:
You are here: Home

ਮੁੰਬਈ ਦੀਆਂ ਵੱਖ-ਵੱਖ ਥਾਵਾਂ 'ਤੇ ਬਾਲੀਵੁੱਡ ਸਟਾਰਜ਼ ਹੋਏ ਸਪਾਟ

Written by  Published in ਫਿਲਮੀ ਗੱਪਸ਼ੱਪ Monday, 05 November 2018 08:40

ਮੁੰਬਈ — ਅੱਜਕਲ੍ਹ ਚਾਰੇ ਪਾਸੇ ਬਾਲੀਵੁੱਡ ਅਦਾਕਾਰਾ ਆਲੀਆ ਭੱਟ ਦੀ ਚਰਚਾ ਹੋ ਰਹੀ ਹੈ, ਫਿਰ ਭਾਵੇਂ ਪ੍ਰੋਫੈਸ਼ਨਲ ਲਾਈਫ ਬਾਰੇ ਹੋਵੇ ਜਾਂ ਨਿੱਜੀ ਲਾਈਫ ਬਾਰੇ। ਉਨ੍ਹਾਂ ਨੂੰ ਹਿੱਟ ਫਿਲਮਾਂ ਦੀ ਮਸ਼ੀਨ ਵੀ ਕਿਹਾ ਜਾ ਸਕਦਾ ਹੈ। ਬੀਤੇ ਦਿਨੀਂ ਆਲੀਆ ਨੂੰ ਸ਼ੰਕਰ ਮਹਾਦੇਵਨ ਸਟੂਡੀਓ ਬਾਹਰ ਬਲੈਕ ਡਰੈੱਸ 'ਚ ਦੇਖਿਆ ਗਿਆ। ਦੱਸ ਦੇਈਏ ਕਿ ਆਲੀਆ ਜਲਦੀ ਹੀ ਰਣਬੀਰ ਕਪੂਰ ਨਾਲ ਫਿਲਮ 'ਬ੍ਰਹਮਾਸਤਰ' 'ਚ ਨਜ਼ਰ ਆਵੇਗੀ। ਰਣਬੀਰ ਨਾਲ ਅਫੇਅਰ ਨੂੰ ਲੈ ਕੇ ਆਲੀਆ ਖੂਬ ਸੁਰਖੀਆਂ 'ਚ ਛਾਈ ਹੋਈ ਹੈ। ਦੋਵੇਂ ਅਗਲੇ ਸਾਲ ਵਿਆਹ ਕਰ ਸਕਦੇ ਹਨ। ਦੂਜੇ ਪਾਸੇ ਬਾਲੀਵੁੱਡ ਕੁਈਨ ਕੰਗਨਾ ਰਣੌਤ ਮੁੰਬਈ ਦੇ ਬਾਂਦਰਾ 'ਚ ਸਪਾਟ ਹੋਈ, ਜਿੱਥੇ ਉਹ ਚਿੱਟੀ ਡਰੈੱਸ 'ਚ ਨਜ਼ਰ ਆਈ। ਕੰਗਨਾ ਇੱਥੇ ਲੰਚ ਲਈ ਆਪਣੇ ਕੁਝ ਦੋਸਤਾਂ ਨਾਲ ਦਿਖਾਈ ਦਿੱਤੀ। ਕੰਗਨਾ ਬਹੁਤ ਜਲਦ 'ਮਣੀਕਰਣਿਕਾ' 'ਚ 'ਲਕਸ਼ਮੀ ਬਾਈ' ਦੇ ਕਿਰਦਾਰ 'ਚ ਨਜ਼ਰ ਆਵੇਗੀ। ਇਸ ਫਿਲਮ ਦਾ ਧਮਾਕੇਦਾਰ ਟ੍ਰੇਲਰ ਵੀ ਰਿਲੀਜ਼ ਹੋ ਚੁੱਕਾ ਹੈ। ਇਨ੍ਹਾਂ ਤੋਂ ਇਲਾਵਾ 'ਸੋਨੂੰ ਕੇ ਟੀਟੂ ਕੀ ਸਵੀਟੀ' ਤੇ 'ਪਿਆਰ ਕਾ ਪੰਚਨਾਮਾ' ਫੇਮ ਐਕਟਰ ਸੰਨੀ ਨਿੱਜਰ ਬਾਂਦਰਾ ਦੀਆਂ ਸੜਕਾਂ 'ਤੇ ਨਿਊਡ ਕਲਰ ਸਵੈਟਸ਼ਰਟ ਤੇ ਬਲਿਊੂ ਜੀਨਸ 'ਚ ਨਜ਼ਰ ਆਏ। ਸੰਨੀ ਦਿਓਲ ਤੇ ਬੌਬੀ ਦਿਓਲ ਜੁਹੂ ਕਿਸੇ ਈਵੈਂਟ 'ਚ ਨਜ਼ਰ ਆਏ।

Read 50 times