:
You are here: Home

ਸੁਖਬੀਰ ਨੂੰ ਸਮਝਾਉਣਾ ਵੱਡੇ ਬਾਦਲ ਦੇ ਵੱਸ ਦੀ ਗੱਲ ਨਹੀਂ Featured

Written by  Published in ਰਾਜਨੀਤੀ Monday, 05 November 2018 04:43

ਤਰਨਤਾਰਨ : ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੂੰ ਸਮਝਾਉਣਾ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਵੱਸ ਦੀ ਗੱਲ ਨਹੀਂ ਹੈ। ਜਦੋਂ ਵੀ ਵੱਡੇ ਬਾਦਲ ਨਾਲ ਸੁਖਬੀਰ ਬਾਰੇ ਗੱਲ ਕੀਤੀ ਜਾਂਦੀ ਤਾਂ ਉਹ ਚੁੱਪ ਹੋ ਜਾਂਦੇ ਸਨ। ਇਸ ਗੱਲ ਦਾ ਪ੍ਰਗਟਾਵਾ ਅਕਾਲੀ ਦਲ ਤੋਂ ਬਾਗੀ ਹੋਏ ਟਕਸਾਲੀ ਆਗੂ ਰਣਜੀਤ ਸਿੰਘ ਬ੍ਰਹਮਪੁਰਾ ਨੇ ਚੋਹਲਾ ਸਾਹਿਬ 'ਚ ਸ਼ਕਤੀ ਪ੍ਰਦਰਸ਼ਨ ਦੌਰਾਨ ਕੀਤਾ। ਉਨ੍ਹਾਂ ਕਿਹਾ ਕਿ ਵੱਡੇ ਬਾਦਲ ਸੁਖਬੀਰ ਦੀ ਸ਼ਿਕਾਇਤ 'ਤੇ ਹਮੇਸ਼ਾ ਬੇਵੱਸ ਦਿਖਾਈ ਦਿੰਦੇ ਸਨ। ਉਨ੍ਹਾਂ ਕਿਹਾ ਕਿ ਵੱਡੇ ਬਾਦਲਾ ਨਾਲ ਉਨ੍ਹਾਂ ਦਾ 50 ਸਾਲਾਂ ਦਾ ਸਬੰਧ ਹੈ ਪਰ ਜਦੋਂ ਵੀ ਉਹ ਸੁਖਬੀਰ ਦੀ ਗੱਲ ਉਨ੍ਹਾਂ ਨਾਲ ਕਰਦੇ ਤਾਂ ਵੱਡੇ ਬਾਦਲ ਚੁੱਪ ਹੋ ਜਾਂਦੇ ਸਨ। ਜ਼ਿਕਰਯੋਗ ਹੈ ਕਿ ਟਕਸਾਲੀ ਅਕਾਲੀ ਆਗੂ ਲਗਾਤਾਰ ਪਾਰਟੀ ਨਾਲ ਨਾਰਾਜ਼ ਚੱਲ ਰਹੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਪਾਰਟੀ 'ਚ ਸੁਖਬੀਰ ਬਾਦਲ ਨੇ ਬਿਕਰਮ ਸਿੰਘ ਮਜੀਠੀਆ ਮਨਮਾਨੀਆਂ ਕਰਦੇ ਹਨ, ਜਿਸ ਕਾਰਨ ਤਜ਼ੁਰਬੇਕਾਰ ਆਗੂਆਂ ਦੀ ਸੁਣਵਾਈ ਨਹੀਂ ਹੋ ਰਹੀ

Read 10 times