:
You are here: Home

ਸਰਕਾਰ ਦੀ ਸਖਤੀ ਨਾਲ ਪਰਾਲੀ ਸਾੜਨ ਦੀਆਂ ਘਟਨਾਵਾਂ ਹੋਈਆਂ ਘੱਟ

Written by  Published in ਖਾਸ ਖਬਰਾਂ Thursday, 01 November 2018 07:38
Rate this item
(0 votes)

ਪਟਿਆਲਾ—ਪੰਜਾਬ 'ਚ ਝੋਨੇ ਦੀ ਪਰਾਲੀ ਨੂੰ ਅੱਗ ਲਗਾਉਣ ਨਾਲ ਹੋ ਰਿਹਾ ਹਵਾ ਪ੍ਰਦੂਸ਼ਣ ਕੁਝ ਦਿਨਾਂ ਬਾਅਦ ਹੀ ਪੰਜਾਬ ਸਰਕਾਰ ਨੇ ਦੋਸ਼ੀਆਂ ਦੇ ਖਿਲਾਫ ਕਾਰਵਾਈ ਕਰਨੀ ਸ਼ੁਰੂ ਕਰ ਦਿੱਤੀ ਹੈ, ਜਿਸ ਦੇ ਨਤੀਜੇ ਵਜੋਂ ਸੂਬੇ ਦੀ ਹਵਾ, ਗੁਣਵੱਤਾ, ਇਨਡੈਕਸ (ਏਅਰ ਕੁਆਲਟੀ ਇਨਡੈਕਸ) ਮਹੱਤਵਪੂਰਨ ਸੁਧਾਰ ਹੋਣ ਦਾ ਦਾਅਵਾ ਕੀਤਾ ਗਿਆ ਹੈ। ਪੰਜਾਬ ਦੀ ਔਸਤਨ ਏਅਰ ਕੁਆਲਟੀ ਇਨਡੈਕਸ ਦਾ ਬੁੱਧਵਾਰ ਨੂੰ ਸੁਧਾਰ ਹੋ ਕੇ 120 ਤੱਕ ਪਹੁੰਚਿਆ,ਜਦਕਿ ਮੰਗਲਵਾਰ ਨੂੰ 171 ਸੀ। ਪੰਜਾਬ ਦੇ ਸਭ ਤੋਂ ਦੂਸ਼ਿਤ ਸ਼ਹਿਰ ਬਠਿੰਡਾ 'ਚ ਏਅਰ ਕੁਆਲਟੀ ਇਨਡੈਕਸ 'ਚ 96 ਅੰਕ ਦਾ ਸੁਧਾਰ ਹੋਇਆ ਹੈ। ਜਦਕਿ ਮੰਗਲਵਾਰ ਨੂੰ ਏਅਰ ਕੁਆਲਟੀ ਇਨਡੈਕਸ 267 ਸੀ। ਪੰਜ ਸਾਲ ਤੋਂ ਇਹ ਪਹਿਲੀ ਵਾਰ ਹੈ ਕਿ ਔਸਤਨ ਏਅਰ ਕੁਆਲਟੀ ਇਨਡੈਕਸ ਹੋਣ ਦੀ ਕਟਾਈ ਦੇ ਬਾਅਦ 200 ਤੋਂ ਘੱਟ ਰਹੀ।

Read 174 times