:
You are here: Home

‘ਕੈਪਟਨ ਸਰਕਾਰ ਦੀਅਾਂ ਨੀਤੀਆਂ ਤੋਂ ਲੋਕ ਸੰਤੁਸ਼ਟ’ Featured

Written by  Published in Politics Saturday, 03 November 2018 08:46

ਫਿਰੋਜ਼ਪੁਰ - ਕਾਂਗਰਸ ਪਾਰਟੀ ਦੇ ਸ਼ਹਿਰੀ ਪ੍ਰਧਾਨ ਅਸ਼ੋਕ ਕੁਮਾਰ ਕਥੂਰੀਆ, ਸ਼ੰਜੀਵ ਕੁਮਾਰ ਬੰਟੀ ਨਰੂਲਾ ਮੈਂਬਰ ਟਰੱਕ ਯੂਨੀਅਨ, ਕਿਸਾਨ ਸੈੱਲ ਦੇ ਆਗੂ ਅਮਰਜੀਤ ਸਿੰਘ ਮਠਾੜੂ, ਕੁਲਦੀਪ ਸਿੰਘ ਸਿੱਧੂ ਦਫ਼ਤਰ ਇੰਚਾਰਜ ਜਥੇਦਾਰ ਜ਼ੀਰਾ, ਆਕਾਸ਼ ਸ਼ਰਮਾ, ਆਦਿ ਆਗੂਆਂ ਨੇ ਅੱਜ ਜਗ ਬਾਣੀ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸਾਬਕਾ ਸਰਕਾਰ ਦੇ ਪਿਛਲੇ ਦਸ ਸਾਲਾਂ ਦੇ ਕਾਰਜਕਾਲ ਦੌਰਾਨ ਜ਼ੀਰਾ ਹਲਕੇ ਦੇ ਸਰਬਪੱਖੀ ਵਿਕਾਸ ’ਚ ਖੜ੍ਹੋਤ ਆਈ ਰਹੀ। ਜਿਸ ਨੂੰ ਅੱਗੇ ਲਿਜਾਣ ਲਈ ਹਲਕੇ ਦੇ ਵਿਧਾਇਕ ਕੁਲਬੀਰ ਸਿੰਘ ਜ਼ੀਰਾ ਤੇ ਸਾਬਕਾ ਮੰਤਰੀ ਜਥੇ ਇੰਦਰਜੀਤ ਸਿੰਘ ਜ਼ੀਰਾ ਦੀ ਰਹਿਨੁਮਈ ਹੇਠ ਪੂਰੀ ਤਨਦੇਹੀ ਨਾਲ ਜ਼ਿੰਮੇਵਾਰੀ ਨਿਭਾਈ ਜਾ ਰਹੀ ਹੈ। ਜਥੇਦਾਰ ਜ਼ੀਰਾ ਪਰਿਵਾਰ ਦਾ ਸੁਪਨਾ ਹਲਕੇ ਦਾ ਸਰਬਪੱਖੀ ਵਿਕਾਸ ਕਰਨਾ ਹੈ ਜਿਸਦੀ ਮਿਸਾਲ ਹਲਕੇ ਅੰਦਰ ਸੜਕਾਂ ਦੇ ਹੋ ਰਹੇ ਨਵੀਨੀਕਰਨ ਤੋਂ ਮਿਲਦੀ ਹੈ। ਉਨ੍ਹਾਂ ਅੱਗੇ ਕਿਹਾ ਕਿ ਅਕਾਲੀ ਦਲ ਹੁਣ ਮੁੱਦਾ ਹੀਣ ਹੋ ਚੁੱਕਾ ਹੈ ਤੇ ਅਕਾਲੀ ਲੀਡਰਾਂ ਨੂੰ ਪੰਜਾਬ ਦੇ ਲੋਕਾਂ ਦੇ ਜਬਰਦਸਤ ਰੋਹ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਆਗੂਆਂ ਨੇ ਕਿਹਾ ਕਿ ਅੱਜ ਪੰਜਾਬ ’ਚ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਕਾਂਗਰਸ ਪਾਰਟੀ ਦੀ ਸਰਕਾਰ ਵਲੋਂ ਲੋਕ ਹਿੱਤਾਂ ਦੇ ਫ਼ੈਸਲਿਆਂ ਤੋਂ ਪੰਜਾਬ ਦਾ ਹਰ ਵਰਗ ਖੁਸ਼ੀ ਮਹਿਸੂਸ ਕਰ ਰਿਹਾ ਹੈ। ਪੰਜਾਬ ਦੇ ਲੋਕ ਕੈਪਟਨ ਸਰਕਾਰ ਦੀਅਾਂ ਨੀਤੀਆਂ ਤੋਂ ਸੰਤੁਸ਼ਟ ਹਨ। ਕਾਂਗਰਸ ਪਾਰਟੀ ਆਉਣ ਵਾਲੀਆਂ ਲੋਕ ਸਭਾ ਚੋਣਾਂ ’ਚ ਭਾਰੀ ਬਹੁਮਤ ਨਾਲ ਜਿੱਤ ਪ੍ਰਾਪਤ ਕਰੇਗੀ ।

Read 299 times