. ਟੀ. ਵੀ. ਕੈਮਰਿਆਂ ਦਾ ਫਾਇਦਾ ਚੁੱਕ ਰਹੇ ਨੇ ਅਪਰਾਧੀ

ਖਰਾਬ ਸੀ. ਸੀ. ਟੀ. ਵੀ. ਕੈਮਰਿਆਂ ਦਾ ਫਾਇਦਾ ਚੁ...

ਕਪੂਰਥਲਾ, - ( ਪਿ੍ੰਸ ਸ਼ਰਮਾ ) ਸ਼ਹਿਰ ਦੇ ਬਹੁਚਰਚ...

ਬਠਿੰਡਾ-ਮਾਨਸਾ

 ਹੈਰੋਇਨ ਸਮੇਤ ਕਾਬੂ

ਹੈਰੋਇਨ ਸਮੇਤ ਕਾਬੂ

ਸੰਗਤ ਮੰਡੀ —ਥਾਣਾ ਨੰਦਗੜ੍ਹ ਦੀ ਪੁਲਸ ਵੱਲੋਂ ਬਠ...

 ਗੁਪਤ ਤਰੀਕੇ ਨਾਲ ਚੱਲ ਰਿਹਾ ਲਿੰਗ ਨਿਰਧਾਰਣ ਟੈਸਟ ਦਾ ਕਾਰੋਬਾਰ

ਗੁਪਤ ਤਰੀਕੇ ਨਾਲ ਚੱਲ ਰਿਹਾ ਲਿੰਗ ਨਿਰਧਾਰਣ ਟੈਸਟ ਦਾ ਕਾਰੋ...

ਬਠਿੰਡਾ-ਲੜਕਾ ਹੋਵੇ ਜਾਂ ਲੜਕੀ ਵੈਸੇ ਤਾਂ ਇਨ੍ਹਾ...

ਪੁਲਸ ਮੁਲਾਜ਼ਮ ਸਮੇਤ ਅੱਧਾ ਦਰਜਨ ਜ਼ਖਮੀ,2 ਧਿਰਾਂ 'ਚ ਖੂਨੀ ਟਕਰਾਅ

ਪੁਲਸ ਮੁਲਾਜ਼ਮ ਸਮੇਤ ਅੱਧਾ ਦਰਜਨ ਜ਼ਖਮੀ,2 ਧਿਰਾਂ 'ਚ ਖੂਨੀ ਟਕ...

ਬਠਿੰਡਾ-ਪਿਛਲੀ ਦੇਰ ਰਾਤ ਮੈਹਣਾ ਚੌਕ ਨੇੜੇ ਕਾਲੀ...

ਪੁਲਸ ਦੀ ਵਰਦੀ 'ਤੇ ਲੱਗਾ ਇਕ ਹੋਰ ਦਾਗ

ਪੁਲਸ ਦੀ ਵਰਦੀ 'ਤੇ ਲੱਗਾ ਇਕ ਹੋਰ ਦਾਗ...

ਜਬਰ-ਜ਼ਨਾਹ ਦੇ ਦੋਸ਼ੀ ਨੂੰ ਪੇਸ਼ੀ ਦੇ ਬਾਅਦ ਜੇਲ ਲਿ...

ਪਟਿਆਲਾ-ਮੁਹਾਲੀ

ਵਿਆਹੁਤਾ ਪਰਿਵਾਰਕ ਮੈਂਬਰਾਂ ਨੂੰ ਨਸ਼ੀਲੀ ਦਵਾਈ ਪ...

ਬਨੂੜ,- ਬੀਤੀ ਰਾਤ ਇਕ ਵਿਆਹੁਤਾ ਆਪਣੇ ਸਹੁਰੇ ਪਰ...

ਸਿਵਲ ਹਸਪਤਾਲ ਦੇ ਡਾਕਟਰ 'ਤੇ ਬੱਚੀ ਦੇ ਇਲਾਜ 'ਚ...

ਰੂਪਨਗਰ,- ਸਿਵਲ ਹਸਪਤਾਲ ਰੂਪਨਗਰ ਦੇ ਡਾਕਟਰ ਵੱਲ...

ਨੋਜਵਾਨਾ ਨੂੰ ਗੈਂਗਸਟਰ ਬਣਾਉਣ ਵਿਚ ਅਕਾਲੀ ਦਲ ਦ...

ਪਟਿਆਲਾ, ਰੱਖੜਾ - ਸ਼੍ਰੋਮਣੀ ਅਕਾਲੀ ਦਲ ਦੇ ਆਗੂ...

ਸਹੁਰਿਆ ਤੋਂ ਤੰਗ ਆ ਕੇ ਵਿਧਵਾ ਔਰਤ ਨੇ ਖੁਦ ਨੂ...

ਪਟਿਆਲਾ — ਪਟਿਆਲਾ 'ਚ ਹਲਕਾ ਸਨੌਰ ਦੇ ਪਿੰਡ ਭਾ...