:
You are here: Home

ਨਿਕ ਦੀ ਭਾਬੀ ਨੂੰ ਖੁਸ਼ ਕਰਨ ਲਈ ਪ੍ਰਿਯੰਕਾ ਨੂੰ ਕਰਨਾ ਪਿਆ ਇਹ ਕੰਮ

Written by  Published in ਫਿਲਮੀ ਗੱਪਸ਼ੱਪ Monday, 05 November 2018 08:39

ਮੁੰਬਈ — ਬਾਲੀਵੁੱਡ ਅਭਿਨੇਤਰੀ ਪ੍ਰਿਯੰਕਾ ਚੋਪੜਾ ਇਨ੍ਹੀਂ ਦਿਨੀਂ ਆਪਣੇ ਵਿਆਹ ਦੀਆਂ ਤਿਆਰੀਆਂ 'ਚ ਰੁੱਝੀ ਹੋਈ ਹੈ। ਹਾਲ ਹੀ 'ਚ ਪ੍ਰਿਯੰਕਾ ਦੀ ਬੈਚਲਰ ਪਾਰਟੀ ਦੀਆਂ ਕਈ ਤਸਵੀਰਾਂ ਸਾਹਮਣੇ ਆਈਆਂ, ਜਿਸ 'ਚ ਉਹ ਆਪਣੇ ਕਰੀਬੀਆਂ ਨਾਲ ਮਸਤੀ ਕਰਦੀ ਨਜ਼ਰ ਆਈ। ਇਸ ਦੌਰਾਨ ਪਾਰਟੀ 'ਚ ਨਿਕ ਦੀ ਭਾਬੀ ਤੇ ਹਾਲੀਵੁੱਡ ਸਟਾਰ ਸੋਫੀ ਟਰਨਰ ਵੀ ਪਹੁੰਚੀ ਸੀ। ਤੁਹਾਨੂੰ ਦੱਸ ਦੇਈਏ ਸੋਫੀ ਨਿਕ ਦੇ ਭਰਾ ਜੀਓ ਜੋਨਸ ਦੀ ਮੰਗੇਤਰ ਹੈ। ਇਸ ਦੌਰਾਨ ਦੋਹਾਂ ਦੀ ਮਸਤੀ ਦੀ ਇਕ ਵੀਡੀਓ ਵਾਇਰਲ ਹੋ ਰਹੀ ਹੈ, ਜਿਸ 'ਚ ਪ੍ਰਿਯੰਕਾ ਆਪਣੀ ਸੋਫੀ ਟਰਨਰ (ਜੇਠਾਣੀ) ਨੂੰ ਪਿੱਠ 'ਤੇ ਬਿਠਾ ਕੇ ਚਲਦੀ ਨਜ਼ਰ ਆ ਰਹੀ ਹੈ। ਇਸ ਵੀਡੀਓ 'ਚ ਪ੍ਰਿਯੰਕਾ ਕਹਿ ਰਹੀ ਹੈ ਕਿ ਅੱਜ ਕੱਲ੍ਹ ਜੇਠਾਣੀ ਲਈ ਇਹ ਸਭ ਵੀ ਕਰਨਾ ਪੈਂਦਾ ਹੈ। ਫਿਲਹਾਲ ਪ੍ਰਿਯੰਕਾ-ਨਿਕ ਵਲੋਂ ਵਿਆਹ ਦੀ ਤਰੀਕ ਬਾਰੇ ਅਜੇ ਤੱਕ ਅਧਿਕਾਰਕ ਐਲਾਨ ਨਹੀਂ ਕੀਤਾ ਗਿਆ। ਖਬਰਾਂ ਦੀ ਮੰਨੀਏ ਤਾਂ ਪ੍ਰਿਯੰਕਾ-ਨਿਕ ਦਸੰਬਰ ਮਹੀਨੇ 'ਚ ਸੱਤ ਫੇਰੇ ਲੈ ਸਕਦੇ ਹਨ।

Read 25 times Last modified on Monday, 05 November 2018 08:42