:
You are here: Homeਕਾਰੋਬਾਰਭਾਰਤ ਨੂੰ US ਤੋਂ ਮਿਲੇਗੀ ਵੱਡੀ ਰਾਹਤ, ਈਰਾਨ ਤੋਂ ਇੰਪੋਰਟ ਕਰ ਸਕੇਗਾ 'ਪੈਟਰੋਲ'

ਭਾਰਤ ਨੂੰ US ਤੋਂ ਮਿਲੇਗੀ ਵੱਡੀ ਰਾਹਤ, ਈਰਾਨ ਤੋਂ ਇੰਪੋਰਟ ਕਰ ਸਕੇਗਾ 'ਪੈਟਰੋਲ'

Written by  Published in ਕਾਰੋਬਾਰ Thursday, 01 November 2018 07:29

ਨਵੀਂ ਦਿੱਲੀ— ਈਰਾਨ 'ਤੇ 4 ਨਵੰਬਰ ਨੂੰ ਲਾਗੂ ਹੋਣ ਜਾ ਰਹੀ ਪਾਬੰਦੀ ਵਿਚਕਾਰ ਅਮਰੀਕਾ ਭਾਰਤ ਨੂੰ ਵੱਡੀ ਰਾਹਤ ਦੇਣ ਜਾ ਰਿਹਾ ਹੈ। ਸੂਤਰਾਂ ਮੁਤਾਬਕ ਅਮਰੀਕਾ ਲਗਭਗ ਇਸ ਗੱਲ 'ਤੇ ਸਹਿਮਤ ਹੋ ਗਿਆ ਹੈ ਜਿਸ ਤਹਿਤ ਭਾਰਤ ਨੂੰ ਈਰਾਨ ਤੋਂ ਤੇਲ ਇੰਪੋਰਟ ਕਰਨ ਦੀ ਛੋਟ ਮਿਲੇਗੀ। ਅਮਰੀਕਾ ਨੇ ਛੋਟ ਦੇਣ 'ਤੇ ਸਹਿਮਤੀ ਉਦੋਂ ਜਤਾਈ ਹੈ ਜਦੋਂ ਭਾਰਤ ਨੇ ਕਿਹਾ ਹੈ ਕਿ ਉਹ 2018-19 'ਚ ਈਰਾਨ ਤੋਂ ਤੇਲ ਇੰਪੋਰਟ 'ਚ ਇਕ-ਤਿਹਾਈ ਦੀ ਕਟੌਤੀ ਕਰੇਗਾ। 2017-18 'ਚ ਭਾਰਤ ਨੇ ਈਰਾਨ ਤੋਂ 2.2 ਕਰੋੜ ਟਨ ਕੱਚਾ ਤੇਲ ਖਰੀਦਿਆ ਸੀ, ਜਦੋਂ ਕਿ 2018-19 'ਚ ਉਹ ਈਰਾਨ ਤੋਂ ਤਕਰੀਬਨ 1.4-1.5 ਕਰੋੜ ਟਨ ਤੇਲ ਇੰਪੋਰਟ ਕਰੇਗਾ। 4 ਨਵੰਬਰ 2018 ਤੋਂ ਈਰਾਨ 'ਤੇ ਅਮਰੀਕੀ ਪਾਬੰਦੀ ਲਾਗੂ ਹੋ ਜਾਵੇਗੀ ਅਤੇ ਜੇਕਰ ਕੋਈ ਵੀ ਦੇਸ਼ ਜਾਂ ਕੰਪਨੀ ਯੂ. ਐੱਸ. ਦੀ ਮਨਜ਼ੂਰੀ ਬਿਨਾਂ ਈਰਾਨ ਨਾਲ ਵਪਾਰ ਕਰੇਗਾ ਤਾਂ ਉਸ ਨੂੰ ਅਮਰੀਕੀ ਫਾਈਨੈਂਸ਼ਲ ਸਿਸਟਮ ਤੋਂ ਬਾਹਰ ਕਰ ਦਿੱਤਾ ਜਾਵੇਗਾ। ਅਮਰੀਕੀ ਬੈਂਕਿੰਗ ਸਿਸਟਮ ਅਤੇ ਫਾਈਨੈਂਸ਼ਲ ਸਿਸਟਮ ਤੋਂ ਬਾਹਰ ਹੋਣ ਦਾ ਮਤਲਬ ਹੈ ਕਿ ਅਜਿਹੇ ਦੇਸ਼ ਜਾਂ ਕੰਪਨੀ ਨੂੰ ਬਾਕੀ ਦੇਸ਼ਾਂ ਨਾਲ ਡਾਲਰ 'ਚ ਵਪਾਰ ਕਰਨ 'ਚ ਮੁਸ਼ਕਿਲ ਹੋਵੇਗੀ। ਅਮਰੀਕਾ ਨੇ ਹਰ ਦੇਸ਼ ਨੂੰ ਈਰਾਨ ਤੋਂ ਤੇਲ ਦੀ ਦਰਾਮਦ ਘਟਾ ਕੇ ਜ਼ੀਰੋ ਕਰਨ ਨੂੰ ਕਿਹਾ ਹੋਇਆ ਹੈ ਪਰ ਨਾਲ ਹੀ ਇਹ ਵੀ ਕਿਹਾ ਸੀ ਕਿ ਕੋਈ ਖਾਸ ਦੇਸ਼ ਜੇਕਰ ਦਰਾਮਦ 'ਚ ਕਟੌਤੀ ਕਰਨ ਦਾ ਫੈਸਲਾ ਕਰੇਗਾ ਤਾਂ ਉਸ ਨੂੰ ਈਰਾਨ ਤੋਂ ਸੀਮਤ ਦਰਾਮਦ ਦੀ ਮਨਜ਼ੂਰੀ ਦਿੱਤੀ ਜਾ ਸਕਦੀ ਹੈ। ਟਰੰਪ ਨੇ ਕਿਉਂ ਲਗਾਈ ਈਰਾਨ 'ਤੇ ਪਾਬੰਦੀ? ਇਸ ਸਾਲ ਮਈ 'ਚ ਟਰੰਪ ਨੇ ਈਰਾਨ ਨਾਲ ਪ੍ਰਮਾਣੂ ਸਮਝੌਤੇ ਨੂੰ ਖਤਮ ਕਰਨ ਦਾ ਐਲਾਨ ਕੀਤਾ। ਇਹ ਪ੍ਰਮਾਣੂ ਸਮਝੌਤਾ ਜੁਲਾਈ 2015 'ਚ ਬਰਾਕ ਓਬਾਮਾ ਦੇ ਰਾਸ਼ਟਰਪਤੀ ਰਹਿਣ ਦੌਰਾਨ ਅਮਰੀਕਾ, ਬ੍ਰਿਟੇਨ, ਰੂਸ, ਚੀਨ, ਫਰਾਂਸ ਅਤੇ ਜਰਮਨੀ ਨੇ ਮਿਲ ਕੇ ਈਰਾਨ ਨਾਲ ਕੀਤਾ ਸੀ। ਸਮਝੌਤੇ ਮੁਤਾਬਕ ਈਰਾਨ ਨੂੰ ਆਪਣੇ ਯੂਰੇਨੀਅਮ ਭੰਡਾਰ ਦਾ 98 ਫੀਸਦੀ ਹਿੱਸਾ ਨਸ਼ਟ ਕਰਨਾ ਸੀ ਅਤੇ ਪ੍ਰਮਾਣੂ ਪਲਾਂਟਾਂ ਨੂੰ ਨਿਗਰਾਨੀ ਲਈ ਖੋਲ੍ਹਣਾ ਸੀ, ਜਿਸ ਦੇ ਬਦਲੇ ਉਸ ਸਮੇਂ ਉਸ 'ਤੇ ਲੱਗੀਆਂ ਪਾਬੰਦੀਆਂ 'ਚ ਢਿੱਲ ਦਿੱਤੀ ਗਈ ਸੀ। ਟਰੰਪ ਦਾ ਕਹਿਣਾ ਹੈ ਕਿ ਈਰਾਨ ਨੇ ਦੁਨੀਆ ਤੋਂ ਲੁਕਾ ਕੇ ਆਪਣੇ ਪ੍ਰਮਾਣੂ ਪ੍ਰੋਗਰਾਮਾਂ ਨੂੰ ਜਾਰੀ ਰੱਖਿਆ। ਉਨ੍ਹਾਂ ਨੇ ਦੋਸ਼ ਲਾਇਆ ਕਿ ਈਰਾਨ ਪ੍ਰਮਾਣੂ ਸਮਝੌਤੇ ਦਾ ਗਲਤ ਇਸਤੇਮਾਲ ਕਰ ਰਿਹਾ ਹੈ ਅਤੇ ਪ੍ਰਮਾਣੂ ਸਮੱਗਰੀ ਦਾ ਇਸਤੇਮਾਲ ਹਥਿਆਰ ਬਣਾਉਣ 'ਚ ਕਰ ਰਿਹਾ ਹੈ, ਜੋ ਕਿ ਦੁਨੀਆ ਲਈ ਖਤਰਾ ਹਨ। ਇੰਨਾ ਹੀ ਨਹੀਂ ਟਰੰਪ ਨੇ ਇਹ ਵੀ ਇਲਜ਼ਾਮ ਲਗਾਇਆ ਕਿ ਈਰਾਨ ਪ੍ਰਮਾਣੂ ਬੈਲਿਸਟਿਕ ਮਿਜ਼ਾਇਲਾਂ ਬਣਾ ਰਿਹਾ ਹੈ ਅਤੇ ਸੀਰੀਆ, ਯਮਨ ਤੇ ਇਰਾਕ 'ਚ ਸ਼ੀਆ ਲੜਾਕਿਆਂ ਅਤੇ ਹਿਜਬੁਲਹ ਵਰਗੇ ਸੰਗਠਨਾਂ ਨੂੰ ਹਥਿਆਰ ਸਪਲਾਈ ਕਰ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਈਰਾਨ ਦੇ ਕਦਮ ਗਲਤ ਹਨ ਇਸ ਲਈ ਅਮਰੀਕਾ ਈਰਾਨ ਨਾਲ ਹੋਏ ਸਮਝੌਤੇ ਤੋਂ ਪਿੱਛੇ ਹਟਦੇ ਹੋਏ ਆਰਥਿਕ ਪਾਬੰਦੀਆਂ ਲਾਉਣ ਜਾ ਰਿਹਾ ਹੈ।

Read 51 times

ਫਿਰੋਜ਼ਪੁਰ/ਮੁਕਤਸਰ/ਫਾਜਿਲਕਾ

ਅਰਨੀਵਾਲਾ ਵਿੱਚ ਨਜ਼ਾਇਜ ਕਬਜੇ ਹਟਾਏ

ਅਰਨੀਵਾਲਾ ਵਿੱਚ ਨਜ਼ਾਇਜ ਕਬਜੇ ...

ਫਾਜ਼ਿਲਕਾ- ਸੂਬਾ ਸਰਕਾਰ ਵੱਲੋਂ ਸੁਰੂ ਕੀਤੀ ਗਈ ਮ...

ਰਿਟੇਲ ਆਉਟਲੈਟ ਡੀਲਰਸ਼ਿਪ ਲੈਣ ਲਈ 24 ਦਸੰਬਰ ਤੱਕ ਕੀਤਾ ਜਾ ਸਕਦਾ ਹੈ ਅਪਲਾਈ

ਰਿਟੇਲ ਆਉਟਲੈਟ ਡੀਲਰਸ਼ਿਪ ਲੈਣ ...

ਫਾਜ਼ਿਲਕਾ( ਰਮਿਤ ਚੁ੍ਘ, ਭੋਲਾ ਖੁਰਾਣਾ ) ਡਿਪਟੀ ...

ਸਰਕਾਰੀ ਸਕੂਲ ਬਾਗੇਵਾਲਾ ਦੇ ਵਿਦਿਆਰਥੀਆਂ ਨੂੰ ਉਚੇਰੀ ਸਿੱਖਿਆ ਬਾਰੇ ਕਰਵਾਇਆ ਜਾਣੂ

ਸਰਕਾਰੀ ਸਕੂਲ ਬਾਗੇਵਾਲਾ ਦੇ ਵ...

ਫਾਜ਼ਿਲਕਾ ( ਰਮਿਤ ਚੁ੍ਘ, ਭੋਲਾ ਖੁਰਾਣਾ ) ਸੂਬਾ ...

ਸਵੈ-ਰੁਜ਼ਗਾਰ ਬਣ ਸਕਦਾ ਹੈ ਆਮਦਨ ਦਾ ਸਾਧਨ

ਸਵੈ-ਰੁਜ਼ਗਾਰ ਬਣ ਸਕਦਾ ਹੈ ਆਮਦ...

ਫਾਜ਼ਿਲਕਾ ( ਰਮਿਤ ਚੁੱਘ , ਭੋਲਾ ਖੁਰਾਣਾ ) ਡਿਪਟ...

ਲੁਧਿਆਣਾ-ਜਲੰਧਰ

ਭਰੀ ਪੰਚਾਇਤ 'ਚ ਵਿਆਹ ਲਈ ਮੰਨਿਆ ਨੌਜਵਾਨ, ਮੰਡਪ...

ਲੁਧਿਆਣਾ : ਸਥਾਨਕ ਮਨਜੀਤ ਨਗਰ 'ਚ ਇਕ ਨੌਜਵਾਨ ਆ...

ਪਤਨੀ ਦੀ ਮੌਤ ਤੋਂ 4 ਸਾਲਾਂ ਬਾਅਦ ਦੋ ਬੱਚੀਆਂ ਦ...

ਲੁਧਿਆਣਾ- 4 ਸਾਲ ਪਹਿਲਾਂ ਪਤਨੀ ਦੀ ਮੌਤ ਹੋਣ ਤੋ...

ਪਿਓ ਨੇ ਸਾਲ ਭਰ ਕੀਤਾ ਮਾਸੂਮ ਧੀ ਦਾ ਸਰੀਰਕ ਸ਼ੋਸ਼...

ਲੁਧਿਆਣਾ : ਕਲੁਯਗ ਦੇ ਇਸ ਸਮੇਂ 'ਚ ਪਿਓ-ਧੀ ਦੇ ...

ਬੁੱਢੇ ਨਾਲੇ 'ਚ ਰੋਜ਼ਾਨਾ ਸੁੱਟਿਆ ਜਾ ਰਿਹੈ 550...

ਲੁਧਿਆਣਾ-ਗਾਂ ਦਾ ਗੋਹਾ ਬੇਸ਼ੱਕ ਖਾਦ ਵਜੋਂ ਵਰਤੋਂ...

ਅੰਮ੍ਰਿਤਸਰ-ਪਠਾਨਕੋਟ

ਬਦਲੀਆਂ ਨਾਲ ਲੱਗੀਆਂ ਪ੍ਰਾਪਰਟੀ ਟੈਕਸ ਦੇ ਰੈਵੇਨਿਊ ਨੂੰ ਬ੍ਰੇਕਾਂ

ਬਦਲੀਆਂ ਨਾਲ ਲੱਗੀਆਂ ਪ੍ਰਾਪਰਟੀ ਟੈਕਸ ਦੇ ਰੈਵੇਨਿਊ ਨੂੰ ਬ੍ਰ...

ਅੰਮ੍ਰਿਤਸਰ - ਨਗਰ ਨਿਗਮ ਦੇ ਪ੍ਰਾਪਰਟੀ ਟੈਕਸ ਵ...

ਨੌਕਰਾਣੀ ਨੇ ਸਰਟੀਫਿਕੇਟ ਚੋਰੀ ਕਰ ਕੇ ਲਈ ਨਰਸ ਦੀ ਨੌਕਰੀ

ਨੌਕਰਾਣੀ ਨੇ ਸਰਟੀਫਿਕੇਟ ਚੋਰੀ ਕਰ ਕੇ ਲਈ ਨਰਸ ਦੀ ਨੌਕਰੀ...

ਅੰਮ੍ਰਿਤਸਰ, - ਘਰੇਲੂ ਨੌਕਰਾਣੀ ਨੇ ਘਰ 'ਚ ਪਏ ਪ...

ਕੱਪੜਾ ਮਸ਼ੀਨ 'ਚ ਆਉਣ ਕਾਰਣ ਇੱਕ ਵਿਅਕਤੀ ਦੀ ਮੌਤ

ਕੱਪੜਾ ਮਸ਼ੀਨ 'ਚ ਆਉਣ ਕਾਰਣ ਇੱਕ ਵਿਅਕਤੀ ਦੀ ਮੌਤ...

ਅੰਮ੍ਰਿਤਸਰ, - ਕੱਪੜਾ ਫੈਕਟਰੀ ਦੀ ਮਸ਼ੀਨ 'ਚ ...

ਖੇਤ 'ਚੋਂ ਮੂਲੀ ਪੁੱਟਣ 'ਤੇ ਅੰਮ੍ਰਿਧਾਰੀ ਬੱਚੇ ਨੂੰ ਨੰਗੇ ਕਰਕੇ ਭਜਾਇਆ

ਖੇਤ 'ਚੋਂ ਮੂਲੀ ਪੁੱਟਣ 'ਤੇ ਅੰਮ੍ਰਿਧਾਰੀ ਬੱਚੇ ਨੂੰ ਨੰਗੇ ਕ...

ਮ੍ਰਿਤਸਰ - ਅੰਮ੍ਰਿਤਸਰ ਦੇ ਪਿੰਡ ਸੋਹੀਆਂ ਕਲਾਂ ...

ਕਪੂਰਥਲਾ-ਤਰਣਤਾਰਨ

ਨਸ਼ਾ ਰੋਕੂ ਮੁਹਿੰਮ ਦੌਰਾਨ ਕਾਂਗਰਸ ਸਰਕਾਰ ਵੱਲੋਂ ਤਰਨਤਾਰਨ 'ਚ 555 ਕਰੋੜ ਰੁਪਏ ਦੇਣ ਦਾ ਐਲਾਨ

ਨਸ਼ਾ ਰੋਕੂ ਮੁਹਿੰਮ ਦੌਰਾਨ ਕਾਂਗਰਸ ਸਰਕਾਰ ਵੱਲੋਂ...

ਤਰਨਤਾਰਨ — ਪੰਜਾਬ ਸਰਕਾਰ ਵੱਲੋਂ ਚਲਾਈ ਜਾ ਰਹੀ ...

ਦਾਜ ਖਾਤਰ ਪਤਨੀ ਨੂੰ ਬੱਚੀ ਸਮੇਤ ਘਰੋਂ ਕੱਢਿਆ

ਦਾਜ ਖਾਤਰ ਪਤਨੀ ਨੂੰ ਬੱਚੀ ਸਮੇਤ ਘਰੋਂ ਕੱਢਿਆ...

ਕਪੂਰਥਲਾ (ਪਿ੍ੰਸ ਸ਼ਰਮਾ)— ਇਕ ਔਰਤ ਨੂੰ ਬੱਚੀ ਸਮ...

ਐਕਸਾਈਜ ਵਿਭਾਗ ਵਲੋਂ ਕੀਤੀ ਫਾਇਰਿੰਗ ਵਿੱਚ 1 ਦੀ...

ਤਰਨਤਾਰਨ— ਤਰਨਤਾਰਨ ਦੇ ਵਿਧਾਨ ਸਭਾ ਹਲਕਾ ਖਡੂਰ ...

ਖਰਾਬ ਸੀ. ਸੀ. ਟੀ. ਵੀ. ਕੈਮਰਿਆਂ ਦਾ ਫਾਇਦਾ ਚੁੱਕ ਰਹੇ ਨੇ ਅਪਰਾਧੀ

ਖਰਾਬ ਸੀ. ਸੀ. ਟੀ. ਵੀ. ਕੈਮਰਿਆਂ ਦਾ ਫਾਇਦਾ ਚੁ...

ਕਪੂਰਥਲਾ, - ( ਪਿ੍ੰਸ ਸ਼ਰਮਾ ) ਸ਼ਹਿਰ ਦੇ ਬਹੁਚਰਚ...

ਬਠਿੰਡਾ-ਮਾਨਸਾ

 ਹੈਰੋਇਨ ਸਮੇਤ ਕਾਬੂ

ਹੈਰੋਇਨ ਸਮੇਤ ਕਾਬੂ

ਸੰਗਤ ਮੰਡੀ —ਥਾਣਾ ਨੰਦਗੜ੍ਹ ਦੀ ਪੁਲਸ ਵੱਲੋਂ ਬਠ...

 ਗੁਪਤ ਤਰੀਕੇ ਨਾਲ ਚੱਲ ਰਿਹਾ ਲਿੰਗ ਨਿਰਧਾਰਣ ਟੈਸਟ ਦਾ ਕਾਰੋਬਾਰ

ਗੁਪਤ ਤਰੀਕੇ ਨਾਲ ਚੱਲ ਰਿਹਾ ਲਿੰਗ ਨਿਰਧਾਰਣ ਟੈਸਟ ਦਾ ਕਾਰੋ...

ਬਠਿੰਡਾ-ਲੜਕਾ ਹੋਵੇ ਜਾਂ ਲੜਕੀ ਵੈਸੇ ਤਾਂ ਇਨ੍ਹਾ...

ਪੁਲਸ ਮੁਲਾਜ਼ਮ ਸਮੇਤ ਅੱਧਾ ਦਰਜਨ ਜ਼ਖਮੀ,2 ਧਿਰਾਂ 'ਚ ਖੂਨੀ ਟਕਰਾਅ

ਪੁਲਸ ਮੁਲਾਜ਼ਮ ਸਮੇਤ ਅੱਧਾ ਦਰਜਨ ਜ਼ਖਮੀ,2 ਧਿਰਾਂ 'ਚ ਖੂਨੀ ਟਕ...

ਬਠਿੰਡਾ-ਪਿਛਲੀ ਦੇਰ ਰਾਤ ਮੈਹਣਾ ਚੌਕ ਨੇੜੇ ਕਾਲੀ...

ਪੁਲਸ ਦੀ ਵਰਦੀ 'ਤੇ ਲੱਗਾ ਇਕ ਹੋਰ ਦਾਗ

ਪੁਲਸ ਦੀ ਵਰਦੀ 'ਤੇ ਲੱਗਾ ਇਕ ਹੋਰ ਦਾਗ...

ਜਬਰ-ਜ਼ਨਾਹ ਦੇ ਦੋਸ਼ੀ ਨੂੰ ਪੇਸ਼ੀ ਦੇ ਬਾਅਦ ਜੇਲ ਲਿ...

ਪਟਿਆਲਾ-ਮੁਹਾਲੀ

ਵਿਆਹੁਤਾ ਪਰਿਵਾਰਕ ਮੈਂਬਰਾਂ ਨੂੰ ਨਸ਼ੀਲੀ ਦਵਾਈ ਪ...

ਬਨੂੜ,- ਬੀਤੀ ਰਾਤ ਇਕ ਵਿਆਹੁਤਾ ਆਪਣੇ ਸਹੁਰੇ ਪਰ...

ਸਿਵਲ ਹਸਪਤਾਲ ਦੇ ਡਾਕਟਰ 'ਤੇ ਬੱਚੀ ਦੇ ਇਲਾਜ 'ਚ...

ਰੂਪਨਗਰ,- ਸਿਵਲ ਹਸਪਤਾਲ ਰੂਪਨਗਰ ਦੇ ਡਾਕਟਰ ਵੱਲ...

ਨੋਜਵਾਨਾ ਨੂੰ ਗੈਂਗਸਟਰ ਬਣਾਉਣ ਵਿਚ ਅਕਾਲੀ ਦਲ ਦ...

ਪਟਿਆਲਾ, ਰੱਖੜਾ - ਸ਼੍ਰੋਮਣੀ ਅਕਾਲੀ ਦਲ ਦੇ ਆਗੂ...

ਸਹੁਰਿਆ ਤੋਂ ਤੰਗ ਆ ਕੇ ਵਿਧਵਾ ਔਰਤ ਨੇ ਖੁਦ ਨੂ...

ਪਟਿਆਲਾ — ਪਟਿਆਲਾ 'ਚ ਹਲਕਾ ਸਨੌਰ ਦੇ ਪਿੰਡ ਭਾ...