:
You are here: Home

ਸਵੈ-ਰੁਜ਼ਗਾਰ ਚਲਾ ਕੇ ਆਪਣੇ ਜੀਵਨ ਪੱਧਰ ਨੂੰ ਚੁੱਕਿਆ ਜਾ ਸਕਦਾ ਹੈ ਉੱਚਾ-ਸੁਭਾਸ਼ ਡੋਡਾ

Written by  Published in ਫਿਰੋਜ਼ਪੁਰ/ਮੁਕਤਸਰ/ਫਾਜਿਲਕਾ Monday, 05 November 2018 05:48

ਫਾਜਿਲਕਾ - ਡਿਪਟੀ ਕਮਿਸ਼ਨਰ ਸ. ਮਨਪ੍ਰੀਤ ਸਿੰਘ ਦੇ ਪ੍ਰੇਰਨਾ ਸਦਕਾ ਘਰ-ਘਰ ਰੋਜਗਾਰ ਤਹਿਤ ਪੰਜਾਬ ਗ੍ਰਾਮੀਣ ਬੈਂਕ ਵੱਲੋ ਸਰਸਵਤੀ ਆਈ.ਟੀ.ਆਈ ਕਾਲਜ ਬੁਰਜ ਮੁਹਾਰ ਵਿਖੇ ਜਾਗਰੂਕਤਾ ਕੈਂਪ ਲਗਾਇਆ ਗਿਆ। ਇਸ ਮੌਕੇ ਸਿਖਿਆਰਥੀਆਂ ਨੂੰ ਆਪਣੇ ਪੈਰਾਂ ਤੇ ਖੜੇ ਹੋਣ ਲਈ ਪ੍ਰੇਰਿਤ ਕੀਤਾ ਗਿਆ। ਇਸ ਦੌਰਾਨ ਸਿਖਿਆਰਥੀਆਂ ਨੂੰ ਜਾਗਰੂਕ ਕਰਦਿਆ ਕਿਹਾ ਕਿ ਉਹ ਟੇ੍ਰਨਿੰਗ ਹਾਸਲ ਕਰਨ ਉਪਰੰਤ ਸਵੈ-ਰੁਜ਼ਗਾਰ ਚਲਾ ਕੇ ਆਪਣੇ ਜੀਵਨ ਪੱਧਰ ਨੂੰ ਉੱਚਾ ਚੁੱਕਣ ਦੇ ਨਾਲ-ਨਾਲ ਆਪਣੀ ਆਮਦਨ ਦਾ ਸਾਧਨ ਵੀ ਬਣਾ ਸਕਦੇ ਹਨ। ਪੰਜਾਬ ਗ੍ਰਾਮੀਨ ਬੈਂਕ ਵਿੱਤੀ ਸਾਖਰਤਾ ਦੇ ਕੌਂਸਲਰ ਸ੍ਰੀ ਸੁਭਾਸ਼ ਡੋਡਾ ਨੇ ਦੱਸਿਆ ਕਿ ਕੈਂਪ ਲਗਾਉਣ ਦਾ ਮੰਤਵ ਸਿਖਿਆਰਥੀਆਂ ਨੂੰ ਟੇ੍ਰਨਿੰਗ ਦੇ ਕੇ ਉਨ੍ਹਾ ਨੂੰ ਆਪਣੇ ਪੈਰਾਂ 'ਤੇ ਖੜ੍ਹਾ ਕਰਨਾ ਹੈ ਤਾਂ ਜੋ ਉਹ ਸਿਖਲਾਈ ਪ੍ਰਾਪਤ ਕਰਕੇ ਆਪਣੇ ਜੀਵਨ ਪੱਧਰ ਨੂੰ ਉੱਚਾ ਚੁੱਕ ਸਕਣ ਅਤੇ ਆਪਣੇ ਪਰਿਵਾਰ ਦਾ ਪਾਲਣ-ਪੋਸ਼ਣ ਅਰਾਮ ਨਾਲ ਕਰ ਸਕਣ। ਕੈਂਪ ਦੌਰਾਨ ਸਰਕਾਰ ਵੱਲੋਂ ਚਲਾਈਆਂ ਜਾ ਰਹੀਆਂ ਵੱਖ-ਵੱਖ ਬੈਕਿੰਗ ਸਕੀਮਾਂ ਬਾਰੇ ਸ੍ਰੀ ਸ਼ੁਭਾਸ ਡੋਡਾ ਵੱਲੋਂ ਡਿਜੀਟਲ ਇੰਡੀਆ ਮਿਸ਼ਨ ਤਹਿਤ ਬੈਂਕਾਂ ਦੁਆਰਾ ਮੁਦਾਰਾ ਯੋਜਨਾ, ਆਵਾਸ ਯੋਜਨਾ, ਜੀਵਨ ਸੁਰੱਖਿਆ ਬੀਮਾ, ਸਟੈਂਡ ਅਪ ਇੰਡੀਆ, ਗ੍ਰਾਹਕ ਸੁਰੱਖਿਆ ਯੋਜਨਾ, ਜੀਵਨ ਜੋਯਤੀ ਬੀਮਾ ਅਤੇ ਅਟੱਲ ਪੈਂਨਸ਼ਨ ਯੋਜਨਾ ਆਦਿ ਯੋਜਨਾਵਾਂ ਬਾਰੇ ਵੀ ਜਾਗਰੂਕ ਕੀਤਾ ਗਿਆ। ਇਸ ਮੌਕੇ ਆਈ.ਟੀ.ਆਈ. ਦੇ ਪ੍ਰਿੰਸੀਪਲ ਸ੍ਰੀ ਚਾਨਣ ਰਾਮ ਤੇ ਸਬੰਧਤ ਬੈਂਕਾਂ ਦੇ ਅਧਿਕਾਰੀਆਂ ਤੋਂ ਇਲਾਵਾ ਟੇ੍ਰਨਿੰਗ ਸਟਾਫ ਤੇ ਸਿਖਿਆਰਥੀ ਵਿਸ਼ੇਸ਼ ਤੌਰ ਤੇ ਮੌਜੂਦ ਸਨ।

Read 65 times